27.8 C
Delhi
Wednesday, May 1, 2024
spot_img
spot_img

ਅੰਮ੍ਰਿਤਸਰ ਜਾ ਰਹੇ ਜਹਾਜ਼ ਨੇ ਦਿੱਲੀ ਹਵਾਈ ਅੱਡੇ ’ਤੇ ਕੀਤੀ ‘ਐਮਰਜੈਂਸੀ ਲੈਂਡਿੰਗ’, 146 ਸੁਆਰੀਆਂ ਸਨ ਸਵਾਰ

ਯੈੱਸ ਪੰਜਾਬ
ਨਵੀਂ ਦਿੱਲੀ, 17 ਫ਼ਰਵਰੀ, 2022:
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਲਈ ਉਡਾਨ ਭਰ ਰਹੇ ਵਿਸਤਾਰਾ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਦਿੱਲੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ।

ਚੰਗੇ ਭਾਗੀਂ, ਵੇਲੇ ਸਿਰ ਤਕਨੀਕੀ ਖ਼ਾਮੀ ਪਕੜ ਵਿੱਚ ਆ ਜਾਣ ਅਤੇ ਹਵਾਈ ਅੱਡੇ ਦੇ ਅਮਲੇ ਵੱਲੋਂ ਚੌਕਸ ਰਹਿੰਦਿਆਂ ਕੀਤੇ ਇੰਤਜ਼ਾਮਾਂ ਸਦਕਾ ਜਹਾਜ਼ ਬਿਲਕੁਲ ਠੀਕ ਲੈਂਡ ਕਰ ਗਿਆ।

ਇਸ ਜਹਾਜ਼ ਵਿੱਚ ਸਵਾਰ ਸਾਰੀਆਂ ਸੁਆਰੀਆਂ ਅਤੇ ਅਮਲਾ ਫ਼ੈਲਾ ਬਿਲਕੁਲ ਠੀਕ ਠਾਕ ਹੈ ਅਤੇ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ।

ਵੀਰਵਾਰ ਸਵੇਰੇ 10 ਵਜੇ ਦੇ ਕਰੀਬ ਇਸ ਜਹਾਜ਼ ਨੇ ਦਿੱਲੀ ਹਵਾਈ ਅੱਡੇ ਤੋਂ 146 ਸਵਾਰੀਆਂ ਲੈ ਕੇ ਅੰਮ੍ਰਿਤਸਰ ਦੇ ਸ੍ਰਮੀ ਗੁਰੁੂ ਰਾਮ ਦਾਸ ਇੰਟਰਨੈਸ਼ਨਲ ਹਵਾਈ ਅੱਡੇ ਲਈ ਉਡਾਨ ਭਰੀ ਸੀ ਪਰ ਛੇਤੀ ਹੀ ਪਾਇਲਟ ਨੇ ਕੋਈ ਤਕਨੀਕੀ ਖ਼ਾਮੀ ਨੋਟ ਕਰਨ ਉਪਰੰਤ ਏਅਰਪੋਰਟ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਐਮਰਜੈਂਸੀ ਲੈਂਡਿੰਗ ਸੰਬੰਧੀ ਪਹਿਲੀ ਕਾਲ 10.15 ਵਜੇ ਆਈ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਤੁਰੰਤ ਹਰਕਮ ਵਿੱਚ ਆਉਂਦਿਆਂ ਟਰਮੀਨਲ ਨੰਬਰ 2 ਦੇ ਰਨਵੇਅ ਨੰਬਰ 28 ’ਤੇ ਐਮਰਜੈਂਸੀ ਲੈਂਡਿੰਗ ਦੇ ਪ੍ਰਬੰਧ ਕੀਤੇ ਗਏ।

ਐਮਰਜੈਂਸੀ ਸੰਬੰਧੀ ਅਲਾਰਮ ਦੇ ਨਾਲ ਹੀ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਹਰਕਤ ਵਿੱਚ ਆ ਗਏ। ਫ਼ਾਇਰ ਬ੍ਰਿਗੇਡ ਅਧਿਕਾਰੀਆਂ ਅਨੁਸਾਰ ਸਮਾਂ ਰਹਿੰਦਿਆਂ ਹੀ 6 ਫ਼ਾਇਰ ਟੈਂਡਰ ਮੌਕੇ ’ਤੇ ਪੁੱਜ ਗਏ ਹਾਲਾਂਕਿ ਇਨ੍ਹਾਂ ਦੀ ਲੋੜ ਨਹੀਂ ਪਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION