28.1 C
Delhi
Tuesday, May 7, 2024
spot_img
spot_img

ਵਰਧਾ ਯੂਨਿਵਰਸਿਟੀ ਨੇ ਮਨਾਇਆ 26-ਵਾਂ ਸਥਾਪਨਾ ਦਿਵਸ

Vardha University celebrates its 26th Foundation Day

ਯੈੱਸ ਪੰਜਾਬ
ਚੰਡੀਗੜ੍ਹ, 9 ਜਨਵਰੀ, 2023:
ਮਹਾਂਰਾਸ਼ਟਰ ਦੇ ਵਰਧਾ ਵਿਖੇ ਸੰਨ 1997 ਵਿਚ ਸਥਾਪਿਤ ਹੋਈ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨਿਵਰਸਿਟੀ ਵਰਧਾ ਨੇ ਆਪਣਾ 26-ਵਾਂ ਸਥਾਪਨਾ ਦਿਵਸ ਵਾਈਸ ਚਾਂਸਲਰ ਡਾ ਰਜਨੀਸ਼ ਕੁਮਾਰ ਸ਼ੁਕਲ ਦੀ ਰਹਿਨੁਮਾਈ ਹੇਠ ਮਨਾਇਆ।

ਦੋ ਦਿਨ 7 ਤੇ 8 ਜਨਵਰੀ ਨੂੰ ਵਿਦਵਾਨਾਂ, ਲੇਖਕਾਂ, ਬੁੱਧੀਜੀਵੀਆਂ, ਅਧਿਆਪਕਾ,ਖੋਜਾਰਥੀਆਂ ਤੇ ਵਿਦਿਆਰਥੀਆ ਨੇ ਸਮਾਰੋਹਾਂ ਵਿਚ ਭਰਵੀਂ ਹਾਜਰੀ ਲੁਵਾਈ। ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੇ ਆਪੋ ਆਪਣੇ ਵਿਭਾਗਾਂ ਦੀ ਕਾਰਜ ਸ਼ੈਲੀ, ਮਨੋਰਥ,ਪ੍ਰਾਪਤੀਆਂ ਤੇ ਸਰਗਰਮੀਆਂ ਬਾਰੇ ਚਾਨਣਾ ਪਾਇਆ।

ਹਿੰਦੀ ਸਾਹਿਤ ਵਿਚ ਨਵੇਂ ਪਰਿਵਰਤਨ ਤੇ ਖੋਜ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਵਾਈਸ ਚਾਂਸਲਰ ਡਾ ਸ਼ੁਕਲ ਨੇ ਆਪਣੇ ਸੰਬੋਧਨ ਵਿਚ ਹਿੰਦੀ ਭਾਸ਼ਾ ਨੂੰ ਤਕਨੀਕ ਤੇ ਸੰਚਾਰ ਦੀ ਭਾਸ਼ਾ ਬਣਾਉਣ ਬਾਬਤ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਨਾਂ ਆਖਿਆ ਕਿ ਯੂਨੀਵਰਸਿਟੀ ਸਭਨਾਂ ਵਿਦਿਆਰਥੀਆਂ ਤੇ ਖੋਜਾਰਥੀ ਤੇ ਵਿਦਵਾਨ ਅਧਿਆਪਕਾਂ ਦੇ ਸਰਵ ਸਂਝੇ ਸਹਿਯੋਗ ਨਾਲ ਆਪਣੇ ਅਗਲੇਰੇ ਕਦਮ ਪੁੱਟ ਰਹੀ ਹੈ।

ਸਮਾਰੋਹਾਂ ਵਿਚ ਯੂਨੀਵਰਸਿਟੀ ਦੇ ਰਾਈਟਰ ਇਨ ਰੈਜੀਡੈਂਟ ਪ੍ਰੋਫੈਸਰ ਐਮ ਜੀ ਤਿਵਾੜੀ,ਰਜਿਸਟਰਾਰ ਡਾ ਨਵਾਜ ਕਾਦਰ ਖਾਂ,ਡਾ ਓਮ ਭਾਰਤੀ,ਪ੍ਰੋ ਹਨੂਮਾਨ ਪ੍ਰਸ਼ਾਦਿ ਸ਼ੁਕਲ ਸਮੇਤ ਕਈ ਵਿਦਵਾਨ ਪਧਾਰੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION