35.1 C
Delhi
Monday, May 6, 2024
spot_img
spot_img

ਮਿਲਟਰੀ ਲਿਟਰੇਚਰ ਫੈਸਟੀਵਲ ‘ਚ ਟੈਂਕਾਂ ਤੇ ਫ਼ੌਜੀ ਸਾਜੋ ਸਾਮਾਨ ਨੇ ਬਿਖੇਰਿਆ ਦੇਸ਼ ਭਗਤੀ ਦਾ ਰੰਗ

Tanks, other Army equipment spread patriotic colour in Military Literature Festival at Patiala

ਯੈੱਸ ਪੰਜਾਬ 
ਪਟਿਆਲਾ, 28 ਜਨਵਰੀ, 2023 –
ਪਟਿਆਲਾ ਵਿਖੇ ਸ਼ੁਰੂ ਹੋਏ ਦੋ ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਅੱਜ ਪਹਿਲੇ ਦਿਨ ਟੈਂਕਾਂ ਅਤੇ ਫ਼ੌਜੀ ਸਾਜੋ ਸਾਮਾਨ ਦੀਆਂ ਪ੍ਰਦਰਸ਼ਨੀਆਂ ਨੇ ਦਰਸ਼ਕਾਂ ‘ਚ ਦੇਸ਼ ਭਗਤੀ ਦਾ ਰੰਗ ਬਿਖੇਰਿਆ। ਖਾਲਸਾ ਕਾਲਜ ਦੇ ਮੈਦਾਨ ‘ਚ ਖੜੇ ਟੈਂਕਾਂ ਨੇ ਮਿਲਟਰੀ ਲਿਟਰੇਚਰ ਫੈਸਟੀਵਲ ‘ਚ ਸ਼ਾਮਲ ਹੋਏ ਹਰੇਕ ਦਰਸ਼ਕ ਨੂੰ ਪ੍ਰਭਾਵਿਤ ਕੀਤਾ ਅਤੇ ਫ਼ੌਜ ਦੇ ਅਧਿਕਾਰੀਆਂ ਵੱਲੋਂ ਵੀ ਦਰਸ਼ਕਾਂ ਨੂੰ ਟੈਂਕਾਂ ਤੇ ਫ਼ੌਜੀ ਸਾਜੋ ਸਾਮਾਨ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ।

ਫ਼ੌਜ ਦੇ ਅਧਿਕਾਰੀ ਨੇ ਦਰਸ਼ਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦਰਸ਼ਨ ਵਿਚ ਐਫ.ਡਬਲਿਊ. ਮਾਈਨ ਪਲੱਗ ਟੈਂਕ ਜੋ ਧਰਤੀ ਥੱਲੇ ਦੱਬੀਆਂ ਮਾਈਨਜ਼ ਨੂੰ ਕੱਢ ਦਾ ਹੈ। ਟੀ-55 ਅਤੇ ਕੇ.ਐਮ.ਟੀ. ਟੈਂਕਾਂ ਜੋ ਮਾਈਨਜ਼ ਨੂੰ ਖਤਮ ਕਰਦਾ ਹੈ ਵੀ ਪ੍ਰਦਰਸ਼ਿਤ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਟੀ-90 ਟੈਂਕ ਦੁਸ਼ਮਣ ‘ਤੇ ਸਿੱਧਾ ਵਾਰ ਕਰਦਾ ਹੈ ਤੇ 130 ਐਮ.ਐਮ. ਗੰਨ ਜੋ 27 ਕਿਲੋਮੀਟਰ ਦੀ ਦੂਰੀ ਤੱਕ ਪਹੁੰਚ ਕਰਦੀ ਹੈ ਉਹ ਵੀ ਦਰਸ਼ਕਾਂ ਲਈ ਪ੍ਰਦਸ਼ਿਤ ਕੀਤੀ ਗਈ ਹੈ। ਜਦ ਕਿ ਬੀ.ਐਮ.ਪੀ. ਦੋ ਟੈਂਕ ਜੋ ਪਾਣੀ ਅਤੇ ਜਮੀਨ ਦੋਵੇਂ ਹਾਲਾਤਾਂ ਵਿਚ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਉਹ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ ਹੈ।

ਟੈਂਕਾਂ ਤੋਂ ਇਲਾਵਾ ਦਰਸ਼ਕਾਂ ਨੂੰ ਹੋਰ ਫ਼ੌਜੀ ਸਾਜੋ ਸਾਮਾਨ ਜਿਸ ਵਿਚ ਰਾਕਟ ਲਾਂਚਰ, ਐਲ.ਐਮ.ਜੀ., ਇਨਸਾਸ ਰਾਈਫਲ ਤੇ ਐਮ.ਐਮ. ਪੀ.ਕੇ.ਟੀ. ਵਰਗੇ ਹਥਿਆਰ ਵੀ ਦਿਖਾਏ ਗਏ ਅਤੇ ਉਨ੍ਹਾਂ ਨੂੰ ਹੱਥ ਵਿੱਚ ਫੜ ਕੇ ਦਰਸ਼ਕਾਂ ਨੇ ਆਪਣੇ ਦੇਸ਼ ਦੀ ਸੈਨਕ ਸ਼ਕਤੀ ਦਾ ਅਹਿਸਾਸ ਵੀ ਕੀਤਾ। ਇਸ ਤੋਂ ਇਲਾਵਾ ਫ਼ੌਜ ਅਤੇ ਆਈ.ਟੀ.ਬੀ.ਪੀ ਵਿਚ ਭਰਤੀ ਹੋਣ ਲਈ ਕੀਤੀ ਜਾ ਰਹੀ ਕਾਊਂਸਲਿੰਗ ਵਿੱਚ ਵੀ ਨੌਜਵਾਨਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੋ ਦਿਨ ਚੱਲਣ ਵਾਲੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ ‘ਚ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਆਪਣੇ ਦੇਸ਼ ਦੀ ਰੱਖਿਆਂ ਕਰਨ ਵਾਲੀਆਂ ਸੈਨਾਵਾਂ ਦੇ ਗੌਰਵਮਈ ਇਤਿਹਾਸ ਨੂੰ ਜਾਣਿਆ ਜਾਵੇ।

ਉਨ੍ਹਾਂ ਕਿਹਾ ਕਿ ਬੱਚਿਆਂ ‘ਚ ਦੇਸ਼ ਭਗਤੀ ਦੀ ਚਿਣਗ ਪੈਦਾ ਕਰਨ ਲਈ 29 ਜਨਵਰੀ ਨੂੰ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਹਿੱਸਾ ਜ਼ਰੂਰ ਬਣਿਆ ਜਾਵੇ। ਉਨ੍ਹਾਂ ਕਿਹਾ ਕਿ ਇਥੇ ਨਾ ਸਿਰਫ਼ ਆਰਮੀ ਨਾਲ ਸਬੰਧਤ ਸਗੋਂ ਇਤਿਹਾਸ ਨਾਲ ਸਬੰਧਤ ਹੋਰ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਹਨ ਜੋ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਂਦੀਆਂ ਹਨ।

ਇਸ ਮੌਕੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ, ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਲੈਫ.ਜਨ (ਰਿਟਾ.) ਡਾ. ਜੇ.ਐਸ. ਚੀਮਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਬ੍ਰਿਗੇਡੀਅਰ ਅਦਵਿੱਦਤਿਆ ਮਦਾਨ, ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ, ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਯੂ.ਟੀ. ਡਾ. ਅਕਸ਼ਿਤਾ ਗੁਪਤਾ, ਮੇਲੇ ਦੇ ਨੋਡਲ ਅਫ਼ਸਰ ਐਸ.ਡੀ.ਐਮ ਚਰਨਜੀਤ ਸਿੰਘ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਡੀ.ਡੀ.ਐਫ ਪ੍ਰਿਆ ਸਿੰਘ, ਮੇਜਰ ਨਕੁਲ, ਹਰਸ਼ੇਰ ਸਿੰਘ ਗਰੇਵਾਲ ਤੇ ਟੀਨਾ ਗਰੇਵਾਲ, ਪ੍ਰੀਤ ਕੌਰ, ਰਿਤੂ ਜੈਨ, ਤਵਲੀਨ ਸੇਖੋਂ, ਨਿਕੂ ਸੰਧੂ, ਕੋਮੋਡੋਰ ਐਮ.ਐਸ. ਸ਼ੇਰਗਿਲ ਤੇ ਧਰਮਪਤਨੀ ਪਰਨੀਤ ਕੌਰ ਸ਼ੇਰਗਿਲ, ਗੀਤ ਗਰੇਵਾਲ, ਲੁਕੇਸ਼ ਕੁਮਾਰ, ਸੁਖਦੇਵ ਸੈਣੀ, ਅੰਗਦ ਸਿੰਘ, ਕਨਿਸ਼ਕ ਮਹਿਤਾ, ਇਸ਼ਾਨ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਡਿਫੈਂਸ ਸਟੱਡੀਜ ‌ਵਿਭਾਗ ਦੇ ਵਲੰਟੀਅਰਾਂ ਦੀ ਟੀਮ ਨੇ ਇਸ ਫੈਸਟੀਵਲ ਨੂੰ ਨੇਪਰੇ ਚਾੜਨ ਲਈ ਯੋਗਦਾਨ ਪਾਇਆ।ਇਸ ਮੌਕੇ ਪਰਦੀਪ ਜੋਸ਼ਨ ਤੇ ਐਡਵੋਕੇਟ ਮਨਪ੍ਰੀਤ ਸਿੰਘ, ਵੱਡੀ ਗਿਣਤੀ ਅਧਿਆਪਕ, ਵਿਦਿਆਰਥੀ, ਫੌਜ ਦੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਸਮੇਤ ਪਟਿਆਲਾ ਦੇ ਵਸਨੀਕਾਂ ਨੇ ਵੀ ਹਿੱਸਾ ਲਿਆ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION