33.1 C
Delhi
Tuesday, May 7, 2024
spot_img
spot_img

ਪੁਲੀਸ ਦੀ ਚੰਗੀ ਕਾਰਗੁਜ਼ਾਰੀ ਲਈ ਮੀਡੀਆ ਦਾ ਸਹਿਯੋਗ ਅਹਿਮ: ਸੰਦੀਪ ਕੁਮਾਰ ਗਰਗ – ਰੂਪਨਗਰ ਪ੍ਰੈੱਸ ਕਲੱਬ ਵਿਖੇ ਮੀਟ ਦਾ ਪ੍ਰੈੱਸ ਪ੍ਰੋਗਰਾਮ

ਯੈੱਸ ਪੰਜਾਬ
ਰੂਪਨਗਰ, 02 ਅਗਸਤ, 2022:
ਪੁਲੀਸ ਦੀ ਚੰਗੀ ਕਾਰਗੁਜ਼ਾਰੀ ਲਈ ਮੀਡੀਆ ਦਾ ਸਹਿਯੋਗ ਲਾਜ਼ਮੀ ਹੁੰਦਾ ਹੈ ਤੇ ਜ਼ਿਲ੍ਹੇ ਦਾ ਮੀਡੀਆ ਜ਼ਿਲ੍ਹਾ ਪੁਲੀਸ ਨੂੰ ਪੂਰਨ ਸਹਿਯੋਗ ਦੇ ਰਿਹਾ ਹੈ। ਜ਼ਿਲ੍ਹੇ ਸਬੰਧੀ ਵੱਖੋ-ਵੱਖ ਮੁਸ਼ਕਲਾਂ ਮੀਡੀਆ ਦੇ ਸਹਿਯੋਗ ਨਾਲ ਹੱਲ ਕੀਤੀਆਂ ਗਈਆਂ ਹਨ ਤੇ ਉਮੀਦ ਹੈ ਅੱਗੇ ਵੀ ਅਜਿਹਾ ਹੁੰਦਾ ਰਹੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਰੂਪਨਗਰ ਪ੍ਰੈੱਸ ਕਲੱਬ ਵਿਖੇ ਮੀਟ ਦਾ ਪ੍ਰੈੱਸ ਪ੍ਰੋਗਰਾਮ ਤਹਿਤ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ। ਉਹਨਾਂ ਨੇ ਮੀਟ ਦਾ ਪ੍ਰੈੱਸ ਦੇ ਰੂਪ ਵਿੱਚ ਕੀਤੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ।

ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਉਹਨਾਂ ਦਾ ਦਫਤਰ ਮੀਡੀਆ ਕਰਮੀਆਂ ਲਈ ਸਦਾ ਖੁੱਲ੍ਹਾ ਹੈ। ਮੀਡੀਆ ਜਾਣਕਾਰੀ ਦਾ ਧੁਰਾ ਹੈ ਜਿਸ ਨਾਲ ਪੁਲੀਸ ਨੂੰ ਕੰਮ ਕਰਨਾ ਸੌਖਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਸੁਰੱਖਿਆ ਪ੍ਰਬੰਧ ਬਿਹਤਰ ਬਨਾਉਣ ਲਈ ਜ਼ਿਲ੍ਹੇ ਵਿੱਚ ਵੱਖੋ ਵੱਖ ਥਾਂ ਲੱਗੇ ਸੀ.ਸੀ.ਟੀ.ਵੀ. ਕੈਮਰੇ ਠੀਕ ਕਰਵਾਉਣ ਤੇ ਹੋਰ ਨਵੇਂ ਕੈਮਰੇ ਲਗਵਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਉਹਨਾਂ ਐਲਾਨ ਕੀਤਾ ਕਿ ਪ੍ਰੈੱਸ ਕਲੱਬ ਨੂੰ ਵੀ ਸੀ. ਸੀ.ਟੀ.ਵੀ. ਸੁਰੱਖਿਆ ਪ੍ਰਬੰਧਾਂ ਨਾਲ ਲੈਸ ਕੀਤਾ ਜਾਵੇਗਾ।

ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਸਬੰਧੀ ਸੁਣਵਾਈ ਹੋਣੀ ਲਾਜ਼ਮੀ ਹੈ । ਇਸ ਲਈ ਉਹ ਲੋਕਾਂ ਦੀ ਸੁਣਵਾਈ ਵਾਸਤੇ ਵੱਧ ਤੋਂ ਵੱਧ ਸਮਾਂ ਦਿੰਦੇ ਹਨ। ਦੂਜੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬਕਾਇਆ ਮਾਮਲੇ ਜਲਦ ਤੋਂ ਜਲਦ ਨਿਪਟਾਏ ਜਾਣ। ਇਸ ਤੋਂ ਇਲਾਵਾ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਵੱਧ ਤੋਂ ਵੱਧ ਫੋਰਸ ਫੀਲਡ ਵਿੱਚ ਹੀ ਰੱਖੀ ਜਾ ਰਹੀ ਹੈ।

ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਨਸ਼ਿਆਂ ਦੇ ਖਾਤਮੇ ਲਈ ਵੱਡੇ ਪੱਧਰ ਉੱਤੇ ਉਪਰਾਲੇ ਜਾਰੀ ਹਨ। ਜਿਥੇ ਵੱਡੀ ਗਿਣਤੀ ਨਸ਼ਾ ਤਸਕਰ ਕਾਬੂ ਕੀਤੇ ਗਏ ਹਨ, ਓਥੇ ਪਿੰਡਾਂ ਵਿਚ ਵੀ ਨਸ਼ਾ ਵਿਰੋਧੀ ਮੁਹਿੰਮ ਸਬੰਧੀ ਵੱਖੋ-ਵੱਖ ਮਤੇ ਪਵਾਏ ਜਾ ਰਹੇ ਹਨ, ਜਿਸ ਦੇ ਬਹੁਤ ਸਾਰਥਿਕ ਸਿੱਟੇ ਨਿਕਲ ਰਹੇ ਹਨ।

ਇਸ ਮੌਕੇ ਮੀਡੀਆ ਕਰਮੀਆਂ ਨੇ ਵੱਖੋ-ਵੱਖ ਥਾਂ ਚੋਰੀ ਤੇ ਝਪਟ ਦੀਆਂ ਵਾਰਦਾਤਾਂ, ਟਰੈਫਿਕ ਸਬੰਧੀ ਦਿੱਕਤਾਂ, ਵਖੋ-ਵੱਖ ਕੇਸਾਂ ਸਬੰਧੀ ਹਸਪਤਾਲਾਂ ਵਿਚ ਜਾ ਕੇ ਪੁਲਿਸ ਵੱਲੋਂ ਬਿਆਨ ਲੈਣ ਨਾਲ ਸਬੰਧਤ ਦਿੱਕਤਾਂ, ਸ਼ਹਿਰ ਵਿੱਚ ਪਾਰਕਿੰਗ ਦੀ ਮੁਸ਼ਕਲ, ਜ਼ਿਲ੍ਹੇ ਵਿੱਚ ਹੋਰਨਾਂ ਸੂਬਿਆਂ ਤੋਂ ਆਕੇ ਰਹਿਣ ਵਾਲੇ ਲੋਕਾਂ ਦੀ ਕਾਨੂੰਨੀ ਢੰਗ ਨਾਲ ਸ਼ਨਾਖ਼ਤ, ਬਾਰੇ ਮੁਸ਼ਕਲਾਂ ਧਿਆਨ ਵਿੱਚ ਲਿਆਂਦੀਆਂ ਤੇ ਹੱਲ ਸਬੰਧੀ ਸੁਝਾ ਵੀ ਦਿੱਤੇ।

ਜ਼ਿਲ੍ਹਾ ਪੁਲੀਸ ਮੁਖੀ ਨੇ ਇਹਨਾਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੱਤਾ ਤੇ ਕਈ ਮੁਸ਼ਕਲਾਂ ਦੇ ਹੱਲ ਲਈ ਮੌਕੇ ਉੱਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਰੂਪਨਗਰ ਪ੍ਰੈੱਸ ਕਲੱਬ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਦਾ ਸਨਮਾਨ ਵੀ ਕੀਤਾ ਗਿਆ।

ਇਸ ਤੋਂ ਪਹਿਲਾਂ ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਕੁਮਾਰ ਗਰਗ ਦਾ ਸਵਾਗਤ ਕਰਦਿਆਂ ਜ਼ਿਲ੍ਹੇ ਦੇ ਮੀਡੀਆ ਦੀ ਕਾਰਗੁਜ਼ਾਰੀ ਬਾਰੇ ਦੱਸਿਆ। ਉਹਨਾਂ ਕਿਹਾ ਕਿ ਮੀਡੀਆ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਖੋ ਵੱਖ ਵਿਭਾਗਾਂ ਦੀਆਂ ਕਮੀਆਂ ਬਾਰੇ ਜਾਣੂੰ ਕਰਵਾਉਣਾ ਅਤੇ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਪ੍ਰੋਜੈਕਟਾਂ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚਾਉਣਾ ਸ਼ਾਮਲ ਹੈ।

ਇਸ ਮੌਕੇ ਜਨਰਲ ਸਕੱਤਰ ਸਤਨਾਮ ਸਿੰਘ ਸੱਤੀ ਨੇ ਜਿੱਥੇ ਬਾਖੂਬੀ ਢੰਗ ਨਾਲ ਮੰਚ ਸੰਚਾਲਨ ਕੀਤਾ ਓਥੇ ਪ੍ਰੈੱਸ ਕਲੱਬ ਦੇ ਪਿਛੋਕੜ ਉੱਤੇ ਚਾਨਣਾ ਪਾਉਂਦਿਆਂ ਇਸ ਸਬੰਧੀ ਸਹਿਯੋਗ ਦੇਣ ਵਾਲਿਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਜਦੋਂਕਿ ਪ੍ਰੈੱਸ ਕਲੱਬ ਦੇ ਮੁੱਖ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ ਨੇ ਡਾ. ਸੰਦੀਪ ਕੁਮਾਰ ਗਰਗ ਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਵਸ਼ਿਸ਼ਟ ਅਤੇ ਪ੍ਰੈੱਸ ਸਕੱਤਰ ਜਗਜੀਤ ਸਿੰਘ ਜੱਗੀ ਵਲੋਂ ਬੁਕੇ ਦੇ ਕੇ ਜ਼ਿਲ੍ਹਾ ਪੁਲੀਸ ਮੁਖੀ ਦਾ ਸਵਾਗਤ ਕੀਤਾ ਗਿਆ।

ਸਮਾਗਮ ਵਿੱਚ ਡੀ.ਪੀ.ਆਰ.ਓ. ਕਰਨ ਮਹਿਤਾ, ਏ.ਪੀ.ਆਰ.ਓ. ਸਤਿੰਦਰਪਾਲ ਸਿੰਘ, ਪੱਤਰਕਾਰ ਅਜੇ ਅਗਨੀਹੋਤਰੀ, ਸੁਰਜੀਤ ਸਿੰਘ ਗਾਂਧੀ, ਰਾਜਨ ਵੋਹਰਾ, ਸਤੀਸ਼ ਜਗੋਤਾ, ਰਜਿੰਦਰ ਸੈਣੀ, ਅਰੁਣ ਸ਼ਰਮਾ, ਦਰਸ਼ਨ ਸਿੰਘ, ਪ੍ਰਭਾਤ ਭੱਟੀ, ਸ਼ਾਮ ਲਾਲ ਬੈਂਸ, ਅਰੁਣ ਪੁਰੀ, ਕੈਲਾਸ਼ ਅਹੂਜਾ ਸਰਬਜੀਤ ਸਿੰਘ ਕਾਕਾ, ਜਸਵੀਰ ਸਿੰਘ ਬਾਵਾ, ਹਰੀਸ਼ ਕਾਲੜਾ, ਲਖਵੀਰ ਸਿੰਘ ਖਾਬੜਾ, ਕਮਲ ਭਾਰਜ, ਮਨਦੀਪ, ਅੰਮ੍ਰਿਤਪਾਲ ਬੰਟੀ ਅਤੇ ਹੋਰ ਸੀਨੀਅਰ ਪੱਤਰਕਾਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION