Saturday, May 18, 2024

ਵਾਹਿਗੁਰੂ

spot_img
spot_img

ਸਰਦਾਰ ਜੀ ਨੇ 45 ਸਕਿੰਟਾਂ ’ਚ ਧੋ ਕੇ ਰੱਖ਼ ਦਿੱਤਾ #GodiMedia – ਵੀਡੀਉ ਵੀ ਵੇਖ਼ੋ

- Advertisement -

ਯੈੱਸ ਪੰਜਾਬ
ਜਲੰਧਰ, 2 ਦਸੰਬਰ, 2020:
ਕਹਿੰਦੇ ਨੇ ਝੂਠ ਦੇ ਪੈਰ ਨਹੀਂ ਹੁੰਦੇ ਪਰ ਜਦ ਝੂਠ ਦਾ ਸਾਹਮਣਾ ਸੱਚ ਨਾਲ ਹੋ ਜਾਵੇ ਤਾਂ ਝੂਠ ਨੰਗੇ ਪੈਂਰੀਂ ਭੱਜ ਤੁਰਦਾ ਹੈ।

ਕਿਸਾਨੀ ਸੰਘਰਸ਼ ਅਤੇ ਖ਼ਾਸਕਰ ਪੰਜਾਬ ਦੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਨੂੰ ਸਾਜ਼ਿਸ਼ਾਂ ਘੜ ਰਹੀਆਂ ਤਾਕਤਾਂ ਦੇ ਹੱਥਠੋਕੇ ਗੋਦੀ ਮੀਡੀਆ ਨਾਲ ਵੀ ਕੋਈ ਚੰਗੀ ਨਹੀਂ ਹੋਈ।

ਪਿਛਲੇ ਸਾਲਾਂ ਸਾਲ ਤੋਂ ਝੂਠਾ ਸੌਦਾ ਵੇਚ ਰਹੇ ਗੋਦੀ ਮੀਡੀਆ ਨੇ ਉਸ ਵੇਲੇ ਤਾਂ ਹੱਦ ਹੀ ਮੁਕਾ ਦਿੱਤੀ ਜਦ ਇਹ ਮੀਡੀਆ ਕਿਸਾਨਾਂ ਨੂੰ ਦਲਾਲ, ਵਿਚੋਲੀਏ ਆਖ਼ਣ ਤੋਂ ਅਗਾਂਹ ਵਧ ਕੇ ‘ਅਲਗਾਵ ਵਾਦੀ’ ਅਤੇ ‘ਖ਼ਾਲਿਸਤਾਨੀ’ ਕਹਿਣ ਤਕ ਆ ਗਿਆ।

ਜਲੰਧਰ ਨਾਲ ਸੰਬੰਧਤ ਗੁਰਕਰਨ ਸਿੰਘ ਨਾਂਅ ਦੇ ਇਕ ਨੌਜਵਾਨ, ਜੋ ਆਪਣੇ ਛੋਟੇ ਛੋਟੇ ਵੀਡੀਓ ਕਲਿੱਪਸ ਰਾਹੀਂ ਨਾ ਕੇਵਲ ਮਨੋਰੰਜਨ ਕਰਦੇ ਹਨ ਸਗੋਂ ਸੁਨੇਹਾ ਵੀ ਦਿੰਦੇ ਹਨ, ਨੇ ਇਸ ਵਾਰ ‘ਗੋਦੀ ਮੀਡੀਆ’ ਦੇ ਗੋਡੇ ’ਤੇ ਸੱਟ ਮਾਰੀ ਹੈ।

ਪੰਜਾਬ ਦੇ ਦਿੱਲੀ ਬਾਰਡਰਾਂ ’ਤੇ ਪੁੱਜੇ ਲੱਖਾਂ ਕਿਸਾਨਾਂ ਨੂੰ ‘ਖ਼ਾਲਿਸਤਾਨੀ’ ਆਖ਼ ਕੇ ਸੰਘਰਸ਼ ਨੂੰ ਬਦਨਾਮ ਅਤੇ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦਾ ਤਿੱਖਾ ਮਜ਼ਾਕ ਉਡਾਉਂਦਾ ਗੁਰਕਰਨ ਸਿੰਘ ਦਾ ਇਹ ਵੀਡੀਓ ਅੱਜ ਕਲ੍ਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

ਕੇਵਲ 45 ਸਕਿੰਟਾਂ ਦੇ ਇਸ ਵੀਡੀਓ ਵਿੱਚ ਗੁਰਕਰਨ ਸਿੰਘ ਨੇ ਆਪਣਾ ਮਜ਼ਾਹੀਆ ਅੰਦਾਜ਼ ਕਾਇਮ ਰੱਖਦੇ ਹੋਏ ‘ਗੋਦੀ ਮੀਡੀਆ’ ਦਾ ਕਿਰਦਾਰ ਲੋਕਾਂ ਸਾਹਮਣੇ ਫ਼ਿਰ ਉਜਾਗਰ ਕੀਤਾ ਹੈ। ਫ਼ਿਰ ਉਜਾਗਰ ਇਸ ਲਈ ਲਿਖ਼ਿਆ ਹੈ ਕਿਉਂਕਿ ਐਸਾ ਨਹੀਂ ਕਿ ਹੁਣ ਲੋਕ ਗੋਦੀ ਮੀਡੀਆ ਨੂੰ ਪਹਿਚਾਨਦੇ ਨਹੀਂ ਪਰ ਗੁਰਕਰਨ ਸਿੰਘ ਦੇ ਇਸ ਵੀਡੀਓ ਦੀ ਹਰ ਪਾਸਿਉਂ ਸ਼ਲਾਘਾ ਹੋ ਰਹੀ ਹੈ।

ਵੀਡੀਓ ਵੇਖ਼ਣ ਲਈ ਕਲਿੱਕ ਕਰੋ

ਕਿਸਾਨੀ ਸੰਘਰਸ਼ ਦੌਰਾਨ ਆਇਆ Gippy Grewal ਦਾ ਹਥਿਆਰਾਂ ’ਤੇ ਕੱਚੀ ਸ਼ਰਾਬ ਨੂੂੰ ਪ੍ਰਮੋਟ ਕਰਦਾ ਗ਼ੀਤ – ਅਲੋਚਨਾ ਸ਼ੁਰੂ

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,121FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...