spot_img
Saturday, June 15, 2024

ਵਾਹਿਗੁਰੂ

spot_img
spot_img

ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਟਰਸਟ ਦਾ ਸਲਾਨਾ ਇਜਲਾਸ ਸੰਪੰਨ – ਸਰਬਸੰਮਤੀ ਨਾਲ ਚੁਣੀ ਗਈ ਨਵੀਂ ਕਮੇਟੀ

- Advertisement -

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 17 ਮਈ, 2024

ਵਾਇਕਾਟੋ ਸ਼ਹੀਦੇ ਆਜ਼ਿਮ ਸ. ਭਗਤ ਸਿੰਘ ਟਰੱਸਟ ਹਮਿਲਟਨ ਦਾ ਸਲਾਨਾ ਇਜਲਾਸ ਅੱਜ ਟ੍ਰਸਟ ਦੇ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿਚ ਹੋਇਆ। ਆਰੰਭ ਦੇ ਵਿਚ ਮਾਂ ਬੋਲੀ ਪੰਜਾਬੀ ਦੇ ਮਹਾਨ ਸ਼ਾਇਰ ਡਾ: ਸੁਰਜੀਤ ਪਾਤਰ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਟ੍ਰਸਟ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਵਲੋ ਪਿਛਲੇ ਸਾਲ ਦੇ ਕੰਮਾ-ਕਾਰਾਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ ਜਿਸ ’ਤੇ ਹਾਜ਼ਿਰ ਮੈਂਬਰਾਂ ਨੇ ਤਸੱਲੀ ਪ੍ਰਗਟ ਕੀਤੀ ਅਤੇ ਆਪਣੇ ਵਿਚਾਰ ਦਿੱਤੇ।

ਟ੍ਰਸਟ ਮੈਂਬਰਾਂ ਦੇ ਵਿਚ ਵਾਧਾ ਕਰਦਿਆਂ ਨਵੇਂ ਮੈਂਬਰਾਂ ਸ. ਮਨਦੀਪ ਸਿੰਘ ਬਰਾੜ, ਸ੍ਰੀਮਤੀ ਹਰਜੀਤ ਕੌਰ ਕੰਗ, ਸ੍ਰੀਮਤੀ ਸਿਮਰਤ ਕੌਰ, ਸ੍ਰੀਮਤੀ ਪ੍ਰਿਆ ਬਿਰਲਾ, ਸ. ਸਰਵਜੀਤ ਸਿੰਘ ਸੇਖੂਪੁਰੀਆ ਦੇ ਨਾਵਾਂ ਨੂੰ ਹਾਉਸ ਵੱਲੋਂ ਪ੍ਰਵਾਨਗੀ ਦਿੰਦਿਆ ਜੀ ਆਇਆਂ ਆਖਿਆ ਗਿਆ।

ਇਸ ਦੇ ਨਾਲ ਹੀ 2024 ਦੇ ਵਿੱਚ ਕਰਵਾਏ ਜਾ ਰਹੇ ‘ਰੁੱਖ ਲਗਾਓ’ (ਟ੍ਰੀ ਪਲਾਟੇਂਸ਼ਨ) ਜੋ ਜੁਲਾਈ ਵਿੱਚ ਆ ਰਿਹਾ ਹੈ, 05 ਸਤੰਬਰ ਨੂੰ 12ਵਾਂ ਬਲੱਡ ਡੁਨੇਸ਼ਨ ਕੈਂਪ, 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਮਾਗਮ, 5ਵਾਂ ਪੰਜਾਬੀ ਭਾਸ਼ਾ ਹਫ਼ਤਾ 2 ਨਵੰਬਰ ਨੂੰ ਅਤੇ ਹੋਰ ਸਮਾਗਮ ਕਰਵਾਉਣ ਲਈ ਮਤੇ ਪਾਸ ਕੀਤੇ ਗਏ।

ਇਜਲਾਸ ਦੇ ਅੰਤ ਵਿਚ ਨਵੀਂ ਕਮੇਟੀ ਦੀ ਚੋਣ ਸ. ਸ਼ਮਿੰਦਰ ਸਿੰਘ ਗੁਰਾਇਆਂ ਤੇ ਸ੍ਰੀ ਅਤੁੱਲ ਸ਼ਰਮਾ ਵੱਲੋਂ ਬਹੁੱਤ ਸੁਚੱਜੇ ਢੰਗ ਨਾਲ ਕਰਵਾਈ ਗਈ। ਸਰਬ ਸੰਮਤੀ ਦੇ ਨਾਲ ਸ. ਜਰਨੈਲ ਸਿੰਘ ਰਾਹੋਂ ਨੂੰ ਅਜੇ ਹੋਰ ਸਮੇਂ ਲਈ ਮੂਹਰੇ ਲੱਗਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੂੰ ਪੰਜਵੀਂ ਵਾਰ ਪ੍ਰਧਾਨ ਚੁਣਿਆ ਗਿਆ। ਬਾਕੀ ਨਿਯੁਕਤੀਆਂ ਦੇ ਵਿੱਚ ਉਪ ਪ੍ਰਧਾਨ ਸ੍ਰੀਮਤੀ ਹਰਜੀਤ ਕੌਰ ਕੰਗ, ਸਕੱਤਰ ਸ੍ਰੀ ਅਤੁੱਲ ਸ਼ਰਮਾ, ਸਹਾਇਕ ਸਕੱਤਰ ਸ. ਹਰਗੁਣਜੀਤ ਸਿੰਘ ਤੇ ਖਜ਼ਾਨਚੀ ਸ. ਸੰਦੀਪ ਕਲਸੀ ਚੁਣੇ ਗਏ।

ਇਸ ਇਜਲਾਸ ਦੌਰਾਨ ਗਿੱਧੇ-ਭੰਗੜੇ ਦੇ ਕੋਚ ਸ. ਕੁਲਵਿੰਦਰ ਸਿੰਘ ਦਿਉਲ, ਮਿਸ ਰੀਹਾ ਸੂਦ, ਸ੍ਰੀਮਤੀ ਸੰਦੀਪ ਕੌਰ ਸੰਧੂ, ਸ੍ਰੀ ਹਰੀਸ਼ ਬਿਰਲਾ, ਸ. ਨਰਿੰਦਰ ਸੱਗੂ, ਸ. ਰਵਿੰਦਰ ਸਿੰਘ ਅਤੇ ਟਰੱਸਟ ਦੇ ਆਈ ਟੀ ਵਿੰਗ ਦੇ ਮਿਸ ਸਾਨੀਆ ਡੋਸ਼ੀ ਹਾਜ਼ਿਰ ਸਨ।

ਟ੍ਰਸਟ ਦੀਆਂ ਸਾਰੀਆਂ ਸਰਗਰਮੀਆਂ ਦੀ ਸਾਰਾ ਸਾਲ ਮੀਡੀਆ ਕਵਰੇਜ ਕਰਨ ਲਈ ‘ਪੰਜਾਬੀ ਹੈਰਲਡ’ ਦੇ ਸ. ਹਰਜਿੰਦਰ ਸਿੰਘ ਬਸਿਆਲਾ ਤੇ ‘ਰੇਡੀਓ ਸਪਾਈਸ’ ਦੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ‘ਡੇਲੀ ਖ਼ਬਰ’ ਦੇ ਸ. ਸ਼ਰਨਜੀਤ ਸਿੰਘ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ। ਸ. ਜਰਨੈਲ ਸਿੰਘ ਰਾਹੋਂ ਵੱਲੋਂ ਆਏ ਸਾਰੇ ਮੈਂਬਰਜ ਦਾ ਧੰਨਵਾਦ ਕਰਦਿਆਂ ਸਹਿਯੋਗ ਦੀ ਮੰਗ ਕੀਤੀ ਗਈ ਤਾਂ ਕਿ ਅਗਲੇਰੇ ਕਾਰਜ ਲਗਾਤਾਰ ਜਾਰੀ ਰੱਖੇ ਜਾ ਸਕਣ।

- Advertisement -

ਸਿੱਖ ਜਗ਼ਤ

ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਭਾਈ ਅਵਤਾਰ ਸਿੰਘ ਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ’ਚ ਸਮਾਗਮ

ਯੈੱਸ ਪੰਜਾਬ ਅੰਮ੍ਰਿਤਸਰ, ਜੂਨ 15, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਸ੍ਰੀ...

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਯੈੱਸ ਪੰਜਾਬ ਅੰਮ੍ਰਿਤਸਰ, ਜੂਨ 15, 2024 ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ ਫ਼ੌਜਾਂ ਨਾਲ ਹੋਏ ਪਹਿਲੇ ਯੁੱਧ ਨੂੰ ਫ਼ਤਹਿ ਕਰਨ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ...

ਮਨੋਰੰਜਨ

‘ਤੇਰੀਆਂ ਮੇਰੀਆਂ ਹੇਰਾ ਫ਼ੇਰੀਆਂ’ – ਕਾਮੇਡੀ ਦੀ ਡਬਲ ਡੋਜ਼ ਲੈ ਕੇ ਆ ਰਹੀ ਇਹ ਫ਼ਿਲਮ 21 ਜੂਨ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਜੂਨ 15, 2024 ਗੁਰੂ ਕ੍ਰਿਪਾ ਐਂਡ ਲਿਟਲ ਏਂਜਲ ਪ੍ਰੋਡਕਸ਼ਨ ਨੇ ਅੱਜ ਮੋਹਾਲੀ ਵਿਖੇ ਆਪਣੀ ਆਉਣ ਵਾਲੀ ਫਿਲਮ "ਤੇਰੀਆ ਮੇਰੀਆ ਹੇਰਾ ਫੇਰੀਆ" ਲਈ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਨੂੰ ਮਾਣ ਨਾਲ ਪੇਸ਼ ਕੀਤਾ। ਇਸ ਈਵੈਂਟ ਨੂੰ...

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਸੋਸ਼ਲ ਮੀਡੀਆ

223,024FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...