Tuesday, May 28, 2024

ਵਾਹਿਗੁਰੂ

spot_img
spot_img

ਪੰਜਾਬੀ ਫਿਲਮ ‘ਮੁਕੱਦਰ‘ ਦਾ ਸ਼ੂਟ ਸਿਰਫ 28 ਦਿਨਾਂ ਵਿੱਚ ਹੋਇਆ ਮੁਕੱਮਲ

- Advertisement -

ਚੰਡੀਗੜ੍ਹ, 19 ਮਾਰਚ, 2020 –

ਸਾਉਂਡ ਬਾੱਕਸ ਐਂਟਰਟੇਨਮੈਂਟ ਪ੍ਰਾ ਲਿ ਅਤੇ ਆਈਫਲ ਮੂਵੀ ਪ੍ਰਾ ਲਿ ਪਹਿਲੀ ਵਾਰ ਇੱਕ ਨਵੀਂ ਪੰਜਾਬੀ ਫਿਲਮ ਪੇਸ਼
ਕਰ ਰਹੇ ਹਨ ਜਿਸਦਾ ਸਿਰਲੇਖ ਹੈ ‘ਮੁਕੱਦਰ‘। ਫਿਲਮ ਦਾ ਨਿਰਦੇਸ਼ਨ ਸਾਹਿਲ ਕੋਹਲੀ ਨੇ ਕੀਤਾ ਹੈ ਅਤੇ ਹੁਣ ਇਸ ਫਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ।

‘ਮੁੱਕਦਰ‘ ਦੀ ਸ਼ੂਟਿੰਗ 18 ਫਰਵਰੀ 2020 ਨੂੰ ਸ਼ੁਰੂ ਹੋਈ ਸੀ, ਅਤੇ ਹੁਣ ਇਸ ਫਿਲਮ ਦੀ ਸ਼ੂਟਿੰਗ ਸਮਾਪਤ ਹੋ ਗਈ ਹੈ। ਸਿਰਫ 28 ਦਿਨਾਂ ਵਿੱਚ ਹੀ, ਗਾਣਿਆਂ ਸਮੇਤ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ। ਸ਼ੂਟਿੰਗ ਦਾ ਆਖਰੀ ਦਿਨ 18 ਮਾਰਚ 2020 ਸੀ।

ਇਸ ਫ਼ਿਲਮ ਵਿੱਚ ਸਿੰਘ ਸਤਵਿੰਦਰ ਅਤੇ ਨਵਨੀਤ ਕੌਰ ਢਿੱਲੋਂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਸਿੰਘ ਸਤਵਿੰਦਰ ਦੀ ਪਹਿਲੀ ਫਿਲਮ ਹੈ। ਇਨ੍ਹਾਂ ਤੋਂ ਇਲਾਵਾ ਇਸ ਫਿਲਮ ਵਿੱਚ ਹਰਦੀਪ ਗਿੱਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਸ਼ਵਿੰਦਰ ਮਾਹਲ, ਵਿਜੇ ਟੰਡਨ,ਅੰਜੁਮ ਬੱਤਰਾ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਿਲ ਹੋਣਗੇ।

ਫਿਲਮ ਦੇ ਨਿਰਦੇਸ਼ਕ ਸਾਹਿਲ ਕੋਹਲੀ ਨੇ ਕਿਹਾ, “ਮੁਕੱਦਰ ਦੇ ਕਲਾਕਾਰ ਅਤੇ ਚਾਲਕਾਂ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸਾਰੇ ਬਹੁਤ ਹੀ ਟੈਲੇਂਟਿਡ ਹਨ ਅਤੇ ਫਿਲਮ ਲਈ ਸਾਰਿਆਂ ਨੇ ਸਖਤ ਮਿਹਨਤ ਕੀਤੀ ਹੈ। ਸਾਨੂੰ ਮੌਸਮ ਦੀ ਖਰਾਬੀ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਸਾਰਿਆਂ ਦੇ ਆਪਸੀ ਤਾਲਮੇਲ ਕਾਰਨ ਅਸੀਂ ਸ਼ੂਟਿੰਗ ਨੂੰ ਜਲਦੀ ਪੂਰਾ ਕਰਨ ਦੇ ਯੋਗ ਹੋਏ।”

ਫਿਲਮ ਦੇ ਡੀਓਪੀ ਸੰਤੋਸ਼ ਥੁੰਡੀਅਲ ਨੇ ਕਿਹਾ, “ਮੈਂ ਮੁਕੱਦਰ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ, ਸ਼ੂਟਿੰਗ ਦੌਰਾਨ ਹਰ ਇੱਕ ਕਲਾਕਾਰ ਨੇ ਬਹੁਤ ਸਹਿਯੋਗ ਦਿੱਤਾ। ਸਾਰਿਆਂ ਨੇ ਸ਼ੂਟ ਨੂੰ ਸਮੇਂ ਸਿਰ ਖਤਮ ਕਰਨ ਲਈ ਦਿਨ ਰਾਤ ਮਿਹਨਤ ਕੀਤੀ। ਸਾਡੇ ਲਈ ਹਰ ਕਿਸੇ ਦੀ ਸਿਹਤ ਸਭ ਤੋਂ ਮਹੱਤਵਪੂਰਣ ਹੈ, ਅਸੀਂ ਸ਼ੂਟ ਨੂੰ ਪੂਰਾ ਕਰ ਲਿਆ ਹੈ ਅਤੇ ਹੁਣ ਹਰ ਕੋਈ ਆਪਣੇ ਘਰ ਵਿੱਚ ਸੁਰੱਖਿਅਤ ਹੋਵੇਗਾ।”

ਫਿਲਮ ਦੇ ਨਿਰਮਾਤਾਵਾਂ ਵਿਚੋਂ ਇਕ,ਰਾਜਿੰਦਰ ਸ਼ਰਮਾ ਨਾਨੂ ਨੇ ਕਿਹਾ, “ਹੁਣ ਜਦੋਂ ਅਸੀਂ ‘ਮੁਕੱਦਰ‘ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਤਾਂ ਮੈਂ ਇਸ ਫਿਲਮ ਲਈ ਬਹੁਤ ਉਤਸਾਹਿਤ ਹਾਂ। ਸਾਰਿਆਂ ਨੇ ਆਪਣਾ 100% ਯੋਗਦਾਨ ਪਾਇਆ ਹੈ, ਸਾਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਫਿਲਮ ਨੂੰ ਪਿਆਰ ਦੇਣਗੇ। ”

ਫਿਲਮ ਦਾ ਨਿਰਮਾਣ ਮਾਨ ਕੌਰ, ਮਹਿੰਦਰ ਸਿੰਘ, ਗੀਤਾ ਅਗਰਵਾਲ, ਰਾਜਿੰਦਰ ਸ਼ਰਮਾ ਨਾਨੂ ਕਰ ਰਹੇ ਹਨ। ਡੀਓਪੀ ਸੰਤੋਸ਼ ਥੁੰਡੀਅਲ ਇਸ ਤੋਂ ਪਹਿਲਾਂ ‘ਕ੍ਰਿਸ਼‘, ‘ਰਾਉਡੀ ਰਾਠੌਰ‘, ‘ਜੈ ਹੋ‘ ਅਤੇ ‘ਕੁਛ ਕੁਛ ਹੋਤਾ ਹੈ‘ ਵਰਗੇ ਸਭ ਤੋਂ ਵੱਡੇ ਬਾਲੀਵੁੱਡ ਪ੍ਰਾਜੈਕਟਾਂ ਲਈ ਡੀਓਪੀ ਵਜੋਂ ਕੰਮ ਕਰ ਚੁੱਕੇ ਹਨ।

ਆਉਣ ਵਾਲੀ ਪੰਜਾਬੀ ਫਿਲਮ ਮੁਕੱਦਰ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਹਰਸ਼ ਰਾਣਾ ਅਤੇ ਸਾਹਿਲ ਕੋਹਲੀ ਦੁਆਰਾ ਲਿਖੀਆ ਗਿਆ ਹੈ। ਫਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ, ਚੰਚਲ ਡਾਬਰਾ ਨੇ ਸੰਵਾਦ ਲਿਖੇ ਹਨ, ਅਤੇ ਫਿਲਮ ਦਾ ਕਾਰਜਕਾਰੀ ਨਿਰਮਾਤਾ ਜਤਿਨ ਧਰਨਾ ਹੈ।

‘ਮੁਕੱਦਰ‘ ਰਿਲੀਜ਼ ਹੋਣ ਦੀ ਤਰੀਕ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

- Advertisement -

ਸਿੱਖ ਜਗ਼ਤ

ਕੋਲੰਬੀਆ ਯੂਨੀਵਰਸਿਟੀ ’ਚ ਮਾਰਚ ਦੀ ਅਗਵਾਈ ਕਰਨ ਅਤੇ ਭਾਸ਼ਣ ਦੇਣ ’ਤੇ ਬੀਬੀ ਜਲਨਿਧ ਕੌਰ ਨੂੰ ਐਡਵੋਕੇਟ ਧਾਮੀ ਨੇ ਦਿੱਤੀ ਵਧਾਈ

ਯੈੱਸ ਪੰਜਾਬ ਅੰਮ੍ਰਿਤਸਰ, 27 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੀ ਜੰਮਪਲ ਦਸਤਾਰਧਾਰੀ ਸਿੱਖ ਬੀਬੀ ਜਲਨਿਧ ਕੌਰ ਦੁਆਰਾ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੀ ਕਨਵੋਕੇਸ਼ਨ...

ਜੂਨ 84 ਫ਼ੌਜੀ ਹਮਲੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਅਤੇ ਸਮੁਹ ਸ਼ਹੀਦਾਂ ਦੀ ਯਾਦ’ਚ ਪਾਠ ਦਾ ਭੋਗ 2 ਜੂਨ ਨੂੰ: ਜਥੇਦਾਰ ਹਵਾਰਾ ਕਮੇਟੀ

ਯੈੱਸ ਪੰਜਾਬ ਅੰਮ੍ਰਿਤਸਰ, 27 ਮਈ, 2024 ਭਾਰਤੀ ਫੌਜ ਵਲੋਂ ਜੂਨ 84 ਦਾ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸਿੱਖ ਕੌਮ ਦੇ ਪਿੰਡੇ ਤੇ ਉਹ ਡੂੰਗਾ ਜ਼ਖ਼ਮ ਹੈ ਜੋ ਕਦੀ ਵੀ ਭਰਿਆ ਨਹੀ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...
spot_img

ਸੋਸ਼ਲ ਮੀਡੀਆ

223,091FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...