spot_img
Saturday, June 15, 2024

ਵਾਹਿਗੁਰੂ

spot_img
spot_img

ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱਲੋਂ ਹੈਤੀ ਵਿੱਚ ਹੱਤਿਆ, ਰਿਪਬਲਿਕਨ ਆਗੂ ਸਨ ਬੈਨ ਬੇਕਰ ਦੇ ਧੀ ਜਵਾਈ ਸਨ ਇਹ ਜੋੜਾ

- Advertisement -

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 27 ਮਈ, 2024

ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀ ਮਿਸ਼ਨਰੀਆਂ ਦੀ ਹੈਤੀ ਦੀ ਰਾਜਧਾਨੀ ਪੋਰਟ- ਔ-ਪ੍ਰਿੰਸ ਵਿਖੇ ਹੱਤਿਆ ਕਰ ਦੇਣ ਦੀ ਖਬਰ ਹੈ। ਅਮਰੀਕੀ ਜੋੜੇ ਦੀ ਪਛਾਣ ਡੇਵੀ ਤੇ ਨਟਾਲੀ ਲੋਇਡ ਵਜੋਂ ਹੋਈ ਹੈ ਜੋ ਅਮਰੀਕੀ ਰਾਜ ਮਿਸੂਰੀ ਦੇ ਰਿਪਬਲੀਕਨ ਆਗੂ ਦੀ ਧੀ ਤੇ ਜਵਾਈ ਸਨ। ਇਹ ਜਾਣਕਾਰੀ ਨਟਾਲੀ ਲੋਇਡ ਦੇ ਪਿਤਾ ਰਿਪਬਲੀਕਨ ਆਗੂ ਬੇਨ ਬੇਕਰ ਨੇ ਆਪਣੀ ਫੇਸਬੁੱਕ ‘ਤੇ ਪਾਈ ਇਕ ਪੋਸਟ ਵਿਚ ਦਿੱਤੀ ਹੈ।

ਬੇਨ ਬੇਕਰ ਨੇ ਕਿਹਾ ਹੈ ਕਿ ਡੇਵੀ ਲਾਇਡ ਤੇ ਨਟਾਲੀ ਲਾਇਡ ਉਪਰ ਬਦਮਾਸ਼ਾਂ ਨੇ ਹਮਲਾ ਕੀਤਾ ਤੇ ਇਸ ਹਮਲੇ ਵਿਚ ਦੋਨਾਂ ਦੀ ਮੌਤ ਹੋ ਗਈ। ਉਸ ਨੇ ਕਿਹਾ ਹੈ ” ਉਸ ਦਾ ਦਿੱਲ ਟੁੱਟ ਗਿਆ ਹੈ ਤੇ ਉਸ ਨੇ ਕਦੀ ਵੀ ਏਨਾ ਦੁੱਖ ਮਹਿਸੂਸ ਨਹੀਂ ਕੀਤਾ। ਉਸ ਨੇ ਕਿਹਾ ਹੈ ਮੇਰੀ ਧੀ ਤੇ ਜਵਾਈ ਹੈਤੀ ਵਿਚ ਕੁਲਵਕਤੀ ਮਿਸ਼ਨਰੀ ਸਨ।

ਬੇਕਰ ਨਿਊਟੋਨ ਕਾਊਂਟੀ (ਡਿਸਟ੍ਰਿਕਟ 160) ਤੋਂ ਰਿਪਬਲੀਕਨ ਪ੍ਰਤੀਨਿੱਧ ਹਨ। ਇਸ ਹਮਲੇ ਵਿਚ ਮਿਸ਼ਨ ਦੇ ਡਾਇਰੈਕਟਰ ਜਿਊਡ ਮੋਨਟਿਸ (45) ਦੀ ਵੀ ਮੌਤ ਹੋ ਗਈ। ਇਹ ਤਿੰਨੇ ਹੈਤੀ ਇੰਕ ਵਿਚ ਮਿਸ਼ਨ ਤਹਿਤ ਕੰਮ ਕਰਦੇ ਸਨ ਜਿਸ ਨੂੰ ਡੇਵੀ ਲਾਇਡ ਦੇ ਮਾਪਿਆਂ ਵੱਲੋਂ ਪਿਛਲੇ 2 ਦਹਾਕਿਆਂ ਦੇ ਵੀ ਵਧ ਸਮੇ ਤੋਂ ਚਲਾਇਆ ਜਾ ਰਿਹਾ ਹੈ।

ਡੇਵੀ ਲਾਇਡ ਦੇ ਪਿਤਾ ਡੇਵਿਡ ਲਾਇਡ ਨੇ ਕਿਹਾ ਹੈ ਕਿ ਉਸ ਦੇ ਪੁੱਤਰ ਨੂੰ ਹੈਤੀ ਨਾਲ ਪਿਆਰ ਸੀ। ਉਨਾਂ ਕਿਹਾ ਕਿ ਉਹ ਤੇ ਨਟਾਲੀ ਲਾਇਡ (21) ਉਪਰ ਬੀਤੇ ਦਿਨ ਉਸ ਵੇਲੇ ਘਾਤ ਲਾ ਕੇ ਹਮਲਾ ਕੀਤਾ ਗਿਆ ਜਦੋਂ ਉਹ ਪੋਰਟ-ਔ-ਪ੍ਰਿੰਸ ਵਿਚ ਚਰਚ ਵਿਚੋਂ ਨਿਕਲ ਰਹੇ ਸਨ।

ਮਿਸ਼ਨ ਵੱਲੋਂ ਫੇਸਬੁੱਕ ‘ਤੇ ਪਾਈ ਇਕ ਪੋਸਟ ਅਨੁਸਾਰ ਹਮਲਾਵਰ ਡੇਵੀ ਲਾਇਡ ਨੂੰ ਅਗਵਾ ਕਰਕੇ ਇਕ ਘਰ ਵਿਚ ਲੈ ਗਏ ਜਿਥੇ ਉਸ ਨੂੰ ਬੰਨ ਕੇ ਕੁੱਟਿਆ ਮਾਰਿਆ ਗਿਆ। ਉਪਰੰਤ ਹਮਲਾਵਰ ਮਿਸ਼ਨ ਦਾ ਸਮਾਨ ਨਾਲ ਭਰਿਆ ਟਰੱਕ ਲੈ ਕੇ ਉਥੋਂ ਚਲੇ ਗਏ। ਮਿਸ਼ਨ ਨੇ ਕਿਹਾ ਹੈ ਕਿ ਇਸ ਘਟਨਾ ਨੇ ਉਨਾਂ ਨੂੰ ਬੁਰੀ ਤਰਾਂ ਝੰਝੋੜ ਦਿੱਤਾ ਹੈ।

- Advertisement -

ਸਿੱਖ ਜਗ਼ਤ

ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਦਾ ਹੀਥਰੋ ਏਅਰਪੋਰਟ ਤੇ ਪਹੁੰਚਣ ਤੇ ਨਿੱਘਾ ਸਵਾਗਤ

ਯੈੱਸ ਪੰਜਾਬ ਲੰਡਨ, 12 ਜੂਨ, 2024 ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਾਰਟੀ ਦੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਦਾ ਲੰਡਨ ਪਹੁੰਚਣ ਤੇ ਹੀਥਰੋ ਏਅਰਪੋਰਟ ਤੇ ਨਿੱਘਾ ਸਵਾਗਤ ਕਰਦਿਆ ਸਿੱਖ ਪ੍ਰਚਾਰਕ...

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਯੈੱਸ ਪੰਜਾਬ ਨਵੀਂ ਦਿੱਲੀ/ਚੰਡੀਗੜ੍ਹ, 10 ਜੂਨ, 2024: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਨ ਲਈ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਸੋਸ਼ਲ ਮੀਡੀਆ

223,028FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...