Saturday, May 18, 2024

ਵਾਹਿਗੁਰੂ

spot_img
spot_img

ਪੰਚਕੂਲਾ ਦੇ 36 ਸਾਲਾ ਨਿਪੁਨ ਜੈਨ ਦੇ ਪਰਿਵਾਰ ਨੇ ਅੰਗ ਦਾਨ ਕਰਕੇ ਸਿਰਜਿਆ ਇਤਿਹਾਸ, 5 ਲੋਕਾਂ ਨੂੰ ਦਿੱਤਾ ਨਵਾਂ ਜੀਵਨ

- Advertisement -

ਯੈੱਸ ਪੰਜਾਬ
ਚੰਡੀਗੜ, 30 ਨਵੰਬਰ, 2021 –
ਸਥਾਨਕ ਅਲਕੈਮਿਸਟ ਹਸਪਤਾਲ ਨੇ 36 ਸਾਲਾ ਸੂਚਨਾ ਤਕਨੋਲੋਜੀ ਮਾਹਿਰ ਨਿਪੁਨ ਜੈਨ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ, ਜਿਨਾਂ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ ਸੀ ਅਤੇ ਪਰਿਵਾਰ ਨੇ ਉਸ ਦੇ ਅਹਿਮ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਸੀ।

ਨਿਪੁਨ ਜੈਨ ਦੇ ਅੰਗ ਦਾਨ ਕਰਨ ਨਾਲ 5 ਲੋਕਾਂ ਨੂੰ ਨਵਾਂ ਜੀਵਨ ਮਿਲਿਆ ਹੈ। ਹਸਪਤਾਲ ਮੈਨੇਜਮੈਂਨ ਨੇ ਜੈਨ ਪਰਿਵਾਰ ਵੱਲੋਂ ਦਿਖਾਏ ਹੌਂਸਲੇ ਅਤੇ ਬਹਾਦਰੀ ਨੂੰ ਸਲਾਮ ਕਰਦਿਆਂ ਇਕ ਮੋਮੈਂਟੋ ਭੇਂਟ ਕੀਤਾ। ਇਸ ਸਨਮਾਨ ਸਮਾਗਮ ਵਿਚ ਗੁਰਦਾ ਵਿਭਾਗ ਦੇ ਮੁੱਖ ਡਾ. ਐਸ.ਕੇ. ਸ਼ਰਮਾ, ਸੀਨੀਅਰ ਕੰਸਲਟੈਂਟ ਡਾ. ਨੀਰਜ਼ ਗੋਇਲ, ਨੈਫਰੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਰਮੇਸ਼ ਕੁਮਾਰ, ਨਿਊਰੋ ਦੇ ਮਾਹਿਰ ਡਾ. ਗੌਰਵ ਜੈਨ ਅਤੇ ਨਿਊਰੋ ਸਰਜਨ ਡਾ. ਮਨੀਸ਼ ਬੁੱਧੀਰਾਜਾ ਸ਼ਾਮਲ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਡਾ. ਨੀਰਜ਼ ਗੋਇਲ ਨੇ ਕਿਹਾ ਕਿ ਉਨਾਂ ਅਲਕੈਮਿਸਟ ਹਸਪਤਾਲ ਪੰਚਕੂਲਾ ’ਚ ਟਰਾਈਸਿਟੀ ਦੀ ਪਹਿਲੀ ਅਜਿਹੀ ਟਰਾਂਸਪਲਾਂਟ ਸਰਜਰੀ ਕੀਤੀ, ਜਿਸ ਵਿਚ ਇਕ ਮਿ੍ਰਤਕ ਵਿਅਕਤੀ ਦੇ ਅਹਿਮ ਅੰਗ ਲੋੜਵੰਦ ਮਰੀਜ਼ਾਂ ਨੂੰ ਲਗਾ ਕੇ ਨਵਾਂ ਜੀਵਨ ਦਿੱਤਾ ਗਿਆ। ਉਨਾਂ ਦੱਸਿਆ ਕਿ ਅਜਿਹਾ ਪੀਜੀਆਈ ਚੰਡੀਗੜ ਦੇ ਡਾਕਟਰਾਂ ਦੀ ਮਦਦ ਨਾਲ ਸੰਭਵ ਹੋ ਸਕਿਆ।

ਡਾ. ਗੋਇਲ ਨੇ ਦੱਸਿਆ ਕਿ 31 ਅਕਤੂਬਰ ਨੂੰ ਅਲਕੈਮਿਸਟ ਹਸਪਤਾਲ ਪੰਚਕੂਲਾ ਵਿਚ ਨਿਪੁਨ ਜੈਨ ਨਾਂ ਦਾ ਮਰੀਜ਼ ਆਇਆ ਜਿਸ ਨੂੰ ਬਰੇਨ ਹੈਮਰੇਜ ਕਾਰਨ ਦਿਮਾਗੀ ਤੌਰ ’ਤੇ ਮਿ੍ਰ੍ਰਤਕ ਐਲਾਨਿਆ ਗਿਆ ਸੀ। ਉਨਾਂ ਦੱਸਿਆ ਸਿਹਤ ਵਿਭਾਗ ਨਾਲ ਸਾਰੀ ਕਾਗਜੀ ਕਾਰਵਾਈ ਮੁਕੰਮਲ ਕਰ ਕੇ, ਮਿ੍ਰਤਕ ਦੇ ਪਰਿਵਾਰ ਦੀ ਸਹਿਮਤੀ ਨਾਲ ਪ੍ਰਾਈਵੇਟ ਖੇਤਰ ਵਿਚ ਪਹਿਲੀ ਟਰਾਂਸਪਲਾਂਟ ਦੀ ਕਾਰਵਾਈ ਸੀ, ਜਿੱਥੇ ਅੰਗਦਾਨੀ ਇਕ ਮਿ੍ਰਤਕ (ਕੈਡੇਵਰ) ਸੀ।

ਡਾ. ਗੋਇਲ ਨੇ ਦੱਸਿਆ ਕਿ ਪੀਜੀਆਈ ਚੰਡੀਗੜ ਦੇ ਡਾਕਟਰਾਂ ਨਾਲ ਗੱਲਬਾਤ ਮਗਰੋਂ ਅਲਕੈਮਿਸਟ ਹਸਪਤਾਲ ਪੰਚਕੂਲਾ ਤੋਂ ਲੈ ਕੇ ਪੀਜੀਆਈ ਚੰਡੀਗੜ ਤੱਕ ਸੁਰਖਿਅਤ ਲਾਂਘਾ (ਗਰੀਨ ਕਾਰੀਡੋਰ) ਬਕਾਇਆ ਗਿਆ ਅਤੇ ਚੰਡੀਗੜ ਪੁਲੀਸ ਦੀ ਮਦਦ ਨਾਲ ਪੂਰਾ ਰਸਤਾ ਖਾਲੀ ਕਰਵਾਇਆ ਗਿਆ ਤਾਂ ਜੋ ਤੇਜੀ ਨਾਲ ਅੰਗ ਪੀਜੀਆਈ ’ਚ ਦਾਖਿਲ ਲਾਭਪਾਤਰੀਆਂ ਕੋਲ ਪਹੁੰਚ ਸਕਣ।

ਡਾ. ਐਸ.ਕੇ. ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਚ ਅੰਗਾਂ ਦੀ ਉਪਲਬੱਧਤਾਂ ਨਾ ਹੋਣ ਕਾਰਨ ਹਰ ਸਾਲ 5 ਲੱਖ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉਨਾਂ ਦੱਸਿਆ ਕਿ ਨਿਪੁਨ ਜੈਨ ਦਾ ਇਕ ਗੁਰਦਾ, ਪੈਨਿਆਸ ਅਤੇ ਅੱਖਾਂ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕਰ ਕੇ ਨਵਾਂ ਜੀਵਨ ਦਿੱਤਾ ਗਿਆ।

ਉਨਾਂ ਦੱਸਿਆ ਕਿ 130 ਕਰੋੜ ਦੀ ਆਬਾਦੀ ਹੋਣ ਦੇ ਬਾਵਜੂਦ ਸਾਡੇ ਦੇਸ਼ ਵਿਚ 10 ਲੱਖ (ਇਕ ਮਿਲਿਅਨ) ਆਬਾਦੀ ਪਿੱਛੇ 0.08 ਅੰਗ ਦਾਨੀ ਮਿਲਦੇ ਹਨ, ਅਜਿਹਾ ਜਾਗਰੂਕਤਾ ਦੀ ਘਾਟ ਕਾਰਨ ਹੈ।

ਨੈਫਰੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਰਮੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਜੀਵੰਤ ਲੋਕਾਂ ਨੂੰ ਗੁਰਦਾ ਟਰਾਂਸਪਲਾਂਟ ਦੇ ਮਾਮਲੇ ’ਚ ਦੁਨੀਆ ਵਿਚ ਦੂਜੇ ਸਥਾਨ ’ਤੇ ਹੈ, ਜਿੱਥੇ 95 ਫੀਸਦੀ ਗੁਰਦੇ ਜੀਵੰਤ ਲੋਕਾਂ ਤੋਂ ਟਰਾਂਸਪਲਾਂਟ ਕੀਤੇ ਜਾਂਦੇ ਹਨ, ਜਦਕਿ ਕੈਡੇਵਰ (ਮਿ੍ਰਤਕ) ਤੋਂ ਸਿਰਫ਼ 5 ਫੀਸਦੀ ਗੁਰਦੇ ਟਰਾਂਸਪਲਾਂਟ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਨਿਪੁਨ ਜੈਨ ਦੇ ਪਰਿਵਾਰ ਵੱਲੋਂ ਅੰਗ ਦਾਨ ਕਰਨ ਸਬੰਧੀ ਲਿਆ ਗਿਆ ਫੈਸਲਾ ਮਾਨਵਤਾ ਦੀ ਸੇਵਾ ਵਿਚ ਸਰਵੋਤਮ ਕਾਰਜ ਹੈ। ਉਹ ਨਿਪੁਨ ਦੇ ਪਰਿਵਾਰ ਦੀ ਸੱਚੀ ਸੁੱਚੀ ਭਾਵਨਾ ਨੂੰ ਸਲਾਮ ਕਰਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,121FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...