Sunday, May 19, 2024

ਵਾਹਿਗੁਰੂ

spot_img
spot_img

ਖੇਡ ਵਿਸਲ੍ਹ ਬਲੋਅਰ ਦੀ ਸੀਟੀ ਦਾ ਅਸਰ……50 ਲੱਖ ਕੈਸ਼ ਐਵਾਰਡ ਸਕੈਂਡਲ ਵਿਚ 2 ਛੱਡੇ ਕੋਚਾਂ ਦੇ ਹੱਕ ਵਿੱਚ ਦਿੱਤੇ ਉਲੰਪਿਕ ਖਿਡਾਰੀਆਂ ਨੇ ਹਲਫੀਆ ਬਿਆਨ

- Advertisement -

ਯੈੱਸ ਪੰਜਾਬ
ਜਲੰਧਰ, 30 ਜੂਨ, 2022 –
ਉੱਘੇ ਖੇਡ ਵਿਸਲ੍ਹ ਬਲੋਅਰ ਇਕ ਅਲ ਸਿੰਘ ਸੰਧੂ ਵੱਲੋਂ ਖੇਡ ਵਿਭਾਗ ਪੰਜਾਬ ਵਿੱਚ ਖੇਡ ਮਾਫੀਏ ਦੇ ਦਬਾਅ ਹੇਠ ਆਪਣੇ ਤਿੰਨ ਲਾਡਲੇ ਤੇ ਚਹੇਤੇ ਕੋਚਾਂ ਨੂੰ ਗਲਤ ਤੱਥ ਦੇ ਅਧਾਰ ਪਰ ₹ 50.00 ਲੱਖ ਰੁਪਏ ਕੈਸ਼ ਐਵਾਰਡ ਦਿਵਾਉਣ ਦੇ ਵਿੱਤੀ ਸਕੈਂਡਲ ਬਾਰੇ ਵਜਾਈ ਸੀਟੀ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ ।

ਚਰਚਿਤ ਖੇਡ ਵਿਸਲ੍ਹ ਬਲੋਅਰ ਤੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਇਕਬਾਲ ਸਿੰਘ ਸੰਧੂ ਅਨੁਸਾਰ ਖੇਡ ਵਿਭਾਗ ਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਸੁਸਾਇਟੀ ਦੇ ਤਿੰਨ ਕੋਚਾਂ ਕ੍ਰਮਵਾਰ ਸ਼੍ਰੀ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯੁਧਵਿੰਦਰ ਸਿੰਘ ਜੋਨੀ ਨੂੰ ₹ 50.00 ਲੱਖ ਰੁਪਏ ਦੇ ਕੈਸ਼ ਐਵਾਰਡ ਸਕੈਂਡਲ ਵਿਰੁੱਧ ਉਠਾਈ ਅਵਾਜ ਉਸ ਵੇਲੇ ਅਹਿਮ ਮੋੜ ਤੇ ਪੁੱਜ ਗਈ ਜਦੋਂ ਭਾਰਤੀ ਟੀਮ ਦੇ ਓਲੰਪਿਕ ਤਮਗਾ ਜੇਤੂ ਖਿਡਾਰੀਆਂ ਕ੍ਰਮਵਾਰ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਗੋਲਕੀਪਰ ਕ੍ਰਿਸ਼ਨ ਪਾਠਕ, ਹਰਮਨਪ੍ਰੀਤ ਸਿੰਘ , ਸਿਮਰਨਜੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਅਕਾਸ਼ਦੀਪ ਸਿੰਘ ਆਪਣੇ ਆਪਣੇ ਹਲਫੀਆ ਬਿਆਨ ਦੇਕਰ ਪੜਤਾਲੀਆਂ ਅਫ਼ਸਰ ਨੂੰ ਕਿਹਾ ਹੈ ਕਿ ਕੋਚ (ਗੋਲਕੀਪਰ) ਰਾਜਿੰਦਰ ਸ਼ਰਮਾਂ ਅਤੇ ਫਿਜੀਕਲ ਫਿੱਟਨੈੱਸ ਕੋਚ ਜਸਪ੍ਰੀਤ ਸਿੰਘ ਉਹਨਾਂ ਦੇ ਕੋਚ ਰਿਹੈ ਹਨ ਅਤੇ ਉਹ ਸਰਕਾਰ ਵੱਲੋਂ ਦਿੱਤੇ ਕੈਸ਼ ਐਵਾਰਡ ਦੇ ਹੱਕਦਾਰ ਹਨ, ਜੋਂ ਇਹਨਾਂ ਨੂੰ ਦਿੱਤਾ ਜਾਵੇ ।

ਸੰਧੂ ਨੇ ਹਲਫੀਆ ਬਿਆਨ ਦੀਆਂ ਕਾਪੀਆਂ ਮੀਡੀਆ ਨੂੰ ਜਾਰੀ ਕਰਦੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤੀ ਟੀਮ ਦੇ ਓਲੰਪਿਕ ਤਮਗਾ ਜੇਤੂ ਖਿਡਾਰੀਆਂ ਦੇ ਦਿੱਤੇ ਹਲਫੀਆ ਬਿਆਨਾਤ ਤੋ ਲਗਾਏ ਦੋਸ਼ ਪੂਰਨ ਰੂਪ ਵਿਚ ਸਾਬਿਤ ਹੋ ਚੁੱਕੇ ਹਨ ਕਿ ਗਲਤ ਤੱਥਾਂ ਦੇ ਅਧਾਰ ਉਪਰ ਕਲੇਮ ਕੀਤੀ ਗਈ ਕੈਸ਼ ਐਵਾਰਡ ਦੀ ਸਾਰੀ 50.00 ਲੱਖ ਰੁਪਏ ਦੀ ਰਕਮ ਤਿੰਨੋ ਕੋਚਾਂ ਤੋਂ ਸਮੇਤ ਵਿਆਜ ਵਾਪਿਸ ਲੈਕੇ ਕੋਚ ਰਾਜਿੰਦਰ ਸ਼ਰਮਾਂ ਅਤੇ ਕੋਚ ਜਸਪ੍ਰੀਤ ਸਿੰਘ ਵਿਚ ਤਕਸੀਮ ਕੀਤੀ ਜਾਵੇ ਅਤੇ ਰਕਮ ਵਾਪਿਸ ਨਾ ਕਰਨ ਦੀ ਸੂਰਤ ਵਿਚ ਇਹ ਸਰਕਾਰੀ ਬਕਾਇਆ ਬਤੌਰ ਭੋਂ ਮਾਲੀਆ ਬਕਾਇਆ ਵਸੂਲ ਕੀਤੀ ਜਾਵੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,121FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...