ਯੈੱਸ ਪੰਜਾਬ
ਬਠਿੰਡਾ, 28 ਅਕਤੂਬਰ, 2020:
ਪੰਜਾਬ ਵਿੱਚ ਬੁੱਧਵਾਰ ਸ਼ਾਮ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਇਕ ਔਰਤ ਅਤੇ ਇਕ ਬੱਚੀ ਸਣੇ 5 ਵਿਅਕਤੀਆਂਦੀ ਮੌਤ ਹੋ ਗਈ।
ਹਾਦਸਾ ਬਠਿੰਡਾ ਦੇ ਕਸਬਾ ਕੋਟ ਫੱਤਾ ਵਿਖ਼ੇ ਬਠਿੰਡਾ-ਮੋਹਾਲੀ ਮੁੱਖ ਮਾਰਗ ’ਤੇ ਵਾਪਰਿਆ ਜਦ ਇਕ ਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਚਾਰ ਵਿਅਕਤੀਆਂ ਨੇ ਮੌਕੇ ’ਤੇ ਦਮ ਤੋੜ ਦਿੱਤਾ ਜਦਕਿ ਇਕ ਬੱਚੀ ਹਸਪਤਾਲ ਪੁੱਜ ਕੇ ਦਮ ਤੋੜ ਗਈ।
ਪਤਾ ਲੱਗਾ ਹੈ ਕਿ ਇਹ ਹਾਦਸਾ ਪਰਾਲੀ ਦੇ ਧੂੰਏਂ ਕਾਰਨ ਵਾਪਰਿਆ ਕਿਉਂਕਿ ਨੇੜੇ ਹੀ ਪਰਾਲੀ ਨੂੰ ਅੱਗ ਲਾਈ ਹੋਣ ਕਾਰਨ ਦੋਹਾਂ ਵਾਹਨਾਂ ਨੂੰ ਕੁਝ ਨਜ਼ਰ ਨਹੀਂ ਆਇਆ ਜਿਸ ਨਾਲ ਟੱਕਰ ਹੋ ਗਈ।
ਇਸ ਭਿਆਨਕ ਟੱਕਰ ਕਾਰਨ ਕਾਰ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਮੌਕੇ ’ਤੇ ਕਾਰ ਇਕ ਪਿੰਜਰ ਬਣ ਕੇ ਰਹਿ ਗਈ।
ਮਰਣ ਵਾਲਿਆਂ ਵਿੱਚ ਇਕ ਜੋੜਾ, ਉਨ੍ਹਾਂ ਦੇ ਬੇਟਾ ਬੇਟੀ ਅਤੇ ਇਕ ਰਿਸ਼ਤੇਦਾਰ ਸ਼ਾਮਿਲ ਹੈ।
ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ ਪਿੰਡ ਮਾਖੇਵਾਲਾ, ਜ਼ਿਲ੍ਹਾ ਮਾਨਸਾ, ਉਸਦੀ ਪਤਨੀ ਮਨਜੀਤ ਕੌਰ, ਪੁੱਤਰ ਨਵਤੇਜ ਸਿੰਘ, ਧੀ ਸ਼ਰਨਦੀਪ ਕੌਰ ਅਤੇ ਇਕ ਰਿਸ਼ਤੇਦਾਰ ਸੁਰਜੀਤ ਸਿੰਘ ਪਿੰਡ ਧਨ ਸਿੰਘ ਖ਼ਾਨਾ (ਬਠਿੰਡਾ) ਵੱਜੋਂ ਹੋਈ ਹੈ, ਜੋ ਕਿ ਬਾਲਿਆਂਵਾਲੀ ਪੁਲਿਸ ਸਟੇਸ਼ਨ ਵਿਖੇ ਹੈੱਡ ਕਾਂਸਟੇਬਲ ਸੀ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ