ਯੈੱਸ ਪੰਜਾਬ
ਜਲੰਧਰ, 5 ਅਗਸਤ, 2022:
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਆਈ.ਏ. ਐਸ. ਨੇ ਕਿਹਾ ਹੈ ਕਿ ਸਥਾਨਕ ਬਲਟਰਨ ਪਾਰਕ ਸਥਿਤ ਸੁਰਜੀਤ ਐਸਟਰੋਟਰਫ ਹਾਕੀ ਸਟੇਡੀਅਮ ਦੀ ਜਲਦ ਹੀ ਪੂਰੀ ਨੁਹਾਰ ਬਦਲ ਦਿੱਤੀ ਜਾਵੇਗੀ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਆਈ.ਏ.ਐੱਸ. ਜੋ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਨੇ ਅੱਜ ਅਕਤੂਬਰ ਮਹੀਨੇ ਅਯੋਜਿਤ ਕੀਤੇ ਜਾਣ ਵਾਲੇ 39ਵੇਂ ਸੁਰਜੀਤ ਹਾਕੀ ਟੂਰਨਾਮੈਂਟ ਅਤੇ ਪੰਜਾਬ ਖੇਡ ਮੇਲੇ-2022 ਦੀਆਂ ਤਿਆਰੀਆਂ ਦੇ ਸਬੰਧ ਵਿੱਚ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਦਾ ਦੌਰਾ ਕੀਤਾ ਹੈ ।
ਇਸ ਮੌਕੇ ਉਪਰ ਉਪਰ ਉਹਨਾਂ ਸੁਰਜੀਤ ਹਾਕੀ ਐਸਟਰੋਟਰਫ ਸਟੇਡੀਅਮ ਅਤੇ ਨਵੇਂ ਤਿਆਰ ਹੋ ਰਹੇ ਫਾਇਵ-ਏ-ਸਾਈਡ ਐਸਟਰੋਟਰਫ ਮੈਦਾਨ ਵਿਖੇ ਚਲ ਰਿਹੈ ਕੰਮਾਂ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਇਸ ਸਟੇਡੀਅਮ ਦਾ ਜਲਦ ਹੀ ਨੁਹਾਰ ਬਦਲ ਦਿੱਤੇ ਜਾਵੇਗੀ ਅਤੇ ਉਹਨਾਂ ਆਦੇਸ਼ ਦਿੱਤਾ ਕਿ ਫਾਇਵ-ਏ-ਸਾਈਡ ਐਸਟਰੋਟਰਫ ਹਾਕੀ ਮੈਦਾਨ ਨੂੰ ਮੁਕੰਮਲ ਕਰਨ ਦਾ ਕੰਮ ਇਕ ਹਫ਼ਤੇ ਦੇ ਅੰਦਰ ਅੰਦਰ ਮੁਕੰਮਲ ਕੀਤੇ ਜਾਣ ।
ਇਸੇ ਦੌਰਾਨ ਸੁਰਜੀਤ ਹਾਕੀ ਸੁਸਾਇਟੀ ਦੇ ਇਕਬਾਲ ਸਿੰਘ ਸੰਧੂ ਦੀ ਫਾਇਵ-ਏ-ਸਾਈਡ ਐਸਟਰੋਟਰਫ ਹਾਕੀ ਮੈਦਾਨ ਲਈ ਰੀ-ਬਾਊਂਡ ਬੋਰਡ ਖਰੀਦ ਦੀ ਮੰਗ ਨੂੰ ਤੁਰੰਤ ਪਰਵਾਨ ਕਰਦੇ ਡਿਪਟੀ ਕਮਿਸ਼ਨਰ ਨੇ ਆਪਣੇ ਤਰਫੋਂ 1.00 ਲੱਖ ਰੁਪਏ ਦੇ ਗ੍ਰਾਂਟ ਮੌਕੇ ਉਪਰ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ।
ਡਿਪਟੀ ਕਮਿਸ਼ਨਰ ਨੇ ਸੁਰਜੀਤ ਹਾਕੀ ਅਕਾਦਮੀ ਦੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ । ਇਸ ਮੌਕੇ ਉਪਰ ਸੁਸਾਇਟੀ ਦੇ ਸਕੱਤਰ ਜਰਨਲ ਸੁਰਿੰਦਰ ਸਿੰਘ ਭਾਪਾ, ਐੱਸ.ਡੀ.ਐਮ. ਜਲੰਧਰ -1 ਜੈ ਇੰਦਰ ਸਿੰਘ ਅਤੇ ਜ਼ਿਲ੍ਹਾ ਖੇਡ ਅਫ਼ਸਰ ਲਵਜੀਤ ਸਿੰਘ ਵੀ ਹਾਜਿਰ ਸਨ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ