- Advertisement -
ਯੈੱਸ ਪੰਜਾਬ
ਜਲੰਧਰ, 26 ਮਾਰਚ, 2024
ਯੂਥ ਅਕਾਲੀ ਦਲ ਦੇ ਸਰਗਰਮ ਆਗੂ ਸ: ਰਾਜਬੀਰ ਸਿੰਘ ਸ਼ੰਟੀ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸ਼ਲਾਘਾਯੋਗ ਸੇਵਾਵਾਂ ਦੇ ਮੱਦੇਨਜ਼ਰ ਪਾਰਟੀ ਹਹਾਈਕਮਾਨਵੱਲੋਂ ਇੱਕ ਵਾਰ ਫ਼ਿਰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਪਹਿਲਾਂ ਤੋਂ ਹੀ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਚੱਲਦੇ ਆ ਰਹੇ ਸ: ਸ਼ੰਟੀ ਨੂੰ ਮੁੜ ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ਨਾਲ ਪਾਰਟੀ ਸਫ਼ਾਂ ਵਿੱਚ ਉਨ੍ਹਾਂ ਦਾ ਕੱਦ ਹੋਰ ਵਧਿਆ ਹੈ।
ਸ:ਰਾਜਬੀਰ ਸਿੰਘ ਸ਼ੰਟੀ ਦੇ ਨਜ਼ਦੀਕੀ ਸਾਥੀ ਸ; ਮਨਬੀਰ ਸਿੰਘ ਅਕਾਲੀ ਨੂੰ ਯੂਥਅਕਾਲੀ ਦਲ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਪ੍ਰਧਾਨ ਸ; ਸੁਖ਼ਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਅਤੇ ਯੂਥਅਕਾਲੀ ਦਲ ਦੇ ਪ੍ਰਧਾਨ ਸ: ਸਰਬਜੀਤ ਸਿੰਘ ਝਿੰਜਰ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿੱਤਾ ਹੈ ਕਿ ਉਹ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
- Advertisement -