Saturday, April 27, 2024

ਵਾਹਿਗੁਰੂ

spot_img
spot_img

ਕਿਸਾਨ ਵੱਧ ਤੋ ਵੱਧਰ ਰਕਬਾ ਗੰਨੇ, ਮੱਕੀ, ਦਾਲਾਂ ਅਤੇ ਸਰੋ੍ਹਂ ਜਿਹੀਆਂ ਫ਼ਸਲਾਂ ਅਧੀਨ ਲਿਆਉਣ: ਕੁਲਦੀਪ ਸਿੰਘ ਧਾਲੀਵਾਲ ਦੀ ਅਪੀਲ

- Advertisement -

ਯੈੱਸ ਪੰਜਾਬ 
ਬਟਾਲਾ, 25 ਨਵੰਬਰ, 2022 –
ਸਹਿਕਾਰੀ ਖੰਡ ਮਿੱਲ ਬਟਾਲਾ ਦੇ 60ਵੇਂ ਪਿੜਾਈ ਸੀਜਨ 2022-23 ਦੀ ਸ਼ੁਰੂਆਤ ਸ. ਕੁਲਦੀਪ ਸਿੰਘ ਧਾਲੀਵਾਲ, ਪੇ’ਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਐਨ.ਆਰ.ਆਈ. ਅਫੇਅਰਜ ਮੰਤਰੀ ਪੰਜਾਬ ਵੱਲੋ’ ਆਪਣੇ ਕਰ ਕਮਲਾਂ ਨਾਲ ਕੀਤੀ ਗਈ। ਇਸ ਸ਼ੁਭ ਮੌਕੇ ਤੇ ਸ੍ਰ: ਨਵਦੀਪ ਸਿੰਘ ਸਿੱਧੂ ਚੇਅਰਮੈਨ ਸ਼ੂਗਰਫੈਡ ਪੰਜਾਬ ਅਤੇ ਸ੍ਰ. ਬਲਬੀਰ ਸਿੰਘ ਪੰਨੂ, ਚੇਅਰਮੈਨ ਪਨਸਪ ਪੰਜਾਬ ਵਿਸ਼ੇਸ਼ ਤੌਰ ਤੇ ਹਾਜਰ ਹੋਏ।

ਇਸ ਤੋ’ ਪਹਿਲਾਂ ਮਿੱਲ ਮੈਨੇਜਮੈ’ਟ ਅਤੇ ਸਮੂਹ ਸਟਾਫ਼ ਵੱਲੋ’ ਪ੍ਰਮਾਤਮਾ ਦਾ ਓਟ ਆਸਰਾ ਲੈ’ਦੇ ਹੋਏ ਸ੍ਰੀ ਆਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਹੋਇਆ ਅਤੇ ਮਿੱਲ ਦੇ ਪਿੜਾਈ ਸੀਜਨ ਦੀ ਚੜ੍ਹਦੀ ਕਲਾਵਾਸਤੇ ਅਰਦਾਸ ਕੀਤੀ ਗਈ।

ਕੈਬਨਿਟ ਮੰਤਰੀ ਸ੍ਰ. ਕੁਲਦੀਪ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਹਿਕਾਰੀ ਖੰਡ ਮਿੱਲਾਂ ਨੂੰ ਚੱਲਦੇ ਰੱਖਣ ਲਈ ਹਰ ਤਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨਾਂ ਵੱਲੋ’ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਵੱਧ ਤੋ’ ਵੱਧ ਰਕਬਾ ਗੰਨੇ, ਮੱਕੀ, ਦਾਲਾਂ, ਸਰੋ ਆਦਿ ਫਸਲਾਂ ਅਧੀਨ ਲਿਆਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ। ਉਨਾਂ ਵੱਲੋ’ ਸਹਿਕਾਰੀ ਖੰਡ ਮਿੱਲਾਂ ਦੇ ਕਰਮਚਾਰੀਆਂ ਤੇ ਵੀ 6ਵੇਂ ਪੇ-ਸਕੇਲ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ।

ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਆਧੁਨਿਕ ਤਕਨੀਕ ਦਾ 3500 ਟੀ.ਸੀ.ਡੀ. ਦਾ 5000 ਟੀ.ਸੀ.ਡੀ. ਤੱਕ ਵਧਣਯੋਗ ਨਵਾਂ ਪਲਾਂਟ,14 ਮੈਗਾਵਾਟ ਕੋ-ਜਨਰੇਸ਼ਨ ਪਲਾਂਟ ਸਮੇਤ ਲੱਗਣ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਜਿਸਦਾ ਮਾਰਚ 2023 ਵਿੱਚ ਟਰਾਇਲ ਲਿਆ ਜਾਣਾ ਹੈ। ਇਸ ਪਲਾਂਟ ਤੋ’ ਫਾਰਮਾ ਅਤੇ ਰਿਫਾਇੰਡ ਸ਼ੂਗਰ ਤਿਆਰ ਕੀਤੀ ਜਾਵੇਗੀ ਜਿਸਦੀ ਮਾਰਕੀਟ ਵਿੱਚ ਵੱਧ ਕੀਮਤ ਪ੍ਰਾਪਤ ਹੋਵੇਗੀ ਜਿਸ ਨਾਲ ਮਿੱਲ ਨੂੰ ਵਿੱਤੀ ਲਾਭ ਹੋਵੇਗਾ। ਇਸ ਤੋ ਇਲਾਵਾ ਬਾਇਓ-ਸੀਐਨ.ਜੀ ਪਲਾਂਟ ਲਗਾਉਣ ਦਾ ਕੰਮ ਵੀ ਪ੍ਰਗਤੀ ਅਧੀਨ ਹੈ। ਉਨਾਂ ਵੱਲੋ’ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਸਹਿਕਾਰੀ ਖੰਡ ਮਿੱਲਾਂ ਨੂੰ ਚੱਲਦੇ ਰੱਖਣ ਲਈ ਹਰ ਤਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ।

ਇਸ ਮੌਕੇ ਮਿੱਲ ਵਿੱਚ ਗੰਨੇ ਦੀਆਂ ਟਰਾਲੀਆਂ ਲੈ ਕੇ ਆਉਣ ਵਾਲੇ ਪਹਿਲੇ 11 ਜਿੰਮੀਦਾਰਾਂ ਬਿਕਰਮਜੀਤ ਸਿੰਘ ਪਿੰਡ ਤਲਵੰਡੀ ਝੁੰਗਲਾਂ,ਬਲਰਾਜ ਸਿੰਘ ਪੰਜ ਗਰਾਈਆਂ, ਗੁਲਜਾਰ ਸਿੰਘ ਪੁਰਾਣਾ ਪਿੰਡ, ਜ਼ਸਪਾਲ ਸਿੰਘ ਰਸੂਲਪੁਰ, ਕਰਮ ਸਿੰਘ ਸ਼ੇਰਪੁਰ, ਮਹਾਂਬੀਰ ਸਿੰਘ ਆਲੋਵਾਲ, ਸ੍ਰੀਮਤੀ ਸਰਬਜੀਤ ਕੌਰ ਬਟਾਲਾ, ਸੰਤੋਖ ਸਿੰਘ ਮਸਾਣੀਆਂ, ਕਰਮ ਸਿੰਘ ਸ਼ੇਰਪੁਰ, ਲਖਬੀਰ ਸਿੰਘ ਆਲੋਵਾਲ ਅਤੇ ਰੋਬਿੰਨ ਮਸੀਹ ਕੈਲੇ ਕਲਾਂ ਨੂੰ ਲੋਈਆਂ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਮਿੱਲ ਦੇ ਬੋਰਡ ਆਫ਼ ਡਾਇਰੈਕਟਰਜ, ਜਨਰਲ ਮੈਨੇਜਰ ਅਤੇ ਸਮੂਹ ਕਿਸਾਨਾਂ ਵੱਲੋ ਕੈਬਨਿਟ ਮੰਤਰੀ, ਚੇਅਰਮੈਨ ਸ਼ੂਗਰਫੈਡ ਪੰਜਾਬ ਅਤੇ ਚੇਅਰਮੈਨ ਪਨਸਪ ਪੰਜਾਬ ਦਾ ਮਿੱਲ ਦਾ ਪਿੜਾਈ ਸੀਜਨ ਸ਼ੁਰੂ ਕਰਨ ਵਾਸਤੇ ਆਉਣ ਤੇ ਸਵਾਗਤ ਕੀਤਾ ਗਿਆ ਅਤੇ ਉਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਬਟਾਲਾ ਸਹਿਕਾਰੀ ਖੰਡ ਮਿੱਲ ਦੀ ਵਰਕਰਜ ਯੂਨੀਅਨਾਂ ਵੱਲੋ’ ਮੰਤਰੀ ਸਾਹਿਬ ਅਤੇ ਦੋਨਾਂ ਚੇਅਰਮੈਨ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਅਰਵਿੰਦਰ ਸਿੰਘ ਕੈਰੋ’ ਅਤੇ ਚੇਅਰਮੈਨ ਸ੍ਰ: ਸੁਖਵਿੰਦਰ ਸਿੰਘ ਕਾਹਲੋ’ ਵੱਲੋ ਸਮੂਹ ਮਿੱਲ ਮੈਨੇਜਮੈ’ਟ ਦੀ ਤਰਫ਼ੋ ਮੰਤਰੀ ਸਾਹਿਬਾਨ ਦਾ ਪਹੁੰਚੀਆਂ ਹੋਈਆਂ ਹੋਰ ਉੱਚ ਸ਼ਖਸ਼ੀਅਤਾਂ ਅਤੇ ਕਿਸਾਨ ਭਰਾਵਾਂ ਨੂੰ ਜੀ ਆਇਆਂ ਆਖਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਚੇਅਰਮੈਨ ਸ਼ੂਗਰਫੈਡ ਸਿੱਧੂ ਅਤੇ ਚੇਅਰਮੇਨ ਪਨਸਪ ਪੰਨੂ ਵੱਲੋ’ ਮਿੱਲ ਦੇ ਸਰਵਿਸ ਦੌਰਾਨ ਮਰ ਚੁੱਕੇ ਕਰਮਚਾਰੀਆਂ ਦੇ 09 ਯੋਗ ਆਸ਼ਰਿਤ ਪਰਿਵਾਰਕ ਮੈ’ਬਰਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਣ ਬਾਰੇ ਨਿਯੁਕਤੀ ਪੱਤਰ ਵੰਡੇ ਗਏੇ।

ਇਸ ਸ਼ੁਭ ਮੌਕੇ ਤੇ ਸਹਿਕਾਰੀ ਖੰਡ ਮਿੱਲ ਬਟਾਲਾ ਦੇ ਬੋਰਡ ਆਫ਼ ਡਾਇਰੈਕਟਰਜ ਦੇ ਮੇ’ਬਰ ਸ੍ਰ: ਬੇਅੰਤ ਸਿੰਘ ਵੜੈਚ ਵਾਈਸ ਚੇਅਰਮੈਨ, ਸ੍ਰ: ਗੁਰਵਿੰਦਰਪਾਲ ਸਿੰਘ ਕਾਹਲੋ ਡਾਇਰੈਕਟਰ, ਸ੍ਰ: ਗੁਰਬਚਨ ਸਿੰਘ ਬਾਜਵਾ ਡਾਇਰੈਕਟਰ, ਸ੍ਰ: ਸਵਿੰਦਰ ਸਿੰਘ ਰੰਧਾਵਾ ਡਾਇਰੈਕਟਰ, ਸ੍ਰੀਮਤੀ ਬਲਵਿੰਦਰ ਕੌਰ ਕੋਟ ਅਹਿਮਦ ਖਾਂ ਡਾਇਰੈਕਟਰ, ਸ੍ਰ: ਹਰਜਿੰਦਰ ਸਿੰਘ ਕਾਹਲੋ ਡਾਇਰੈਕਟਰ, ਸ੍ਰੀਮਤੀ ਬਲਵਿੰਦਰ ਕੌਰ ਘੁੰਮਣ ਡਾਇਰੈਕਟਰ, ਮੈਡਮ ਗਗਨਦੀਪ ਕੌਰ ਖੇਤੀਬਾੜੀ ਵਿਕਾਸ ਅਫ਼ਸਰ (ਗੰਨਾ) ਅੰਮ੍ਰਿਤਸਰ, ਮੈਡਮ ਮੇਘਾ ਮਹਾਜਨ ਆਡਿਟ ਇੰਸਪੈਕਟਰ, ਮਨਜਿੰਦਰ ਸਿੰਘ ਬਰਾਂਚ ਮੈਨੇਜਰ ਕੋਆਪ: ਬੈ’ਕ, ਸ੍ਰ. ਜ਼ਸਪਾਲ ਸਿੰਘ ਸਰਪੰਚ ਹੋਠੀਆਂ, ਗੁਰਭੇਜ ਸਿੰਘ ਮਰੜ, ਨਿਰਮਲ ਸਿੰਘ ਸੁਚਾਨੀਆਂ ਸ੍ਰ: ਪਰਮਜੀਤ ਸਿੰਘ ਬਾਜਵਾ, ਸ੍ਰ: ਹਰਪਾਲ ਸਿੰਘ ਸਰਪੰਚ ਸ਼ੇਰਪੁਰ, ਜਗਜੀਤ ਸਿੰਘ ਸਰਪੰਚ ਵਡਾਲਾ ਗ੍ਰੰਥੀਆਂ, ਪ੍ਰਿੰਸੀਪਲ ਲਛਮਣ ਸਿੰਘ ਕੋਹਾੜ, ਗੁਰਪ੍ਰੀਤ ਸਿੰਘ ਸਹਾਰੀ, ਸ੍ਰ: ਹੰਸਪ੍ਰੀਤ ਸਿੰਘ ਸੋਹੀ ਸੀ.ਸੀ.ਡੀ.ਓ., ਸ੍ਰ: ਸਲਵਿੰਦਰ ਸਿੰਘ ਰੰਧਾਵਾ ਸੁਪਰਡੰਟ, ਕਿਰਪਾਲ ਸਿੰਘ ਅਰਜਨਪੁਰ, ਲਖਵਿੰਦਰ ਸਿੰਘ ਪ੍ਰਧਾਨ ਵਰਕਰਜ ਯੂਨੀਅਨ, ਮਿੱਲ ਦੇ ਸਮੂਹ ਅਫ਼ਸਰ ਸਾਹਿਬਾਨ ਤੇ ਕਰਮਚਾਰੀ ਅਤੇ ਭਾਰੀ ਗਿਣਤੀ ਵਿੱਚ ਮਿੱਲ ਏਰੀਏ ਦੇ ਜਿੰਮੀਦਾਰ ਭਰਾ ਹਾਜਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...