- Advertisement -
ਯੈੱਸ ਪੰਜਾਬ
ਨਵੀਂ ਦਿੱਲੀ, 3 ਮਾਰਚ, 2021 –
ਕਿਸਾਨ ਅੰਦੋਲਨ ਦੌਰਾਨ ਨੌਦੀਪ ਕੌਰ ਨਾਲ ਗਿਰਫ਼ਤਾਰ ਕੀਤੇ ਗਏ ਸ਼ਿਵ ਕੁਮਾਰ ਦੀ ਅੱਜ ਦੋ ਕੇਸਾਂ ’ਚ ਅਦਾਲਤ ਨੇ ਜ਼ਮਾਨਤ ਮੰਜ਼ੂਰ ਕਰ ਲਈ।
ਇੱਥੇ ਜਾਰੀ ਇੱਕ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਐਫ਼.ਆਈ.ਆਰ ਨੰਬਰ 649 ਅਤੇ ਐਫ਼.ਆਈ.ਆਰ ਨੰਬਰ 26 ’ਚ ਅਦਾਲਤ ਨੇ ਜ਼ਮਾਨਤ ਮੰਜ਼ੂਰ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਸ਼ਿਵ ਕੁਮਾਰ ਦੀ ਇੱਕ ਕੇਸ ਵਿਚ ਸੁਣਵਾਈ ਕੱਲ੍ਹ ਹੈ ਅਤੇ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਨੌਦੀਪ ਕੌਰ ਦੀ ਰਿਹਾਈ ਹੋਈ ਸੀ ਠੀਕ ਉਸੇ ਤਰ੍ਹਾਂ ਸ਼ਿਵ ਕੁਮਾਰ ਵੀ ਜਲਦ ਹੀ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਉਣਗੇ।
ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਬੇਇਨਸਾਫ਼ੀ ਵਿਰੁੱਧ ਡਟ ਕੇ ਖੜੀ ਹੈ ਅਤੇ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਧੱਕੇਸ਼ਾਹੀ ਵਿਰੁੱਧ ਇੱਕਜੁੱਟ ਹੋ ਕੇ ਮੁਕਾਬਲਾ ਕਰੀਏ।
- Advertisement -