- Advertisement -
ਲੱਗਿਆ ਫੇਰ ਪੰਜਾਬ ਵੱਲ ਆਉਣ ਮੋਦੀ,
ਕਰਨ ਲਈ ਚੋਣਾਂ ਦਾ ਫੇਰ ਪ੍ਰਚਾਰ ਬੇਲੀ।
ਪੁਰਾਣਾ ਵਕਤ ਵੀ ਕਿਸੇ ਨੂੰ ਭੁੱਲਿਆ ਨਾ,
ਮੁੜਿਆ ਜਦੋਂ ਸੀ ਅੱਧ-ਵਿਚਕਾਰ ਬੇਲੀ।
ਫਿਕਰ ਓਹੋ ਜਿਹਾ ਐਤਕੀਂ ਫੇਰ ਲੱਗਦਾ,
ਹੋ ਗਏ ਕਿਸਾਨ ਹਨ ਫੇਰ ਤਿਆਰ ਬੇਲੀ।
ਬਦਨਾਮੀ ਓਦੋਂ ਪੰਜਾਬ ਦੀ ਹੋਈ ਬਾਹਲੀ,
ਪਤਾ ਨਹੀਂ ਹੋਊ ਕੀ ਐਤਕੀਂ ਵਾਰ ਬੇਲੀ।
ਚਾਹੀਦਾ ਅਮਨ ਪੰਜਾਬ ਵਿੱਚ ਸਦਾ ਬੇਲੀ,
ਬਾਹਲੀ ਚੋਣਾਂ ਦੇ ਵਕਤ ਇਹ ਲੋੜ ਬੇਲੀ।
ਨਹੀਂ ਤਾਂ ਮਾਸਾ ਕੁ ਗੱਲ ਵੀ ਹੋਈ ਜੇਕਰ,
ਬਾਕੀ ਲੈਣੀ ਫਿਰ ਅਗਲਿਆਂ ਜੋੜ ਬੇਲੀ।
-ਤੀਸ ਮਾਰ ਖਾਂ
23 ਮਈ, 2024
- Advertisement -