Sunday, May 19, 2024

ਵਾਹਿਗੁਰੂ

spot_img
spot_img

Mansa Police ਵੱਲੋਂ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼ – 5 ਮੈਂਬਰ ਗ੍ਰਿਫ਼ਤਾਰ, ਪਿਸਤੌਲਾਂ ਬਰਾਮਦ

- Advertisement -

ਯੈੱਸ ਪੰਜਾਬ
ਮਾਨਸਾ, 28 ਨਵੰਬਰ, 2020 –
ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਸਮਾਜ ਵਿਰੋਧੀ ਅਤੇ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਤਹਿਤ (ਸੀ.ਆਈ.ਏ. ਸਟਾਫ ਮਾਨਸਾ ਅਤੇ ਥਾਣਾ ਸਦਰ ਮਾਨਸਾ) ਦੀਆਂ ਪੁਲਿਸ ਟੀਮਾਂ ਨੇ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 6 ਮੈਂਬਰਾਂ ਵਿੱਚੋਂ 5 ਮੈਂਬਰਾ ਨੂੰ ਅਸਲੇ ਅਤੇ ਮਾਰੂ ਹਥਿਆਰਾਂ ਸਮੇਤ ਮੌਕਾ ਤੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।

ਗ੍ਰਿਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ 1 ਪਿਸਟਲ 315 ਬੋੋਰ ਦੇਸੀ ਸਮੇਤ 1 ਕਾਰਤੂਸ, 1 ਏਅਰ ਪਿਸਟਲ, 1 ਕਿਰਪਾਨ, 1 ਕਿਰਚ, 1 ਨਲਕੇ ਦੀ ਹੱਥੀ ਜਿਹੇ ਮਾਰੂ ਹਥਿਆਰ, 3 ਮੋੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਇਹਨਾਂ ਦੀ ਮੁਢਲੀ ਪੁੱਛਗਿੱਛ ਤੇ ਬਾਅਦ ਵਿੱਚ ਵੱਖ ਵੱਖ ਵਾਰਦਾਤਾਂ ਵਿੱਚ ਖੋੋਹ ਕੀਤੇ 8100/—ਰੁਪਏ ਨਗਦੀ ਸਮੇਤ ਡਾਕੂਮੈਂਟਸ ਅਤੇ 8 ਮੋੋਬਾਇਲ ਫੋੋਨ, 1 ਮੋੋਟਰਸਾਈਕਲ ਪਲਟੀਨਾ, 1 ਕੁਹਾੜੀ ਵੀ ਬਰਾਮਦ ਕੀਤੇ ਗਏ ਹਨ।

ਇਸ ਲੁਟੇਰਾ ਗਿਰੋੋਹ ਦਾ 1 ਮੈਂਬਰ ਮਨਪ੍ਰੀਤ ਸਿੰਘ ਉਰਫ ਭੂੰਡੀ ਪੁੱਤਰ ਬਿੱਲੂ ਸਿੰਘ ਵਾਸੀ ਮਾਨਸਾ ਜੋੋ ਵਾਰਦਾਤ ਦੀ ਰੇਕੀ ਕਰਨ ਲਈ ਪਹਿਲਾਂ ਹੀ ਮੌੌਕਾ ਤੋੋਂ ਚਲਾ ਗਿਆ ਸੀ, ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਸਫਲਤਾਂ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਦਿਨ/ਰਾਤ ਸਮੇਂ ਚੱਪੇ ਚੱਪੇ ਤੇ ਕੀਤੇ ਜਾ ਰਹੇ ਸਖਤ ਸੁਰੱਖਿਆਂ ਪ੍ਰਬੰਧਾਂ ਅਤੇ ਅਸਰਦਾਰ ਦੰਗ ਨਾਲ ਗਸ਼ਤਾ ਤੇ ਨਾਕਾਬੰਦੀਆ ਕਰਨ ਦੇ ਮੱਦੇ—ਨਜ਼ਰ ਹਾਸਲ ਹੋਈ ਹੈ। ਜਿਸਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

ਮਿਤੀ 27—11—2020 ਨੂੰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਪਾਸ ਇਤਲਾਹ ਮਿਲੀ ਕਿ ਲੁੱਟਾਂ/ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰ ਬਾਦਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾਂ, ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ, ਅਜੈ ਕੁਮਾਰ ਉਰਫ ਕਾਲੀ ਪੁੱਤਰ ਸਾਂਈਦਿੱਤਾ, ਸੁੱਖੀ ਸਿੰਘ ਪੁੱਤਰ ਟੀਟੂ ਸਿੰਘ, ਮਨਪ੍ਰੀਤ ਸਿੰਘ ਉਰਫ ਭੂੰਡੀ ਪੁੱਤਰ ਬਿੱਲੂ ਸਿੰਘ ਵਾਸੀਆਨ ਮਾਨਸਾ ਅਤੇ ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ ਜੋੋ ਬੇ—ਆਬਾਦ ਭੱਠਾ ਬਾਹੱਦ ਪਿੰਡ ਖੋੋਖਰ ਕਲਾਂ ਵਿ¤ਚ ਬੈਠੇ ਲੁ¤ਟ—ਖੋਹ ਜਾਂ ਕਿਸੇ ਵ¤ਡੀ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਹਨ।

ਜਿਹਨਾਂ ਵਿਰੁ¤ਧ ਮੁਕ¤ਦਮਾ ਨੰਬਰ 473 ਮਿਤੀ 27—11—2020 ਅ/ਧ 399,402 ਹਿੰ:ਦੰ: 25/54/59 ਅਸਲਾ ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕਰਾਇਆ ਗਿਆ। ਸੀ.ਆਈ.ਏ. ਸਟਾਫ ਮਾਨਸਾ ਅਤੇ ਥਾਣਾ ਸਦਰ ਮਾਨਸਾ ਦੀਆ ਪੁਲਿਸ ਪਾਰਟੀਆਂ ਵੱਲੋਂ ਤੁਰੰਤ ਸਾਂਝੀ ਕਾਰਵਾਈ ਕਰਦੇ ਹੋੋਏ ਚਾਰੇ ਪਾਸਿਓ ਘੇਰਾ ਪਾ ਕੇ ਕਿਸੇ ਵੱਡੀ ਵਾਰਦਾਤ ਜਾਂ ਕਿਸੇ ਵੱਡੀ ਲੁੱਟ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 5 ਮੈਬਰਾਂ ਬਾਦਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾਂ, ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ, ਅਜੈ ਕੁਮਾਰ ਉਰਫ ਕਾਲੀ ਪੁੱਤਰ ਸਾਂਈਦਿੱਤਾ, ਸੁੱਖੀ ਸਿੰਘ ਪੁੱਤਰ ਟੀਟੂ ਸਿੰਘ ਵਾਸੀਆਨ ਮਾਨਸਾ ਅਤੇ ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ ਨੂੰ ਕਾਬੂ ਕੀਤਾ ਗਿਆ।

ਜਿਨ੍ਹਾਂ ਪਾਸੋਂ ਮੌਕਾ ਪਰ 1 ਪਿਸਟਲ 315 ਬੋਰ ਦੇਸੀ ਸਮੇਤ 1 ਕਾਰਤੂਸ, 1 ਏਅਰ ਪਿਸਟਲ, 1 ਕਿਰਪਾਨ, 1 ਕਿਰਚ, 1 ਨਲਕੇ ਦੀ ਹੱਥੀ ਜਿਹੇ ਮਾਰੂ ਹਥਿਆਰ, 3 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਇਹਨਾਂ ਦੀ ਮੁਢਲੀ ਪੁੱਛਗਿੱਛ ਤੇ ਬਾਅਦ ਵਿੱਚ ਵੱਖ ਵੱਖ ਵਾਰਦਾਤਾਂ ਵਿੱਚ ਇਹਨਾਂ ਵੱਲੋਂ ਖੋਹ ਕੀਤੇ 8100/—ਰੁਪਏ ਨਗਦੀ ਸਮੇਤ ਡਾਕੂਮੈਂਟਸ ਅਤੇ 8 ਮੋਬਾਇਲ ਫੋੋਨ, 1 ਮੋੋਟਰਸਾਈਕਲ ਪਲਟੀਨਾ, 1 ਕੁਹਾੜੀ ਵੀ ਬਰਾਮਦ ਕੀਤੇ ਗਏ ਹਨ।

ਇਹ ਸਾਰੇ ਮੁਲਜਿਮ ਕਰੀਮੀਨਲ ਹਨ, ਜਿਨ੍ਹਾਂ ਵਿਰੁੱਧ ਲੁੱਟਾਂ/ਖੋਹਾਂ ਦੇ 10 ਤੋਂ ਵੱਧ ਮੁਕੱਦਮੇ ਪਹਿਲਾਂ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਿਆ ਹੈ। ਰਹਿੰਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਦੌੌਰਾਨੇ ਪੁਲਿਸ ਰਿਮਾਂਡ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਉਕਤ ਮੁਕੱਦਮਾ ਵਿੱਚ ਹੋੋਰ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤੇ ਕਿੱਥੇ ਕਿੱਥੇ ਹੋਰ ਕਿੰਨੇ ਮੁਕੱਦਮੇ ਦਰਜ਼ ਹਨ ਅਤੇ ਹੁਣ ਉਹ ਕਿਹੜੀ ਵਾਰਦਾਤ ਕਰਨ ਦੀ ਤਾਂਕ ਵਿੱਚ ਸਨ, ਬਾਰੇ ਪਤਾ ਲਗਾਇਆ ਜਾਵੇਗਾ।

(।।।।।ਸ਼ੳO)
ਮੁਕੱਦਮਾ ਨੰਬਰ 473 ਮਿਤੀ 27—11—2020 ਅ/ਧ 399,402 ਹਿੰ:ਦੰ: 25/54/59 ਅਸਲਾ ਐਕਟ ਥਾਣਾ ਸਦਰ ਮਾਨਸਾ ਦੋਸ਼ੀਆਨ:

1).ਬਾਦਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾਂ(ਗ੍ਰਿਫਤਾਰ)
2).ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
3).ਅਜੈ ਕੁਮਾਰ ਉਰਫ ਕਾਲੀ ਪੁੱਤਰ ਸਾਂਈਦਿੱਤਾ ਵਾਸੀ ਮਾਨਸਾ (ਗ੍ਰਿਫਤਾਰ)
4).ਸੁੱਖੀ ਸਿੰਘ ਪੁੱਤਰ ਟੀਟੂ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
5).ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ (ਗ੍ਰਿਫਤਾਰ)
6).ਮਨਪ੍ਰੀਤ ਸਿੰਘ ਉਰਫ ਭੂੰਡੀ ਪੁੱਤਰ ਬਿੱਲੂ ਸਿੰਘ ਵਾਸੀ ਮਾਨਸਾ (ਗ੍ਰਿਫਤਾਰੀ ਬਾਕੀ)

ਬਰਾਮਦਗੀ : —

1 ਪਿਸਟਲ 315 ਬੋਰ ਦੇਸੀ ਸਮੇਤ 1 ਕਾਰਤੂਸ
—1 ਏਅਰ ਪਿਸਟਲ
—1 ਕਿਰਪਾਨ
—1 ਕਿਰਚ
—1 ਨਲਕੇ ਦੀ ਹੱਥੀ ਲੋਹਾ
—4 ਮੋਟਰਸਾਈਕਲ
—8 ਮੋਬਾਇਲ ਫੋਨ
— ਨਗਦੀ 8100/— ਰੁਪਏ ਸਮੇਤ ਡਾਕੂਮੈਂਟਸ
— 1 ਕੁਹਾੜੀ

ਟਰੇਸ ਮੁਕੱਦਮੇ:
1).ਮਿਤੀ 15—11—2020 ਦੀ ਸ਼ਾਮ 8 ਵਜੇ ਬਾਹੱਦ ਭੈਣੀਬਾਘਾ ਪਾਸ 2 ਵਿਆਕਤੀਆਂ ਪਾਸੋਂ ਨਗਦੀ 15000/ਰੁਪਏ ਅਤੇ 2 ਮੋਬਾਇਲ ਖੋਹ ਕਰਨ ਸਬੰਧੀ ਮੁ:ਨੰ:458 ਮਿਤੀ 15—11—2020 ਅ/ਧ 379ਬੀ. ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋੋੋਇਆ ਸੀ।
ਬਰਾਮਦਗੀ :2 ਮੋਬਾਇਲ ਫੋਨ

2).ਮਿਤੀ 19—11—2020 ਨੂੰ ਦੁਪਿਹਰ ਕਰੀਬ 3 ਵਜੇ ਬਾਹੱਦ ਲੱਲੂਆਣਾ ਪਾਸ ਤੇਜਾ ਸਿੰਘ ਵਾਸੀ ਖਿੱਲਣ ਪਾਸੋਂ ਨਗਦੀ 10000/—ਰੁਪਏ ,1 ਮੋਬਾਇਲ ਫੋਨ ਤੇ 1 ਕੁਹਾੜੀ ਅਤੇ ਨੀਰਜ ਕੁਮਾਰ ਵਾਸੀ ਮਾਨਸਾ ਪਾਸੋਂ 5000/—ਰੁਪਏ ਅਤੇ 1 ਮੋੋਬਾਇਲ ਫੋੋਨ ਖੋੋਹ ਕਰਨ ਸਬੰਧੀ ਮੁ:ਨੰ:464 ਮਿਤੀ 19—11—2020 ਅ/ਧ 379ਬੀ. ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋੋਇਆ ਸੀ।

ਬਰਾਮਦਗੀ : 2 ਮੋਬਾਇਲ ਫੋਨ ਅਤੇ ਕੁਹਾੜੀ

3). ਮਿਤੀ 26—11—2020 ਨੂੰ ਬਾਹੱਦ ਪਿੰਡ ਤਾਮਕੋਟ ਪਾਸ ਕਰੈਡਿਟ ਕੇਅਰ ਨੈਟਵਰਕ ਕੰਪਨੀ ਦੇ ਕਰਮਚਾਰੀ ਸੁਰੇਸ਼ ਕੁਮਾਰ ਪਾਸੋਂ 8100/—ਰੁਪਏ ਨਗਦੀ, 1 ਮੋਬਾਇਲ ਫੋਨ, 1 ਟੈਬ ਫੋਨ ਦੀ ਖੋਹ ਹੋਣ ਸਬੰਧੀ ਮੁ:ਨੰ:472 ਮਿਤੀ 26—11—2020 ਅ/ਧ 379ਬੀ. ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋੋਇਆ ਸੀ।

ਬਰਾਮਦਗੀ :ਨਗਦੀ 8100/—ਰੁਪਏ, 1 ਮੋਬਾਇਲ ਫੋਨ ਅਤੇ 1 ਟੈਬ ਫੋਨ

4).ਮਿਤੀ 19—11—2020 ਦੀ ਸ਼ਾਮ ਬਾਹੱਦ ਪਿੰਡ ਰੱਲਾ ਪਾਸ ਨਿਰਮਲ ਸਿੰਘ ਵਾਸੀ ਭੁਪਾਲ ਖੁਰਦ ਪਾਸੋਂ ਮੋਟਰਸਾਈਕਲ ਪਲਟੀਨਾ ਨੰ:ਪੀਬੀ.31ਬੀ—8641 ਦੀ ਖੋਹ ਹੋਣ ਸਬੰਧੀ ਮੁ:ਨੰ:161 ਮਿਤੀ 20—11—2020 ਅ/ਧ 382 ਹਿੰ:ਦੰ: ਥਾਣਾ ਜੋੋਗਾ ਦਰਜ਼ ਰਜਿਸਟਰ ਹੋੋਇਆ ਸੀ।

ਬਰਾਮਦਗੀ : ਮੋਟਰਸਾਈਕਲ ਪਲਟੀਨਾ ਬਜਾਜ

ਗ੍ਰਿਫਤਾਰ ਕੀਤੇ ਦੋਸ਼ੀਆਨ ਦਾ ਪਿਛਲਾ ਰਿਕਾਰਡ
1. ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ (ਗ੍ਰਿਫਤਾਰ)
1).ਮੁਕੱਦਮਾ ਨੰ:68 ਮਿਤੀ 31—01—2016 ਅ/ਧ 323,452 ਹਿੰ:ਦੰ: ਥਾਣਾ ਜੋਗਾ।
2).ਮੁਕੱਦਮਾ ਨੰ:291 ਮਿਤੀ 8—9—2019 ਅ/ਧ 436,451,427 ਹਿੰ:ਦੰ: ਥਾਣਾ ਸਦਰ ਮਾਨਸਾ।
3).ਮੁਕੱਦਮਾ ਨੰ:89 ਮਿਤੀ 6—6—2020 ਅ/ਧ 420,465,468,473 ਹਿੰ:ਦੰ: ਥਾਣਾ ਬੋਹਾ।
4).ਮੁਕੱਦਮਾ ਨੰ:380 ਮਿਤੀ 22—7—2018 ਅ/ਧ 27ਏ,61,85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਤੀਆ (ਹਰਿਆਣਾ)

2. ਮਨਪ੍ਰੀਤ ਸਿੰਘ ਉਰਫ ਭੂੰਡੀ ਪੁੱਤਰ ਬਿੱਲੂ ਸਿੰਘ ਵਾਸੀ ਮਾਨਸਾ (ਗ੍ਰਿਫਤਾਰੀ ਬਾਕੀ)

1).ਮੁਕੱਦਮਾ ਨੰ:68 ਮਿਤੀ 15—07—2018 ਅ/ਧ 376ਡੀ,120ਬੀ, 3/4 ਪੈਕਸੋ ਐਕਟ ਥਾਣਾ ਸਿਟੀ—2 ਮਾਨਸਾ।
2).ਮੁਕੱਦਮਾ ਨੰ:5 ਮਿਤੀ 14—01—2020 ਅ/ਧ 379ਬੀ,411 ਹਿੰ:ਦੰ:ਥਾਣਾ ਸਿਟੀ—1 ਮਾਨਸਾ।
3).ਮੁਕੱਦਮਾ ਨੰ:16 ਮਿਤੀ 14—01—2020 ਅ/ਧ 379ਬੀ,411 ਹਿੰ:ਦੰ:ਥਾਣਾ ਸਿਟੀ—2 ਮਾਨਸਾ।

3. ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ ਵਾਸੀ ਮਾਨਸਾ(ਗ੍ਰਿਫਤਾਰ)

1).ਮੁਕੱਦਮਾ ਨੰ:180 ਮਿਤੀ 27—10—2020 ਅ/ਧ 323,341,324,148,149 ਹਿੰ:ਦੰ: ਥਾਣਾ ਸਿਟੀ—2 ਮਾਨਸਾ।

4. ਅਜੈ ਕੁਮਾਰ ਉਰਫ ਕਾਲੀ ਪੁੱਤਰ ਸਾਂਈਦਿੱਤਾ ਵਾਸੀ ਮਾਨਸਾ(ਗ੍ਰਿਫਤਾਰ)

1).ਮੁਕੱਦਮਾ ਨੰ:168 ਮਿਤੀ 26—09—2020 ਅ/ਧ 458,323,148,149 ਹਿੰ:ਦੰ: ਥਾਣਾ ਸਿਟੀ—2 ਮਾਨਸਾ।
5. ਬਾਦਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾਂ(ਗ੍ਰਿਫਤਾਰ) ਪੜਤਾਲ ਕੀਤੀ ਜਾ ਰਹੀ ਹੈ
6. ਸੁੱਖੀ ਸਿੰਘ ਪੁੱਤਰ ਟੀਟੂ ਸਿੰਘ ਵਾਸੀ ਮਾਨਸਾ(ਗ੍ਰਿਫਤਾਰ) ਪੜਤਾਲ ਕੀਤੀ ਜਾ ਰਹੀ ਹੈ

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,117FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...