spot_img
Saturday, June 15, 2024

ਵਾਹਿਗੁਰੂ

spot_img
spot_img

ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਆਗੂਆਂ ਅਤੇ ਪਾਰਟੀ ’ਚ ਉਹਨਾਂ ਦੇ ਸਵਾਗਤ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ? – ਕੀ ਹੈ ਬਿੱਟੂ ਤੇ ਬੈਂਸ ਦੀ ਵਾਇਰਲ ਆਡੀਓ?

- Advertisement -

ਯੈੱਸ ਪੰਜਾਬ
ਲੁਧਿਆਣਾ, 19 ਮਈ, 2024

ਕਾਂਗਰਸ ਪਾਰਟੀ ਨੂੰ ਅਲਵਿਦਾ ਆਖ਼ ਕੇ ਐਨ ਲੋਕ ਸਭਾ ਚੋਣਾਂ ਮੌਕੇ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਇਸ ਵੇਲੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਸ: ਰਵਨੀਤ ਸਿੰਘ ਬਿੱਟੂ ਵੱਲੋਂ ਕਥਿਤ ਤੌਰ ’ਤੇ ਸਾਬਕਾ ਵਿਧਾਇਕ ਸ: ਸਿਮਰਜੀਤ ਸਿੰਘ ਬੈਂਸ ਨੂੰ ਖ਼ੁਦ ਫ਼ੋਨ ਕਰਕੇ ਕੀਤੀ ਗਈ ਗੁਫ਼ਤਗੂ ਦੀ ਵਾਇਰਲ ਹੋ ਰਹੀ ਆਡੀਉ ਵਿੱਚ ਸ: ਬਿੱਟੂ ਜਿੱਥੇ ਆਪਣੀ ਪੁਰਾਣੀ ਪਾਰਟੀ ਦੇ ਮੋਹਰੀ ਅਤੇ ਆਪਣੇ ਸਾਥੀ ਰਹੇ ਆਗੂਆਂ ਪ੍ਰਤੀ ‘ਦਿਲ ਖੋਲ੍ਹਵੀਂ ਗੱਲਬਾਤ’ ਕਰਦੇ ਸੁਣਾਈ ਦਿੰਦੇ ਹਨ ਉੱਥੇ ਉਹ ਆਪਣੀ ਨਵੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਹੋਰ ਪ੍ਰਮੁੱਖ ਆਗੂਆਂ ਪ੍ਰਤੀ ਆਪਣੀ ਸੋਚ ਦਾ ਵੀ ਮੁਜ਼ਾਹਰਾ ਕਰਦੇ ਸੁਣੇ ਗਏ ਹਨ।

ਇੱਥੇ ਹੀ ਬੱਸ ਨਹੀਂ ਸ: ਰਵਨੀਤ ਸਿੰਘ ਬਿੱਟੂ ਇਸ ਤੋਂ ਵੀ ਅਗਾਂਹ ਜਾਂਦੇ ਹੋਏ ਇਹ ਵੀ ਖ਼ੁਲਾਸਾ ਕਰਦੇ ਹਨ ਕਿ ਭਾਜਪਾ ਵਿੱਚ ਸਿੱਖ਼ ਆਗੂਆਂ ਦਾ ‘ਜੱਫ਼ੀਨੁਮਾ’ ‘ਵੈਲਕਮ’ ਕਿਵੇਂ ਹੋ ਰਿਹਾ ਹੈ।

ਪਹਿਲਾਂ ਹੀ ਪੰਥਕ ਹਲਕਿਆਂ ਅੰਦਰ ਨੁਕਤਾਚੀਨੀ ਦਾ ਸ਼ਿਕਾਰ ਹੁੰਦੇ ਰਹਿੰਦੇ ਸ: ਬਿੱਟੂ ਵੱਲੋਂ ਹੁਣ ਪੱਗਾਂ ਵਾਲੇ ਸਿੱਖ ਆਗੂਆਂ ਬਾਰੇ ਕੀਤੀ ਟਿੱਪਣੀ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਸਕਦੀ ਹੈ।

ਭਾਵੇਂ ਆਪਣੀ ਇਸ ਕਥਿਤ ਆਡੀਉ ਦੇ ਵਾਇਰਲ ਹੋਣ ਤੋਂ ਬਾਅਦ ਸ: ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਨੂੰ ਕਾਂਗਰਸ ਦੀ ਸਾਜ਼ਿਸ਼ ਕਰਾਰ ਦਿੱਤਾ ਹੈ ਅਤੇ ਚਲਾਉਣ ਵਾਲੇ ਚੈਨਲਾਂ ’ਤੇ ਵੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖ਼ੀ ਹੈ, ਪਰ ਇਹ ਸਮਝਣਾ ਰਤਾ ਔਖ਼ਾ ਹੈ ਕਿ ਇਸ ਗੁਫ਼ਤਗੂ ਦੀ ਇੱਕ ਧਿਰ ਸ: ਸਿਮਰਜੀਤ ਸਿੰਘ ਬੈਂਸ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਨਤਕ ਕੀਤੀ ਗਈ ਇਸ ਆਡੀਉ ਨੂੰ ਚਲਾਉਣ ਲਈ ਉਹ ਕਿਸੇ ਨੂੰ ਦੋਸ਼ੀ ਕਿਵੇਂ ਠਹਿਰਾਉਣਗੇ।

ਭਾਵੇਂ ਮੀਡੀਆ ਵੱਲੋਂ ਵੀ ਇਹ ਆਡੀਉ ‘ਅਸੀਂ ਇਸ ਆਡੀਉ ਦੀ ਪੁਸ਼ਟੀ ਨਹੀਂ ਕਰਦੇ’ ਕਹਿ ਕੇ ਹੀ ਚਲਾਈ ਜਾ ਰਹੀ ਹੈ ਪਰ ਇਹ ਵੀ ਨਿਸਚਿਤ ਹੈ ਕਿ ਇਸ ਫ਼ੋਨ ਕਾਲ ਦੀ ਰਿਕਾਰਡਿੰਗ ਸ: ਬੈਂਸ ਦੇ ਫ਼ੋਨ ਵਿੱਚ ਹੋਵੇਗੀ ਅਤੇ ਉਨ੍ਹਾਂ ਨੇ ਇਸ ਨੂੰ ਜਨਤਕ ਕਰਨ ਤੋਂ ਪਹਿਲਾਂ ਇਸ ਦੀ ਵਾਧ ਘਾਟ ਬਾਰੇ ਸੌ ਵਾਰ ਸੋਚਿਆ ਹੋਵੇਗਾ।

ਸ: ਸਿਮਰਜੀਤ ਸਿੰਘ ਬੈਂਸ ਨੇ ਇਹ ਆਡੀਉ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪਾਉਂਦੇ ਹੋਏ ਇੰਨਾ ਹੀ ਨਹੀਂ ਦੱਸਿਆ ਕਿ ‘ਇਹ ਆਡੀਓ ਮੇਰੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਤੇ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਦੀਆਂ ਨੇ’ ਸਗੋਂ ਇਹ ਵੀ ਕਿਹਾ ਹੈ ਕਿ ‘ਰਵਨੀਤ ਬਿੱਟੂ ਜੀ ਤੁਸੀਂ ਸ਼ੁਰੂ ਕੀਤਾ, ਹੁਣ ਤੁਹਾਡੀਆਂ ਕ…ਤਾਂ ਜੱਗ ਜ਼ਾਹਿਰ ਮੈਂ ਕਰਾਂਗਾ।’

ਜ਼ਿਕਰਯੋਗ ਹੈ ਕਿ ਸ: ਬੈਂਸ ਅਨੁਸਾਰ ਸ: ਬਿੱਟੂ ਇਸ ਕਾਲ ਰਾਹੀਂ ਕੀਤੀ ਗਈ ਗੱਲਬਾਤ ਦੌਰਾਨ ਆਪਣੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਹਵਾਲਾ ਦਿੰਦੇ ਹੋਏ ਸ: ਬੈਂਸ ਨੂੰ ਵੀ ਭਾਜਪਾ ਵਿੱਚ ਸ਼ਮੂਲੀਅਤ ਦਾ ਸੱਦਾ ਦੇ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਇਸ ਤੋਂ ਬਾਅਦ ਸ: ਬੈਂਸ ਨੇ ਭਾਜਪਾ ਦਾ ਰੁਖ਼ ਨਹੀਂ ਕੀਤਾ ਸਗੋਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਇਸ ਆਡੀਉ ਵਿੱਚ ਸ: ਬਿੱਟੂ ਸ: ਬੈਂਸ ਨੂੰ ਫ਼ੋਨ ਲਾ ਕੇ ਦੱਸਦੇ ਹਨ ਕਿ ਉਹ ਜਦ ਵੀ ਕਾਂਗਰਸ ਦੇ ਅੰਦਰ ਸ: ਬੈਂਸ ਦੀ ਸ਼ਮੂਲੀਅਤ ਦੀ ਗੱਲ ਤੋਰਦੇ ਸਨ ਤਾਂ ਅੱਗੋਂ ਨਾਂਹ ਹੋ ਜਾਂਦੀ ਸੀ। ਇਸ ਦੇ ਨਾਲ ਹੀ ਸ: ਬਿੱਟੂ ਸ: ਬੈਂਸ ਨੂੰ ਦੱਸਦੇ ਹਨ ਕਿ ਉਹਨਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਲਈ ਰੋਕਾਂ ਖੜ੍ਹੀਆਂ ਕਰਨ ਵਾਲੇ ‘ਬਹੁਤ ਤੰਗਦਿਲ’ ਆਗੂਆਂ ਵਿੱਚ ਸ: ਪ੍ਰਤਾਪ ਸਿੰਘ ਬਾਜਵਾ, ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ੍ਰੀ ਭਾਰਤ ਭੂਸ਼ਣ ਆਸ਼ੂ ਸ਼ਾਮਲ ਸਨ।

ਸ: ਬਿੱਟੂ ਸ: ਬੈਂਸ ਨੂੰ ਇਹ ਵੀ ਦੱਸਦੇ ਹਨ ਕਿ ਜਦ ਉਹ ਗੱਲ ਤੋਰਦੇ ਸਨ ਤਾਂ ਇਨ੍ਹਾਂ ਕਾਂਗਰਸ ਆਗੂਆਂ ਵੱਲੋਂ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਪਹਿਲਾਂ ਹੀ ਸ: ਨਵਜੋਤ ਸਿੰਘ ਸਿੱਧੂ ਅਤੇ ਸ: ਸੁਖ਼ਪਾਲ ਸਿੰਘ ਖ਼ਹਿਰਾ ਬੈਠੇ ਹਨ ਅਤੇ ਜੇ ਸ: ਬੈਂਸ ਵੀ ਕਾਂਗਰਸ ਵਿੱਚ ਆ ਗਏ ਤਾਂ ‘ਆਪਣੇ ਪੱਲੇ ਕੀ ਰਹੂਗਾ।’

ਸ: ਬਿੱਟੂ ਸ: ਬੈਂਸ ਨੂੰ ਇਹ ਵੀ ਦੱਸਦੇ ਹਨ ਕਿ ਉਹ ਉਹਨਾਂ ਦੀ ਕਾਂਗਰਸ ਵਿੱਚ ਐਂਟਰੀ ਲਈ ਚੁੱਪ ਚੁਪੀਤੇ ਲੱਗੇ ਹੋਏ ਸਨ ਕਿ ਕਿਸੇ ਹੋਰ ਆਗੂ ਨੂੰ ਭਿਣਕ ਨਾ ਲੱਗ ਜਾਵੇ, ਨਹੀਂ ਤਾਂ ਇਹਨਾਂ ਨੂੰ ਤਾਂ ‘ਅੱਗ ਲੱਗ ਜਾਣੀ ਸੀ ਕਿ ਆ ਗਿਆ ਸੀ.ਐੱਮ. ਬਣ ਕੇ।’

ਵਾਇਰਲ ਆਡੀਉ ਵਿੱਚ ਸ: ਬਿੱਟੂ ਸ: ਬੈਂਸ ਨੂੰ ਇਹ ਵੀ ਦੱਸਦੇ ਹਨ ਕਿ ਭਾਜਪਾ ਵਿੱਚ ਉਨ੍ਹਾਂ ਦੇ ਦਾਖ਼ਲੇ ਨੂੰ ਕੌਣ ਰੋਕਦਾ ਰਿਹਾ ਹੈ। ਕੌਣ ਕੀ ਕਰਦਾ ਰਿਹਾ ਹੈ। ਉਹ ਇਸ ਮਾਮਲੇ ਵਿੱਚ ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਅਤੇ ਭਾਜਪਾ ਨੇਤਾ ਪਰਮਿੰਦਰ ਬਰਾੜ ਦਾ ਨਾਂਅ ਵੀ ਸਪਸ਼ਟ ਤੌਰ ’ਤੇ ਲੈਂਦੇ ਹੋਏ ਕਹਿੰਦੇ ਹਨ ਇੱਥੇ ਵੀ ਸਥਿਤੀ ਉਹੀ ਹੈ, ਕਾਂਗਰਸ ਵਾਲੀ ਹੀ।

ਸ: ਬਿੱਟੂ ਸ: ਬੈਂਸ ਨੂੰ ਇਹ ਵੀ ਦੱਸਦੇ ਹਨ ਕਿ ਭਾਜਪਾ ਦੇ ਸੰਗਠਨ ਮੰਤਰੀ ਸ੍ਰੀ ਸ੍ਰੀਨਿਵਾਸਲੂ ਉਹਨਾਂ ਨੂੰ ਰੋਜ਼ ਟੈਲੀਫ਼ੋਨ ਕਰਦੇ ਹਨ ਕਿ ‘ਬੈਂਸ ਨੂੰ ਜੁਆਇਨ ਕਰਾਉ’। ਸ: ਬਿੱਟੂ ਅਨੁਸਾਰ ਸ੍ਰੀ ਸ੍ਰੀਨਿਵਾਸਲੂ ਇਸ ਮਾਮਲੇ ਵਿੱਚ ਸ੍ਰੀ ਜਾਖ਼ੜ ਦਾ ਨਾਂਅ ਵਿੱਚ ਲਿਆਉਂਦੇ ਸਨ ਤਾਂ ਮੈਂ (ਸ: ਬਿੱਟੂ) ਨੇ ਉਨ੍ਹਾਂ ਨੂੰ ਕਿਹਾ ਸੀ ਕਿ ‘ਜਾਖ਼ੜ ਨੂੰ ਛੱਡੋ, ਹੁਣ ਮੈਂ ਆ ਗਿਆ ਹਾਂ, ਇਹ ਕੰਮ ਮੇਰੇ ’ਤੇ ਛੱਡੋ। ’

ਆਡੀਉ ਦੇ ਇੱਕ ਆਖ਼ਰੀ ਅਤੇ ਮਹੱਤਵਪੂਰਨ ਹਿੱਸੇ ਵਿੱਚ ਸ: ਬਿੱਟੂ ਸ: ਬੈਂਸ ਨੂੰ ਸਿੱਖ ਆਗੂਆਂ ਦੀ ਭਾਜਪਾ ਵਿੱਚ ਸ਼ਮੂਲੀਅਤ ਬਾਰੇ ਇੱਕ ਅਹਿਮ ਟਿੱਪਣੀ ਕਰਦੇ ਹੋਏ ਕਹਿੰਦੇ ਹਨ, ‘ਪਰ ਭਾਜੀ, ਇੱਕ ਗੱਲ ਦੱਸਦਾਂ, ਇਹ ਤਾਂ ਕੋਈ ਨਕਲੀ ਪੱਗ ਵੀ ਬੰਨ੍ਹ ਕੇ ਚਲੇ ਜਾਵੇ, ਤਾਂ ਵੀ ਉਸਨੂੰ ਜੱਫ਼ੀਆਂ ਪਾਈ ਜਾਂਦੇ ਹਨ, ਇਹਨਾਂ ਦੇ ਹਾਲਾਤ ਤਾਂ ਇਹ ਨੇ।’

ਸਮਝਿਆ ਜਾਂਦਾ ਹੈ ਕਿ ਆਉਂਦੇ ਦਿਨਾਂ ਵਿੱਚ ‘ਨਕਲੀ ਪੱਗ’ ਵਾਲੀ ਇਹ ਟਿੱਪਣੀ ਸ: ਰਵਨੀਤ ਸਿੰਘ ਬਿੱਟੂ ਲਈ ਸਿਰਦਰਦੀ ਦਾ ਕਾਰਨ ਬਣ ਸਕਦੀ ਹੈ।

ਆਪਣੀ ਗੱਲਬਾਤ ਦੇ ਆਖ਼ਰ ਵਿੱਚ ਸ: ਬਿੱਟੂ ਸ: ਬੈਂਸ ਨੂੰ ਇਹ ਕਹਿੰਦੇ ਸੁਣਦੇ ਨੇ ਕਿ ਇਕ ਵਾਰ ਜੇ ਪਹਿਲਾਂ ਉਨ੍ਹਾਂ ਦਾ ਭਰੋਸਾ ਟੁੱਟਿਆ ਹੈ ਤਾਂ ਵੀ ਉਹ ਇੱਕ ਵਾਰ ਉਨ੍ਹਾਂ ’ਤੇ ਹੋਰ ਭਰੋਸਾ ਕਰਕੇ ਵੇਖ਼ ਲੈਣ।

- Advertisement -

ਸਿੱਖ ਜਗ਼ਤ

ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਦਾ ਹੀਥਰੋ ਏਅਰਪੋਰਟ ਤੇ ਪਹੁੰਚਣ ਤੇ ਨਿੱਘਾ ਸਵਾਗਤ

ਯੈੱਸ ਪੰਜਾਬ ਲੰਡਨ, 12 ਜੂਨ, 2024 ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਾਰਟੀ ਦੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਦਾ ਲੰਡਨ ਪਹੁੰਚਣ ਤੇ ਹੀਥਰੋ ਏਅਰਪੋਰਟ ਤੇ ਨਿੱਘਾ ਸਵਾਗਤ ਕਰਦਿਆ ਸਿੱਖ ਪ੍ਰਚਾਰਕ...

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਯੈੱਸ ਪੰਜਾਬ ਨਵੀਂ ਦਿੱਲੀ/ਚੰਡੀਗੜ੍ਹ, 10 ਜੂਨ, 2024: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਨ ਲਈ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਸੋਸ਼ਲ ਮੀਡੀਆ

223,029FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...