ਯੈੱਸ ਪੰਜਾਬ
ਅੰਮ੍ਰਿਤਸਰ, 31 ਜਨਵਰੀ, 2025
ICICI ਪਰੂਡੈਂਸ਼ੀਅਲ ਵੱਲੋਂ Guru Nanak Dev University ਦੇ MBA ਸੈਸ਼ਨ 2025 ਦੇ 13 ਵਿਦਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ।
ਵਾਈਸ ਚਾਂਸਲਰ Dr. Karamjeet Singh ਦੀ ਯੋਗ ਅਗਵਾਈ ਹੇਠ, Guru Nanak Dev University ਦੇ ਪਲੇਸਮੈਂਟ ਅਤੇ ਕਰੀਅਰ ਐਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਯੂਨੀਵਰਸਿਟੀ ਦੇ ਐਮ.ਬੀ.ਏ ਬੈਚ 2025 ਦੇ ਵਿਿਦਆਰਥੀਆਂ ਲਈ ਆਈ.ਸੀ.ਆਈ.ਸੀ.ਆਈ. ਪਰੂਡੈਂਸ਼ੀਅਲ ਵੱਲੋਂ ਲਾਈਫ ਇੰਸ਼ੋਰੈਂਸ ਕੰਪਨੀ ਦਾ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।
ਦੋ ਸੀਨੀਅਰ ਮੈਂਬਰਾਂ ਦੀ ਇੱਕ ਟੀਮ ਨੇ ਐਮ.ਬੀ.ਏ. ਵਿਿਦਆਰਥੀਆਂ ਦੇ ਇੰਟਰਵਿਊ ਲੈਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ। ਕੰਪਨੀ ਵੱਲੋਂ 13 ਵਿਿਦਆਰਥੀਆਂ ਨੂੰ ਪ੍ਰਤੀ ਸਾਲ 4.50 ਲੱਖ ਰੁਪਏ ਦੇ ਤਨਖਾਹ ਪੈਕੇਜ ‘ਤੇ ਚੁਣਿਆ ਗਿਆ ਅਤੇ ਇਹ ਵਿਿਦਆਰਥੀ ਜੂਨ 2025 ਵਿੱਚ ਆਪਣੇ-ਆਪਣੇ ਕੋਰਸ ਪਾਸ ਕਰਨ ਤੋਂ ਬਾਅਦ ਆਪਣੀਆਂ ਨੌਕਰੀਆਂ ‘ਤੇ ਜਾਇਨ ਕਰਨਗੇ।
ਡਾ. ਅਮਿਤ ਚੋਪੜਾ, ਡਾਇਰੈਕਟਰ ਨੇ ਕਿਹਾ ਕਿ ਆਈ.ਸੀ.ਆਈ.ਸੀ.ਆਈ ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਕੰਪਨੀ ਨੂੰ ਆਈ.ਸੀ.ਆਈ.ਸੀ.ਆਈ ਬੈਂਕ ਲਿਮਟਿਡ ਅਤੇ ਪ੍ਰੂਡੈਂਸ਼ੀਅਲ ਕਾਰਪੋਰੇਸ਼ਨ ਹੋਲਡਿੰਗਜ਼ ਲਿਮਟਿਡ ਦੁਆਰਾ ਪ੍ਰਮੋਟ ਕੀਤਾ ਜਾਂਦਾ ਹੈ।ਆਈ.ਸੀ.ਆਈ.ਸੀ.ਆਈ ਪ੍ਰੂਡੈਂਸ਼ੀਅਲ ਲਾਈਫ ਨੇ ਵਿੱਤੀ ਸਾਲ 2001 ਵਿੱਚ ਸ਼ੁਰੂ ਹੋ ਕੇ ਭਾਰਤੀ ਜੀਵਨ ਬੀਮਾ ਖੇਤਰ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚੋਂ ਇੱਕ ਬਣੀ ਹੈ।
ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਆਈਸੀਆਈਸੀਆਈ ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਵਿੱਚ ਵਿਿਦਆਰਥੀਆਂ ਦੀ ਚੋਣ ਲਈ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ। ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ. ਕਾਹਲੋਂ ਨੇ ਵੀ ਵਿਿਦਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ।