Tuesday, November 29, 2022

ਵਾਹਿਗੁਰੂ

spot_img


ਪੰਜਾਬੀ ਫ਼ਿਲਮ ‘ਬੈੱਚ 2013’ ’ਚ ਹਰਦੀਪ ਗਰੇਵਾਲ ਨਾਲ ਨਜ਼ਰ ਆਵੇਗੀ ਖ਼ੂਬਸੂਰਤ ਅਦਾਕਾਰਾ ਹਸਨੀਨ ਚੌਹਾਨ

ਹਸ਼ਨੀਨ ਚੌਹਾਨ ਮਾਡਲਿੰਗ ਤੋਂ ਪੰਜਾਬੀ ਸਿਨਮੇ ਵੱਲ ਆਈ ਹੁਸਨ ਤੇ ਕਲਾ ਦੀ ਖੂਬਸੂਰਤ ਅਦਾਕਾਰਾ ਹੈ ਜੋ ਅਨੇਕਾਂ ਫ਼ਿਲਮਾਂ ਵਿੱਚ ਯਾਦਗਰੀ ਕਿਰਦਾਰ ਨਿਭਾਅ ਕੇ ਪੰਜਾਬੀ ਪਰਦੇ ‘ਤੇ ਪਛਾਣ ਬਣਾ ਚੁੱਕੀ ਹੈ। ਇੰਨ੍ਹੀ ਦਿਨੀਂ ਹਸਨੀਨ ਆਪਣੀ ਨਵੀਂ ਆ ਰਹੀ ਫ਼ਿਲਮ ਬੈਚ 2013 ਨਾਲ ਮੁੜ ਸਰਗਰਮ ਹੈ, ਜਿੁਸ ਵਿੱਚ ਉਹ ਫ਼ਿਲਮ ਦੇ ਨਾਇਕ ਨਿਹਾਲ ਹਰਦੀਪ ਗਰੇਵਾਲ ਨਾਲ ਮੇਨ ਕਿਰਦਾਰ ਵਿੱਚ ਨਜ਼ਰ ਆਵੇਗੀ।

ਉਸਦੇ ਕਿਰਦਾਰ ਦਾ ਨਾਂ ਬਾਨੀ ਹੈ। ਬਾਨੀ ਇੱਕ ਬਹੁਤ ਹੀ ਹੌਸਲੇ ਵਾਲੀ, ਹਿੰਮਤ ਤੇ ਚੰਗੇ ਸੰਸਕਾਰਾਂ ਵਾਲੀ ਕੁੜੀ ਹੈ। ਹਰਦੀਪ ਗਰੇਵਾਲ ਨਾਲ ਇਹ ਉਸਦੀ ਦੂਸਰੀ ਫ਼ਿਲਮ ਹੈ ਜਦਕਿ ਇਸ ਤੋਂ ਪਹਿਲਾਂ ਫ਼ਿਲਮ ‘ਤੁਣਕਾਂ ਤੁਣਕਾ ਵਿੱਚ ਵੀ ਹਸਨੀਨ ਕੰਮ ਕਰ ਚੁੱਕੀ ਹੈ।

ਮੁੱਢਲੇ ਕਲਾ ਸਫ਼ਰ ਬਾਰੇ ਗੱਲ ਕਰਦਿਆਂ ਹਸਨੀਨ ਨੇ ਦੱਸਿਆ ਕਿ ਉਸਦਾ ਜਨਮ ਸੁਨਾਮ ਦਾ ਹੈ ਜਦਕਿ ਉਸਨੇ ਮੁੱਢਲੀ ਪੜਾਈ ਬਰਨਾਲਾ ਵਿਖੇ ਕੀਤੀ ਫਿਰ ਉਨ੍ਹਾ ਦਾ ਪਰਿਵਾਰ ਪਟਿਆਲੇ ਆ ਵਸਿਆ ਜਿੱਥੇ ਉਸਨੇ ਆਪਣੀ ਗਰੇਜੂਏਸ਼ਨ ਕੀਤੀ। ਕਲਾ ਦਾ ਸੌਂਕ ਉਸਨੇ ਕਾਲਜ ਸਮੇਂ ਤੋਂ ਹੀ ਪਿਆ ਉਸਨੇ ਸਕੂਲ ਸਮੇਂ ਅਨੇਕਾਂ ਕੰਪੀਟਿਸ਼ਨਾ ਵਿੱਚ ਭਾਗ ਲਿਆ। ‘ਮਿਸ ਨੌਰਥ ਇੰਡੀਆ 2015 ਅਤੇ ‘ਮਿਸ ਪੰਜਾਬ 2017’ ਦੇ ਮੁਕਾਬਲੇ ਵਿੱਚ ਫਸਟ ਰਨਰ ਅੱਪ ਰਹਿਣ ਮਗਰੋਂ ਉਸਨੂੰ ਪਹਿਲੀ ਵੈੱਬਸ਼ੀਰਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਉਸਦੀ ਪਛਾਣ ਬਣੀ।

ਇਸੇ ਪਛਾਣ ਸਦਕਾ ਪੰਜਾਬੀ ਫ਼ਿਲਮਾਂ ‘ਯਾਰਾਂ ਵੇ, ਡੀ ਐੱਸ ਪੀ ਦੇਵ,ਤੁਣਕਾ-ਤੁਣਕਾ’ ਅਤੇ ਮਾਹੀ ਮੇਰਾ ਨਿੱਕਾ ਜਿਹਾ ਫ਼ਿਲਮਾਂ ਕਰਕੇ ਪੰਜਾਬੀ ਦਰਸ਼ਕਾਂ ਦਾ ਪਿਆਰ ਝੋਲੀ ਪਾਇਆ। ਉਸਨੇ ਕੁਝ ਸਮਾਂ ਚੰਡੀਗੜ੍ਹ ਦੇ ਇੱਕ ਨਾਮੀਂ ਥੀਏਟਰ ਗਰੁੱਪ ਵਿੱਚ ਰਹਿਕੇ ਅਦਾਕਾਰੀ ਦੀਆਂ ਬਾਰੀਕੀਆਂ ਵੀ ਸਿੱਖੀਆਂ। ਹਸ਼ਨੀਨ ਨੇ ਦੱਸਿਆ ਕਿ ਉਸਨੇ ਐਕਟਿੰਗ ਨੂੰ ਮੁਖ ਰੱਖਕੇ ਹੀ ਗੀਤਾਂ ਵਿੱਚ ਕੰਮ ਕੀਤਾ ਹੈ। ਉਸਦਾ ਪਹਿਲਾਂ ਗੀਤ ਤਰਸੇਮ ਜੱਸੜ ਨਾਲ ਸੀ ‘ਸੰਗਦੀ-ਸੰਗਦੀ..।

ਉਸ ਤੋਂ ਬਾਅਦ ਤਰਸੇਮ ਨਾਲ ਹੀ ਇੱਕ ਹੋਰ ਗੀਤ ‘ਸੂਟਾਂ ਦਾ ਸਵੈਗ’ਅਤੇ ਦਿਲਪ੍ਰੀਤ ਢਿੱਲੋਂ ਤੇ ਜੌਰਡਨ ਸੰਧੂ ਦੇ ਗੀਤ ‘ਜੋਧਪੁਰ’ ਵਿੱਚ ਵੀ ਅਦਾਕਾਰੀ ਕੀਤੀ। ਜ਼ਿਕਰਯੋਗ ਹੈ ਕਿ 9 ਸਤੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ਬੈਚ 2013 ਇੱਕ ਅਜਿਹੇ ਨੌਜਵਾਨ ਅਧਾਰਤ ਹੈ ਜਿਸਦੀ ਜਿੰਦਗੀ ਵਿੱਚ ਅਜਿਹੀਆ ਬਹੁਤ ਘਟਨਾਵਾਂ ਵਾਪਰਦੀਆਂ ਹਨ ਜਿਸ ਕਰਕੇ ਉਹ ਵਾਰ ਵਾਰ ਹਾਰਦਾ ਹੈ, ਫ਼ਿਰ ਉੱਠਦਾ ਹੈ ਫ਼ਿਰ ਹਾਰਦਾ ਹੈ ਫ਼ਿਰ ਉਠਦਾ ਹੈ। ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰਦੀ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ।

‘ਬੈਚ2013’ ਦੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਹੈ ਜਿਸਨੂੰ ਆਪਣੀ ਜਵਾਨੀ ਵਿੱਚ ਇਹ ਨਹੀਂ ਪਤਾ ਕਿ ਉਸਦੀ ਜਿੰਦਗੀ ਦਾ ਟਾਰਗੇਟ ਕੀ ਹੈ, ਉਸਨੇ ਕਿਹੜੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਹੈ? ਉਸਨੇ ਆਪਣੀ ਜਿੰਦਗੀ ਬਾਰੇ ਕਦੇ ਫੋਕਸ ਨਹੀਂ ਕੀਤਾ।

ਉਸਦਾ ਪਿਤਾ ਪੁਲਸ ਅਫ਼ਸਰ ਹੈ ਪਰ ਉਸਦਾ ਪੁਲਸ ਮਹਿਕਮੇ ‘ਚ ਜਾਣ ਦਾ ਕੋਈ ਮਨ ਨਹੀਂ ਪ੍ਰੰਤੂ ਅਚਾਨਕ ਹਾਲਾਤ ਅਜਿਹੇ ਬਣਦੇ ਹਨ ਕਿ ਨਾ ਸਿਰਫ਼ ਉਹ ਆਪਣੇ ਦਮ ਤੇ ਪੁਲਸ ਵਿੱਚ ਭਰਤੀ ਹੁੰਦਾ ਹੈ ਬਲਕਿ ਉਸਨੂੰ ਇੱਕ ਐਸੀ ਸਪੈਸ਼ਲ ਟੀਮ ਦੀ ਜੁੰਮੇਵਾਰੀ ਸੌਂਪੀ ਜਾਂਦੀ ਹੈ ਜੋ ਕਿਸੇ ਵੀ ਅਣਸੁਖਾਵੇਂ ਹਾਲਤਾਂ ਨੂੰ ਕੰਟਰੋਲ ਕਰ ਸਕੇ। ਜਿਸ ਦਾ ਨਾਂ ਬੈਚ 2013 ਰੱਖਿਆ ਜਾਂਦਾ ਹੈ।

ਹਰਦੀਪ ਗਰੇਵਾਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਹਰਦੀਪ ਗਰੇਵਾਲ,ਹਸ਼ਨੀਨ ਚੌਹਾਨ, ਡਾ ਸਾਹਿਬ ਸਿੰਘ, ਨੀਤਾ ਮਹਿੰਦਰਾ, ਮਨਜੀਤ ਸਿੰਘ, ਹਰਿੰਦਰ ਭੁੱਲਰ,ਪ੍ਰੀਤ ਭੁੱਲਰ ਤੇ ਪਰਮਵੀਰ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਹਰਦੀਪ ਗਰੇਵਾਲ ਨੇ ਲਿਖੇ ਹਨ। ਫ਼ਿਲਮ ਦਾ ਨਿਰਮਾਤਾ ਹਰਦੀਪ ਗਰੇਵਾਲ ਹੈ ਅਤੇ ਨਿਰਦੇਸ਼ਕ ਗੈਰੀ ਖਟਰਾਓ ਹੈ। ਹਸਨੀਨ ਚੋਹਾਨ ਨੇ ਦੱਸਿਆ ਕਿ ਨਿਰਾਸ਼ ਤੇ ਉਦਾਸ ਨੌਜਵਾਨਾਂ ਨੂੰ ਮਿਹਨਤ ਅਤੇ ਜ਼ਿੰਦਗੀ ਪ੍ਰਤੀ ਉਤਸ਼ਾਹਿਤ ਕਰਦੀ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।

ਹਰਜਿੰਦਰ ਸਿੰਘ ਜਵੰਦਾ 9463828000

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਯੈੱਸ ਪੰਜਾਬ  ਅੰਮ੍ਰਿਤਸਰ, 26 ਨਵੰਬਰ, 2022 - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ...

ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਯਤਨ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ’ਤੇ ਕੇਂਦਰ ਸਰਕਾਰ ਦਾ ਹਮਲਾ: ਅਕਾਲ ਤਖ਼ਤ

ਯੈੱਸ ਪੰਜਾਬ ਅੰਮ੍ਰਿਤਸਰ, 26 ਨਵੰਬਰ, 2022: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਯਤਨਾਂ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ’ਤੇ ਕੇਂਦਰ ਸਰਕਾਰ ਦਾ...

ਕੌਮਾਂਤਰੀ ‘ਸਿੱਖ ਬੈਂਕ’ ਅਤੇ ‘ਸਿੱਖ ਐਜੂਕੇਸ਼ਨ ਬੋਰਡ’ ਬਣਾਉਣ ਲਈ ਯਤਨ ਕੀਤੇ ਜਾਣ ਦੀ ਲੋੜ: ਗਿਆਨੀ ਹਰਪ੍ਰੀਤ ਸਿੰਘ

ਯੈੱਸ ਪੰਜਾਬ ਅੰਮ੍ਰਿਤਸਰ, 26 ਨਵੰਬਰ, 2022: ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਸਨਿਚਰਵਾਰ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਇਕ ਕੌਮਾਂਤਰੀ ਸਿੱਖ ਬੈਂਕ ਦੀ ਸਥਾਪਨਾ ਅਤੇ ਸਿੱਖ ਕੌਮ ਦਾ ਆਪਣਾ...

ਦਰਬਾਰ ਸਾਹਿਬ ਨੇੜੇ ਇਸਾਈ ਭਾਈਚਾਰੇ ਦਾ ਪ੍ਰਚਾਰ ਕਰ ਰਹੀ ਵਿਦੇਸ਼ੀ ਔਰਤ ਦੀ ਜਾਂਚ ਕਰੇ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ: ਮਨਜੀਤ ਸਿੰਘ ਭੋਮਾ

ਯੈੱਸ ਪੰਜਾਬ ਅੰਮ੍ਰਿਤਸਰ, 25 ਨਵੰਬਰ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਚੇਅਰਮੈਨ ਮਨਜੀਤ ਸਿੰਘ ਭੋਮਾਂ ਨੇ ਧਰਮ ਸਿੰਘ ਮਾਰਕੀਟ ਵਿਖੇ ਨੇੜੇ ਜ਼ਿਲਿਆਂ ਵਾਲ਼ਾ ਬਾਗ਼ ਕੋਲ਼ ਸ੍ਰੀ...

ਦਾਸਤਾਨ-ਏ-ਸਰਹਿੰਦ ਫ਼ਿਲਮ ਦੇ ਵਿਰੋਧ ਵਿੱਚ ਆਈਆਂ ਸਿੱਖ ਜੱਥੇਬੰਦੀਆਂ, ਕਿਹਾ ਕਾਰਟੂਨ ਫ਼ਿਲਮ ਦਾ ਸਹਾਰਾ ਲੈ ਕੇ ਸਿੱਖਾਂ ਨੂੰ ਬੁੱਤਪ੍ਰਸਤੀ ਵੱਲ ਧੱਕਿਆ ਜਾ ਰਿਹਾ

ਯੈੱਸ ਪੰਜਾਬ ਜਲੰਧਰ, 24 ਨਵੰਬਰ, 2022: ‘ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ‘ਆਵਾਜ਼-ਏ-ਕੌਮ’ ਜੱਥੇਬੰਦੀ ਅਤੇ ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਸਮੂਹ ਜਥੇਬੰਦੀਆਂ ਵੱਲੋਂ ‘ਦਾਸਤਾਨ-ਏ-ਸਰਹਿੰਦ’ ਫ਼ਿਲਮ ਦਾ ਵਿਰੋਧ ਕਰਦਿਆਂ ਕਿਹਾ ਗਿਆ ਹੈ ਕਿ...

1984 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਨਮਾਨਤ ਕਰਨ ਵਾਲੇ ਸਾਨੂੰ ਸਿੱਖੀ ਮਸਲਿਆਂ ’ਤੇ ਪਾਠ ਨਾ ਪੜ੍ਹਾਉਣ: ਹਰਮੀਤ ਸਿੰਘ ਕਾਲਕਾ ਨੇ ਸਰਨਾ ਭਰਾਵਾਂ ’ਤੇ ਸਾਧਿਆ ਨਿਸ਼ਾਨਾ

ਯੈੱਸ ਪੰਜਾਬ ਨਵੀਂ ਦਿੱਲੀ, 24 ਨਵਬੰਰ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਨਮਾਨਤ...

ਮਨੋਰੰਜਨ

ਪੰਜਾਬੀ ਸਿਨੇਮਾ ਦੀ ਹਿੱਟ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਨੂੰ ‘ਐਮਾਜ਼ਨ ਪ੍ਰਾਈਮ ਵੀਡਓ’ ਤੇ ਮਿਲ ਰਿਹੈ ਭਰਵਾਂ ਹੁੰਗਾਰਾ

ਯੈੱਸ ਪੰਜਾਬ ਚੰਡੀਗੜ੍ਹ, 29 ਨਵੰਬਰ, 2022: ਮਸ਼ਹੂਰ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ਨੇ ਪੰਜਾਬੀ ਸਿਨੇਮਾ ਦੀ ਸੁਪਰਹਿੱਟ ਫਿਲਮ, 'ਤੇਰੀ ਮੇਰੀ ਗਲ ਬਣ ਗਈ' ਹੁਣ ਸਾਨੂੰ ਦੇਖਣ ਨੂੰ ਮਿਲੇਗੀ। ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ...

ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਫ਼ਿਲਮ ‘ਤੇਰੇ ਲਈ’

ਹਰਜਿੰਦਰ ਸਿੰਘ ਜਵੰਦਾ ਬਦਲਦੇ ਦੌਰ ਵਿੱਚ ਦੁਨੀਆਂ ਦੇ ਰੰਗ ਹੀ ਨਹੀਂ ਬਦਲੇ ਸਿਨਮਾ ਦੇ ਵੀ ਰੰਗ ਬਦਲ ਗਏ ਹਨ। ਫਿਲਮਾਂ ਬਦਲ ਗਈਆਂ ਹਨ। ਕਹਾਣੀਆਂ ਬਦਲ ਗਈਆਂ ਹਨ। ਫਿਲਮਾਂ ਵਿਚਲੀ ਮੁਹੱਬਤ ਦੇ ਰੰਗ ਅਤੇ ਅੰਦਾਜ਼ ਵੀ...

ਗਾਇਕ ਫ਼ਾਜ਼ਿਲਪੁਰੀਆ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ

ਯੈੱਸ ਪੰਜਾਬ ਗੁਰੂਗ੍ਰਾਮ, 18 ਨਵੰਬਰ, 2022: ਹਰਿਆਣਵੀ ਗਾਇਕ ਫ਼ਾਜ਼ਿਲਪੁਰੀਆ ਨੂੰ ਗੁਰੂਗ੍ਰਾਮ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਬੌਲੀਵੁੱਡ ਵਿੱਚ ਵੀ ਗ਼ੀਤ ਗਾ ਚੁੱਕੇ ਫ਼ਾਜ਼ਿਲਪੁਰੀਆ ਗੁਰੂਗ੍ਰਾਮ ਵਿੱਚ ਹੋ ਰਹੇ ਇਕ ਪ੍ਰਦਰਸ਼ਨ ਦੇ ਸਮਰਥਨ ਲਈ ਪੁੱਜੇ ਸਨ। ਇਹ ਪ੍ਰਦਰਸ਼ਨ ਅਹੀਰ...

‘ਕਿਸਮਤ 2’, ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਅਤੇ ‘ਫੁੱਫੜ ਜੀ’ ਲਈ ਜ਼ੀ ਸਟੂਡੀਓਜ਼ ਨੇ ਪੀ.ਟੀ.ਸੀ. ਐਵਾਰਡਜ਼ ਵਿੱਚ 36 ਨਾਮਜ਼ਦਗੀਆਂ ਪ੍ਰਾਪਤ

ਹਰਜਿੰਦਰ ਸਿੰਘ ਜਵੰਦਾ ਚੰਡੀਗੜ੍ਹ, 17 ਨਵੰਬਰ, 2022: ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪੁਰਸਕਾਰ ਸਮਾਰੋਹ ਲਈ ਦੌੜ ਸ਼ੁਰੂ ਹੋਣ ਦੇ ਨਾਲ, ਜ਼ੀ ਸਟੂਡੀਓਜ਼ ਨਵੇਂ ਰਿਕਾਰਡ ਬਣਾਉਣ ਅਤੇ ਪੁਰਾਣੇ ਤੋੜਨ ਲਈ ਪੂਰੀ ਤਰ੍ਹਾਂ...

’ਤੇ ਹੁਣ ਬੱਬੂ ਮਾਨ ਨੂੰ ਮਿਲੀ ਧਮਕੀ, ਪ੍ਰਸਿੱਧ ਗਾਇਕ ਦੇ ਮੋਹਾਲੀ ਸਥਿਤ ਘਰ ਦੀ ਸੁਰੱਖ਼ਿਆ ਵਧਾਈ

ਯੈੱਸ ਪੰਜਾਬ ਮੋਹਾਲੀ, 17 ਨਵੰਬਰ, 2022: ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਫ਼ਿਲਮ ਅਦਾਕਾਰ ਬੱਬੂ ਮਾਨ ਨੂੰ ਮਿਲੀ ਧਮਕੀ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਸੁਰੱਖ਼ਿਆ ਵਧਾਈ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੱਬੂ ਮਾਨ ਨੂੰ ਧਮਕੀ...
- Advertisement -spot_img

ਸੋਸ਼ਲ ਮੀਡੀਆ

45,612FansLike
51,915FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!