ਯੈੱਸ ਪੰਜਾਬ
19 ਮਾਰਚ, 2024
ਕੌਮੀ ਇੰਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਬਰ ਅਤੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਸਿੱਖ ਕੌਮ ਅਤੇ ਇੰਨਸਾਫ ਪਸੰਦ ਪੰਜਾਬੀਆ ਨੁੰ ਲੋਕ ਸਭਾ ਚੋਣਾ ਵਿੱਚ ਪੜੇ ਲਿਖੇ ਬੇਦਾਗ ਪੰਥਕ ਉਮੀਦਵਾਰਾ ਨੁੰ ਜਿਤਾ ਕੇ ਸੰਸਦ ਵਿੱਚ ਭੇਜਣਾ ਚਾਹੀਦਾ ਹੈ ਤਾਂ ਜੋ ਪਿਛਲੇ ਲੰਬੇ ਸਮੇ ਤੋ ਸਿੱਖ ਪੰਥ ਅਤੇ ਪੰਜਾਬ ਨਾਲ ਹੋ ਰਹੀਆ ਧੱਕੇਸ਼ਾਹੀਆ ਦੀ ਅਵਾਜ਼ ਸੰਸਦ ਵਿੱਚ ਉਠਾ ਸਕਣ ।ਬਾਜਵਾ ਨੇ ਅੱਗੇ ਆਖਿਆ ਕਿ ਸਾਰੀਆ ਪੰਥਕ ਧਿਰਾ ਨੁੰ ਇਕੱਠਿਆ ਕਰਕੇ ਚੰਗੇ ਕਿਰਦਾਰ ਵਾਲੇ ਬੇਦਾਗ ਉਮੀਦਵਾਰਾ ਨੁੰ ਖੜਾ ਕਰਨ ਲਈ ਅੱਜ ਸ੍ਰ ਸਿਮਰਨਜੀਤ ਸਿੰਘ ਮਾਨ ਸੰਸਦ ਮੈਬਰ ਨਾਲ ਸੰਗਰੂਰ ਵਿਖੇ ਉਹਨਾਂ ਦੀ ਰਿਹਾਇਸ ਤੇ ਮੁਲਾਕਾਤ ਕੀਤੀ ਗਈ।
ਇਸ ਮੁਲਾਕਾਤ ਵਿੱਚ ਜਿਥੇ ਲੋਕ ਸਭਾ ਦੀਆ ਚੋਣਾ ਬਾਰੇ ਵਿਚਾਰਾ ਹੋਈਆ ।ਉਥੇ ਨਾਲ ਹੀ ਪੰਥਕ ਮੁੱਦਿਆ ਬਾਰੇ ਵੀ ਗੱਲਬਾਤ ਹੋਈ। 32 ਸਾਲਾ ਤੋ ਜੇਲ੍ਹਾ ਵਿੱਚ ਬੰਦ ਬੰਦੀ ਸਿੰਘਾ ਦੀ ਰਿਹਾਈ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆ ਨੁੰ ਪੰਜਾਬ ਲਿਆਉਣ ਲਈ ਕਿਸ ਤਰ੍ਹਾ ਦੋਨਾ ਸਰਕਾਰਾ ਤੇ ਦਬਾਅ ਬਣਾਇਆ ਜਾਵੇ, ਇਸ ਤੇ ਵੀ ਵਿਚਾਰਾ ਹੋਈਆ।
ਬਾਜਵਾ ਨੇ ਦਰਦ ਭਰੀ ਅਪੀਲ ਕਰਦਿਆ ਸਮੁੱਚੇ ਪੰਥ ਨੁੰ ਆਖਿਆ ਕਿ ਜਿਸ ਜਖਮਾਂ ਵਿੱਚੋ ਅੱਜ ਸਿੱਖ ਕੌਮ ਲੰਘ ਰਹੀ ਹੈ, ਉਸ ਸਮੇ ਲੋਕ ਸਭਾ ਦੀਆ ਇਹ ਚੋਣਾ ਬਹੁਤ ਅਹਿਮ ਹਨ ।ਇਸ ਕਰਕੇ ਪਿਛਲੀਆ ਗਲਤੀਆ ਨੁੰ ਨਾ਼ ਦੁਹਰਾਉਦੇ ਹੋਏ, ਧੜੇਬੰਦੀ ਤੋ ਉਪਰ ਉਠੱ ਕੇ ਆਪਣੀ ਜਮੀਰ ਦੀ ਅਵਾਜ਼ ਤੇ ਉਸ ਉਮੀਦਵਾਰ ਨੁੰ ਵੋਟ ਪਾਇਓ, ਜਿਹੜਾ ਇਸ ਵੋਟ ਦਾ ਅਸਲ ਹੱਕਦਾਰ ਹੋਵੇ ਅਤੇ ਉਹ ਉਮੀਦਵਾਰ ਜਿੱਤ ਕੇ ਪੰਥ ਅਤੇ ਪੰਜਾਬ ਨਾਲ ਹੋ ਰਹੀਆ ਬੇਇੰਨਸਾਫੀਆ ਦੀ ਗੱਲ ਬੇਝਿਜਕ ਹੋ ਕੇ ਸੰਸਦ ਵਿੱਚ ਉਠਾਵੇ ।ਇਸ ਮੋਕੇ ਬਾਬਾ ਗੁਰਮੇਜ਼ ਸਿੰਘ ਦਾਬਾਵਾਲ, ਇੰਸਪੈਕਟਰ ਨਿਰਮਲ ਸਿੰਘ ਅਤੇ ਜਤਿੰਦਰ ਸਿੰਘ ਦਾਬਾਵਾਲ ਆਦਿ ਹਾਜ਼ਰ ਸਨ ।