Friday, April 26, 2024

ਵਾਹਿਗੁਰੂ

spot_img
spot_img

ਅੱਖੀਂ ਵੇਖਿਆ ਦੇਹਰੀਵਾਲ ਦਾ ਵੇਟ ਲਿਫ਼ਟਿੰਗ ਮੇਲਾ – ਜਗਰੂਪ ਸਿੰਘ ਜਰਖੜ

- Advertisement -

ਉੜਮੁੜਟਾਂਡਾ ਤੇ ਭੋਗਪੁਰ ਦੇ ਲਾਗੇ ਹੈ ਇੱਕ ਪਿੰਡ ਹੈ ਦੇਹਰੀਵਾਲ, ਪਿਛਲੇ ਜੁਲਾਈ ਮਹੀਨੇ ਵਿੱਚ ਮੈਨੂੰ ਆਪਣੇ ਪਰਮ ਮਿੱਤਰ ਹਰਦੀਪ ਸਿੰਘ ਜੋ ਰੇਲਵੇ ਦੇ ਅੰਤਰਰਾਸ਼ਟਰੀ ਪੱਧਰ ਦੇ ਵੇਟਲਿਫਟਰ ਨੇ ਉਨ੍ਹਾਂ ਨਾਲ ਜਾਣ ਦਾ ਓੁਥੇ ਮੌਕਾ ਮਿਲਿਆ। ਜਿੱਥੇ ਉਹ ਆਪਣੇ ਉਪਰਾਲਿਆਂ ਨਾਲ ਅਤੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਦੇ ਨਾਲ ਸਰਕਾਰੀ ਹਾਈ ਸਕੂਲ ਦੇ ਦੇਹਰੀਵਾਲ ਵਿਚ ਵੇਟਲਿਫਟਿੰਗ ਦਾ ਕੋਚਿੰਗ ਸੈਂਟਰ ਚਲਾ ਰਹੇ ਹਨ ।

ਸੈਂਟਰ ਵੇਖਣ ਤਾਂ ਅਸੀਂ ਕੁਦਰਤੀ ਗਏ ਸੀ ਪਰ ਹੁਣ ਅਟੈਚਮੈਂਟ ਇਸ ਤਰ੍ਹਾਂ ਦੀ ਹੋ ਗਈ ਜਿਸ ਤਰ੍ਹਾਂ ਆਪਣਾ ਇਕ ਘਰ ਦਾ ਹੀ ਸੈਂਟਰ ਹੋਵੇ । ਬੀਤੀ 6 ਅਗਸਤ ਨੂੰ ਦੇਹਰੀਵਾਲ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲੇ ਕਰਵਾਏ ਗਏ । ਮੈਨੂੰ ਵੀ ਹਰਦੀਪ ਭਾਜੀ ਅਤੇ ਉਨ੍ਹਾਂ ਦੇ ਬੇਟੇ ਹਰਜੋਤ ਦੇ ਨਾਲ ਜਾਣ ਦਾ ਮੌਕਾ ਮਿਲ ਗਿਆ ਪਰ ਜਦੋਂ ਗਏ ਤਾਂ ਪਤਾ ਚੱਲਿਆ ਕਿ ਜਿਸਦੇ ਮੈਂ ਕਦੇ ਕਾਬਲ ਵੀ ਨਹੀਂ ਹਾਂ ਉਨ੍ਹਾਂ ਨੇ ਮੈਨੂੰ ਵਿਸੇਸ ਮਹਿਮਾਨ ਦਾ ਦਰਜਾ ਦਿੱਤਾ ਹੋਇਆ ਹੈ। ਉਸ ਹਲਕੇ ਦੇ ਵਿਧਾਇਕ ਜਸਬੀਰ ਸਿੰਘ ਗਿੱਲ ਹੋਰਾਂ ਨੇ ਵੀ ਆਉਣਾ ਸੀ ।

ਪਰ ਉਹ ਕਿਸੇ ਰੁਝੇਵੇਂ ਕਾਰਨ ਨਹੀਂ ਪਹੁੰਚ ਸਕੇ ਜਦ ਕਿ ਉੱਥੋਂ ਦੇ ਕਮੈਂਟੇਟਰਾਂ ਨੇ ਬਿਨਾਂ ਮਤਲਬ ਤੋਂ ਮੇਰੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਜਿਸ ਦੇ ਆਪਾਂ ਯੋਗ ਵੀ ਨਹੀਂ ਹਾਂ ਪਰ ਉਥੇ ਜੋ ਚੰਗੀ ਗੱਲ ਸੀ ਓਏ ਸੀ ਕਿ ਜੋ ਬੱਚਿਆਂ ਦੇ ਵੇਟਲਿਫਟਿੰਗ ਮੁਕਾਬਲੇ ਸੀ ,ਉਨ੍ਹਾਂ ਬੱਚਿਆਂ ਵਿੱਚ ਵਾਕਈ ਪੰਜਾਬ ਦੀ ਵੇਟਲਿਫਟਿੰਗ ਦਾ ਭਵਿੱਖ ਦੱਸਦਾ ਸੀ ਅਤੇ ਇਹ ਵੀ ਜਾਪ ਰਿਹਾ ਸੀ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਹਰੀਵਾਲ ਸੈੰਟਰ ਆਉਣ ਵਾਲੀਆਂ ਓਲੰਪਿਕ ਖੇਡਾਂ ,ਕਾਮਨਵੈਲਥ ਜਾਂ ਏਸ਼ੀਅਨ ਖੇਡਾਂ ਵਿੱਚ ਕੋਈ ਨਾ ਕੋਈ ਤਮਗਾ ਜ਼ਰੂਰ ਜਿੱਤ ਕੇ ਆਵੇਗਾ ।

ਕੜਾਕੇ ਦੀ ਗਰਮੀ ਵਿਚ ਕੜਾਕੇ ਦੇ ਮੁਕਾਬਲੇ ਵੇਖਣ ਦਾ ਨਜ਼ਾਰਾ ਆ ਗਿਆ ।ਸ਼ੁਰੂਆਤੀ ਪਲਾਂ ਚ ਆਈ ਵੇਟਲਿਫਟਰ ਲੜਕੀ ਉਰਵਸ਼ੀ, ਅਭਿਰਾਜ, ਪ੍ਰਭਜੋਤ ,ਜਸਕਰਨ, ਨਵਦੀਪ , ਕਰਨ ,ਮਨਤੇਜ, ਵੀਰੇਂਦਰ ,ਤਨਵੀਰ ਆਦਿ ਕਈ ਹੋਰ ਬੱਚੇ ਮੈਨੂੰ ਲੱਗੇ ਕਿ ਜੇਕਰ ਮੌਲਾ ਦੀ ਨਜ਼ਰ ਸਵੱਲੀ ਰਹੀ ਇਹ ਬੱਚੇ ਪੰਜਾਬ ਦੀ ਵੇਟਲਿਫਟਿੰਗ ਦੇ ਭਵਿੱਖ ਦੇ ਵਾਰਸ ਹੋਣਗੇ । ਮੇਰੇ ਬਹੁਤ ਹੀ ਸਤਿਕਾਰਯੋਗ ਗੁਰੂ ਸਮਾਨ ਹਾਕੀ ਕੋਚ ਪਾਲ ਸਿੰਘ ਟਾਂਡਾ ਨੂੰ ਲੰਬੇ ਅਰਸੇ ਬਾਅਦ ਪਿੰਡ ਦੇਹਰੀਵਾਲ ਵਿੱਚ ਮਿਲਣ ਦਾ ਮੌਕਾ ਮਿਲਿਆ ।

ਆਪਸੀ ਦੁਆ ਸਲਾਮ ਤੋਂ ਬਾਅਦ ਸਕੂਲ ਦੇ ਦਫ਼ਤਰ ਵਿੱਚ ਬੈਠ ਕੇ ਦੇਹਰੀਵਾਲ ਪਿੰਡ ਵਾਸੀਆਂ ਦਾ ,ਸਕੂਲ ਸਟਾਫ ਦਾ ਅਤੇ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਦਾ ਆਪਸੀ ਇਤਫਾਕ ਇਹ ਜ਼ਰੂਰ ਦੱਸ ਰਿਹਾ ਸੀ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਦੇਹਰੀਵਾਲ ਦੇ ਵਿਚ ਕੋਈ ਨਾ ਕੋਈ ਉਸਾਰੂ ਧਮਾਕਾ ਹੋਣ ਵਾਲਾ ਹੈ ।

ਪਰ ਇਸ ਓੁਸਾਰੂ ਧਮਾਕੇ ਤੋਂ ਪਹਿਲਾਂ ਦੇਹਰੀਵਾਲ ਵੇਟ ਲਿਫਟਿੰਗ ਸੈਂਟਰ ਵਾਲਿਆਂ ਨੂੰ ਵੀ ਇਕ ਗੱਲ ਪ੍ਰਤੀ ਪੂਰਾ ਚੁਕੰਨੇ ਅਤੇ ਚੇਤੰਨ ਰਹਿਣਾ ਹੋਵੇਗਾ ਕਿ ਜਦੋਂ ਕੋਈ ਵੀ ਕੰਮ ਸ਼ੁਰੂ ਹੁੰਦਾ ਹੈ ਤਾਂ ਲੋਕ ਉਸ ਦੇ ਉੱਤੇ ਹੱਸਦੇ ਹਨ ਕਿ ਇਹ ਕੰਮ ਇਹ ਲੋਕ ਕਿਵੇਂ ਕਰਨਗੇ ? ਜਦੋਂ ਉਸ ਕੰਮ ਦੀਆਂ ਪ੍ਰਾਪਤੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਲੋਕਾਂ ਦਾ ਵਿਰੋਧ ਸ਼ੁਰੂ ਹੋਵੇਗਾ । ਵਿਰੋਧ ਵੀ ਇਨ੍ਹਾਂ ਹੁੰਦਾ ਹੈ ਕਿ ਚੰਗੇ ਚੰਗੇ ਬੰਦੇ ਉਸ ਚੰਗੇ ਕੰਮ ਚੋਂ ਪਰੇ ਹਟ ਜਾਂਦੇ ਹਨ । ਆਖ਼ਰ ਜਦੋਂ ਮੰਜ਼ਿਲ ਹਾਸਿਲ ਹੋ ਜਾਂਦੀ ਹੈ ਤਾਂ ਵਿਰੋਧ ਕਰਨ ਵਾਲੇ ਲੋਕ ਵੀ ਨਾਲ ਤੁਰ ਪੈਂਦੇ ਹਨ ।

ਇਹ ਹਰ ਕਾਮਯਾਬ ਬੰਦੇ ਦੀ, ਹਰ ਕਾਮਯਾਬ ਸੰਸਥਾ ਦੀ ਇਹੋ ਕਹਾਣੀ ਹੁੰਦੀ ਹੈ ਸਿਰਫ਼ ਨਾਮ ਹੀ ਤੇ ਚਿਹਰਾ ਹੀ ਵੱਖਰਾ ਹੁੰਦਾ ਹੈ । ਮੇਰੀ ਪ੍ਰਮਾਤਮਾ ਅੱਗੇ ਬੱਸ ਇਹੋ ਦੁਆ ਹੈ ਕਿ ਦੇਹਰੀਵਾਲ ਵੇਟ ਲਿਫਟਿੰਗ ਸੈਂਟਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ । ਪਰ ਪ੍ਰਬੰਧਕ ਆਉਣ ਵਾਲੀ ਸਮੱਸਿਆਵਾਂ ਦੇ ਹਰ ਪੱਖ ਤੋਂ ਚੁਕੰਨੇ ਰਹਿਣ ਜੇ ਕਾਮਯਾਬੀ ਵਾਲੀ ਮੰਜ਼ਿਲ ਹਾਸਲ ਕਰਨੀ ਹੈ ।

ਦੇਹਰੀਵਾਲ ਦੇ ਇਸ ਖੇਡ ਸਮਾਗਮ ਦੌਰਾਨ ਬਾਈ ਹਰਦੀਪ ਸਿੰਘ ਸੈਣੀ ਰੇਲਵੇ ਵੱਲੋਂ ਜੇਤੂ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੀ ਵੰਡੀਆਂ ਗਈਆਂ ,ਜਦ ਕਿ ਮੈਂ ਵੀ ਜਰਖੜ ਅਕੈਡਮੀ ਵੱਲੋਂ 2 ਸਰਵੋਤਮ ਬੱਚਿਆਂ ਨੂੰ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਸਾਈਕਲ ਦੇਣ ਦਾ ਐਲਾਨ ਕੀਤਾ । ਜਦਕਿ ਇਸ ਮੌਕੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਸਲਿੰਦਰ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।

ਮੈਂ ਧੰਨਵਾਦੀ ਹਾਂ ਆਪਣੇ ਪਰਮ ਮਿੱਤਰਾ, ਪ੍ਰਿੰਸੀਪਲ ਇੰਦਰਜੀਤ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ ,ਸਰਪੰਚ ਹਰਦਿਆਲ ਸਿੰਘ , ਦੇਹਰੀਵਾਲ ਵੇਟ ਲਿਫਟਿੰਗ ਸੈਂਟਰ ਦਾ ਧੁਰਾ ਮੁੱਖ ਕੋਚ ਬਲਜਿੰਦਰ ਸਿੰਘ ,ਸਰਬਜੀਤ ਕੰਡਾ, ਲਖਵੀਰ ਲਾਲ ,ਜਸਵੰਤ ਸਿੰਘ ਚੌਟਾਲਾ , ਹਰਜੋਤ ਸਿੰਘ ਸੈਣੀ , ਸਾਡਾ ਵੱਡਾ ਬਾਈ ਸੁਰਜੀਤ ਸਿੰਘ ਬੀਰਮਪੁਰ ਸਾਬਕਾ ਡੀਜੀਐਮ , ਸਕੂਲ ਦਾ ਸਮੂਹ ਸਟਾਫ ਅਤੇ ਦੋਸਤਾਂ ਮਿੱਤਰਾਂ ਦਾ ਕਾਫ਼ਲਾ ਵੱਡੇ ਰੂਪ ਚ ਮਿਲਿਆ। ਬੜੀਆਂ ਆਪਸੀ ਸਾਂਝਾਂ ਜੁੜੀਆਂ, ਜੋ ਹਮੇਸ਼ਾ ਬਣੀਆਂ ਰਹਿਣਗੀਆਂ ।

ਦੇਹਰੀਵਾਲ ਵਾਲਿਆਂ ਦਾ ਵੀ ਮੈਂ ਹਮੇਸ਼ਾਂ ਰਿਣੀ ਰਹਾਂਗਾ ਕਿ ਉਨ੍ਹਾਂ ਨੇ ਜੋ ਮੈਨੂੰ ਇੰਨਾ ਵੱਡਾ ਪੱਧਰ ਦਾ ਮਾਣ ਸਤਿਕਾਰ ਦਿੱਤਾ। ਸਮਾਗਮ ਤੋਂ ਬਾਅਦ ਪਿੰਡ ਬੀਰਮਪੁਰ ਨੂੰ ਵੇਖਣ ਦਾ ਮੌਕਾ ਮਿਲਿਆ, ਸੁਰਜੀਤ ਸਿੰਘ ਸਾਬਕਾ ਡੀਜੀਐਮ ਦੇ ਘਰ ਗਏ , ਵਾਕਿਆ ਹੀ ਹਰਦੀਪ ਸੈਣੀ ਬਾਈ ਹੋਰਾਂ ਨੂੰ ਸਲੂਟ ਦੇਣਾ ਬਣਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਪਿੰਡਾਂ ਚੋਂ ਉੱਠ ਕੇ ਜਿੱਥੇ ਆਪਣੇ ਪਿੰਡ , ਇਲਾਕੇ ਦਾ ਨਾਮ ਪੂਰੇ ਮੁਲਕ ਵਿੱਚ ਰੋਸ਼ਨ ਕੀਤਾ ਹੈ ਉੱਥੇ ਉਨ੍ਹਾਂ ਦੇ ਖੇਡਾਂ ਦੀ ਬਿਹਤਰੀ ਖ਼ਾਸ ਕਰਕੇ ਵੇਟਲਿਫਟਿੰਗ ਦੀ ਤਰੱਕੀ ਲਈ ਕੀਤੇ ਉਪਰਾਲਿਆਂ ਨੂੰ ਵੀ ਸਲਾਮ ਹੈ ।

ਦੇਹਰੀਵਾਲ ਸੈਂਟਰ ਤੇ ਗੁਰੂ ਭਲੀ ਕਰੇ ,ਰੱਬ ਰਾਖਾ ।

ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ 9814300722

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...