- Advertisement -
ਹੋਇਆ ਈ ਬੱਜਟ ਪੰਜਾਬ ਦਾ ਪੇਸ਼ ਬੇਲੀ,
ਸਰਕਾਰ ਕਹਿੰਦੀ ਆ ਹੋਈ ਕਮਾਲ ਬੇਲੀ।
ਜਿੱਦਾਂ ਦਾ ਬੱਜਟ ਹੈ ਐਤਕੀਂ ਪੇਸ਼ ਹੋਇਆ,
ਜਾਊ ਸਭ ਸੁਧਰ ਪੰਜਾਬ ਵਿੱਚ ਹਾਲ ਬੇਲੀ।
ਵਿਰੋਧੀ ਲੀਡਰ ਵੀ ਚੁੱਪ ਨਾ ਰਹਿਣ ਵਾਲੇ,
ਸਕਣ ਗੁੱਸਾ ਨਹੀਂ ਕੱਲ੍ਹ ਤੱਕ ਟਾਲ ਬੇਲੀ।
ਕਹਿੰਦੇ ਕੱਖ ਨਹੀਂ ਲੱਭ ਰਿਹਾ ਵਿੱਚ ਇਹਦੇ,
ਅੰਕੜਿਆਂ ਵਾਲੀ ਆ ਨਿਰੀ ਖੜਤਾਲ ਬੇਲੀ।
ਸਰਕਾਰੀ ਧਿਰ ਸਿਰਫ ਆਪਣੀ ਗੱਲ ਕਹਿੰਦੀ,
ਕਹਿਣਾ ਏ ਚੰਗਾ ਬੱਸ ਚੰਗਾ ਕੁਝ ਪੇਸ਼ ਬੇਲੀ।
ਵਿਰੋਧੀਆਂ ਮੰਨਣੀ ਕੋਈ ਨਹੀਂ ਗੱਲ ਵਧੀਆ,
ਏਹੀਓ ਸਭ ਹੁੰਦਾ ਪਿਆ ਰਿਹਾ ਹਮੇਸ਼ ਬੇਲੀ।
-ਤੀਸ ਮਾਰ ਖਾਂ
- Advertisement -