- Advertisement -
ਭਾਜਪਾ ਵੰਨੀਂ ਕਈ ਦੌੜਦੇ ਜਾਣ ਲੀਡਰ,
ਚੂਹਿਆਂ ਵਾਂਗ ਹੈ ਲੱਗੀ ਪਈ ਦੌੜ ਬੇਲੀ।
ਜਿੱਦਾਂ ਪਸੂL ਹਰਿਆਲੀ ਵੱਲ ਲਾਏ ਦੌੜਾਂ,
ਏਦਾਂ ਨਿਕਲ ਪਏ ਵੇਖ ਕੁਝ ਔੜ ਬੇਲੀ।
ਕਾਂਗਰਸ ਪਾਰਟੀ ਛੱਡਣ ਦੀ ਹੋੜ ਲਾਈ,
ਜਿਨ੍ਹਾਂ ਆਪ ਕੀਤਾ ਏ ਝੁੱਗਾ ਚੌੜ ਬੇਲੀ।
ਜੀ-ਹਜ਼ੂਰੀਏ ਸਨ ਨਹਿਰੂ-ਗਾਂਧੀਆਂ ਦੇ,
ਸੁਣਦੇ ਕੱਢ ਰਹੇ ਜਿਹੜੇ ਨੇ ਕੌੜ ਬੇਲੀ।
ਕਾਂਗਰਸ ਵਿੱਚ ਨਾ ਜਿਨ੍ਹਾਂ ਦੀ ਬਣੀ ਹੈਸੀ,
ਭਾਜਪਾ ਵਿੱਚ ਇਕੱਠੇ ਫਿਰ ਹੋਣਗੇ ਉਹ।
ਪੱਲੇ ਪੈਣਾ ਨਮੋਸ਼ੀ ਤੋਂ ਬਿਨਾਂ ਕੁਝ ਨਹੀਂ,
ਭੁੱਬਾਂ ਮਾਰਨਗੇ ਤੇ ਬਹਿ ਕੇ ਰੋਣਗੇ ਉਹ।
-ਤੀਸ ਮਾਰ ਖਾਂ
19 ਫਰਵਰੀ, 2024
- Advertisement -