ਲੜਕੀ ਇੱਕ ਦੀ ਚੱਲੀ ਜਾਏ ਖੂਬ ਚਰਚਾ,
ਲੱਗੀ ਚੌਧਰ ਕੁਝ ਮਿਲਣ ਹੈ ਖਾਸ ਭਾਈ।
ਮੁਖਤਾਰੀ ਸੁਣੀਦੀ ਡੇਰੇ ਦੀ ਮਿਲੂ ਉਹਨੂੰ,
ਬਾਕੀ ਹੋਵਣ ਸਭ ਦਾਸੀਆਂ-ਦਾਸ ਭਾਈ।
ਅੱਠਾਂ ਵਰਿ੍ਹਆਂ ਤੋਂ ਲੋਕ ਸਨ ਪਏ ਕਹਿੰਦੇ,
ਸਭ ਕੁਝ ਇਹਨੇ ਹੈ ਕੀਤੜਾ ਨਾਸ ਭਾਈ।
ਉਹਦੀ ਚੜ੍ਹਤ ਗਈ ਹੋਰ ਤੋਂ ਹੋਰ ਵਧਦੀ,
ਚੱਲਦੀ ਚਰਚਾ ਵੀ ਆਈ ਹੈ ਰਾਸ ਭਾਈ।
ਕਿਸਮਤ ਕਿਸੇ ਦੀ ਖਾਂਦੀ ਹੈ ਜਦੋਂ ਪਲਟੇ,
ਹੁੰਦੀ ਦੁਨੀਆ ਫਿਰ ਦੇਖ ਆ ਦੰਗ ਭਾਈ।
ਝਟਕਾ ਲੱਗਣ ਤੋਂ ਕੰਬਣਗੇ ਕਈ ਸੱਜਣ,
ਲੜੀ ਸੀ ਜਿਨ੍ਹਾਂ ਅੰਦਰੂਨ ਦੀ ਜੰਗ ਭਾਈ।
-ਤੀਸ ਮਾਰ ਖਾਂ
31 ਜਨਵਰੀ, 2025