Saturday, May 4, 2024

ਵਾਹਿਗੁਰੂ

spot_img
spot_img

ਪਿਆਰ ਤੇ ਭਾਵਨਾਵਾਂ ਜੁੜੀ ਪੰਜਾਬੀ ਫ਼ਿਲਮ ‘ਜਿੰਦ ਮਾਹੀ’

- Advertisement -

ਹਰਜਿੰਦਰ ਸਿੰਘ ਜਵੰਦਾ
ਲੇਖਕ ਨਿਰਦੇਸ਼ਕ ਸਮੀਰ ਪੰਨੂ ਦੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਜਿੰਦ ਮਾਹੀ ’ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਪੰਜਾਬੀ ਨੋਜਵਾਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀ ਵੱਖਰੇ ਵਿਸ਼ੇ ਦੀ ਕਹਾਣੀ ਹੈ ਜਿਸ ਵਿੱਚ ਪਿਆਰ, ਵਿਛੋੜਾ ਤੇ ਦਿਲ-ਟੁੰਭਵਾਂ ਗੀਤ ਸੰਗੀਤ ਵੀ ਹੈ।

ਆਮ ਵਿਸ਼ਿਆਂ ਤੋਂ ਹਟਕੇ ਬਣੀ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਤੇ ਅਜੇ ਸਰਕਾਰੀਆ ਦੀ ਜੋੜੀ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਅਦਾਕਾਰ ਗੁਰਨਾਮ ਭੁੱਲਰ ਵੀ ਇੱਕ ਵਿਸ਼ੇਸ਼ ਕਿਰਦਾਰ ਵਿੱਚ ਦਰਸ਼ਕਾਂ ਨੂੰ ਪ੍ਰਭਾਵਤ ਕਰੇਗਾ। ਜ਼ਿਕਰਯੋਗ ਹੈ ਕਿ ਅਜੇ ਸਰਕਾਰੀਆਂ ਦੀ ਇਹ ਦੂਜੀ ਫ਼ਿਲਮ ਹੈ ਜਦਕਿ ਪਹਿਲੀ ਫ਼ਿਲਮ ‘ਅੜਬ ਮੁਟਿਆਰਾਂ’ ਸੀ ਜਿਸ ਵਿੱਚ ਉਸਦੀ ਅਦਾਕਾਰੀ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ ਸੀ।

ਇਸ ਵਿਚਲਾ ਕਿਰਦਾਰ ਵੀ ਉਸਦੀ ਅਦਾਕਾਰੀ ਦੇ ਕਈ ਰੰਗ ਪੇਸ਼ ਕਰੇਗਾ। ਅਜੇ ਸਰਕਾਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਫ਼ਿਲਮ ਇੱਕ ਕਾਮੇਡੀ ਭਰਪੂਰ ਲਵ ਸਟੋਰੀ ਹੈ ਜਿਸ ਵਿੱਚ ਦੋ ਪਿਆਰ ਕਰਨ ਵਾਲੇ ਦਿਲਾਂ ਦੀਆਂ ਭਾਵਨਾਵਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਵਿਦੇਸ਼ਾਂ ਵਿੱਚ ਪੜ੍ਹਨ ਗਏ ਨੌਜਵਾਨਾਂ ਦੀ ਆਪਣੇ ਦੇਸ਼ ਪ੍ਰਤੀ, ਸੱਭਿਆਚਾਰ ਤੇ ਸੰਸਕਾਰਾਂ ਦੀ ਪ੍ਰਤੀਨਿਧਤਾਂ ਵੀ ਕਰਦੀ ਹੈ।

ਇਸ ਫ਼ਿਲਮ ਵਿੱਚ ਅਜੇ ਨੇ ਹੈਰੀ ਨਾਂ ਦੇ ਇੱਕ ਅਜਿਹੇ ਸੰਸਕਾਰੀ ਮੁੰਡੇ ਦਾ ਕਿਰਦਾਰ ਨਿਭਾਇਆ ਹੈ ਜੋ ਸੱਤ ਸੁਮੰਦਰੋਂ ਪਾਰ ਆ ਕੇ ਵੀ ਆਪਣੇ ਵਿਰਸੇ ਅਤੇ ਅਸੂਲਾਂ ਨਾਲ ਜੁੜਿਆ ਹੋਇਆ ਹੈ। ਉਹ ਬਾਹਰ ਬੈਠਾ ਵੀ ਘਰੇ ਬੈਠੇ ਮਾਪਿਆਂ ਦਾ ਆਗਿਆਕਾਰ ਹੈ। ਆਪਣੇ ਦੋਸਤਾਂ ਵਾਂਗ ਉਹ ਵੀ ਵਿਦੇਸ਼ੀ ਮਾਹੌਲ ਦੀ ਖੁੱਲੀ ਹਵਾ ਵਿੱਚ ਆਜ਼ਾਦ ਪੰਛੀ ਬਣ ਕੇ ਉਡਾਰੀਆਂ ਮਾਰਨਾ ਚਾਹੁੰਦਾ ਹੈ ਪਰ ਪਰਿਵਾਰਕ ਦਬਾਓ ਦੀ ਕੈਂਚੀ ਨੇ ਉਸਦੇ ਪਰ ਕੁਤਰੇ ਹੋਏ ਹਨ। ਉਤਲੇ ਮਨੋ ਖੁਸ਼ ਰਹਿਣ ਵਾਲਾ ਹੈਰੀ ਅੰਦਰੋ ਤਨਾਓ ਭਰੀ ਜਿੰਦਗੀ ਜਿਓੁਂ ਰਿਹਾ ਹੈ।

ਇਸੇ ਤਨਾਓ ਵਿੱਚ ਘਿਰਿਆ ਆਖਿਰ ਉਹ ਖੁਦਕੁਸ਼ੀ ਦੇ ਰਾਹ ਵੱਲ ਕਦਮ ਵਧਾਉਂਦਾ ਹੈ ਪਰ ਐਨ ਮੌਕੇ ਸਿਰ ਲਾਡੋ ਨਾਂ ਦੀ ਪੰਜਾਬਣ ਕੁੜੀ ਉਸਨੂੰ ਬਚਾਅ ਲੈਂਦੀ ਹੈ। ਲਾਡੋ( ਸੋਨਮ ਬਾਜਵਾ) ਖੁੱਲ੍ਹੇ ਸੁਭਾਓ ਦੀ ਬੇਪ੍ਰਵਾਹ ਕੁੜੀ ਹੈ। ਉਹ ਹੈਰੀ ਨੂੰ ਤਨਾਓ ਮੁਕਤ ਕਰਨ ਦਾ ਯਤਨ ਕਰਦੀ ਹੈ। ਇਸੇ ਦੌਰਾਨ ਹੈਰੀ ਉਸਦੀਆਂ ਰੇਸ਼ਮੀ ਜੁਲਫ਼ਾਂ ‘ਚ ਕੈਦ ਹੋ ਜਾਂਦਾ ਹੈ। ਜਿਉਂ ਹੀ ਨੇੜਤਾ ਦਾ ਸਮਾਂ ਆਉਂਦਾ ਹੈ ਤੀਸਰਾ ਪਾਤਰ ਸ਼ਾਇਰ ਗੁਰਨਾਮ ਭੁੱਲਰ ਦੀ ਆਮਦ ਹੈਰੀ ਨੂੰ ਗਲਤਫ਼ਹਿਮੀਆਂ ਦਾ ਸ਼ਿਕਾਰ ਬਣਾ ਦਿੰਦੀ ਹੈ।

ਵਾਇਟਹਿੱਲ ਸਟੂਡੀਓ ਦੀ ਪੇਸ਼ਕਸ਼ ਇਸ ਫ਼ਿਲਮ ਵਿੱਚ ਸੋਨਮ ਬਾਜਵਾ, ਅਜੇ ਸਰਕਾਰੀਆ, ਗੁਰਨਾਮ ਭੁੱਲਰ, ਰਾਜ ਸ਼ੋਕਰ, ਬਨਿੰਦਰ ਬੰਨੀ, ਸਵਿੰਦਰ ਮਾਹਲ ਤੇ ਸੁੱਖੀ ਚਾਹਲ ਨੇ ਅਹਿਮ ਕਿਰਦਾਰ ਨਿਭਾਏ ਹਨ। ਖ਼ਾਸ ਗੱਲ ਕਿ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਦਾ ‘ਅੜਬ ਮੁਟਿਆਰਾਂ’ ਫ਼ਿਲਮ ਵਾਲਾ ਅੰਦਾਜ਼ ਵੇਖਣ ਨੂੰ ਮਿਲੇਗਾ। ਭਾਵੇਂਕਿ ਇਸ ਫ਼ਿਲਮ ਦੀ ਜਿਆਦਾਤਰ ਸੂਟਿੰਗ ਯੂ ਕੇ ਵਿੱਚ ਹੋਈ ਹੈ ਪ੍ਰੰਤੂ ਫ਼ਿਲਮ ਵਿੱਚ ਮਾਝੇ ਤੇ ਦੁਆਬੇ ਦੀ ਠੇਠ ਬੋਲੀ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਤ ਕਰੇਗੀ।

ਇਸ ਫ਼ਿਲਮ ਵਿਚਲੀ ਤਿਕੋਣੇ ਪਿਆਰ ਦੀ ਕਹਾਣੀ ਸੁਮੀਰ ਪੁੰਨੂ ਤੇ ਮਨਮੋਰਡ ਸਿੱਧੂ ਨੇ ਲਿਖੀ ਹੈ। ਸਕਰੀਨ ਪਲੇਅ ਤੇ ਡਾਇਲਾਗ ਮਨਮੋਰਡ ਸਿੰਘ ਸਿੱਧੂ, ਸੁਮੀਰ ਪੁੰਨੂ ਤੇ ਜਤਿੰਦਰ ਲਾਲ ਨੇ ਲਿਖੇ ਹਨ। 5 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋਡ ਸਿੰਘ ਸਿੱਧੂ ਹਨ। ਪਿਆਰ ਮੁਹੱਬਤ ਦੀ ਅਨੋਖੀ ਕਹਾਣੀ ਅਧਾਰਤ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਹੋਈ ਸ਼ੁਰੂਆਤ

ਯੈੱਸ ਪੰਜਾਬ ਅੰਮ੍ਰਿਤਸਰ / ਤਰਨ ਤਾਰਨ, 30 ਅਪ੍ਰੈਲ, 2024 ਪਾਰਲੀਮੈਂਟਰੀ ਹਲਕਾ ਸ਼੍ਰੀ ਖਡੂਰ ਸਾਹਿਬ ਤੋ ਅਜ਼ਾਦ ਉਮੀਦਵਾਰ ਵਜੋਂ ਵਾਰਸ ਪੰਜਾਬ ਦੇ ਦੇ ਪ੍ਰਧਾਨ ਅਤੇ ਡਿਬਰੂਗੜ ਜੇਲ੍ਹ ਅਸਾਮ ’ਚ ਐਨ ਐਸ ਏ...

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗੁਰਮਤਿ ਸਮਾਗਮ

ਯੈੱਸ ਪੰਜਾਬ ਅੰਮ੍ਰਿਤਸਰ, 30 ਅਪ੍ਰੈਲ, 2024 ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੇ ਗੁਰਦੁਆਰਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,152FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...