Saturday, April 27, 2024

ਵਾਹਿਗੁਰੂ

spot_img
spot_img

ਪੰਜਾਬ ਸਰਕਾਰ ਨੇ ਪਾਵਰ ਕਾਰਪੋਰੇਸ਼ਨ ਦਾ ਖੇਡ ਸੈਲ ਮੁੜ ਸ਼ੁਰੂ ਕਰਨ ਦਾ ਕੀਤਾ ਫੈਸਲਾ, ਮਿਲੇਗੀ ਸੈਂਕੜੇ ਖਿਡਾਰੀਆਂ ਨੂੰ ਨੌਕਰੀ – ਜਗਰੂਪ ਸਿੰਘ ਜਰਖੜ

- Advertisement -

ਪੰਜਾਬ ਰਾਜ ਬਿਜਲੀ ਬੋਰਡ ਜਿਸ ਨੂੰ ਅੱਜਕੱਲ੍ਹ ਪੰਜਾਬ ਰਾਜ ਊਰਜਾ ਨਿਗਮ ਦੇ ਨਾਲ ਜਾਣਿਆ ਜਾਂਦਾ ਹੈ। ਉਸ ਵਿੱਚ ਖੇਡਾਂ ਦੀ ਮੁੜ ਹਰਿਆਵਲ ਆਵੇਗੀ । ਕਿਉਂਕਿ ਬੀਤੀ 1 ਜੁਲਾਈ ਨੂੰ ਬੋਰਡ ਆਫ਼ ਡਾਇਰੈਕਟਰ ਦੀ 94ਵੀੰ ਮੀਟਿੰਗ ਵਿੱਚ ਊਰਜਾ ਨਿਗਮ ਦੇ ਸਪੋਰਟਸ ਸੈੱਲ ਨੂੰ ਮੁੜ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ । ਬਿਜਲੀ ਨਿਗਮ ਦਾ ਸਪੋਰਟਸ ਸੈੱਲ ਸਾਲ 1974 ਵਿੱਚ ਬਣਿਆ ਸੀ ।ਜਿਸ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਭਰਤੀ ਕਰਕੇ ਮਹਿਕਮਾ ਵਧੀਆ ਰੈਂਕ ਤੇ ਨੌਕਰੀਆਂ ਉਪਲੱਬਧ ਕਰਦਾ ਸੀ ।

ਖਿਡਾਰੀਆਂ ਲਈ ਬਿਜਲੀ ਮਹਿਕਮਾ ਪੰਜਾਬ ਪੁਲੀਸ ਦੀ ਤਰ੍ਹਾਂ ਇੱਕ ਰਿਹਾ ਹਰਿਆਵਲ ਦਸਤਾ ਹੈ । ਜਿਸ ਨੇ ਹਜ਼ਾਰਾਂ ਖਿਡਾਰੀਆਂ ਨੂੰ ਰੋਜ਼ਗਾਰ ਦੇ ਕੇ ਰੋਜ਼ੀ ਰੋਟੀ ਪਾਇਆ ਹੈ । ਖਿਡਾਰੀਆਂ ਨੇ ਵੀ ਪੰਜਾਬ ਰਾਜ ਬਿਜਲੀ ਬੋਰਡ ਨੇ ਖੇਡਾਂ ਦੇ ਖੇਤਰ ਵਿੱਚ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੱਡੀ ਪਹਿਚਾਣ ਦਿੱਤੀ ਹੈ।ਇੱਕ ਵਕਤ ਸੀ ਜਦੋਂ ਬਿਜਲੀ ਬੋਰਡ ਦੀਆਂ ਮੁੰਡੇ ਅਤੇ ਕੁੜੀਆਂ ਦੀਆਂ ਹਾਕੀ, ਫੁੱਟਬਾਲ, ਬਾਸਕਟਬਾਲ, ਵਾਲੀਬਾਲ ਦੀਆਂ ਟੀਮਾਂ ਤੋਂ ਇਲਾਵਾ ਵਿਅਕਤੀਗਤ ਖੇਡਾਂ ਦੇ ਵਿਚ ਪੂਰੇ ਮੁਲਕ ਵਿੱਚ ਵੱਡੀ ਪਹਿਚਾਣ ਸੀ ।

ਸ ਦਾ ਵੱਡਾ ਕਾਰਨ ਸੀ ਕਿ ਬਿਜਲੀ ਬੋਰਡ ਦੀ ਅਗਵਾਈ ਕਰਨ ਵਾਲੇ ਵੱਡੇ ਅਫ਼ਸਰ ਖ਼ੁਦ ਖੇਡਾਂ ਨੂੰ ਪਿਆਰ ਕਰਦੇ ਸਨ । ਖੇਡ ਡਾਇਰੈਕਟਰ ਜਗਤਾਰ ਸਿੰਘ ਦੀ ਨਿਭਾਈ ਭੂਮਿਕਾ ਦੇ ਅੱਜ ਵੀ ਖਿਡਾਰੀ ਕਦਰਦਾਨ ਹਨ । ਪਰ ਜਿਉਂ ਜਿਉਂ ਬੋਰਡ ਦੇ ਵਿੱਚ ਬਾਬੂ ਅਫ਼ਸਰਸ਼ਾਹੀ ਭਾਰੂ ਹੋਈ , ਤਾਂ ਖੇਡ ਸੱਭਿਆਚਾਰ ਨੂੰ ਢਾਹ ਵੱਜਣੀ ਸ਼ੁਰੂ ਹੋ ਗਈ । ਸਮੇਂ ਸਮੇਂ ਦੀਆਂ ਸਰਕਾਰਾਂ ਦੀ ਵੀ ਖੇਡਾਂ ਅਤੇ ਖਿਡਾਰੀਆਂ ਵੱਲ ਅਣਦੇਖੀ ਹੋ ਗਈ।

ਇਸ ਨਾਲ ਬਾਬੂ ਅਫ਼ਸਰਸ਼ਾਹੀ ਨੂੰ ਮਹਿਕਮੇ ਦੀਆਂ ਖੇਡਾਂ ਅਤੇ ਖਿਡਾਰੀ ਵਿਭਾਗ ਤੇ ਬੋਝ ਲੱਗਣ ਲੱਗੇ, ਜਿਸ ਕਾਰਨ ਅਫ਼ਸਰਸ਼ਾਹੀ ਨੇ ਵਿਭਾਗਾਂ ਦੇ ਸਪੋਰਟਸ ਸੈੱਲ ਖ਼ਤਮ ਕਰ ਦਿੱਤੇ। ਬਿਜਲੀ ਬੋਰਡ ਦਾ ਖੇਡ ਸੈਲ ਵੀ ਸਾਲ 2017 ਵਿੱਚ ਪਹਿਲਾਂ ਬਾਬੂ ਅਫ਼ਸਰਸ਼ਾਹੀ ਦਾ ਸ਼ਿਕਾਰ ਹੋਇਆ ਜਦੋਂ ਖੇਡਾਂ ਬਾਰੇ ਕੋਰਾ ਹੀ ਅਨਜਾਣ ਸਾਬਕਾ ਚੇਅਰਮੈਨ ਵੇਨੂ ਪ੍ਰਸਾਦ ਨੇ 11 ਅਗਸਤ 2017 ਨੂੰ ਬੋਰਡ ਦੀ 58ਵੀਂ ਮੀਟਿੰਗ ਵਿੱਚ ਬਿਜਲੀ ਮਹਿਕਮੇ ਦਾ ਸਪੋਰਟਸ ਸੈਲ ਹੀ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ।

ਇਸ ਵਿਚ ਵੱਡਾ ਕੰਮ ਕੁਝ ਕੰਮ ਚੋਰ ਅਫ਼ਸਰਾਂ ਦਾ ਵੀ ਸੀ ਜੋ ਖੇਡਾਂ ਨੂੰ ਅੱਗੇ ਲਿਜਾਣਾ ਹੀ ਨਹੀਂ ਚਾਹੁੰਦੇ ਸਨ। ਸਪੋਰਟਸ ਸੈੱਲ ਖ਼ਤਮ ਹੋਣ ਨਾਲ ਖਿਡਾਰੀਆਂ ਵਿੱਚ ਹਾਹਾਕਾਰ ਮੱਚ ਗਈ, ਨੌਜਵਾਨ ਖਿਡਾਰੀਆਂ ਨੂੰ ਆਪਣੇ ਖੇਡ ਕੈਰੀਅਰ ਅਤੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ।ਆਖ਼ਿਰ ਖੇਡ ਸੈੱਲ ਦੀ ਬਹਾਲੀ ਲਈ ਵਿਭਾਗ ਅਤੇ ਸਮੇਂ ਦੀ ਸਰਕਾਰ ਦੇ ਨਾਲ ਖਿਡਾਰੀਆਂ, ਖੇਡ ਪ੍ਰੇਮੀਆਂ, ਖੇਡ ਚਿੰਤਕਾਂ ਦੀ ਬੜੀ ਜੱਦੋਜਹਿਦ ਹੋਈ , ਪਰ ਉਸ ਸਮੇਂ ਦੀ ਸਰਕਾਰ ਜਾਂ ਚੇਅਰਮੈਨ ਦੇ ਕੰਨ ਤੇ ਜੂੰ ਨਾ ਸਰਕੀ ।

ਆਖਿਰ ਪੰਜਾਬ ਦੇ ਵਿੱਚ 2022 ਵਿੱਚ ਆਮ ਆਦਮੀ ਪਾਰਟੀ ਦਾ ਰਾਜਭਾਗ ਆਇਆ । ਊਰਜਾ ਨਿਗਮ ਵਿਭਾਗ ਦੇ ਹੈੱਡਕੁਆਰਟਰ ਦੇ ਨੇੜੇ ਹੀ ਇਕ ਹਲਕਾ ਪੈਂਦਾ ਹੈ ਘਨੌਰ, ਜਿਸ ਦਾ ਵਿਧਾਇਕ ਹੈ ਇਕ ਕਬੱਡੀ ਦਾ ਨਾਮੀ ਖਿਡਾਰੀ ਗੁਰਲਾਲ ਸਿੰਘ ਘਨੌਰ , ਖੇਡਾਂ ਦਾ ਪਿਆਰ ਬਾਈ ਗੁਰਲਾਲ ਘਨੌਰ ਦੇ ਰੋਮ ਰੋਮ ਵਿੱਚ ਵਸਿਆ ਹੋਇਆਂ ਹੈ। ਉਸ ਦੀ ਇਕ ਦਿਲੀ ਤਮੰਨਾ ਸੀ ਕਿ ਕਿਵੇਂ ਨਾ ਕਿਵੇਂ ਸਾਰੇ ਵਿਭਾਗਾਂ ਦੇ ਬੰਦ ਪਏ ਸਪੋਰਟਸ ਸੈੱਲ ਮੁੜ ਸ਼ੁਰੂ ਹੋਣ, ਕਿਉਂਕਿ ਸਪੋਰਟਸ ਸੈੱਲ ਖ਼ਤਮ ਹੋਣ ਦੀ ਬਿਮਾਰੀ ਇਕੱਲੇ ਬਿਜਲੀ ਬੋਰਡ ਵਿੱਚ ਹੀ ਨਹੀਂ ਸੀ ਸਗੋਂ ਮੰਡੀ ਬੋਰਡ ,ਪੰਜਾਬ ਪੁਲੀਸ ਅਤੇ ਹੋਰ ਮਹਿਕਮਿਆਂ ਵਿੱਚ ਵੀ ਚੱਲ ਰਹੀ ਹੈ ।

ਜੋ ਪੰਜਾਬ ਦੇ ਖੇਡ ਸੱਭਿਆਚਾਰ ਦੇ ਖਾਤਮੇ ਲਈ ਇਕ ਵੱਡੀ ਖ਼ਤਰੇ ਦੀ ਨਿਸ਼ਾਨੀ ਬਣ ਰਹੀ ਹੈ । ਪਰ ਬਾਈ ਗੁਰਲਾਲ ਘਨੌਰ ਵਧਾਈ ਦਾ ਪਾਤਰ ਹੈ ਜਿਸ ਨੇ ਆਪਣੇ ਉਪਰਾਲਿਆਂ ਨਾਲ ਬਿਜਲੀ ਬੋਰਡ ਦਾ ਸਪੋਰਟਸ ਸੈੱਲ ਮੁੜ ਸ਼ੁਰੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਇਸ ਤੋਂ ਇਲਾਵਾ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਭੂਮਿਕਾ ਵੀ ਸ਼ਲਾਘਾਯੋਗ ਰਹੀ, ਜਿਨ੍ਹਾਂ ਦੇ ਉਪਰਾਲਿਆਂ ਨਾਲ ਪੰਜਾਬ ਸਰਕਾਰ ਨੇ ਊਰਜਾ ਨਿਗਮ ਸਪੋਰਟਸ ਸੈੱਲ ਨੂੰ ਮੁੜ ਚਾਲੂ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ ।

ਇਸ ਫੈਸਲੇ ਨਾਲ ਜਿੱਥੇ ਨਵੇਂ ਖਿਡਾਰੀਆਂ ਨੂੰ ਬਿਜਲੀ ਵਿਭਾਗ ਵਿੱਚ ਰੋਜ਼ਗਾਰ ਦੇ ਮੌਕੇ ਮਿਲਣਗੇ, ਉਥੇ ਉਭਰਦੇ ਖਿਡਾਰੀ ਭਵਿੱਖ ਵਿੱਚ ਮਹਿਕਮੇ ਦਾ ਨਾਮ ਪੂਰੇ ਮੁਲਕ ਵਿੱਚ ਰੌਸ਼ਨ ਕਰਨਗੇ , ਸੂਬੇ ਅਤੇ ਦੇਸ਼ ਦਾ ਨਾਂ ਓਲੰਪਿਕ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਵਿੱਚ ਚਮਕਾਉਣਗੇ ।

ਬਿਜਲੀ ਵਿਭਾਗ ਦੇ ਸਪੋਰਟਸ ਸੈੱਲ ਦੇ ਬਹਾਲ ਹੋਣ ਦੀ ਵਡਮੁੱਲੀ ਪ੍ਰਾਪਤੀ ਬਦਲੇ ਵਧਾਈ ਦੇ ਪਾਤਰ ਹਨ ,ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ , ਤੇਜਬੀਰ ਸਿੰਘ ਪ੍ਰਿੰਸੀਪਲ ਸਕੱਤਰ ਪੰਜਾਬ ਰਾਜ ਊਰਜਾ ਨਿਗਮ , ਸ੍ਰੀ ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ ਸਰਕਾਰ , ਵਿਧਾਇਕ ਗੁਰਲਾਲ ਸਿੰਘ ਘਨੌਰ , ਚੇਅਰਮੈਨ ਪਾਵਰਕੌਮ ਬਲਦੇਵ ਸਿੰਘ ਸਰਾਂ, ਡਾਇਰੈਕਟਰ ਗੋਪਾਲ ਸ਼ਰਮਾ , ਡੀ ਪੀ ਐਸ ਗਰੇਵਾਲ ਅਤੇ ਬਿਜਲੀ ਬੋਰਡ ਦੇ ਹੋਰ ਉੱਚ ਅਧਿਕਾਰੀ ਖਾਸ ਕਰਕੇ ਸਪੋਰਟਸ ਸੈੱਲ ਨੂੰ ਸਮਰਪਿਤ ਅੰਤਰਰਾਸ਼ਟਰੀ ਖਿਡਾਰੀ ਅਮਰਿੰਦਰ ਸਿੰਘ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਪਰੋਟਸ ਸੈੱਲ ਦੀ ਬਹਾਲੀ ਲਈ ਲਾਇਆ ਅਤੇ ਅਨੇਕਾਂ ਖਿਡਾਰੀਆਂ ਦੇ ਚਿਹਰੇ ਉੱਤੇ ਰੌਣਕ ਲਿਆਂਦੀ , ਸਲੂਟ ਹੈ ਪੰਜਾਬ ਸਰਕਾਰ ਦੇ ਅਗਾਂਹਵਧੂ ਉਪਰਾਲਿਆਂ ਨੂੰ, ਹੁਣ ਪ੍ਰਮਾਤਮਾ ਖੈਰ ਕਰੇ ਕਿ ਪੰਜਾਬ ਪੁਲੀਸ, ਮੰਡੀ ਬੋਰਡ ਅਤੇ ਹੋਰ ਵਿਭਾਗਾਂ ਦੇ ਸਪੈਸ਼ਲ ਸੈੱਲ ਵੀ ਬਹਾਲ ਹੋ ਜਾਣ । ਰੱਬ ਰਾਖਾ।

ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ 9814300722

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,174FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...