Thursday, May 9, 2024

ਵਾਹਿਗੁਰੂ

spot_img
spot_img

ਯਾਦਾਂ ਵਿੱਚ ਹਮੇਸ਼ਾ ਰਹੇਗਾ ਉਪਦੇਸ਼ ਕੁਮਾਰ ਅੱਪੂ – ਐਤਵਾਰ, 17 ਜੁਲਾਈ ਨੂੰ ਭੋਗ ’ਤੇ ਵਿਸ਼ੇਸ਼

- Advertisement -

ਉਪਦੇਸ਼ ਕੁਮਾਰ ਜਿਸਨੂੰ ਪਿਆਰ ਨਾਲ ਉਸਦੇ ਦੋਸਤ ਅੱਪੂ ਕਹਿੰਦੇ ਸਨ ਅੱਜ ਉਸ ਨਮਿਤ ਅੰਤਿਮ ਅਰਦਾਸ ਹੈ। ਭਰ ਜਵਾਨੀ ਵਿੱਚ ਉਪਦੇਸ਼ ਦੇ ਤੁਰ ਜਾਣ ਨਾਲ ਜਿਥੇ ਉਸਦੇ ਪਰਿਵਾਰ ’ਤੇ ਕਹਿਰ ਟੁੱਟਿਆ ਹੈ ਓਥੇ ਉਸਦੇ ਰਿਸਤੇਦਾਰਾਂ, ਦੋਸਤਾਂ ਅਤੇ ਸਨੇਹੀਆਂ ਲਈ ਵੀ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਉਪਦੇਸ਼ ਕੁਮਾਰ ਦਾ ਜਨਮ ਪਿਤਾ ਸ੍ਰੀ ਅਸ਼ੋਕ ਕੁਮਾਰ ਅਤੇ ਮਾਤਾ ਸ੍ਰੀਮਤੀ ਪ੍ਰਵੇਸ਼ ਕੁਮਾਰੀ ਦੇ ਘਰ 15 ਜਨਵਰੀ 1983 ਨੂੰ ਹੋਇਆ ਸੀ। ਉਪਦੇਸ਼ ਦੋ ਭੈਣਾ ਵਿਜੇਤਾ ਅਤੇ ਏਕਤਾ ਦਾ ਇਕਲੌਤਾ ਭਰਾ ਸੀ। ਉਸਨੇ 12ਵੀਂ ਤੱਕ ਪੜਾਈ ਬੀ.ਵੀ.ਐੱਨ ਸਕੂਲ ਅਤੇ ਖਾਲਸਾ ਸਕੂਲ ਬਟਾਲਾ ਤੋਂ ਕੀਤੀ। ਉਸ ਤੋਂ ਬਾਅਦ ਉਹ ਆਪਣੀਆਂ ਪਰਿਵਾਰਕ ਜੁੰਮੇਵਾਰੀਆਂ ਨਿਭਾਉਣ ਲਈ ਦਸਾਂ-ਨਹੂੰਆਂ ਦੀ ਕਿਰਤ ਕਰਨ ਲੱਗਾ। ਉਪਦੇਸ਼ ਕੁਮਾਰ ਨੇ ਆਪਣੇ ਗ੍ਰਹਿਸਤੀ ਜੀਵਨ ਦੀ ਸ਼ੁਰੂਆਤ ਯੁਵਿਕਾ ਨਾਲ ਵਿਆਹ ਕਰਾ ਕੇ ਕੀਤੀ ਅਤੇ ਉਨਾਂ ਦਾ 13 ਸਾਲ ਦਾ ਇੱਕ ਬੇਟਾ ਪੁਨੀਤ ਹੈ।

ਉਪਦੇਸ਼ ਕੁਮਾਰ ਦੇ ਸੁਭਾਅ ਵਿੱਚ ਲੋਕ ਸੇਵਾ ਦਾ ਜਜਬਾ ਜਮਾਂਦਰੂ ਸੀ ਅਤੇ ਅਕਸਰ ਹੀ ਲੋੜਵੰਦਾਂ ਦੇ ਹੱਕਾਂ ਦੀ ਅਵਾਜ਼ ਉਠਾਉਂਦਾ ਰਹਿੰਦਾ ਸੀ। ਗਰੀਬ ਅਤੇ ਲੋੜਵੰਦਾਂ ਵਿਅਕਤੀਆਂ ਦੀ ਮਦਦ ਕਰਨ ਵਾਲਾ ਉਪਦੇਸ਼ ਕੁਮਾਰ ਸੰਨ 2013 ਵਿੱਚ ਅਮਨ ਸ਼ੇਰ ਸਿੰਘ (ਸ਼ੈਰੀ ਕਲਸੀ) ਦੇ ਨਾਲ ਹੀ ਆਮ ਆਦਮੀ ਪਾਰਟੀ ਨਾਲ ਵਲੰਟੀਅਰ ਵਜੋਂ ਜੁੜ ਗਿਆ। ਸ਼ੈਰੀ ਕਲਸੀ ਅਤੇ ਉਪਦੇਸ਼ ਦੀ ਜੋੜੀ ਨੇ ਬਟਾਲਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਨੂੰ ਉੱਪਰ ਲਿਜਾਣ ਵਿੱਚ ਦਿਨ-ਰਾਤ ਕੰਮ ਕੀਤਾ।

ਹਰ ਚੋਣ ਵਿੱਚ ਉਪਦੇਸ਼ ਨੇ ਪਾਰਟੀ ਦਾ ਡਟ ਕੇ ਸਮਰਥਨ ਕੀਤਾ। ਸਾਲ 2022 ਵਿੱਚ ਬਟਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਅਮਨ ਸ਼ੇਰ ਸਿੰਘ ਕਲਸੀ ਨੂੰ ਜਿਤਾਉਣ ਵਿੱਚ ਉਪਦੇਸ਼ ਕੁਮਾਰ ਦਾ ਅਹਿਮ ਯੋਗਦਾਨ ਰਿਹਾ। ਉਹ ਵਿਧਾਇਕ ਸ਼ੈਰੀ ਕਲਸੀ ਦੇ ਸਭ ਤੋਂ ਖਾਸ ਸਾਥੀਆਂ ਵਿਚੋਂ ਇੱਕ ਸੀ। ਵਿਧਾਇਕ ਸ਼ੈਰੀ ਕਲਸੀ ਨੇ ਉਪਦੇਸ਼ ਕੁਮਾਰ ਨੂੰ ਮਾਣ ਦਿੰਦਿਆਂ ਉਸਨੂੰ ਆਪਣਾ ਪੀ.ਏ. ਨਿਯੁਕਤ ਕੀਤਾ, ਜਿਸਨੂੰ ਉਪਦੇਸ਼ ਨੇ ਬੜੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਇਆ।

9 ਤੇ 10 ਜੁਲਾਈ 2022 ਦੀ ਦਰਮਿਆਨੀ ਰਾਤ ਨੂੰ ਬਟਾਲਾ ਸ਼ਹਿਰ ਦੇ ਬਾਈਪਾਸ ’ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਉਪਦੇਸ਼ ਕੁਮਾਰ ਆਪਣੇ ਦੋ ਹੋਰ ਸਾਥੀਆਂ ਸੁਨੀਲ ਸੋਢੀ ਅਤੇ ਗੁਰਲੀਨ ਸਿੰਘ ਕਲਸੀ ਦੇ ਨਾਲ ਅਕਾਲ ਚਲਾਣਾ ਕਰ ਗਿਆ। ਇਹ ਖਬਰ ਬਹੁਤ ਦੁੱਖਦਾਈ ਸੀ ਅਤੇ ਜਿਸਨੇ ਵੀ ਉਪਦੇਸ਼ ਦੇ ਚਲਾਣੇ ਬਾਰੇ ਸੁਣਿਆ ਉਹ ਧੁਰ ਅੰਦਰ ਤੱਕ ਰੋਇਆ। ਹਰ ਕੋਈ ਉਸ ਨੇਕ ਇਨਸਾਨ ਦੀ ਇਮਾਨਦਾਰੀ ਅਤੇ ਮਿੱਠ-ਬੋਲੜੇ ਸੁਭਾਅ ਕਰਕੇ ਉਸਨੂੰ ਯਾਦ ਕਰ ਰਿਹਾ ਹੈ।

ਉਪਦੇਸ਼ ਕੁਮਾਰ ਨਮਿਤ ਅੰਤਿਮ ਅਰਦਾਸ ਸਮਾਗਮ ਅੱਜ 17 ਜੁਲਾਈ 2022 ਨੂੰ ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਸਥਿਤ ਦਾਣਾ ਮੰਡੀ ਵਿੱਚ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਕੀਤਾ ਜਾ ਰਿਹਾ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

31 ਜੁਲਾਈ ਤਕ ਬਣਾਈਆਂ ਜਾ ਸਕਣਗੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ

ਯੈੱਸ ਪੰਜਾਬ ਮੋਗਾ, 7 ਮਈ, 2024 ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,138FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...