- Advertisement -
ਅੱਜ-ਨਾਮਾ
ਜਾਂਚ ਟੀਮ ਨੇ ਸੱਦ ਲਿਆ ਬੜਾ ਬਾਦਲ,
ਕੋਟ ਕਪੂਰੇ ਦੀ ਪੁੱਛਣ ਲਈ ਗੱਲ ਬੇਲੀ।
ਕਰਿਆ ਪਾਪ ਕਿ ਉਨ੍ਹਾਂ ਕੋਈ ਨਹੀਂ ਕੀਤਾ,
ਗੁੱਝੀ ਉਲਝਣ ਇਹ ਕਰਨ ਨੂੰ ਹੱਲ ਬੇਲੀ।
ਸਾਲਾਂ ਚਹੁੰਆਂ ਦੀ ਚੱਲੀ ਹੈ ਜਾਂਚ ਆਈ,
ਲਹਿੰਦੀ ਬਹੁਤ ਹੈ ਵਾਲ ਦੀ ਖੱਲ ਬੇਲੀ।
ਬਣ ਗਿਆ ਮੁੱਦਾ ਵੱਕਾਰ ਦਾ ਬਹੁਤ ਵੱਡਾ,
ਜਿਸ ਦੀ ਮਾਰ ਹੋਣੀ ਮੁਸ਼ਕਲ ਝੱਲ ਬੇਲੀ।
ਓਧਰ ਆ ਗਈ ਅਸੈਂਬਲੀ ਚੋਣ ਸਿਰ`ਤੇ,
ਰਿੜਕਿਆ ਮੁੱਦਾ ਈ ਜਾਊਗਾ ਫੇਰ ਬੇਲੀ।
ਜੜ੍ਹੀਂ ਕਈਆਂ ਦੇ ਜਾਊ ਇਹ ਬੈਠ ਮੁੱਦਾ,
ਚੁਣ-ਚੁਣ ਤੋਪਾਂ ਇਹ ਕਰੂਗਾ ਢੇਰ ਬੇਲੀ।
-ਤੀਸ ਮਾਰ ਖਾਂ
14 ਜੂਨ, 2021
ਕੋਟਕਪੂਰਾ ਫ਼ਾਇਰਿੰਗ ਬਾਰੇ ਨਵੀਂ ਬਣੀ ਐਸ.ਆਈ.ਟੀ. ਅੱਗੇ ਨਹੀਂ ਪੇਸ਼ ਹੋਣਗੇ ਪ੍ਰਕਾਸ਼ ਸਿੰਘ ਬਾਦਲ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -