Saturday, April 27, 2024

ਵਾਹਿਗੁਰੂ

spot_img
spot_img

ਇਸਤਰੀ ਅਕਾਲੀ ਦਲ ਦੀ ਆਗੂ ਤੋਂ ਹੈਰੋਇਨ ਦੀ ਬਰਾਮਦਗੀ ਬੇਹੱਦ ਸ਼ਰਮਨਾਕ: ਪੀਰਮੁਹੰਮਦ, ਬੱਬੀ ਬਾਦਲ

- Advertisement -

ਯੈੱਸ ਪੰਜਾਬ
ਮੋਹਾਲੀ, 21 ਅਪ੍ਰੈਲ, 2021 –
ਅਨੇਕਾਂ ਕੁਰਬਾਨੀਆਂ ਨਾਲ ਹੋਦ ਚ ਆਇਆ ਪੰਜਾਬ ਦਾ ਅਰਥ ਪੰਜ ਦਰਿਆਵਾਂ ਦਾ ਹੈ ਪਰ ਸੁਖਬੀਰ ਸਿੰਘ ਬਾਦਲ ਤੇ ਇਨਾ ਦੀ ਪਾਰਟੀ ਦੇ ਵਰਕਰਾਂ ਇਸ ਨੂੰ ਨਸ਼ਿਆਂ ਦਾ ਦਰਿਆ ਬਣਾ ਦਿੱਤਾ ਹੈ । ਜਿਸ ਦੀ ਤਾਜਾ ਹੀ ਮਿਸਾਲ ਤਰਨਤਾਰਨ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ ) ਦੀ ਜਿਲਾ ਪ੍ਰਧਾਨ ਦੀ ਪੀ ਏ ਬੀਤੇ ਦਿਨੀ ਹੈਰੋਇਨ ਨਾਲ ਸੰਗਰੂਰ ਪੁੁਲਿਸ ਨੇ ਦਬੋਚੀ ਹੈ ।

ਉਕਤ ਗੱਲਾਂ ਦਾ ਪ੍ਰਗਟਾਵਾ ਤੇ ਸੀਨੀਅਰ ਟਕਸਾਲੀ ਅਕਾਲੀ ਆਗੂ ਸੀਨੀਅਰ ਆਗੂ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਸ੍ਰ ਰਸੁਖਇੰਦਰ ਸਿੰਘ ਬੱਬੀਬਾਦਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌੌਰਾਨ ਕੀਤਾ ।

ਸ ਬ੍ਰਹਮਪੁਰਾ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਹੇਠਲੇ ਪੱਧਰ ਤੇ ਸਿਰੇ ਦਾ ਨਸ਼ਿਆ ਦਾ ਕਾਰੋਬਾਰ ਕਰ ਰਹੇ ਹਨ ਪਰ ਉਨਾ ਨੂੰ ਨੱਥ ਪਾਉਣ ਵਾਲਾ ਕੋਈ ਨਹੀ , ਉਨਾਂ ਬੀਤੇ ਦਿਨਾਂ ਤੋ ਅਖਬਾਰਾਂ ਦੇ ਹਵਾਲੇ ਨਾਲ ਕਿਹਾ ਕਿ ਕੱਲ ਦੀਆਂ ਅਖਬਾਰਾਂ ਭਰੀਆਂ ਹਨ ਰਹੀਆਂ ਹਨ ਕਿ ਸ਼੍ਰੋੋਮਣੀ ਅਕਾਲੀ ਦਲ ਦੀ ਤਰਨਤਰਾਨ ਤੋ ਬੀਬੀ ਤੋ ਵੱਡੀ ਮਾਤਰਾ ਹੈਰੋਇਨ ਚ ਫੜੀ ਜਾਣ ਨਾਲ ਕਿਨੀ ਸ਼ਰਮ ਵਾਲੀ ਗੱਲ ਹੈ

ਬੱਬੀਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੁਝ ਦਿਨਾਂ ਪਹਿਲਾਂ ਸਬੰਧਿਤ ਔਰਤ ਨੂੰ ਸਨਮਾਨਿਤ ਵੀ ਕੀਤਾ ਸੀ ਜਿਸ ਤੋ ਸਾਫ ਸਾਫ ਪਤਾ ਲੱਗਦਾ ਹੈ ਕਿ ਬਾਦਲਾਂ ਦੀ ਸ਼ਹਿ ਤੇ ਪੰਜਾਬ ਚ ਨਸ਼ਾ ਵਿੱਕ ਰਿਹਾ ਹੈ । ਉਕਤ ਆਗੂਆਂ ਮੰਗ ਕੀਤੀ ਕੀ ਸਖਤ ਤੋ ਸਖਤ ਸਜਾ ਪ੍ਰਸ਼ਾਸਨ ਦੇਵੇ ਤਾਂ ਜੋੋ ਹੋਰ ਵੀ ਇਹ ਕੰਮ ਕਰ ਰਹੇ ਹਨ ਉਨਾ ਤੇ ਨਕੇਲ ਕੱਸੀ ਜਾਵੇੇ ਨਹੀ ਤਾਂ ਇਨਾ ਪੰਜਾਬ ਜੋ ਸੋੋਨੇ ਦੀ ਚਿੱੜੀ ਅਖਵਾਂਉਦਾ ਸੀ ਉਸ ਨਸ਼ੇ ਵਰਗੇ ਕੋਹੜ ਨਾਲ ਡੋਬ ਦੇਣਗੇ ।

ਰਵਿੰਦਰ ਸਿੰਘ ਬ੍ਰਹਮਪੁਰਾ ਨੇ ਬਾਦਲਾਂ ਤੇ ਦੋਸ਼ ਲਾਇਆ ਕਿ ਇਨਾ ਦੀਆਂ ਪੰਥ ਤੇ ਸਮਾਜਿਕ ਵਿਰੋੋਧੀ ਨੀਤੀਆਂ ਕਾਰਨ ਅੱਜ ਸੂਬੇ ਚ ਬਰੇਨ ਡਰੇਨ ਹੋ ਰਹੀ ਹੈ । ਪੰਜਾਬ ਦੀ ਨੌਜੁਆਨ ਪੀੜੀ ਬਾਹਰਲੇ ਮੁਲਕਾਂ ਚ ਭੱਜ ਰਹੀ ਹੈ ,ਆਪਣੇ ਬੱਚਿਆਂ ਦੇ ਭਵਿੱਖ ਖਾਤਰ ਮਾਪੇ ਲੱਖਾਂ ਰੁਪਈਆਂ ਦਾ ਕਰਜਾ ਚੁੱਕ ਕੇ ਬਾਹਰ ਭੇਜ ਰਹੇ ਹਨ ਕਿ ਸਾਡੇ ਬੱਚੇ ਵੀ ਕਿਤੇ ਨਸ਼ਿਆਂ ਦੇ ਜਾਲ ਚ ਨਾ ਫੱਸ ਜਾਣ ।

ਪੀਰ ਮੁਹੰਮਦ ਅਤੇ ਬੱਬੀਬਾਦਲ ਨੇ ਸਾਂਝੇ ਤੋਰ ਤੇ ਕਿਹਾ ਕਿ ਕੈਪਟਨ ਸਰਕਾਰ ਤੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਚੋਣਾਂ ਵੇਲੇ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਕਿ ਸੀ ਮੈ 4 ਹਫਤਿਆਂ ਚ ਨਸ਼ੇ ਖਤਮ ਕਰ ਦਿਉ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ 4 ਸਾਲ ਤੋ ਵੀ ਜਿਆਦਾ ਸਮਾ ਹੋ ਗਿਆ ਨਸ਼ੇ ਖਤਮ ਤਾਂ ਕੀ ਹੋਏ 10 ਗੁਣਾ ਵੱਧ ਗਏ ਹਨ ,ਜਿਸ ਲਈ ਬਾਦਲ ਤੇ ਕੈਪਟਨ ਸਰਕਾਰ ਜੁੰਮੇਵਾਰ ਹਨ ।

ਉਨਾ ਕਿਹਾ ਕਿ ਅਜੇ ਵੀ ਜੇਕਰ ਕੈਪਟਨ ਸਰਕਾਰ ਨੇ ਕੋਈ ਸਖਤੀ ਵਾਲਾ ਕਦਮ ਨਾ ਚੁੱਕਿਆ ਤਾਂ ਸਾਡੇ ਵੱਲੋ ਧਰਨਾ ਲਾਏ ਜਾਣਗੇ ਜਦ ਤੱਕ ਵੱਡੇ ਮੱਗਰਮੱਛਾਂ ਤੇ ਕਾਰਵਾਈ ਨਾ ਕੀਤੀ ।ਇਸ ਮੌਕੇ ਤੇ ਯੂਥ ਆਗੂ ਜਗਤਾਰ ਸਿੰਘ ਘੜੂੰਆ ਅਤੇ ਰਣਜੀਤ ਸਿੰਘ ਬਰਾੜ ਵੀ ਹਾਜਰ ਸਨ

- Advertisement -

ਸਿੱਖ ਜਗ਼ਤ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਯੈੱਸ ਪੰਜਾਬ ਅੰਮ੍ਰਿਤਸਰ, 27 ਅਪ੍ਰੈਲ, 2024 ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ...

ਐਡਵੋਕੇਟ ਧਾਮੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ’ਤੇ ਕੀਤਾ ਸਖ਼ਤ ਇਤਰਾਜ਼

ਯੈੱਸ ਪੰਜਾਬ ਅੰਮ੍ਰਿਤਸਰ, 27 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,174FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...