Wednesday, May 8, 2024

ਵਾਹਿਗੁਰੂ

spot_img
spot_img

ਬਰਤਾਨੀਆ ਵਿੱਚ ਹੋ ਰਹੀ ਮਰਦਮਸ਼ੁਮਾਰੀ ਵਿੱਚ ਸਮੂਹ ਪੰਜਾਬੀ ਨੂੰ ਆਪਣੀ ਬੋਲੀ ਵਜੋਂ ਦਰਜ ਕਰਵਾਉਣ: ਸਿਮਰਨਜੀਤ ਸਿੰਘ ਮਾਨ

- Advertisement -

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 01 ਮਾਰਚ, 2021 –
“ਆਉਣ ਵਾਲੀ 21 ਮਾਰਚ 2021 ਬਰਤਾਨੀਆ ਮੁਲਕ ਵਿਚ ਬਰਤਾਨੀਆ ਹਕੂਮਤ ਵੱਲੋਂ ਮਰਦਮਸੁਮਾਰੀ ਕਰਵਾਈ ਜਾ ਰਹੀ ਹੈ ।

ਇਸ ਮੌਕੇ ਸਮੁੱਚੇ ਬਰਤਾਨੀਆ ਵਿਚ ਰਹਿਣ ਵਾਲੇ ਪੰਜਾਬੀ, ਹਿੰਦੂਆਂ, ਸਿੱਖਾਂ, ਮੁਸਲਿਮ, ਇਸਾਈ ਤੇ ਹੋਰ ਸਭ ਕੌਮਾਂ ਜੋ ਪੰਜਾਬ ਨਾਲ ਸੰਬੰਧਤ ਹਨ, ਉਹ ਆਪੋ-ਆਪਣੀ ਭਾਸ਼ਾਂ-ਬੋਲੀ ਬਿਨ੍ਹਾਂ ਕਿਸੇ ਝਿਜਕ ਦੇ ਪੰਜਾਬੀ ਦਰਜ ਕਰਵਾਉਣ ਤਾਂ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੀ ਗਈ ਗੁਰਮੁੱਖੀ ਪੰਜਾਬੀ ਬੋਲੀ ਜਿਸ ਨੂੰ ਅਸੀਂ ਮਾਂ ਬੋਲੀ ਵੀ ਸੱਦਦੇ ਹਾਂ ਉਸਦਾ ਬਰਤਾਨੀਆ ਅਤੇ ਕੌਮਾਂਤਰੀ ਪੱਧਰ ਤੇ ਸਤਿਕਾਰ ਵਿਚ ਢੇਰ ਸਾਰਾ ਵਾਧਾ ਹੋ ਸਕੇ ਅਤੇ ਅਸੀਂ ਆਪਣੀ ਇਸ ਮਾਂ ਬੋਲੀ ਉਤੇ ਬਾਹਰਲੇ ਮੁਲਕਾਂ ਵਿਚ ਵਿਚਰਦੇ ਹੋਏ ਵੀ ਫਖ਼ਰ ਕਰ ਸਕੀਏ ਅਤੇ ਉਥੋਂ ਦੀਆਂ ਵਿਦਿਅਕ ਸੰਸਥਾਵਾਂ ਵਿਚ ਇਸ ਪੰਜਾਬੀ ਬੋਲੀ ਨੂੰ ਲਾਗੂ ਕਰਵਾਕੇ ਆਪਣੀ ਮਾਂ ਬੋਲੀ ਦੇ ਇਖਲਾਕੀ ਫਰਜਾਂ ਦੀ ਪੂਰਤੀ ਕਰ ਸਕੀਏ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਵਿਚ ਵੱਸਣ ਵਾਲੇ ਸਮੁੱਚੇ ਪੰਜਾਬੀ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਇਸਾਈਆ, ਰੰਘਰੇਟਿਆ ਆਦਿ ਸਭਨਾਂ ਨੂੰ 21 ਮਾਰਚ ਤੋਂ ਸੁਰੂ ਹੋ ਰਹੀ ਮਰਦਮਸੁਮਾਰੀ ਸਮੇਂ ਆਪਣੀ ਭਾਸ਼ਾਂ-ਬੋਲੀ ਪੰਜਾਬੀ ਵਿਚ ਦਰਜ ਕਰਵਾਉਣ ਦੀ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੀ ਬੋਲੀ ਭਾਸ਼ਾਂ, ਪਹਿਰਾਵੇ, ਵਿਰਸੇ-ਵਿਰਾਸਤ ਅਤੇ ਸੱਭਿਅਤਾ ਬਾਰੇ ਸੰਜ਼ੀਦਾ ਰੂਪ ਵਿਚ ਵਿਚਰਾਂਗੇ ਤਾਂ ਖੁਦ-ਬ-ਖੁਦ ਸਾਡੀ ਬੋਲੀ ਸਾਡੇ ਵਿਰਸੇ-ਵਿਰਾਸਤ ਅਤੇ ਪਹਿਰਾਵੇ, ਰਿਤੀ-ਰਿਵਾਜਾ ਤੋਂ ਦੂਸਰੇ ਮੁਲਕਾਂ ਦੇ ਨਿਵਾਸੀਆ ਤੇ ਹੁਕਮਰਾਨਾਂ ਨੂੰ ਵੱਡੀ ਜਾਣਕਾਰੀ ਪ੍ਰਾਪਤ ਹੋਵੇਗੀ ਕਿਉਂਕਿ ਸਾਡੀ ਬੋਲੀ, ਵਿਰਸਾ-ਵਿਰਾਸਤ ਦੁਨੀਆ ਦੀਆਂ ਹੋਰ ਬੋਲੀਆਂ, ਭਾਸ਼ਾਵਾਂ ਅਤੇ ਵਿਰਸੇ ਤੋਂ ਕਿਤੇ ਮਹਾਨ ਹੈ ।

ਇਸ ਲਈ ਸਾਡਾ ਸਭਦਾ ਇਹ ਇਖਲਾਕੀ ਫਰਜ ਬਣ ਜਾਂਦਾ ਹੈ ਕਿ ਜਦੋਂ ਅਸੀਂ ਦੂਸਰੇ ਮੁਲਕਾਂ ਵਿਚ ਵਿਚਰਦੇ ਹੋਈਏ ਤਾਂ ਉਨ੍ਹਾਂ ਮੁਲਕਾਂ ਦੇ ਕਲਚਰ, ਵਿਰਸੇ-ਵਿਰਾਸਤ ਦੇ ਵਹਿਣ ਵਿਚ ਨਾ ਵਹਿਕੇ ਆਪਣੇ ਮਹਾਨ ਵਿਰਸੇ ਅਤੇ ਵਿਰਾਸਤ ਨਾਲ ਜੜੋ ਜੁੜਕੇ ਉਸਦਾ ਪ੍ਰਤੱਖ ਰੂਪ ਵਿਚ ਇਜਹਾਰ ਕਰੀਏ ।

ਦੋਂ ਅਸੀਂ ਆਪਣੇ ਅਜਿਹੇ ਫਰਜਾਂ ਨੂੰ ਪੂਰਨ ਕਰਾਂਗੇ ਤਾਂ ਬਾਹਰਲੇ ਮੁਲਕਾਂ ਦੇ ਹੁਕਮਰਾਨ ਤੇ ਨਿਵਾਸੀ ਸਾਡੀ ਬੋਲੀ ਵਿਰਸੇ-ਵਿਰਾਸਤ ਨਾਲ ਪਿਆਰ ਕਰਨਗੇ ਅਤੇ ਇਸਦੀ ਕੌਮਾਂਤਰੀ ਪੱਧਰ ਤੇ ਪ੍ਰਫੁੱਲਿਤਾ ਹੋਵੇਗੀ ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ ਵੱਖ-ਵੱਖ ਕੌਮਾਂ, ਧਰਮਾਂ ਦੇ ਬਰਤਾਨੀਆ ਵਿਚ ਵਿਚਰਣ ਵਾਲੇ ਨਿਵਾਸੀ ਆਪਣੇ ਇਸ ਇਖਲਾਕੀ ਫਰਜ ਨੂੰ ਹਰ ਕੀਮਤ ਤੇ ਪੂਰਨ ਕਰਨਗੇ ।

- Advertisement -

ਸਿੱਖ ਜਗ਼ਤ

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

31 ਜੁਲਾਈ ਤਕ ਬਣਾਈਆਂ ਜਾ ਸਕਣਗੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ

ਯੈੱਸ ਪੰਜਾਬ ਮੋਗਾ, 7 ਮਈ, 2024 ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,140FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...