Wednesday, May 8, 2024

ਵਾਹਿਗੁਰੂ

spot_img
spot_img

ਸਰਬ ਕਲਾ ਦਰਪਣ ਪੰਜਾਬ ਤੇ ਵਿਸ਼ਵ ਬੁੱਧੀਜੀਵੀ ਫੋਰਮ ਵੱਲੋਂ ਕਿਸਾਨ ਮਜਦੂਰ ਏਕਤਾ ਨੂੰ ਸਮਰਪਿਤ ਸਲਾਨਾ ਯਾਦਗਾਰੀ ਸਮਾਗਮ

- Advertisement -

ਯੈੱਸ ਪੰਜਾਬ
ਪਟਿਆਲਾ, 27 ਫਰਵਰੀ, 2021 –
ਸਰਬ ਕਲਾ ਦਰਪਣ ਪੰਜਾਬ (ਰਜਿ.) ਅਤੇ ਵਿਸ਼ਵ ਬੁੱਧੀਜੀਵੀ ਫੋਰਮ ਵੱਲੋਂ ਪਟਿਆਲਾ ਵਿਖੇ ਕਿਸਾਨ ਮਜਦੂਰ ਏਕਤਾ ਨੂੰ ਸਮਰਪਿਤ ਸਲਾਨਾ ਯਾਦਗਾਰੀ ਸਨਮਾਨ, ਪੁਸਤਕ ਵਿਮੋਚਨ ਅਤੇ ਦੋਭਾਸ਼ੀ ਕਵੀ ਦਰਬਾਰ (ਪੰਜਾਬੀ, ਹਿੰਦੀ) ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿੱਚ ਦਰਪਣ ਦੇ ਪ੍ਰਧਾਨ ਅਜਮੇਰ ਕੈਂਥ ਨੇ ਸਮਾਗਮ ਦੇ ਮਕਸਦ, ਕਵੀ ਦਰਬਾਰ ਦੀ ਮੌਜੂਦਾ ਦੌਰ ‘ਚ ਅਹਿਮੀਅਤ ਬਾਰੇ ਤਫਸੀਲ ਨਾਲ ਹਾਜਰੀਨ ਨਾਲ ਸਾਂਝ ਪਾਈ।

ਉਥੇ ਗੁਰਬਖਸ਼ੀਸ਼ ਸਿੰਘ ਹੁਰਾਂ ਨੇ ਮੰਚ ਸੰਚਾਲਣ ਦੀ ਜਿੰਮੇਵਾਰੀ ਦਾ ਆਗ਼ਾਜ਼ ਕਰਦੇ ਹੋਏ ਸ. ਸਤਬੀਰ ਸਿੰਘ ਦਰਦੀ (ਮੈਨੇਜਿੰਗ ਡਾਇਰੇਕਟਰ ਚੜ੍ਹਦੀਕਲਾ ਟਾਇਮ ਟੀ.ਵੀ.) ਅਤੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਂਨ ਯੋਧਿਆਂ ਅਤੇ ਉੱਘੇ ਗਾਇਕ ਸਰਦੂਲ ਸਿਕੰਦਰ ਹੁਰਾਂ ਦੀ ਮੌਤ ਤੇ ਹਾਜਰੀਨ ਨਾਲ ਦੋ ਮਿੰਟ ਦਾ ਮੋਨ ਧਾਰ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ।

ਕਵੀ ਦਰਬਾਰ ਵਿਚ ਪੰਜਾਬੀ ਅਤੇ ਹਿੰਦੀ ਜੁਬਾਨ ਦੇ ਕਰੀਬ ਦੋ ਦਰਜਨ ਸ਼ਾਇਰਾਂ ਨੇ ਆਪਣੀ ਸੰਜੀਦਾ ਸ਼ਾਇਰੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਪੁਸਕਤ ਵਿਮੋਚਨ ਦੀ ਰਸਮ ਪ੍ਰਧਾਨਗੀ ਮੰਡਲ ਨੇ ਨਿਭਾਈ। ਇਸ ਵਿੱਚ ਸਤਿੰਦਰ ਨੰਦਾ ਦੀ ਪੁਸਤਕ ਗੋਬਿੰਦ ਉਸਤਤ, ਧਰਮ ਕੰਮੇਆਣਾ ਦੀਆਂ ਦੋ ਪੁਸਤਕਾਂ ਓਰੇ ਅਤੇ ਸਤਲੁਜ ਦੇ ਆਰ-ਪਾਰ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਦਾ ਨਾਵਲ ਓੜਕ ਮੁਕਤਿ ਮਿਲੀ ਦਾ ਵਿਮੋਚਨ ਕੀਤਾ ਗਿਆ।

2021 ਦੇ ਯਾਦਗਾਰੀ ਐਵਾਰਡ ਕ੍ਰਮਵਾਰ ਸਰਦਾਰਨੀ ਸੁਰਜੀਤ ਕੌਰ, ਭੁਪਿੰਦਰ ਕੌਰ ਪ੍ਰੀਤ, ਸਰਦਾਰਨੀ ਹਰਬੰਤ ਕੌਰ, ਡਾ. ਕੁਲਵਿੰਦਰ ਕੌਰ ਮਿਨਹਾਸ, ਸਰਦਾਰਨੀ ਜਗਦੀਸ਼ ਕੌਰ, ਡਾ. ਤਰਸਪਾਲ ਕੌਰ, ਡਾ. ਤਾਰਾ ਸਿੰਘ ਅਨਟਾਲ, ਸ੍ਰੀ ਐਲ.ਆਰ. ਗੁਪਤਾ ਅਤੇ ਸ. ਸਰਦਾਰ ਤਰਲੋਕ ਸਿੰਘ, ਆਰਟਿਸਟ ਸ਼੍ਰੀ ਮੇਘ ਨਾਥ ਸ਼ਰਮਾ ਜੀ ਨੂੰ ਪ੍ਰਦਾਨ ਕੀਤੇ ਗਏ। ਬਹੁਤ ਹੀ ਹਿੰਮਤੀ ਸ਼ਖ਼ਸੀਅਤ ਸ਼੍ਰੀ ਜਗਵਿੰਦਰ ਸਿੰਘ ਦਾ ਸਨਮਾਨ ਉੱਚੇਚੇ ਤੌਰ ਤੇ ਕੀਤਾ ਗਿਆ ਨਾਲੇ ਪੰਜਾਬੀ ਦੇ ਚਰਚਿਤ ਗਾਇਕ ਉਜਾਗਰ ਅਨਟਾਲ ਨੇ ਆਪਣੇ ਗੀਤ ਗਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ।

ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ, ਡਾ. ਤਰਲੋਕ ਆਨੰਦ, ਡਾ. ਅਮਰ ਕੋਮਲ ਅਤੇ ਸ੍ਰ. ਤੇਜਾ ਸਿੰਘ ਤਿਲਕ ਸਸ਼ੋਭਿਤ ਹੋਏ। ਡਾ. ਸਵਰਾਜ ਸਿੰਘ ਨੇ ਆਪਣੇ ਮੁੱਖ ਭਾਸ਼ਣ ਵਿੱਚ ਮੋਜੂਦਾ ਦੋਰ ਵਿੱਚ ਕਿਸਾਨੀ ਅੰਦੋਲਨ ਦੀ ਅਸਲ ਪਰਿਭਾਸ਼ਾ ਅਤੇ ਮਕਸਦਾਂ ਤੇ ਬਹੁਤ ਹੀ ਵਿਸਥਾਰ ਸਹਿਤ ਚਾਨਣ ਪਾਇਆ।

ਇਸ ਸਮਾਗਮ ਵਿੱਚ ਦੂਰੋਂ ਨੇੜਿਓਂ ਆਏ ਵਿਦਾਵਾਨਾਂ ਦਾ, ਸਾਹਿਤਕਾਰਾਂ ਦਾ ਅਤੇ ਮਹਿਮਾਨ ਸਰੋਤਿਆਂ ਦਾ ਧੰਨਵਾਦ ਕੀਤਾ ਸ੍ਰ. ਪ੍ਰਗਟ ਸਿੰਘ ਐਡਵੋਕੇਟ ਹੁਰਾਂ ਬੜੇ ਹੀ ਭਾਵਪੂਰਤ ਸ਼ਬਦਾਂ ‘ਚ ਕੀਤਾ।

ਸ਼੍ਰੀ ਰਜਿੰਦਰ ਸੰਧੂ, ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਚਰ (ਪਟਿਆਲਾ ਚੈਪਟਰ) ਤੇ ਆਰਕੀਟੈਕਚਰ ਐਸੋਸੀਏਸ਼ਨ ਵਿਸ਼ੇਸ਼ ਸਹਿਯੋਗ ਨਾਲ ਇਹ ਵਿਸ਼ਾਲ ਸਨਮਾਨ ਸਮਾਗਮ ਆਪਣੀ ਵਿਲੱਖਣ ਛਾਪ ਛੱਡ ਗਿਆ।

- Advertisement -

ਸਿੱਖ ਜਗ਼ਤ

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

31 ਜੁਲਾਈ ਤਕ ਬਣਾਈਆਂ ਜਾ ਸਕਣਗੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ

ਯੈੱਸ ਪੰਜਾਬ ਮੋਗਾ, 7 ਮਈ, 2024 ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,140FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...