- Advertisement -
ਅੱਜ-ਨਾਮਾ
ਨਿਕਲੀ ਚੋਣ ਪੰਜਾਬ ਦੀ ਬੜੀ ਮੁਸ਼ਕਲ,
ਭਾਜਪਾ ਵਾਲਿਆਂ ਦੇ ਉੱਖੜੇ ਪੈਰ ਮੀਆਂ।
ਆਇਆ ਜਦੋਂ ਨਤੀਜਾ ਤਾਂ ਸਮਝ ਆਈ,
ਉਲਟਾ ਪਿਆ ਕਿਸਾਨਾਂ ਨਾਲ ਵੈਰ ਮੀਆਂ।
ਯੂ ਪੀ ਵਿੱਚ ਪੰਚਾਇਤਾਂ ਦੀ ਚੋਣ ਆਈ,
ਲੱਭਦੀ ਓਥੇ ਨਹੀਂ ਜਾਪਦੀ ਖੈਰ ਮੀਆਂ।
ਹੋਇਆ ਭਾਜਪਾ ਦਾ ਪਿੰਡੀਂ ਵੜਨ ਔਖਾ,
ਸਮਝਣ ਲੱਗ ਪਏ ਲੋਕ ਆ ਗੈਰ ਮੀਆਂ।
ਤੁਰੀ ਸੀ ਵਿੱਚੋਂ ਪੰਜਾਬ ਦੇ ਖੇਡ ਜਿਹੜੀ,
ਵਧਦੀ ਅੱਗੇ ਤੋਂ ਅੱਗੇ ਉਹ ਜਾਏ ਮੀਆਂ।
ਜਿਨ੍ਹਾਂ ਰਾਜਾਂ ਵਿੱਚ ਹੋਣੀਆਂ ਜਲਦ ਚੋਣਾਂ,
ਆਗੂ ਓਥੇ ਵੀ ਫਿਰਨ ਘਬਰਾਏ ਮੀਆਂ।
-ਤੀਸ ਮਾਰ ਖਾਂ
ਫਰਵਰੀ 26, 2021
- Advertisement -