Wednesday, May 1, 2024

ਵਾਹਿਗੁਰੂ

spot_img
spot_img

ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਇਕ ‘ਰੇਤ ਭਿੱਜਾ’ ਖ਼ਤ – ਐੱਚ.ਐੱਸ.ਬਾਵਾ

- Advertisement -

ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ,

ਸਤਿ ਸ੍ਰੀ ਅਕਾਲ।

ਪੰਜਾਬ ’ਚ ਜਿੰਨਾ ਕੁਝ ਠੀਕ ਠਾਕ ਹੈ, ਉਹ ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਪਤੈ। ਆਸ ਹੈ ਕਿ ਚੰਡੀਗੜ੍ਹ ਵਿਚ ਮੌਸਮ ਖ਼ੁਸ਼ਗਵਾਰ ਹੋਵੇਗਾ।

ਅਕਸਰ ਲੋਕ ਕਈ ਵਾਰ ‘ਰੱਤ ਭਿੱਜੇ’ ਖ਼ਤ ਲਿਖ਼ਦੇ ਨੇ ਪਰ ਅੱਜ ਮੌਕਾ ਕੁਝ ਐਸਾ ਬਣ ਗਿਐ ਕਿ ਆਪ ਜੀ ਨੂੰ ਇਕ ‘ਰੇਤ ਭਿੱਜਾ’ ਖ਼ਤ ਲਿਖ਼ਿਆ ਜਾਵੇ। ਰੇਤੇ ਦੀ ਸਹੁੰ ਖ਼ਾ ਕੇ ਕਹਿਣੇ ਹਾਂ ਕਿ ਭਾਵੇਂ ਅੱਜ ਸਾਡੀ ਕਲਮ, ਦਵਾਤ, ਕਾਗਜ਼ਾਂ ਦਾ ਦਸਤਾ ਅਤੇ ਹੱਥ ਰੇਤੋ ਰੇਤ ਹੋ ਜਾਣ, ਗੱਲ ਕੇਵਲ ਤੇ ਕੇਵਲ ਰੇਤ ਦੀ ਹੀ ਕਰਾਂਗੇ।

ਸਮਾਂ ਖੰਭ ਲਾ ਕੇ ਉੱਡਿਆ ਜਾਂਦੈ। ਅਜੇ ਕਲ੍ਹ ਦੀ ਗੱਲ ਲੱਗਦੀ ਐ, ਜਦ ਚੋਣ ਪ੍ਰਚਾਰ ਕਰਦਿਆਂ ਪੰਜਾਬ ਦੇ ਰੇਤੇ ਦੀ ਲੁੱਟ ਅਤੇ ਰਾਜ ਦੇ ਲੋਕਾਂ ਨੂੰ ਮਹਿੰਗਾ ਰੇਤਾ ਮਿਲਣ ਨੂੰ ਮੁੱਦਾ ਬਣਾਕੇ ਅਕਾਲੀਆਂ ਦੀ ਹਾਲ ਪਾਹਰਿਆ ਕਰਦੇ ਹੋਏ ਖੂੰਡਾ ਖੜਕਾਉਣ ਦੀ ਗੱਲ ਤੁਸੀਂ ਪੰਜਾਬ ਦੇ ਕੋਨੇ ਕੋਨੇ ’ਚ ਕਰਦੇ ਨਜ਼ਰ ਆਉਂਦੇ ਸੀ।

ਹਾਲਾਂਕਿ ਕਈ ਲੋਕਾਂ ਨੂੰ ਲੱਗਦੈ ਹੋਣੈ ਬਈ ਅਕਾਲੀਆਂ ਨੇ ਪੰਜਾਬ ਦਾ ਕੋਈ ਲਾਲ ਬਟਣ ਨੱਪਿਆ ਹੋਇਆ ਸੀ ਜਿਸ ਕਰਕੇ ਪੰਜਾਬੀ ਘੁਟਣ ਮਹਿਸੂਸ ਕਰ ਰਹੇ ਸਨ ਅਤੇ ਜਿਵੇਂ ਹੀ ਕਾਂਗਰਸ ਸਰਕਾਰ ਆਵੇਗੀ ਤਾਂ ਕੈਪਟਨ ਸਾਹਿਬ ਕੋਈ ਹਰਾ ਬੱਟਣ ਨੱਪਣਗੇ ਜਿਸ ਨਾਲ ਪੰਜਾਬ ਦੀ ਆਬੋ ਹਵਾ ਖੁਸ਼ਨੁਮਾ ਹੋ ਜਾਵੇਗੀ ਪਰ ਅਸੀਂ ਉਦੋਂ ਵੀ ਸਮਝਦੇ ਸਾਂ ਅਤੇ ਹੁਣ ਵੀ ਮੰਨਦੇ ਹਾਂ ਕਿ ਕਿਸੇ ਵੀ ਮਰਜ਼ ਦੇ ਇਲਾਜ ਨੂੰ ਕੁਝ ਸਮਾਂ ਤਾਂ ਲੱਗਦਾ ਹੀ ਹੈ ਪਰ ਮੁਆਫ਼ ਕਰਨਾ ਤੁਹਾਡੀ ਸ਼ਖਸ਼ੀਅਤ ਨੂੰ ਵੇਖਦਿਆਂ ਚੋਣ ਪ੍ਰਚਾਰ ਵੇਲੇ ਪ੍ਰਭਾਵ ਇਹੀ ਸੀ ਕਿ ਤੁਹਾਡੀ ਸਰਕਾਰ ’ਤੇ ਪਕੜ ਇੰਨੀ ਮਜ਼ਬੂਤ ਹੁੰਦੀ ਹੈ ਅਤੇ ਹੋਵੇਗੀ ਕਿ ਆਹ ਰੇਤਾ ਆਲੀ ਲੁੱਟ ਖਸੁੱਟ ਤਾਂ ਪਹਿਲੇ ਦਿਨ ਤੋਂ ਹੀ ਠੱਪ ਹੋਈ ਲਉ।

ਖ਼ੈਰ, ਮੰਗਲਵਾਰ ਨੂੰ ਜੋ ਤੁਸਾਂ ਕੀਤਾ ਹੈ, ਉਸਦੀ ਸਲਾਹੁਣਾ ਕਰਨੀ ਤਾਂ ਬਣਦੀ ਹੀ ਹੈ। ਤਸਵੀਰਾਂ ਚੰਗੀਆਂ ਆਈਆਂ ਨੇ। ਤੁਹਾਡੀ ‘ਪਰਸੈਨਲਿਟੀ’ ਹੀ ਬੜੀ ਹੈ, ਕ੍ਰਿਸ਼ਮਾਈ ਸ਼ਖ਼ਸੀਅਤ ਹੈ। ਇਕ ਤੁਸੀਂ ਹੋਵੋ, ਇਕ ਹੈਲੀਕਾਪਟਰ ਹੋਵੇ, ਹੇਠਾਂ ਦਰਿਆ ਹੋਵੇ, ਪੋਕਲੇਨ ਮਸ਼ੀਨਾਂ ਤੇ ਟਿੱਪਰ ਹੋਣ, ਪੰਜਾਬ ਦੀ ‘ਲੁੱਟੀ ਜਾਂਦੀ’ ਰੇਤ ਹੋਵੇ, ਇਹ ਸਾਰੀਆਂ ਚੀਜ਼ਾਂ ਇਕ ‘ਫ਼ਰੇਮ’ ਵਿਚ ਲਿਆ ਕੇ ਲੋਕਾਂ ਸਾਹਮਣੇ ਰੱਖਣ ਦਾ ਹੌਂਸਲਾ ਹੋਵੇ ਤਾਂ ਇਕ ਵਾਰ ਫ਼ਿਰ ਉਹ ਆਸ ਅਤੇ ਉਮੀਦ ਹੁਲਾਰੇ ਲੈਣ ਲੱਗਦੀ ਹੈ ਜਿਹੜੀ ਪਿਛਲੇ ਇਕ ਸਾਲ ਤੋਂ ਇਕ ਇਕ ਦਿਨ ਨਾਲ ਮੱਠੀ ਪਈ ਜਾਂਦੀ ਸੀ। ਤੁਹਾਡੀ ਇਹ ਚੰਡੀਗੜ੍ਹ-ਕਰਤਾਰਪੁਰ ਹੈਲੀਕਾਪਟਰ ਫ਼ੇਰੀ ਪੰਜਾਬ ਦੇ ਇਤਿਹਾਸ ਵਿਚ ਲੰਬਾ ਸਮਾਂ ਬਣੀ ਰਹੇਗੀ। ਉਨੀ ਦੇਰ ਬਣੀ ਰਹੇਗੀ ਜਿੰਨੀ ਦੇਰ ਪੰਜਾਬ ਦੇ ਦਰਿਆਵਾਂ ਵਿਚ ਰੇਤ ਰਹੇਗੀ ਤੇ ਜਿੰਨੀ ਦੇਰ ਰੇਤਾ ਲੁੱਟਣ ਦੇ ਕਿੱਸੇ ਰਹਿਣਗੇ। ਤੁਹਾਡੀ ਇਹ ਫ਼ੇਰੀ ਉਨੀ ਦੇਰ ਕਿਤੇ ਨਹੀਂ ਜੇ ਚੱਲੀ।

ਉਂਜ ਲੱਗਦਾ ਸੀ ਬਈ ਜਿਸ ਦਿਨ ਤੁਸਾਂ ਸਹੁੰ ਚੁੱਕਣੀ ਏ ਉਸੇ ਦਿਨ ਤੋਂ ਅਫ਼ਸਰਾਂ, ਠੇਕੇਦਾਰਾਂ ਅਤੇ ਉਨ੍ਹਾਂ ਦੇ ਲੁੱਟਖ਼ਾਣੇ ਸਰਪ੍ਰਸਤਾਂ ਨੂੰ ਕੰਨ ਹੋ ਜਾਣੇ ਨੇ ਬਈ ਆ ਗਿਆ ਜੇ ਖੂੰਡਾ ਖੜਕਾ ਸਕਣ ਵਾਲਾ ਸੀ.ਐਮ. ਤੇ ਹੁਣ ਜੇ ਕੋਈ ਤਿੰਨ ਪੰਜ ਕੀਤੀ ਤਾਂ ਟਿਕਾ ਕੇ ਦਊਗਾ ਮੌਰਾਂ ’ਤੇ, ਪਰ ਇੰਜ ਨਹੀਂ ਹੋ ਸਕਿਆ। ਚੱਲੋ ਕਈ ਵਾਰ ਪਹਿਲੇ ਦਿਨ ਤੋਂ ਹੀ ਸੁਨੇਹਾ ਨਹੀਂ ਵੀ ਜਾਂਦਾ ਪਰ ਹੁਣ ਤਾਂ ਸੁੱਖ ਨਾਲ ਸਾਲ ਮੁੱਕਣ ’ਤੇ ਆ ਗਿਆ ਏ। ਸਰਕਾਰ ਪਹਿਲਾ ਕੇਕ ਕੱਟਣ ਦੀ ਤਿਆਰੀ ’ਚ ਏ। ਦਿਲਚਸਪ ਗੱਲ ਇਹ ਰਹੀ ਕਿ ਤੁਹਾਨੂੰ ਕਈ ਵਾਰ ਵਿਰੋਧੀ ਧਿਰਾਂ ਨੇ, ਉਨ੍ਹਾਂ ਨੇ ਜਿਨ੍ਹਾਂ ’ਤੇ ਤੁਸੀਂ ਦੋਸ਼ ਲਾਉਂਦੇ ਸਉ, ਵੀ ਗੱਜ ਵੱਜ ਕੇ ਯਾਦ ਕਰਾਇਆ ਬਈ ਰੇਤੇ ਦੀਆਂ ਟਰਾਲੀਆਂ ਕੀ ਭਾਅ ਹੋ ਗਈਆਂ ਨੇ ਅਤੇ ਰੇਤਾ ਤਾਂ ਹੁਣ ਵੀ ਉਵੇਂ ਹੀ ‘ਲੁੱਟਿਆ ਪੁੱਟਿਆ’ ਜਾਂਦਾ ਪਿਐ, ਪਰ ਸ਼ਾਇਦ ਤੁਹਾਨੂੂੰ ਲੱਗਾ ਹੋਵੇ ਕਿ ਵਿਰੋਧੀ ਬੋਲਦੇ ਹੀ ਹੁੰਦੇ ਨੇ।

ਵਿਰੋਧੀਆਂ ਤੋਂ ਇਲਾਵਾ ਮੀਡੀਆ ਵੀ ਆਪਣਾ ਕੰਮ ਕਰਦਾ ਹੀ ਰਿਹੈ, ਪਰ ਤੁਹਾਡੇ ਕੁਝ ਨੇੜਲੇ ‘ਨਵਰਤਨਾਂ’ ਨੂੂੰ ਲੱਗਦੈ ਬਈ ਮੀਡੀਆ ਕਿਹੜੀ ਸ਼ੈਅ ਹੁੰਦੀ ਐ, ਪੱਤਰਕਾਰ ਕਿਹੜੀ ਚੀਜ਼ ਹੰੁਦੇ ਨੇ, ਸਰਕਾਰ ਸਰਕਾਰ ਹੁੰਦੀ ਐ। ਇਸ ਤੋਂ ਇਲਾਵਾ ਤੁਹਾਡੇ ਆਪਣੇ ਮੰਤਰੀ, ਵਿਧਾਇਕ, ਆਪਣੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਤੁਹਾਡੇ ਧਿਆਨ ’ਚ ਰੇਤੇ ਬਾਰੇ ਕਈ ਕੁਝ ਲਿਆਂਦੇ ਰਹੇ ਹਨ ਪਰ ਰੇਤੇ ਦੇ ਮੁੱਦੇ ’ਤੇ ਮਿੱਟੀ ਪਾਉਣ ਵਾਲੇ ਸ਼ਾਇਦ ਭਾਰੂ ਰਹੇ ਅਤੇ ਇਹ ਸਮਝਣਾ ਕੋਈ ਔਖਾ ਨਹੀਂ ਹੈ ਕਿ ਕਿਉਂ ਭਾਰੂ ਰਹੇ।

ਤੁਸਾਂ ਹੈਲੀਕਾਪਟਰ ’ਤੇ ਕਰਤਾਰਪੁਰ ਜਾਂਦਿਆਂ ਜੋ ਕਰ ਵਿਖਾਇਆ ਹੈ, ਉਸਦੀਆਂ ਕਈ ਪਰਤਾਂ ਹਨ। ਇਕ ਪਰਤ ਤਾਂ ਇਹ ਹੈ ਕਿ ਇਸ ਨਾਲ ਇਹ ਸੰਦੇਸ਼ ਚਲਾ ਗਿਆ ਹੈ ਕਿ ਤੁਹਾਡੀ ਇਸ ਕੰਮ ਨੂੰ ‘ਚਾਹੁੰਦੇ ਹੋਏ’ ਕੋਈ ਸਰਪ੍ਰਸਤੀ ਨਹੀਂ ਹੈ ਹਾਲਾਂਕਿ ਫ਼ਿਰ ਵੀ ਜੋ ਤੁਹਾਡੀ ਸਰਕਾਰ ਦੇ ਵੇਲੇ ਹੋ ਰਿਹਾ ਹੈ ਤੁਸੀਂ ਉਸ ਦੀ ਜਿੰਮੇਵਾਰੀ ਤੋਂ ਮੁਕਤ ਨਹੀਂ ਹੋ ਜਾਂਦੇ।

ਦੂਜੀ ਪਰਤ ਇਹ ਹੈ ਕਿ ਤੁਹਾਡੇ ਇਸ ਖ਼ੁਲਾਸੇ ਨੇ ਇਸ ਗੱਲ ਦਾ ਵੀ ਖ਼ੁਲਾਸਾ ਕਰ ਦਿੱਤਾ ਹੈ ਕਿ ਤੁਹਾਡੇ ਰਾਜ ਅੰਦਰ ਵੀ ਘੱਟੋ ਘੱਟ ਮੰਗਲਵਾਰ ਤਾਈਂ ਇਹ ਵਰਤਾਰਾ ਚੱਲ ਹੀ ਰਿਹਾ ਸੀ।

ਤੀਜੀ ਪਰਤ ਇਹ ਹੈ ਕਿ ਤੁਹਾਡੇ ਇਸ ਖ਼ੁਲਾਸੇ ਨੇ ਇਸ ਗੱਲ ਦਾ ਪ੍ਰਗਟਾਵਾ ਵੀ ਕਰ ਦਿੱਤਾ ਹੈ ਕਿ ਤੁਹਾਡੀ ਆਪਣੀ ਹੀ ਸਰਕਾਰ ’ਤੇ ਉਹ ਪਕੜ ਨਹੀਂ ਰਹੀ ਜਿਸ ਪਕੜ ਕਰਕੇ ਕੈਪਟਨ ਅਮਰਿੰਦਰ ਸਿੰਘ ਜਾਣੇ ਜਾਂਦੇ ਸਨ। ਜੇ ਇਹ ਪਕੜ ਹੁੰਦੀ ਤਾਂ ਤੁਹਾਡੇ ਸੱਤਾ ਵਿਚ ਆਉਣ ’ਤੇ ਅਸਰ ਦਿੱਸਦਾ। ਜੇ ਫ਼ਿਰ ਵੀ ਨਹੀਂ ਸੀ ਦਿੱਸਿਆ ਤਾਂ ਮੀਡੀਆ, ਵਿਰੋਧੀ ਧਿਰਾਂ ਅਤੇ ਤੁਹਾਡੀ ਆਪਣੀ ਪਾਰਟੀ ਦੇ ਆਗੂਆਂ, ਵਰਕਰਾਂ ਦੇ ਰੌਲੇ ਤੋਂ ਬਾਅਦ ਦਿੱਸਦਾ ਅਤੇ ਜੇ ਫ਼ਿਰ ਵੀ ਨਹੀਂ ਤਾਂ ਤੁਹਾਡੇ ਵੱਲੋਂ ਇਸ ਸੰਬੰਧੀ ਡੀ.ਜੀ.ਪੀ., ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਦੀ ਮੀਟਿੰਗ ਸੱਦ ਕੇ ‘ਸਖ਼ਤ ਨਿਰਦੇਸ਼’ ਦੇਣ ਤੋਂ ਬਾਅਦ ਦਿੱਸਦਾ, ਪਰ ਇੰਜ ਨਹੀਂ ਹੋਇਆ। ਇਸਦਾ ਮਤਲਬ ਇਹ ਰਿਹਾ ਕਿ ਜਾਂ ਤਾਂ ਤੁਹਾਡੇ ਨਿਰਦੇਸ਼ਾਂ ਵਿਚ ਉਹ ‘ਸਖ਼ਤੀ’ ਨਹੀਂ ਰਹੀ ਜਾਂ ਫ਼ਿਰ ਹੇਠਾਂ ਵਾਲੇ ਆਪਣੇ ‘ਸਵਾਰਥਾਂ ਅਤੇ ਰਾਜਸੀ ਪ੍ਰੈਸ਼ਰ’ ਹੇਠ ਇੰਨੇ ਸਖ਼ਤ ਹੋ ਗਏ ਕਿ ਤੁਹਾਡੀ ਸਖ਼ਤੀ ‘ਫਿੱਕੀ’ ਹੋ ਗਈ।

ਚੌਥੀ ਪਰਤ ਇਹ ਰਹੀ ਹੈ ਕਿ ਹੁਣ ਤੁਸੀਂ ਆਪ ਹੀ ਪੰਜਾਬ ਦੇ ਲੋਕਾਂ ਸਾਹਮਣੇ ਖ਼ੁਲਾਸਾ ਕਰ ਦਿੱਤਾ ਹੈ ਕਿ ਤੁਹਾਡੇ ਰਾਜ ਵਿਚ, ਤੁਹਾਡੇ ਸੱਤਾ ਵਿਚ ਆਉਣ ਤੋਂ ਸਾਲ ਬਾਅਦ ਤਕ, ਇਸ ਸੰਬੰਧੀ ਰੌਲਾ ਰੱਪਾ ਪੈਣ ਬਾਅਦ ਵੀ, ਤੁਹਾਡੇ ਸਖ਼ਤ ਨਿਰਦੇਸ਼ਾਂ ਦੇ ਬਾਵਜੂਦ ਗੈਰ ਕਾਨੂੰਨੀ ਮਾਈਨਿੰਗ ਜਾਂ ਫ਼ਿਰ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਜਾਰੀ ਹੈ।

ਮੇਰਾ ਧੰਨਵਾਦ ਕਰਨਾ ਬਣਦਾ ਹੈ ਉਨ੍ਹਾਂ ਸ਼ਹੀਦਾਂ ਦਾ ਜਿਨ੍ਹਾਂ ਦੀ ਯਾਦਗਾਰ ਦੇ ਉਦਘਾਟਨ ਲਈ ਤੁਹਾਡੇ ਕਰਤਾਰਪੁਰ ਆਉਣ ਦਾ ਸਬੱਬ ਬਣਿਆ ਅਤੇ ਦੂਜਾ ਧੰਨਵਾਦ ਕਰਨਾ ਬਣਦਾ ਹੈ ਤੁਹਾਡੇ ਉਸ ਉਡਨ ਖਟੋਲੇ ਦਾ ਜਿਸਨੇ ‘ਰਾਜੇ ਦੇ ਸਾਹਮਣੇ ਰਾਜ ਲੁੱਟੇ ਜਾਣ ਦੇ ਦ੍ਰਿਸ਼ ਖ਼ੁਦ ਰਾਜੇ ਨੂੰ ਵਿਖਾ ਦਿੱਤੇ।’ ਸ਼ੁਕਰ ਹੈ ਦਾਤੇ ਦਾ, ਕਿ ਇਹ ਪ੍ਰੋਗਰਾਮ ਸਾਲ ਵਿਚ ਹੀ ਬਣ ਗਿਆ।

ਰੇਤੇ ਦੇ ਮੁੱਦੇ ’ਤੇ ਅੱਜ ਜੋ ਗੱਲ ਚੱਲਦੀ ਹੈ, ਉਹ ਤੁਹਾਨੂੰ ‘ਵੰਨ ਟੂ ਵੰਨ’ ਸੁਨਾਉਣੀ ਬਣਦੀ ਹੈ। ਕਿਹਾ ਜਾ ਰਿਹੈ ਕਿ ਦਰਿਆ ਵੀ ਉਹੀ ਨੇ, ਮਸ਼ੀਨਾਂ ਤੇ ਟਿੱਪਰ ਵੀ ਉਹੀ ਨੇ, ਲੇਬਰ ਤੇ ਡਰਾਈਵਰ ਵੀ ਉਹੀ ਨੇ, ਅਫ਼ਸਰ ਵੀ ਉਹੀ ਨੇ ਤੇ ਠੇਕੇਦਾਰ ਵੀ ਲਗਪਗ ਉਹੀ ਨੇ। ਕਿਹਾ ਜਾ ਰਿਹੈ ਕਿ ਰੇਤੇ ਦੇ ‘ਡੀਲਰ’ ਨਹੀਂ ਬਦਲੇ ‘ਲੀਡਰ’ ਬਦਲ ਗਏ ਹਨ। ਥੱਲੇ ਢਾਂਚਾ ਉਹੀ ਹੈ, ਸਰਕਾਰ ਦੇ ਨਾਲ ਸਰਪ੍ਰਸਤੀਆਂ ਬਦਲ ਗਈਆਂ ਨੇ।

ਧੰਨਵਾਦ! ਧੰਨਵਾਦ! ਧੰਨਵਾਦ ਕਿ ਤੁਸਾਂ ਸਾਨੂੰ ਇਹ ਦੱਸ ਦਿੱਤਾ ਕਿ ਆਪਣੀ ਸਰਕਾਰ ’ਤੇ ਹਰਫ਼ ਆਉਣ ਦੀ ਕੀਮਤ ’ਤੇ ਵੀ ਤੁਸੀਂ ਲੋਕਾਂ ਨੂੰ ਇਹ ਦੱਸਣ ਦਾ ਹੌਂਸਲਾ ਕਰ ਸਕਦੇ ਹੋ ਕਿ ‘ਹਾਂ, ਮੇਰੀ ਸਰਕਾਰ ਦਾ ਸਾਲ ਲੰਘ ਜਾਣ ’ਤੇ ਵੀ ਅਜੇ ਸੂਬਾ ਲੁੱਟਿਆ ਜਾ ਰਿਹਾ ਹੈ। ਇਹ ਗੱਲ ਕਹਿਣ ਦਾ ਹੌਂਸਲਾ ਕੋਈ ਕੈਪਟਨ ਅਮਰਿੰਦਰ ਸਿੰਘ ਹੀ ਕਰ ਸਕਦਾ ਹੈ। ਇਹ ਕਹਿਣ ਦਾ ਮਤਲਬ ਇਹੀ ਕੱਢਿਆ ਜਾ ਸਕਦਾ ਹੈ ਕਿ ਕੋਈ ਨਹੀਂ ਸਾਲ ਲੰਘ ਗਿਆ, ਪਰ ਹੁਣ ਅੱਗੋਂ ਨਹੀਂ ਹੋਣ ਦਿੰਦੇ। ਤੁਹਾਡੇ ਇਸ ਹੌਂਸਲੇ ਲਈ ਤੁਹਾਡੀ ਸ਼ਲਾਘਾ ਕਰਨੀ ਬਣਦੀ ਹੈ।

ਪਰ…ਜੀ ਹਾਂ, ਅਜੇ ਇਕ ਪਰ ਰਹਿ ਗਿਆ ਹੈ। ਪਰ ਕੀ ਪੋਕਲੇਨ ਮਸ਼ੀਨਾਂ, ਟਿੱਪਰ, ਡਰਾਈਵਰ, ਕਲੀਨਰ ਤੇ ਲੇਬਰ ਫ਼ੜ ਲੈਣੀ ਜਾਂ ਫ਼ਿਰ ਠੇਕੇਦਾਰਾਂ ਨੂੰ ਫ਼ੜਣ ਲਈ ਛਾਪੇਮਾਰੀ ਤੁਹਾਡੇ ਇਸ ਇੱਡੇ ਵੱਡੇ ਐਕਸ਼ਨ ਦਾ ‘ਕਲਾਈਮੈਕਸ’ ਹੋ ਸਕਦਾ ਹੈ। ਜਵਾਬ ਹੈ ਨਹੀਂ।

ਪੰਜਾਬ ਦੀ ਜਨਤਾ ਭਾਵੇਂ ਤੁਹਾਡੇ ਪਹਿਲੇ ਸਾਲ ਦੇ ਰਾਜ ਤੋਂ ਉਂਜ ਸੰਤੁਸ਼ਟ ਨਹੀਂ ਹੈ ਜਿਵੇਂ ਹੋਣੀ ਚਾਹੀਦੀ ਸੀ ਪਰ ਉਨ੍ਹਾਂ ਦੀ ਆਸ ਦੀ ਡੋਰ ਅਜੇ ਟੁੱਟੀ ਨਹੀਂ ਹੈ। ਉਨ੍ਹਾਂ ਦੀਆਂ ਤੁਹਾਡੇ ’ਤੇ ਉਮੀਦਾਂ ਅਜੇ ਵੀ ਕਾਇਮ ਨੇ।

ਤੁਹਾਨੂੰ ਹੁਣ ਸ਼ਾਇਦ ਇਹ ਦੱਸਣ ਵਾਲਿਆਂ ਦੀ ਘਾਟ ਮਹਿਸੂਸ ਹੋ ਰਹੀ ਹੋਵੇ ਕਿ ਖ਼ੀਰ ਬਣਾਇਆਂ ਰੇਤਾ ਦੂਰ ਹੀ ਰੱਖੀਦਾ ਹੈ। ਰਿੱਝੀ ਖ਼ੀਰ ’ਚ ਰੇਤਾ ਪੈ ਜਾਣ ਨਾਲ ਜੋ ਸਵਾਦ ਹੋ ਜਾਂਦਾ ਹੈ, ਕੁਝ ਇਕ ਸਵਾਰਥੀ ਲੋਕ ਤੁਹਾਡੀ ਸਰਕਾਰ ਦਾ ਸੁਆਦ ਬਿਲਕੁਲ ਉਸੇ ਤਰ੍ਹਾਂ ਕਰ ਰਹੇ ਹਨ।

ਪੰਜਾਬੀਆਂ ਦਾ ਇਕ ਵੱਡਾ ਹਿੱਸਾ ਇਹ ਸਮਝਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹ ਮੁੱਖ ਮੰਤਰੀ ਨਹੀਂ ਜੋ ਮੱਛੀਆਂ ਫ਼ੜ ਕੇ ਉਹਨਾਂ ਨੂੰ ਦਿਖਾਉਣ ਉਪਰੰਤ ਤਾੜੀਆਂ ਦੀ ਉਡੀਕ ਕਰੇ। ਪੰਜਾਬ ਦੀ ਜਨਤਾ ਦੋਵੇਂ ਹੱਥ ਖੋਲ੍ਹ ਤਾੜੀ ਵਜਾਉਣ ਦੀ ਮੁਦਰਾ ਵਿਚ ਤਿਆਰ ਬੈਠੀ ਹੈ ਪਰ ਉਡੀਕ ਹੈ ਕਿ ਇਸ ਵੱਡੇ ਵਰਤਾਰੇ ਮਗਰਲੇ ਵੱਡੇ ਚਿਹਰੇ, ਵੱਡੇ ਮਗਰਮੱਛ ਬੇਪਰਦ ਕਰਕੇ ਪੰਜਾਬ ਦੇ ਲੋਕਾਂ ਸਾਹਮਣੇ ਕੀਤੇ ਜਾਣ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਉਹਨਾਂ ਦੇ ਅੰਦਰੋਂ ਪੰਜਾਬ ਦਾ ਪੈਸਾ ਕਢਵਾਇਆ ਜਾਵੇ ਲੋਕਾਂ ਨੂੰ ਅੱਜ ਵੀ ਤੁਹਾਡੀ ਪਿਛਲੀ ਸਰਕਾਰ ਦੇ ਐਕਸ਼ਨ ਸਦਕਾ ਰਵੀ ਸਿੱਧੂ ਦੇ ਲਾਕਰਾਂ ਵਿਚੋਂ ਕਿਰਦੇ ਨੋਟਾਂ ਦੇ ਬੰਡਲ ਭੁੱਲੇ ਨਹੀਂ ਹਨ।

ਇਹ ਸਭ ਕੁਝ ਕਰ ਸਕਣ ਸੰਬੰਧੀ ਤੁਹਾਡੀ ਸਮਰੱਥਾ ’ਤੇ ਘੱਟੋ ਘੱਟ ਸਾਨੂੰ ਕੋਈ ਸ਼ੱਕ ਨਹੀਂ ਹੈ ਅਤੇ ਇਹ ਵੀ ਸਪਸ਼ਟ ਕਰ ਦੇਈਏ ਕਿ ਕਾਂਗਰਸ ਸਰਕਾਰ ਦੀ ਸਾਖ਼ ਦੀ ਬਹਾਲੀ ਲਈ ਇਸ ਤੋਂ ਇਲਾਵਾ ਕੋਈ ਚਾਰਾ ਵੀ ਨਹੀਂ ਹੈ, ਨਹੀਂ ਤਾਂ ਹੈਲੀਕਾਪਟਰ ਵਾਲੀਆਂ ਤਸਵੀਰਾਂ ਦਾ ਵਰਤਾਰਾ ਮਹਿਜ਼ ‘ਮੀਡੀਆ ਐਕਸਰਸਾਈਜ਼’ ਬਣ ਕੇ ਰਹਿ ਜਾਵੇਗੀ।

ਐੱਚ.ਐੱਸ.ਬਾਵਾ

ਸੰਪਾਦਕ, ਯੈੱਸ ਪੰਜਾਬ ਡਾਟ ਕਾਮ

ਮਾਰਚ 7, 2018

- Advertisement -

ਸਿੱਖ ਜਗ਼ਤ

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਹੋਈ ਸ਼ੁਰੂਆਤ

ਯੈੱਸ ਪੰਜਾਬ ਅੰਮ੍ਰਿਤਸਰ / ਤਰਨ ਤਾਰਨ, 30 ਅਪ੍ਰੈਲ, 2024 ਪਾਰਲੀਮੈਂਟਰੀ ਹਲਕਾ ਸ਼੍ਰੀ ਖਡੂਰ ਸਾਹਿਬ ਤੋ ਅਜ਼ਾਦ ਉਮੀਦਵਾਰ ਵਜੋਂ ਵਾਰਸ ਪੰਜਾਬ ਦੇ ਦੇ ਪ੍ਰਧਾਨ ਅਤੇ ਡਿਬਰੂਗੜ ਜੇਲ੍ਹ ਅਸਾਮ ’ਚ ਐਨ ਐਸ ਏ...

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗੁਰਮਤਿ ਸਮਾਗਮ

ਯੈੱਸ ਪੰਜਾਬ ਅੰਮ੍ਰਿਤਸਰ, 30 ਅਪ੍ਰੈਲ, 2024 ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੇ ਗੁਰਦੁਆਰਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,163FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...