Sunday, May 5, 2024

ਵਾਹਿਗੁਰੂ

spot_img
spot_img

ਸਿੱਖਾਂ ਦੇ ਪੰਜਾਬ ਪੁਲਿਸ ’ਤੇ ਭਰੋਸੇ ਨੂੰ ਬਰਕਰਾਰ ਰੱਖਣ ਲਈ ਦਿਨਕਰ ਗੁਪਤਾ ਨੂੰ ਹਟਾਇਆ ਜਾਵੇ: ਬਾਬਾ ਬੇਦੀ

- Advertisement -

ਯੈੱਸ ਪੰਜਾਬ
ਊਨਾ ਸਾਹਿਬ, 22 ਫ਼ਰਵਰੀ, 2020:

ਗੁਰਮਤਿ ਪ੍ਰਚਾਰਕ ਸੰਤ ਸਭਾ ਦੇ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਨੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦੇ ਉਸ ਬਿਆਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ, ਜਿਸ ਵਿਚ ਉਸਨੇ ਸਾਰੇ ਸਿਖਾਂ ਨੂੰ ਦਹਿਸ਼ਤਗਰਦ ਗਰਦਾਨ ਦਿਤਾ ਹੈ।

ਬਾਬਾ ਬੇਦੀ ਨੇ ਕਿਹਾ ਹੈ ਕਿ ਦਿਨਕਰ ਗੁਪਤਾ ਦੇ ਬਿਆਨ ਵਿਚੋਂ ਸਿਖ ਵਿਰੋਧੀ ਨਫਰਤ ਸਪਸ਼ਟ ਰੂਪ ਵਿਚ ਝਲਕਦੀ ਹੈ। ਬਾਬਾ ਬੇਦੀ ਨੇ ਕਿਹਾ ਹੈ ਕਿ ਅਸਲੀ ਗੱਲ ਇਹ ਹੈ ਕਿ ਯੂਨਾਈਟਡ ਨੇਸ਼ਨਜ ਦੇ ਸਕਤਰ ਜਨਰਲ ਦਾ ਕੁਝ ਦਿਨ ਪਹਿਲਾਂ ਸਿਖ ਪੰਥ ਦੇ ਸਭ ਤੋਂ ਪਾਵਨ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣਾ ਅਤੇ ਇਸ ਲਾਂਘੇ ਦੇ ਖੋਲ੍ਹਣ ਲਈ ਪਾਕਿਸਤਾਨ ਸਰਕਾਰ ਦੀ ਤਾਰੀਫ ਕਰਨੀ ਗੁਪਤੇ ਵਰਗੇ ਫਿਰਕਾਪ੍ਰਸਤ ਮਨਾਂ ਨੂੰ ਚੰਗੀ ਨਹੀਂ ਲਗੀ।

ਇਸ ਲਈ ਦਿਨਕਰ ਗੁਪਤਾ ਦਾ ਇਹ ਬਿਆਨ ਕਿਸੇ ਵਡੀ ਸਾਜਿਸ਼ ਵਸ ਦਿਤਾ ਗਿਆ ਜਾਪਦਾ ਹੈ। ਦਰਅਸਲ ਇਹ ਹੇਠਲੇ ਪੁਲਿਸ ਅਫਸਰਾਂ ਨੂੰ ਸਿਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਦਿਤੀ ਗਈ ਹਰੀ ਝੰਡੀ ਹੈ। ਅਤੇ ਜੇ ਦਿਨਕਰ ਗੁਪਤਾ ਦੀ ਇਹ ਗੱਲ ਸਚੀ ਹੈ ਤਾਂ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਲਾਂਘੇ ਨੂੰ ਖੋਲ੍ਹਣ ਦਾ ਸਵਾਗਤ ਕਿਉਂ ਕੀਤਾ ਸੀ।

ਬਾਬਾ ਬੇਦੀ ਨੇ ਕਿਹਾ ਹੈ ਕਿ ਜੇ ਪਾਕਿਸਤਾਨ ਦੇ ਕਹਿਣ ਉਤੇ 6 ਘੰਟੇ ਵਿਚ ਸਿਖ ਅਤਵਾਦੀ ਬਣ ਸਕਦੇ ਹਨ ਤਾਂ ਫਿਰ ਹੁਣ ਤਕ ਸਾਰੇ ਸਿਖ ਅਤਵਾਦੀ ਬਣ ਜਾਣੇ ਚਾਹੀਦੇ ਸਨ।


ਇਸ ਨੂੰ ਵੀ ਪੜ੍ਹੋ:
ਕਰਤਾਰਪੁਰ ਲਾਂਘੇ ਬਾਰੇ ਡੀ.ਜੀ.ਪੀ. ਦਾ ਬਿਆਨ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ: ਲੌਂਗੋਵਾਲ


ਬਾਬਾ ਬੇਦੀ ਨੇ ਕਿਹਾ ਹੈ ਕਿ ਅੰਦਰਲੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਸਲੇ ਵਿਚ ਪੰਜਾਬ ਸਰਕਾਰ ਦੇ ਸੀ ਬੀ ਆਈ ਦੀ ਪੜਤਾਲ ਨੂੰ ਰੱਦ ਕਰਨ ਦੇ ਫੈਸਲੇ ਦੀ ਸੁਪਰੀਮ ਕੋਰਟ ਵਲੋਂ ਹੋਈ ਪੁਸ਼ਟੀ ਨੇ ਇਕ ਵਾਰ ਫਿਰ ਸੁਮੇਧ ਸੈਣੀ ਦੇ ਜੇਲ੍ਹ ਵਿਚ ਜਾਣ ਦੀਆਂ ਸੰਭਾਵਨਾਵਾਂ ਬਣਾ ਦਿਤੀਆ ਹਨ ਅਤੇ ਕਾਂਗਰਸ ਪਾਰਟੀ ਦੀ ਇਕ ਧਿਰ ਵੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕਰ ਰਹੀ ਹੈ, ਇਸ ਲਈ ਇਸ ਮੰਗ ਨੂੰ ਤਾਰਪੀਡੋ ਕਰਨ ਲਈ ਵੀ ਇਹ ਨਸਲੀ ਬਿਆਨਬਾਜੀ ਕੀਤੀ ਜਾ ਰਹੀ ਜਾਪਦੀ ਹੈ।

ਬਾਬਾ ਬੇਦੀ ਨੇ ਕਿਹਾ ਹੈ ਕਿ ਅਜਿਹੇ ਨਸਲਪ੍ਰਸਤ ਤੇ ਫਿਰਕਾਪ੍ਰਸਤ ਪੁਲਿਸ ਅਫਸਰ ਕੋਲੋ ਸਿਖਾਂ ਨੂੰ ਇਨਸਾਫ ਦੀ ਕੀ ਆਸ ਹੋ ਸਕਦੀ ਹੈ।

ਬਾਬਾ ਬੇਦੀ ਨੇ ਪੁਛਿਆ ਹੈ ਕਿ ਗੁਪਤਾ ਦੀ ਬਿਆਨਬਾਜੀ ਉਤਰਪ੍ਰਦੇਸ਼ ਦੇ ਮੁਖ ਮੰਤਰੀ ਤੋਂ ਵਖਰੀ ਕਿਵੇਂ ਹੈ।

ਬਾਬਾ ਬੇਦੀ ਨੇ ਕੈਪਟਨ ਅਮਰਿੰਦਰ ਸਿੰਘ ਕੋਲੋ ਮੰਗ ਕੀਤੀ ਹੈ ਕਿ ਬੜੀ ਮੁਸ਼ਕਿਲ ਨਾਲ ਸਿਖਾਂ ਦੇ ਪੰਜਾਬ ਪੁਲਿਸ ਉਤੇ ਬਣੇ ਭਰੋਸੇ ਨੂੰ ਬਰਕਰਾਰ ਰਖਣ ਲਈ ਦਿਨਕਰ ਗੁਪਤਾ ਨੂੰ ਫੌਰੀ ਇਸ ਅਹੁਦੇ ਤੋਂ ਬਦਲਿਆ ਜਾਵੇ।

ਬਾਬਾ ਬੇਦੀ ਨੇ ਕਿਹਾ ਹੈ ਕਿ ਦਿਨਕਰ ਗੁਪਤਾ ਦੇ ਇਸ ਸ਼ਰਾਰਤਪੂਰਨ ਬਿਆਨ ਨੂੰ ਅਦਾਲਤ ਵਿਚ ਵੀ ਚੁਣੌਤੀ ਦਿਤੀ ਜਾਵੇਗੀ। ਬਾਬਾ ਬੇਦੀ ਨੇ ਪੰਜਾਬ ਸਰਕਾਰ ਨੂੰ ਅਜਿਹੇ ਫਿਰਕਾਪ੍ਰਸਤ ਅਫਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ।

- Advertisement -

ਸਿੱਖ ਜਗ਼ਤ

“ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਦਾ ਵਿਸ਼ਵ ਵਿਆਪੀ ਪਸਾਰ ਕਰਨ ਦੀ ਲੋੜ: ਗੁਰਭਜਨ ਗਿੱਲ

ਯੈੱਸ ਪੰਜਾਬ ਲੁਧਿਆਣਾ, 3 ਮਈ, 2024 ਰਕਬਾ(ਲੁਧਿਆਣਾ) ਸਥਿਤ ਬਾਬਾ ਬੰਦਾ ਸਿੰਘ ਭਵਨ ਅੰਦਰ ਬਣੇ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿੱਚਸੁਸ਼ੋਭਿਤ ਸ਼੍ਰੀ ਗੁਰੂ ਗਰੰਥ ਸਾਹਿਬ ਵਿਚਲੇ ਬਾਣੀਕਾਰਾਂ ਦੇ ਚਿਤਰਾਂ ਸਮੇਤ ਉੱਘੇ ਸਿੱਖ ਚਿੰਤਕ...

ਹਰਿਆਣਾ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਨਿੰਦਣਯੋਗ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 4 ਮਈ, 2024 ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ਸਥਿਤ ਗੁਰਦੁਆਰਾ ਸ੍ਰੀ ਰਾਤਗੜ੍ਹ ਸਾਹਿਬ ਵਿਖੇ ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਆਮਦ ਤੋਂ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,142FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...