Thursday, May 9, 2024

ਵਾਹਿਗੁਰੂ

spot_img
spot_img

ਅਮਰੀਕਾ ਵਿਚ ਅਗਵਾ ਦਾ ਨਾਟਕ ਕਰਨ ਵਾਲੀ ਔਰਤ Carlee Russell ਨੂੰ ਨਹੀਂ ਜਾਣਾ ਪਵੇਗਾ ਜੇਲ

- Advertisement -

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਮਾਰਚ 26, 2024:

ਅਮਰੀਕਾ ਦੇ ਹੂਵਰ ਸ਼ਹਿਰ ( ਅਲਾਬਾਮਾ) ਦੀ ਕਾਰਲੀ ਰਸਲ ਨਾਮੀ ਔਰਤ ਜਿਸ ਨੇ ਪਿਛਲੇ ਸਾਲ ਖੁਦ ਹੀ ਅਗਵਾ ਦਾ ਨਾਟਕ ਰਚਿਆ ਸੀ  ਨੇ ਅਦਾਲਤ ਵਿਚ ਆਪਣਾ ਦੋਸ਼ ਮੰਨ ਲਿਆ ਤੇ ਮੁਆਫੀ  ਮੰਗੀ।

ਅਦਾਲਤ ਵਿਚ ਕਾਰਲੀ ਰਸਲ ਨੇ ਕਿਹਾ ਕਿ ” ਮੈ ਜਦੋਂ ਵੱਖ ਵੱਖ ਭਾਵਨਾਤਮਿਕ ਤੇ ਪ੍ਰੇਸ਼ਾਨੀ ਵਾਲੇ ਮੁੱਦਿਆਂ ਦਾ ਸਾਹਮਣਾ ਕਰ ਰਹੀ ਸੀ ਤਾਂ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋਈ ਹੈ।

ਮੈ ਬਹੁਤ ਨਾਕਾਰਾਤਮਿਕ ਦੌਰ ਵਿਚੋਂ ਲੰਘ ਰਹੀ ਸੀ। ਮੈ ਆਪਣੇ ਪਰਿਵਾਰ, ਆਪਣੇ ਚਰਚ ਪਰਿਵਾਰ, ਮਿੱਤਰਾਂ-ਦੋਸਤਾਂ, ਭਾਈਚਾਰੇ ਤੇ ਉਨਾਂ ਸਾਰਿਆਂ ਜੋ ਮੈਨੂੰ ਲੱਭਣ ਲਈ ਸਿੱਧੇ ‘ਤੌਰ ‘ਤੇ ਸ਼ਾਮਿਲ ਸਨ, ਨੂੰ ਦਿੱਤੇ ਦੁੱਖ ਤੇ ਸ਼ਰਮਿੰਦਗੀ ਲਈ ਜਿੰਮੇਵਾਰ ਹਾਂ ਤੇ ਇਸ ਲਈ ਮੁਆਫੀ ਮੰਗਦੀ ਹਾਂ।

”ਜੱਜ ਨੇ ਉਸ ਨੂੰ ਇਕ ਸਾਲ ਨਿਗਰਾਨੀ ਹੇਠ ਰਹਿਣ ਦੀ ਸਜ਼ਾ ਸੁਣਾਈ ਤੇ ਇਸ ਤੋਂ ਇਲਾਵਾ 100 ਘੰਟੇ ਸਮਾਜ ਸੇਵਾ ਕਰਨ ਤੇ ਸਿਟੀ ਆਫ ਹੂਵਰ, ਅਲਬਾਮਾ ਨੂੰ 17974 ਡਾਲਰ ਦੀ ਮੁਆਵਜੇ ਵਜੋਂ ਅਦਾਇਗੀ ਕਰਨ ਦਾ ਆਦੇਸ਼ ਦਿੱਤਾ।

ਜੱਜ ਨੇ ਕਿਹਾ ਕਿ ਮਾਨਸਿਕ ਹਾਲਤ ਸਬੰਧੀ ਡਾਕਟਰੀ ਇਲਾਜ਼ ਉਸ ਦੇ ਪ੍ਰੋਬੇਸ਼ਨ ਸਮੇ ਦੀ ਸ਼ਰਤ ਹੈ ਤੇ ਇਸ ਨੂੰ ਜਾਰੀ ਰਖਣਾ ਪਵੇਗਾ। ਜੁਲਾਈ 2023 ਵਿਚ ਭੇਦਭਰੇ ਹਾਲਾਤ ਵਿਚ ਲਾਪਤਾ ਹੋਣ ਤੋਂ ਬਾਅਦ ਰਸਲ ਚਰਚਾ ਵਿਚ ਆਈ ਸੀ।

ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੁੱਜੇ ਪੁਲਿਸ ਅਫਸਰਾਂ ਨੇ ਉਸ ਦੀ ਕਾਰ ਤੇ ਕੁਝ ਨਿੱਜੀ ਸਮਾਨ ਬਰਾਮਦ ਕੀਤਾ  ਸੀ ਪਰੰਤੂ ਉਹ ਨਹੀਂ ਮਿਲੀ ਸੀ।

ਪੁਲਿਸ ਵੱਲੋਂ 49 ਘੰਟੇ ਉਸ ਦੀ ਭਾਲ ਕਰਨ ਉਪਰੰਤ ਉਹ ਖੁਦ ਹੀ ਘਰ ਪਰਤ ਆਈ ਸੀ ਜਿਸ ਉਪਰੰਤ ਉਸ ਨੇ ਕਿਹਾ ਕਿ ਉਹ ਕਿਸੇ ਤਰਾਂ ਅਗਵਾਕਾਰਾਂ ਦੇ ਚੁਗਲ ਵਿਚੋਂ ਬੱਚ ਨਿਕਲੀ ਹੈ। ਜਾਂਚ ਉਪਰੰਤ ਉਸ ਦੀ ਅਗਵਾ ਦੀ ਘਟਨਾ ਝੂਠੀ ਨਿਕਲੀ।

- Advertisement -

ਸਿੱਖ ਜਗ਼ਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

ਮਨੋਰੰਜਨ

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸੋਸ਼ਲ ਮੀਡੀਆ

223,136FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...