Wednesday, May 1, 2024

ਵਾਹਿਗੁਰੂ

spot_img
spot_img

ਕੈਲਗਰੀ ਵੱਸਦੀ ਪੰਜਾਬਣ ਵਿਗਿਆਨੀ ਡਾਃ ਰਮਨ ਗਿੱਲ ਨੂੰ ਭਾਰਤ ਕੀਰਤੀਮਾਨ ਪੁਰਸਕਾਰ ਮਿਲਿਆ

- Advertisement -

Calgary-based Punjab-origin Dr. Raman Gill honoured with ‘Bharat Kirtimaan’ award

ਯੈੱਸ ਪੰਜਾਬ

ਲੁਧਿਆਣਾਃ 30 ਜਨਵਰੀ, 2023 – ਕੈਲਗਰੀ (ਕੈਨੇਡਾ) ਵੱਸਦੀ ਲੁਧਿਆਣਾ ਦੀ ਜੰਮੀ ਜਾਈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੜ੍ਹੀ ਪੰਜਾਬਣ ਵਿਗਿਆਨੀ ਡਾਃ ਰਮਨ ਗਿੱਲ ਨੂੰ ਪਿਛਲੇ ਦਿਨੀਂ ਇੰਦੌਰ(ਮੱਧਯ ਪ੍ਰਦੇਸ਼) ਵਿਖੇ 17ਵੇ ਪਰਵਾਸੀ ਦਿਵਸ ਮੌਕੇ ਵਰਲਡ ਬੁੱਕ ਆਫ਼ ਰੀਕਾਰਡਜ਼ ਯੂ ਕੇ ਵੱਲੋਂ  ਕੈਨੇਡੀਅਨ ਸਮਾਜ ਨੂੰ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤ ਕੀਰਤੀਮਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਡਾਃ ਰਮਨ ਗਿੱਲ ਪੰਜਾਬ ਖੇਤੀਬਾ ੀ ਯੂਨੀਵਰਸਿਟੀ ਦੇ ਪਹਿਲੇ ਲੈਂਡ ਸਕੇਪ ਅਫ਼ਸਰ ਸਃ ਹਰੀ ਸਿੰਘ ਸੰਧੂ ਜੀ ਦੀ ਸਪੁੱਤਰੀ ਹੈ। ਡਾਃ ਰਮਨ ਗਿੱਲ ਨੂੰ ਇਹ ਪੁਰਸਕਾਰ ਨਿਆਂ, ਸਿੱਖਿਆ,ਕਲਾ ਤੇ ਸੱਭਿਆਚਾਰ, ਅਧਿਆਤਮ, ਵਾਤਾਵਰਣ, ਤੇ ਸਰਬਪੱਖੀ ਵਿਕਾਸ ਲਈ ਤਕਨਾਲੋਜੀ ਦੇ ਖੇਤਰ ਵਿੱਚ ਚੋਣਵੀਆਂ ਪਰਵਾਸੀ ਸ਼ਖ਼ਸੀਅਤਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।

ਡਾਃ ਰਮਨ ਗਿੱਲ ਨੂੰ ਇਹ ਪੁਰਸਕਾਰ ਵਰਿੰਦਰ ਸ਼ਰਮਾ ਮੈਂਬਰ ਪਾਰਲੀਮੈਂਟ ਯੂ ਕੇ, ਸ਼੍ਰੀ ਸ਼ੰਕਰ ਲਾਲਵਾਨੀ ਮੈਂਬਰ ਪਾਰਲੀਮੈਂਟ ਭਾਰਤ, ਸ਼੍ਰੀਮਤੀ ਮਾਲਾ ਤਿਵਾੜੀ ਅਟੱਲ ਫਾਉਂਡੇਸ਼ਨ, ਡਾਃ ਦਿਵਾਕਰ ਸ਼ੁਕਲ ਲੰਡਨ ਨੇ ਪ੍ਰਦਾਨ ਕੀਤਾ। ਡਾਃ ਰਮਨ ਗਿੱਲ ਨੇ ਇਸੇ ਭਾਰਤ ਫੇਰੀ ਦੌਰਾਨ ਆਪਣੇ ਪਿਤਾ ਜੀ ਸਃ ਹਰੀ ਸਿੰਘ ਸੰਧੂ ਜੀ ਦੀ ਪੰਜਾਬ ਅੰਦਰ ਲੈਂਡ ਸਕੇਪਿੰਗ ਦੇ ਖੇਤਰ ਵਿੱਚ ਬਾਨੀ ਯੋਗਦਾਨ ਬਾਰੇ ਅੰਗਰੇਜ਼ੀ ਵਿੱਚ ਇੱਕ ਕੌਫੀ ਟੇਬਲ ਪੁਸਤਕ ਵੀ ਪੰਜਾਬ ਖੇਤੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਤੇ ਆਪਣੇ ਅਧਿਆਪਕ ਡਾਃ ਸਤਬੀਰ ਸਿੰਘ ਗੋਸਲ , ਡੀਨ ਡਾਇਰੈਕਟਰਜ਼ ਡਾਃ ਅਜਮੇਰ ਸਿੰਘ ਢੱਟ, ਡਾਃ ਨਿਰਮਲ ਸਿੰਘ ਜੌੜਾ, ਡਾਃ ਅਸ਼ੋਕ ਕੁਮਾਰ, ਡਾਃ ਸੰਦੀਪ ਕਪੂਰ ਕੰਪਟਰੋਲਰ, ਡਾਃ ਸ਼ੰਮੀ ਕਪੂਰ ਰਜਿਸਟਰਾਰ,ਡਾਃ ਰਿਸ਼ੀਇੰਦਰ ਸਿੰਘ ਗਿੱਲ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਜਨਰਲ ਸਕੱਤਰ  ਤੇਜ ਪ੍ਰਤਾਪ ਸਿੰਘ ਸੰਧੂ, ਆਪਣੇ ਪਿਤਾ ਜੀ ਤੇ ਮਾਤਾ ਜੀ ਸਰਦਾਰਨੀ ਗੁਰਦਰਸ਼ਨ ਕੌਰ ਸੰਧੂ ਅਤੇ ਵੱਡੀ ਭੈਣ ਡਾਃ ਸੰਦੀਪ ਕੌਰ ਬੈਂਸ ਡੀਨ ਪੋਸਟ ਗਰੈਜੂਏਟ ਸਟਡੀਜ਼ ਦੀ ਹਾਜ਼ਰੀ ਵਿੱਚ ਰਿਲੀਜ਼ ਕਰਵਾਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ 

- Advertisement -

ਸਿੱਖ ਜਗ਼ਤ

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਹੋਈ ਸ਼ੁਰੂਆਤ

ਯੈੱਸ ਪੰਜਾਬ ਅੰਮ੍ਰਿਤਸਰ / ਤਰਨ ਤਾਰਨ, 30 ਅਪ੍ਰੈਲ, 2024 ਪਾਰਲੀਮੈਂਟਰੀ ਹਲਕਾ ਸ਼੍ਰੀ ਖਡੂਰ ਸਾਹਿਬ ਤੋ ਅਜ਼ਾਦ ਉਮੀਦਵਾਰ ਵਜੋਂ ਵਾਰਸ ਪੰਜਾਬ ਦੇ ਦੇ ਪ੍ਰਧਾਨ ਅਤੇ ਡਿਬਰੂਗੜ ਜੇਲ੍ਹ ਅਸਾਮ ’ਚ ਐਨ ਐਸ ਏ...

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗੁਰਮਤਿ ਸਮਾਗਮ

ਯੈੱਸ ਪੰਜਾਬ ਅੰਮ੍ਰਿਤਸਰ, 30 ਅਪ੍ਰੈਲ, 2024 ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੇ ਗੁਰਦੁਆਰਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,163FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...