Wednesday, May 8, 2024

ਵਾਹਿਗੁਰੂ

spot_img
spot_img

6 ਕਿਸਾਨਾਂ ਵੱਲੋਂ ਖੁਦਕੁਸ਼ੀ – ਇਹ ਵੀ ਇਕ ਖ਼ਬਰ ਏ, ਚੱਲੋ ਚੱਲੀਏ ਅਗਲੀ ਖ਼ਬਰ ’ਤੇ – ਐੱਚ.ਐੱਸ.ਬਾਵਾ

- Advertisement -

ਕਿਸੇ ਇਕ ਕਿਸਾਨ ਦੀ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਆਉਂਦੀ ਸੀ ਤਾਂ ਅਖ਼ਬਾਰ ’ਚ ਛਪਣ ਤੋਂ ਪਹਿਲਾਂ ਅਖ਼ਬਾਰਾਂ ਦੇ ਦਫ਼ਤਰਾਂ ਅੰਦਰ ਚਰਚਾ ਹੁੰਦੀ ਸੀ। ਦੂਜੇ ਦਿਨ ਅਖ਼ਬਾਰਾਂ ਦਾ ਮੂੰਹ ਵੇਖ ਲੋਕ ਮੂੰਹ ’ਚ ਉਂਗਲੀਆਂ ਪਾਉਂਦੇ ਸਨ।

ਅੱਜ ਦੀ ‘ਅਜੀਤ’ ਨੇ ਪਹਿਲੇ ਸਫ਼ੇ ’ਤੇ ਪੰਜਾਬ ਅੰਦਰ 6 ਕਿਸਾਨਾਂ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਖ਼ਬਰ ਛਾਪੀ ਹੈ। ਜਿਨ੍ਹਾਂ ਨਹੀਂ ਪੜ੍ਹੀ ਉਹ ਤਸਵੀਰਾਂ ਸਣੇ ਇਸ ਪੋਸਟ ਦੇ ਨਾਲ ਪੜ੍ਹ ਸਕਦੇ ਨੇ। ਜਿਨ੍ਹਾਂ ਪੜ੍ਹੀ ਸੀ ਉਨ੍ਹਾਂ ਵੀ ਮਾਤਰ ਪੜ੍ਹੀ ਸੀ। ਇਨ੍ਹਾਂ ਸਾਰਿਆਂ ਦਾ ਕੋਈ ਕਸੂਰ ਨਹੀਂ ਜੇ, ਵਧੇਰੇ ਅਖ਼ਬਾਰਾਂ ਨੂੰ ਵੀ ਪਤਾ ਨਹੀਂ ਲੱਗਾ ਬਈ ਇਕ ਦਿਨ ਵਿਚ ਰਾਜ ਅੰਦਰ 6 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ।

ਪੜ੍ਹੀ ਤਾਂ ਉਨ੍ਹਾਂ ਵੀ ਹੋਵੇਗੀ ਜਿਹੜੇ 10 ਸਾਲ ਕਿਸਾਨੀ ਦੇ ਹੱਕ ਵਿਚ ਹੋਕੇ ਦੇ ਕੇ ਰਾਜ ਕਰਨ ਮਗਰੋਂ ਹੁਣ ਥਕੇਵਾਂ ਲਾਹ ਰਹੇ ਨੇ। ਪੜ੍ਹੀ ਤਾਂ ਉਨ੍ਹਾਂ ਵੀ ਹੋਵੇਗੀ ਜਿਨ੍ਹਾਂ ਫ਼ਾਰਮ ਭਰਵਾਏ ਸੀ ਤੇ ਜਿਹੜੇ ਹੁਣ ਕਹਿੰਦੇ ਨੇ ਭਾਈ ਅਜੇ ਦੋ ਮਹੀਨੇ ਹੋਰ ਲੱਗ ਜਾਣੇ ਨੇ।

ਪੜ੍ਹੀ ਤਾਂ ਉਨ੍ਹਾਂ ਵੀ ਹੋਵੇਗੀ ਜਿਹੜੇ ਕਹਿੰਦੇ ਸਨ ਨਾ ਕੁਝ ਨੀਲੀਆਂ ਵਾਲਿਆਂ ਤੋਂ ਹੋਇਐ, ਨਾ ਕੁਝ ਚਿੱਟੀਆਂ ਵਾਲਿਆਂ ਤੋਂ ਹੋਣਾ ਜੇ। ਵੋਟਾਂ ਸਾਨੂੰ ਪਾਇਉ। ਪੜ੍ਹੀ ਤਾਂ ਉਨ੍ਹਾਂ ਵੀ ਹੋਵੇਗੀ ਜਿਹੜੇ ਕਹਿੰਦੇ ਸਨ ਕੇਂਦਰ ’ਚ ਸਰਕਾਰ ਸਾਡੀ ਐ, ਸਾਡਾ ਮੋਦੀ ਐ, ਜੋ ਕਹੋਗੇ ਕਰਵਾ ਦੇਵਾਂਗੇ, ਜੋ ਕਹੋਗੇ ਲਿਆ ਦੇਵਾਂਗੇ।

ਪੜ੍ਹੀ ਤਾਂ ਉਨ੍ਹਾਂ ਵੀ ਹੋਵੇਗੀ ਜਿਹੜੇ ਖੱਬੇ ਪੱਖੀ ਅਖਵਾਉਂਦੇ ਨੇ, ਕਿਸਾਨਾਂ ਦੇ, ਮਜ਼ਦੂਰਾਂ ਦੇ ਰਾਖੇ। ਉਹ ਆਂਹਦੇ ਨੇ ਬਈ ਸਾਨੂੰ ਤਾਂ ਤੁਸੀਂ ਸੱਤਾ ਹੀ ਨਹੀਂ ਦਿੰਦੇ, ਅਸੀਂ ਕੀ ਕਰੀਏ। ਕਤਾਰਾਂ ਬੰਨ੍ਹ ਕੇ ਰੋਸ ਮਾਰਚ ਕਢਾਉਣੈ ਤਾਂ ਦੱਸੋ, ਜਿੱਥੇ ਆਖੋ ਕੱਢ ਦਿਨੇ ਆਂ। ਨਾਲੇ ਸਾਡੇ ਵਿਚੋਂ ਬਹੁਤੇ ਤਾਂ ਇਸ ਵੇਲੇ ਕਿਸਾਨਾਂ ਲਈ ਨਹੀਂ ਸੁਰਜੀਤ ਗੱਗ ਲਈ ਸੋਚਦੇ ਪਏ ਨੇ। ਕਿਸਾਨਾਂ ਦੀਆਂ ਖੁਦਕੁਸ਼ੀਆਂ ਨਾਲੋਂ ਗੱਗ ਵੱਡੈ। ਇਕ ਦਿਨ ’ਚ 6 ਕਿਸਾਨਾਂ ਦੀ ਖੁਦਕੁਸ਼ੀ ਕੋਈ ਮਸਲਾ ਨਹੀਂ ਹੁੰਦੀ, ਅਸੀਂ ਗੱਗ ਦੀ ਉਸ ਸੋਟੀ ਦੀ ਅਜ਼ਾਦੀ ਦੇ ਅਲੰਬਰਦਾਰ ਹਾਂ, ਜਿਹੜੀ ਲੋਕਤੰਤਰ ਦੀ ਆੜ ਹੇਠ ਉਹ ਜਿੱਧਰ ਨੂੰ ਉਹਦਾ ਦਿਲ ਕਰੇ ਘੁਮਾਈ ਜਾਵੇ, ਕਿਸੇ ਦੇ ਗੋਡੇ ਲੱਗੇ, ਗਿੱਟੇ ਲੱਗੇ, ਮੂੰਹ ’ਤੇ ਜਾਂ ਫ਼ਿਰ ਅੱਖ ਕੱਢ ਦੇਵੇ, ਅਸੀਂ ਤਾਂ ਗੱਗ ਦੀ ਸੋਟੀ ਦੇ ਨਾਲ ਆਂ।

ਪੜ੍ਹੀ ਤਾਂ ਕਿਸਾਨ ਜੱਥੇਬੰਦੀਆਂ ਵੀ ਹੋਣੀ ਹੈ। ਪਰ ਕੀ ਕਰਨ ਜੱਥੇਬੰਦੀਆਂ ਵੀ ਕੋਈ ਕਿਸਾਨ ਜੱਥੇਬੰਦੀ ਹੋਵੇ ਤਾਂ ਹੈ ਨਾ। ਕੋਈ ਅਕਾਲੀ ਕਿਸਾਨ ਜੱਥੇਬੰਦੀ ਹੈ। ਕੋਈ ਕਾਂਗਰਸੀ ਕਿਸਾਨ ਜੱਥੇਬੰਦੀ ਹੈ, ਕੋਈ ਖੱਬੇ ਪੱਖੀਆਂ ਦੇ ਖੱਬੇ ਪੱਖ ਵਾਲੀ ਹੈ ਤੇ ਕੋਈ ਖੱਬੇ ਪੱਖੀਆਂ ਦੇ ਸੱਜੇ ਹੱਥ ਵਾਲੀ ਹੈ। ਸੰਭਲ ਸੰਭਲ ਪਬ ਧਰਦੀਆਂ ਨੇ, ਸੋਚ ਸੋਚ ਬੋਲਦੀਆਂ ਨੇ। ਸਮਾਂ ਲੱਭ ਲੱਭ ਕੇ ਬੋਲਦੀਆਂ ਨੇ। ਸਭ ਜਾਣਦੀਆਂ ਨੇ ਕਦ ਬੋਲਣਾ, ਕਦ ਨਹੀਂ ਬੋਲਣਾ, ਕਿੰਨਾ ਬੋਲਣਾ, ਕਿੰਨਾ ਨਹੀਂ ਬੋਲਣਾ। ਕਦੋਂ ਸਵਾਗਤ ਕਰਨੈ, ਕਦੋਂ ਨਿੰਦਾ ਕਰਨੀ ਐ।

6 ਕਿਸਾਨਾਂ ਦੀ ਇਕੋ ਦਿਨ ਆਤਮਹੱਤਿਆ ਦੀ ਖ਼ਬਰ ਪੜ੍ਹੀ ਤਾਂ ਉਨ੍ਹਾਂ ਵੀ ਹੋਵੇਗੀ ਜਿਹੜੇ ਕਿਸਾਨੀ ਸਮੱਸਿਆਵਾਂ ਦੇ ਮਾਹਿਰ ਅਖਵਾਉਂਦੇ ਨੇ, ਉਨ੍ਹਾਂ ਦੇ ਫੱਟਾਂ ਬਾਰੇ ਪੀ.ਐਚ.ਡੀ. ਕਰਦੇ ਨੇ, ਉਨ੍ਹਾਂ ਬਾਰੇ ਥੀਸਿਸ ਲਿਖ ਲਿਖ ਬੋਰੀਆਂ ਭਰੀ ਜਾਂਦੇ ਨੇ। ਇਕ ਦੂਜੇ ਦੇ ਅੰਕੜਿਆਂ ’ਚ ਨੁਕਸ ਕੱਢ ਕੱਢ ਕਿਸਾਨੀ ਦੀ ਸੇਵਾ ਕਰਦੇ ਨੇ, ਕਿਸਾਨਾਂ ਦੀ ਸਮੱਸਿਆ ਦਾ ਹੱਲ ਇਕ ਦੂਜੇ ਨੂੰ ਨੀਂਵਾਂ ਦਿਖਾਉਣ ’ਚ ਭਾਲਦੇ ਨੇ। ਉਨ੍ਹਾਂ ਵੀ ਕਰ ਲਏ ਹੋਣਗੇ ਅੱਜ ਦੀਆਂ ਆਤਮਹੱਤਿਆਵਾਂ ਨਾਲ ਆਪਣੇ ਅੰਕੜੇ ‘ਅਪਡੇਟ’।

ਪੜ੍ਹੀ ਤਾਂ ਉਨ੍ਹਾਂ ਵੀ ਹੋਵੇਗੀ ਉਹ ਜਿਹੜੇ ਆਪਣੇ ਪੰਜਾਬ ਤੋਂ ਲੋਕ ਸਭਾ ’ਚ ਨੇ, ਰਾਜ ਸਭਾ ’ਚ ਨੇ, ਜਿਹਨਾਂ ਦੇਸ਼ ਤਾਈਂ ਪੁਚਾਉਣੀ ਐ ਪੰਜਾਬ ਦੀ ਗੱਲ। ਪੜ੍ਹੀ ਤਾਂ ਉਨ੍ਹਾਂ 117 ਨੇ ਵੀ ਹੋਵੇਗੀ ਜਿਹੜੇ ਵਿਧਾਨ ਸਭਾ ਦੇ ਦਰਾਂ ’ਤੇ ਮੱਥਾ ਟੇਕ ਕੇ ਹਰ ਸੈਸ਼ਨ ’ਚ ਪਹੁੰਚਦੇ ਨੇ ਲੋਕਾਂ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ ਲੜਾਈ ਲੜਣ ਤੇ ਬਾਹਰ ਆਉਣ ਲੱਗਿਆਂ ਇਕ ਪੱਗ ਨੂੰ ਕੱਛ ’ਚ ਮਾਰ ਕੇ ਟੀ.ਵੀ. ਕੈਮਰਿਆਂ ਨੂੰ ‘ਬਾਈਟ’ ਦਿੰਦਾ ਏ ਬਈ ਅੱਜ ਦਾ ‘ਸ਼ਹੀਦ’ ਮੈਂ ਹਾਂ ਤੇ ਕੁਝ ਹੋਰ ਇੰਜ ਅੱਖਾਂ ਮਟਕਾ ਕੇ, ਛਾਤੀਆਂ ਫੁਲਾ ਕੇ ਬਾਹਰ ਨਿਕਲਦੇ ਨੇ, ਬਿਨਾ ਕੁਝ ਬੋਲਿਆਂ, ਪਾਸਾ ਵੱਟ ਕੇ ਖਿਸਕਦੇ ਜਾਪਦੇ ਨੇ ਪਰ ਉਨ੍ਹਾਂ ਦੀਆਂ ਅੱਖਾਂ, ਉਨ੍ਹਾਂ ਦੀ ‘ਬਾਡੀ ਲੈਗੁਏਜ’ ਕਹਿੰਦੀ ਐ, ਜਿਹੜਾ ਸਾਡੇ ਨਾਲ ਪੰਗਾ ਪਾਊ, ਉਹਨੂੰ ਨਹੀਂ ਬਖ਼ਸ਼ਦੇ।

ਪੜ੍ਹੀ ਤਾਂ ਉਹਨਾਂ ਵੀ ਹੋਊਗੀ ਜਿਹੜੇ ਇਨ੍ਹਾਂ 117 ਤੋਂ ਹਾਰ ਗਏ ਸਨ ’ਤੇ ਅਗਲੀ ਤਿਆਰੀ ਕਰ ਰਹੇ ਨੇ, ਪੰਜਾਂ ਸਾਲਾਂ ਬਾਅਦ ਪੈਣ ਵਾਲੀ ਛਿੰਝ ਦੀ। ਉਸ ਅਗਲੀ ਲੜਾਈ ਦੇ ਕੋਰਸ ਵਿਚ ਸ਼ਾਇਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਹੀਂ ਆਉਂਦੀਆਂ ਹੋਣੀਆਂ।

ਪੜ੍ਹੀ ਤਾਂ ਇਹ ਖ਼ਬਰ ਸਨਅਤਕਾਰਾਂ, ਦੁਕਾਨਦਾਰਾਂ, ਵਪਾਰੀਆਂ ਨੇ ਵੀ ਹੋਣੀ ਐ। ਪਰ ਅਜੇ ਤਾਂ ਇਹ ਸਾਰੀ ਜਮਾਤ ਜੀ.ਐਸ.ਟੀ. ਸਮਝਣ ਵਿਚ ਲੱਗੀ ਐ। ਨਾਲੇ ਆਪਣੇ ਇੱਥੇ ਵਧੀਆ ਦਸਤੂਰ ਐ, ਕਿਸਾਨਾਂ ਦਾ ਦਰਦ ਕਿਸਾਨ ਕਰਨ, ਸਨਅਤਕਾਰਾਂ ਦੀ ਤਕਲੀਫ਼ ਉਨ੍ਹਾ ਦੀ, ਵਪਾਰੀਆਂ ਦੇ ਮਸਲੇ ਉਨ੍ਹਾਂ ਦੇ। ਦੂਜਿਆਂ ਦੇ ਦਰਦ ਦਾ ਤਮਾਸ਼ਾ, ਕੰਧ ਕੇ ਬਹਿ ਕੇ ਵੇਖੋ।

ਲਉ, ਬਈ ਸੱਜਣੋਂ, ਜਿਹੜੇ 6 ਕਿਸਾਨ ਜਾਣੇ ਸੀ, ਚਲੇ ਗਏ। ਬੰਦੇ ਦਾ ਕੀ ਐ, ਅੱਜ ਮਰਿਆ, ਕਲ੍ਹ ਚੌਥਾ, ਪਰਸੋਂ ਭੋਗ ਐ। ਫ਼ਿਰ ਉਹਦਾ ਪਰਿਵਾਰ ’ਤੇ ਉਹਨਾਂ ਦਾ ਸੰਘਰਸ਼ ਐ।

ਕੱਖ ਨਹੀਂ ਹੁੰਦਾ, ਕੋਈ ਖ਼ਤਰਾ ਨੀ ਕਿਸੇ ਦੀ ਲੀਡਰੀ ਨੂੰ, ਕਿਸੇ ਦੀ ਸਰਕਾਰ ਨੂੰ, ਖ਼ਬਰਾਂ ਦੀ ਭੀੜ ’ਚ ਖ਼ਬਰਾਂ ਗੁਆਚ ਜਾਂਦੀਆਂ ਨੇ, ਇਹ ਵੀ ਗੁਆਚ ਜੂ। ਨਾਲੇ ਸ਼ੁੱਕਰਵਾਰ ਤਾਂ ਖ਼ਬਰ ਜਲਦੀ ਗੁਆਚਦੀ ਐ। ਪੁੱਛੋਂ ਕਿਉਂ, ਕਿਸੇ ਨੇ ਰਣਬੀਰ ਕਪੂਰ ਦੀ ‘ਜੱਗਾ ਜਸੂਸ’ ਵੇਖ਼ਣ ਜਾਣੈ ’ਤੇ ਕਿਸੇ ਨੇ ‘ਚੰਨਾ ਮੇਰਿਆ’ ਵੇਖਣੀ ਐ। ਉੱਤੋਂ ਮੌਜ ਮੇਲੇ ਵਾਲਾ ‘ਵੀਕੈਂਡ’ ਆ ਜਾਣੈ। ਸਨਿਚਰ, ਐਤ ਦੀ ਮਸਤੀ। ਉਨੇ ਚਿਰ ਨੂੰ ਮਰਨੇ ਪਰਨੇ ਦੀਆਂ ਰਸਮਾਂ ਨਿੱਬੜ ਜਾਣੀਆਂ ਨੇ। ਸੋਮਵਾਰ ਨੂੰ, ਨਵਾਂ ਹਫ਼ਤਾ, ਨਵੇਂ ਮਸਲੇ, ਨਵੀਂਆਂ ਖ਼ਬਰਾਂ।

ਐਂਵੇਂ ਭਾਵੁਕ ਹੋਣ ਦੀ ਲੋੜ ਨਹੀਂ। ਲੱਗੇ ਰਹੋ ਆਪੋ ਆਪਣੇ ਕੰਮੀਂ। ਨਾਲੇ ਹੋਰ ਖ਼ਬਰਾਂ ਥੋੜ੍ਹੀਆਂ ਨੇ। ਸ਼ਾਹਰੁਖ਼ ਪੰਜਾਬ ਹੋ ਕੇ ਗਿਐ, ਵੇਖਾਂ ਟਰੈਕਟਰ ਚੜ੍ਹ ਕੇ ਕਿੰਨਾ ਸੋਹਣਾ ਪਿਆ ਲੱਗਦੈ। ਰਾਖ਼ੀ ਸਾਵੰਤ ਨੂੰ ਥੋੜ੍ਹੀ ਦਿਨੀਂ ਫ਼ਿਰ ਆਉਣਾ ਪੈਣੈ। ਕੋਈ ਨਾ, ਕਿਸੇ ਦਿਨ ਸੰਨੀ ਲਿਉਨੀ ਵੀ ਆਜੂ, ਪੰਜਾਬ ਕਿਹੜਾ ਦੂਰ ਐ।

6 ਕਿਸਾਨਾਂ ਦੀ ਖੁਦਕੁਸ਼ੀ – ਇਹ ਤਾਂ ਸ਼ੁੱਕਰਵਾਰ ਸਵੇਰ ਦੀ ਖ਼ਬਰ ਸੀ। ਹੁਣ ਤਾਂ ਦੁਪਹਿਰ ਵੀ ਲੰਘੀ ਜਾਂਦੀ ਐ।

ਐੱਚ.ਐੱਸ.ਬਾਵਾ – ਜੁਲਾਈ 14, 2017

- Advertisement -

ਸਿੱਖ ਜਗ਼ਤ

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

31 ਜੁਲਾਈ ਤਕ ਬਣਾਈਆਂ ਜਾ ਸਕਣਗੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ

ਯੈੱਸ ਪੰਜਾਬ ਮੋਗਾ, 7 ਮਈ, 2024 ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,140FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...