Tuesday, May 21, 2024

ਵਾਹਿਗੁਰੂ

spot_img
spot_img

550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਅਤੇ ਇੰਟਰਫੇਥ ਗਲੋਬਲ ਸੰਮੇਲਨ 19-20 ਅਕਤੂਬਰ ਨੂੰ

- Advertisement -

ਲੁਧਿਆਣਾ, ਅਕਤੂਬਰ 16, 2019 –

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਨੂੰ ਸਮਰਪਿਤ, ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਅਤੇ ਇੰਟਰਫੇਥ ਗਲੋਬਲ ਸੰਮੇਲਨ 19 ਅਤੇ 20 ਅਕਤੂਬਰ ਨੂੰ ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਦੋਨੋਂ ਅੰਤਰਰਾਸ਼ਟਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਗੁਰਦੁਆਰਾ ਦੁਖਨਿਵਾਰਨ ਸਿੰਘ ਵਿਖੇ ਇਕ ਮੀਟਿੰਗ ਕੀਤੀ ਗਈ।

ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਦੁਆਰਾ.ਆਯੋਜਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ 19 ਅਕਤੂਬਰ ਨੂੰ ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰ ਗੰਜ ਵਿਖੇ ਕੀਤੀ ਜਾਏਗੀ ਜਿਸ ਵਿਚ ਯੂਕੇ ਤੋਂ ਪਹਿਲੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ , ਈਕੋਸਿੱਖ ਦੇ ਪ੍ਰਧਾਨ ਡਾ: ਰਾਜਵੰਤ ਸਿੰਘ, ਰਾਸ਼ਟਰਪਤੀ ਪੁਰਸਕਾਰ ਜੇਤੂ ਸਪੇਨ ਗਗਨਦੀਪ ਸਿੰਘ ਖਾਲਸਾ, ਪਹਿਲਾ ਸਿੱਖ ਲੀਡ ਚੈਪਲਿਨ ਯੂਕੇ ਕਰਤਾਰ ਸਿੰਘ, ਬ੍ਰਿਟਿਸ਼ ਆਰਮਡ ਫੋਰਸਿਜ਼ ਦੀ ਸਿੱਖ ਚੈਪਲਿਨ ਮਨਦੀਪ ਕੌਰ ਯੂਕੇ, ਡਾ: ਸੁਖਪ੍ਰੀਤ ਸਿੰਘ ਉਧੋਕੇ , ਨੌਜਵਾਨ ਉਦਮੀ ਕਰਨਵੀਰ ਸਿੰਘ ਇਕੱਠ ਦੌਰਾਨ ਸੰਬੋਧਨ ਕਰਨਗੇ।

20 ਅਕਤੂਬਰ ਨੂੰ ਇੰਟਰਫੇਥ ਗਲੋਬਲ ਸੰਮੇਲਨ ਡਾ. ਮਨਮੋਹਨ ਸਿੰਘ ਆਡੀਟੋਰੀਅਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਯਹੂਦੀ ਵਿਦਵਾਨ, ਸਵਿੱਜ਼ਰਲੈਂਡ ਕੇਵਿਨ ਅਰਸਤਿਡ ਕੁਰਨੇਲਿਸ, ਬੀ ਕੇ ਅੰਕਿਤਾ ਬ੍ਰਹਮਾ ਕੁਮਾਰੀ ਵਰਲਡ ਰੂਹਾਨੀ ਯੂਨੀਵਰਸਿਟੀ ਤੋਂ , ਚੀਫ ਇਮਾਮ ਇੰਡੀਆ ਮੌਲਾਨਾ ਮੁਹੰਮਦ ਉਮੈਰ ਅਲਾਸੀ, ਤਿੱਬਤੀ ਕੇਂਦਰ ਅਮਰੀਕਾ ਦੇ ਡਾਇਰੈਕਟਰ ਨਿਕੋਲਸ ਵਰਲੈਂਡ ਅਤੇ ਰੇਵਰੇਂਟ ਐੱਫ. ਆਰਟ ਬਿਸ਼ਪ ਦਿੱਲੀ ਦੇ ਸੈਕਟਰੀ ਅਜੀਤ ਪੈਟ੍ਰਿਕ ਹਿੱਸਾ ਲੈਣਗੇ।

ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ, ਨਾਇਬ ਸ਼ਾਹੀ ਇਮਾਮ ਮੌਲਾਣਾ ਰਹਿਮਾਨ ਉਸਮਾਨ ਲੁਧਿਆਣਵੀ , ਪਰਮਪਾਲ ਸਿੰਘ, ਗੁਰਸਾਹਿਬ ਸਿੰਘ, ਸੁਖਦੇਵ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਿੱਖ ਯੂਥ ਕਾਨਫ਼ਰੰਸ ਅਤੇ ਅੰਤਰਰਾਸ਼ਟਰੀ ਗਲੋਬਲ ਸੰਮੇਲਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਭਰ ਦੀਆਂ ਚੋਟੀ ਦੀਆਂ ਸ਼ਖਸੀਅਤਾਂ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਿਤ ਕਰਨਗੀਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਮਾਨਤਾਵਾਂ ਅਤੇ ਹੋਰ ਸਿੱਖਿਆਵਾਂ ਬਾਰੇ ਗੱਲ ਕਰਨਗੀਆਂ।

ਓਹਨਾ ਦਸਿਆ ਕਿ 100 ਤੋਂ ਵੱਧ ਐਨਜੀਓਜ਼, ਸੰਸਥਾਵਾਂ ਜਿਨ੍ਹਾਂ ਵਿੱਚ ਬਸਿਕਸ ਆਫ ਸਿੱਖੀ , ਦਸਵੰਧ ਗਰੁੱਪ , ਸਿਖਸ ਫਾਰ ਇਕੁਆਲੀਟੀ, ਬਾਬਾ ਮੁਕੰਦ ਸਿੰਘ ਮਨੁੱਖੀ ਭਲਾਈ ਸੰਗਠਨ, ਅਤੇ ਹੋਰ ਸਹਿਯੋਗੀ ਹੋਣਗੀਆਂ।

ਇਸ ਨੂੰ ਵੀ ਪੜ੍ਹੋ:  

ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ

- Advertisement -

ਸਿੱਖ ਜਗ਼ਤ

ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ ਵੱਲੋਂ ਸਿਨਸਿਨੈਟੀ ਉਹਾਇਓ ਵਿਖੇ ਸਿੱਖ ਯੂਥ ਸਿੰਪੋਜ਼ੀਅਮ 2024 ਦਾ ਆਯੋਜਨ

ਸਮੀਪ ਸਿੰਘ ਗੁਮਟਾਲਾ ਸਿਨਸਿਨੈਟੀ, ਓਹਾਇਓ, 20 ਮਈ, 2024 ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ ਓਹਾਇਓ ਦੇ ਸਿਨਸਨੈਟੀ, ਡੇਟਨ ਅਤੇ ਨੇੜਲੇ ਸ਼ਹਿਰਾਂ ਤੋਂ...

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,117FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...