ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ

ਯੈੱਸ ਪੰਜਾਬ
ਵੋਲਵਰਹੈਂਪਟਨ, 16 ਅਕਤੂੁਬਰ, 2019 –
ਇੰਗਲੈਂਡ ਵਿਚ ਵੋਲਵਰਹੈਂਪਟਨ ਵਿਖ਼ੇ ਇਕ ਵੱਡੇ ਹੋਟਲ ਵਿਚ ਪੰਜਾਬੀ ਵਿਆਹ ਮੌਕੇ ਹੋਈ ‘ਬਦਸ਼ਗਨੀ’ ਦੋਹਾਂ ਪਰਿਵਾਰਾਂ ਲਈ ਜ਼ਿੰਦਗੀ ਭਰ ਦੀ ਕੌੜੀ ਯਾਦ ਬਣ ਗਈ।

ਸਨਿਚਰਵਾਰ, 12 ਅਕਤੂਬਰ ਦੀ ਰਾਤ ਇਸ ਵਿਆਹ ਸੰਬੰਧੀ ਵੋਲਵਰਹੈਂਪਟਨ ਵਿਚ ਪਾਰਕ ਡਰਾਈਵ ਸਥਿਤ ਹੋਟਲ ਰਾਮਾਦਾ ਪਾਰਕ ਹਾਲ ਵਿਚ ਚੱਲ ਰਹੀ ਪਾਰਟੀ ਵਿਚ ਕਿਸੇ ਗੱਲ ਨੂੰ ਲੈ ਕੇ ਕੁਝ ਲੋਕ ਭਿੜ ਗਏ ਜਿਸ ਦੌਰਾਨ ਹੋਈ ਹਿੰਸਾ ਵਿਚ ਹੋਟਲ ਦੀ ਇਕ ਮਹਿਲਾ ਕਰਮਚਾਰੀ ਸਣੇ ਘੱਟੋ ਘੱਟ 4 ਵਿਅਕਤੀ ਜ਼ਖ਼ਮੀ ਹੋ ਗਏ।

ਹੋਟਲ ਕਰਮੀਆਂ ਨੇ ਹੋਟਲ ਦੇ ਅੰਦਰ ਹੁੰਦੇ ਝਗੜੇ ਅਤੇ ਤੋੜ ਭੰਨ ਨੂੰ ਵੇਖ਼ਦਿਆਂ ਇਕ ਦਮ ਪੁਲਿਸ ਅਤੇ ਐਂਬੂਲੈਂਸ ਨੂੂੰ ਸੂਚਿਤ ਕੀਤਾ ਜਿਸ ਮਗਰੋਂ ਪੁਲਿਸ ਅਤੇ ਐਂਬੂਲੈਂਸਾਂ ਮੌਕੇ ’ਤੇ ਪੁੱਜੀਆਂ।

ਵੀਡੀਉ ਦੇਖ਼ਣ ਲਈ ਇੱਥੇ ਕਲਿੱਕ ਕਰੋ

ਇਸੇ ਦੌਰਾਨ ਇਕ ਵਿਅਕਤੀ ਨੇ ਅੰਗਰੇਜ਼ੀ ਵਿਚ ਬੋਲਦਿਆਂ ਸਾਰਿਆਂ ਨੂੰ ਸ਼ਾਂਤ ਰਹਿਣ ਲਈ ਕਿਹਾ ਅਤੇ ਦੱਸਿਆ ਕਿ ਬਾਹਰ ਪੁਲਿਸ ਆ ਚੁੱਕੀ ਹੈ।

ਪਤਾ ਲੱਗਾ ਹੈ ਕਿ ਲੜਕੀ ਪਰਿਵਾਰ ਵੱਲੋਂ ਹੋਟਲ ਤੋਂ ਇਸ ਸੰਬੰਧੀ ਖ਼ੇਦ ਪ੍ਰਕਟ ਕਰਦਿਆਂ ਖ਼ਿਮਾ ਜਾਚਣਾ ਕੀਤੀ ਗਈ ਹੈ।

ਇਸ ਨੂੰ ਵੀ ਪੜ੍ਹੋ:  

ਰਾਣਾ ਸੋਢੀ ਤੇ ਰਾਜਾ ਵੜਿੰਗ ਨੂੰ ਕੈਪਟਨ ਦੀ ਗੱਡੀ ਨਾ ਚੜ੍ਹਣ ਦਿੱਤਾ – ਵਾਇਰਲ ਵੀਡੀਉ ਨੇ ਦੋ ਮੰਤਰੀ ਹੌਲੇ ਕੀਤੇ