Saturday, May 4, 2024

ਵਾਹਿਗੁਰੂ

spot_img
spot_img

35ਵੀਆਂ ਜਰਖੜ ਖੇਡਾਂ ਧੁਮ ਧਾਮ ਨਾਲ ਸ਼ੁਰੂ: ਹੋਣਹਾਰ ਬੱਚਿਆਂ ਨੂੰ ਏਵਨ ਕੰਪਨੀ ਨੇ ਸਾਈਕਲ ਭੇਟ ਕੀਤੇ

- Advertisement -

35th Jarkhar Games inaugurated, Avon Cycles presented bicycles to promising youngsters

ਯੈੱਸ ਪੰਜਾਬ
ਲੁਧਿਆਣਾ, 27 ਜਨਵਰੀ, 2023 –
35ਵੀਆਂ ਕੋਕਾ ਕੋਲਾ, ਏਵਨ ਸਾਈਕਲ ਜਰਖੜ ਖੇਡਾਂ ਅੱਜ ਇਥੇ ਧੁਮ ਧਾਮ ਨਾਲ ਸ਼ੁਰੂ ਹੋਈਆਂ, ਜਿਸ ਦੀ ਸ਼ੁਰੂਆਤ ਮੌਕੇ 1000 ਦੇ ਕਰੀਬ ਸਕੂਲੀ ਬੱਚਿਆਂ ਤੇ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਅਤੇ ਨਿਹੰਗ ਸਿੰਘਾਂ ਦੇ ਜਥੇ ਨੇ ਗੱਤਕੇ ਦੇ ਕਰਤੱਬ ਵਿਖਾਏ।

ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਸ਼ੁਰੂ ਹੋਈਆਂ ਖੇਡਾਂ ਮੌਕੇ ਉਦਘਾਟਨ ਕਰਨ ਪਹੁੰਚੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ„ ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਯੂਥ ਡਿਵੇਲਪਮੈਂਟ ਬੋਰਡ ਅਤੇ ਪ੍ਰੀਤਮ ਸਿੰਘ ਗਰੇਵਾਲ ਮੇਅਰ ਹੰਸਲੋ ਇੰਗਲੈਂਡ ਨੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾ ਅਤੇ ਖਿਡਾਰੀਆਂ ਨੂੰ ਜੀ ਆਇਆ ਆਖਿਆ।

ਪਹਿਲੇ ਦਿਨ ਹੋਏ ਹਾਕੀ ਮੁਕਾਬਲਿਆਂ ਵਿਚ ਹਾਬੜੀ (ਹਰਿਆਣਾ) ਨੇ ਬਠਿੰਡਾ ਨੂੰ 4-2 ਨਾਲ਼, ਹਾਕੀ ਜੂਨੀਅਰ ‘ਚ ਥੂਹੀ ਅਕੈਡਮੀ ਨਾਭਾ ਨੇ ਸੰਤ ਫਤਹਿ ਸਿੰਘ ਅਕੈਡਮੀ ਢੋਲਣ ਨੂੰ 3-2 ਨਾਲ਼, ਜਰਖੜ ਅਕੈਡਮੀ ਨੇ ਬਾਗੜੀਆਂ ਨੂੰ 5-0 ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੇ ਕਿਲਾ ਰਾਏਪੁਰ ਨੂੰ 5-0, ਰਾਮਪੁਰ ਕੋਚਿੰਗ ਸੈਂਟਰ ਨੇ ਜਗਤਾਰ ਇਲੈਵਨ ਜਰਖੜ ਨੂੰ 3-0 ਨਾਲ਼ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਖੇਡਾਂ ਤੇ ਸਿਖਿਆ ‘ਚ ਸਰਬੋਤਮ ਰਹੇ ਬੱਚਿਆਂ ਨੂੰ ਏਵਨ ਸਾਈਕਲ ਕੰਪਨੀ ਵੱਲੋੰ ਸਾਈਕਲਾਂ ਨਾਲ਼ ਸਨਮਾਨਿਤ ਕੀਤਾ ਗਿਆ।

ਮਾਤਾ ਸਾਹਿਬ ਕੌਰ ਚੈਰੀਟੇਬਲ ਟਰਸਟ ਵੱਲੋਂ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਵਿੱਚ ਨਾਇਬ ਸਿੰਘ ਜੋਧਾਂ ਆਲ ਓਪਨ ਕਬੱਡੀ ਕੱਪ, ਧਰਮ ਸਿੰਘ ਜਰਖੜ ਨਿਰੋਲ ਇੱਕ ਪਿੰਡ ਓਪਨ ਕੱਪ, ਮਹਿੰਦਰਪ੍ਰਤਾਪ ਸਿੰਘ ਗਰੇਵਾਲ ਗੋਲਡ ਕੱਪ, ਹਾਕੀ ਲੜਕੀਆਂ , ਹਾਕੀ ਜੂਨੀਅਰ ਮੁੰਡੇ, ਬਚਨ ਸਿੰਘ ਮੰਡੋਰ ਕੁਸ਼ਤੀ ਕੱਪ, ਅਮਰਜੀਤ ਸਿੰਘ ਗਰੇਵਾਲ ਵਾਲੀਬਾਲ ਕੱਪ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ।

ਇਸ ਮੌਕੇ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਹਰਕਮਲ ਸਿੰਘ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਨਰਾਇਣ ਸਿੰਘ ਗਰੇਵਾਲ, ਦੇਪਿੰਦਰ ਸਿੰਘ ਡਿੰਪੀ, ਬਲਬੀਰ ਸਿੰਘ ਇੰਸਪੈਕਟਰ, ਸਾਬੀ ਜਰਖੜ, ਅਜੈਬ ਸਿੰਘ ਗਰਚਾ ਯੂ ਕੇ, ਹਰਦੀਪ ਸਿੰਘ ਸੈਣੀ, ਲਕਸ਼ੈ ਭਾਰਤੀ, ਜੀਤ ਸਿੰਘ ਲਾਦੀਆਂ, ਹੈਰੀ ਗੁੱਜਰਵਾਲ਼, ਕੁਲਵੰਤ ਸਿੰਘ ਰੇਲਵੇ, ਨਿੰਮਾ ਡੇਹਲੋਂ, ਬਲਜੀਤ ਸਿੰਘ ਗਿੱਲ, ਤੇਜਿੰਦਰ ਸਿੰਘ ਧਮੋਟ, ਮਨਮੋਹਣ ਸਿੰਘ ਧਮੋਟ ਤੇ ਧਮੋਟ ਕਲੱਬ ਦੇ ਹੋਰ ਮੈਂਬਰਾਂ ਤੋ ਇਲਾਵਾ ਸੰਦੀਪ ਪੰਧੇਰ, ਪਰਮਜੀਤ ਸਿੰਘ ਨੀਟੂ, ਟਰੱਸਟ ਦੇ ਸਮੂਹ ਮੈੰਬਰ ਤੇ ਅਹੁਦੇਦਾਰ ਹਾਜਰ ਸਨ।

ਖੇਡ ਪਰਮੋਟਰ ਜਗਰੂਪ ਸਿੰਘ ਨੇ ਸਮੂਜ ਖੇਡ ਪ੍ਰੇਮੀਆਂ ਨੁੰ ਹੁੰਮ ਹੁੰਮਾ ਕੇ ਜਰਖੜ ਪਹੁੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ 28 ਜਨਵਰੀ ਨੁੰ ਹਾਕੀ ਸੀਨੀਅਰ, ਕਬੱਡੀ, ਕੁਸ਼ਤੀ ਅਤੇ ਵਾਲੀਬਾਲ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ 29 ਜਨਵਰੀ ਨੂੰ ਖੇਡਾਂ ਦੀ ਸਮਾਪਤੀ ਮੌਕੇ ਲੋਕ ਗਾਇਕ ਹਰਭਜਨ ਮਾਨ ਦਾ ਅਖਾੜਾ ਲੱਗੇਗਾ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਹੋਈ ਸ਼ੁਰੂਆਤ

ਯੈੱਸ ਪੰਜਾਬ ਅੰਮ੍ਰਿਤਸਰ / ਤਰਨ ਤਾਰਨ, 30 ਅਪ੍ਰੈਲ, 2024 ਪਾਰਲੀਮੈਂਟਰੀ ਹਲਕਾ ਸ਼੍ਰੀ ਖਡੂਰ ਸਾਹਿਬ ਤੋ ਅਜ਼ਾਦ ਉਮੀਦਵਾਰ ਵਜੋਂ ਵਾਰਸ ਪੰਜਾਬ ਦੇ ਦੇ ਪ੍ਰਧਾਨ ਅਤੇ ਡਿਬਰੂਗੜ ਜੇਲ੍ਹ ਅਸਾਮ ’ਚ ਐਨ ਐਸ ਏ...

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗੁਰਮਤਿ ਸਮਾਗਮ

ਯੈੱਸ ਪੰਜਾਬ ਅੰਮ੍ਰਿਤਸਰ, 30 ਅਪ੍ਰੈਲ, 2024 ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੇ ਗੁਰਦੁਆਰਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,152FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...