Tuesday, November 29, 2022

ਵਾਹਿਗੁਰੂ

spot_img


10ਵਾਂ ਕੈਲਗਰੀ ਗੋਲਡ ਹਾਕਸ ਹਾਕੀ ਕੱਪ 7 ਅਕਤੂਬਰ ਤੋਂ – ਰੱਸਾਕਸ਼ੀ, ਤਾਸ਼ ਸੀਪ, ਦਸਤਾਰ, ਗਿੱਧੇ ਤੇ ਭੰਗੜੇ ਦੇ ਵੀ ਹੋਣਗੇ ਮੁਕਾਬਲੇ

ਯੈੱਸ ਪੰਜਾਬ
ਬਿਨਾਂ ਸ਼ੱਕ ਕਨੇਡਾ ਦੇ ਵਿੱਚ ਪੰਜਾਬੀਆਂ ਨੇ ਇਕ ਵੱਖਰੇ ਪੰਜਾਬ ਦੀ ਬੁਨਿਆਦ ਪੈਦਾ ਕਰ ਦਿੱਤੀ ਹੈ, ਕਿਉਂਕਿ ਕੈਨੇਡਾ ਦੇ ਵਿਚ ਹਰ ਜਗ੍ਹਾ, ਹਰ ਖੇਤਰ ਵਿੱਚ ਪੰਜਾਬੀਆਂ ਦਾ ਬੋਲਬਾਲਾ ਹੈ । ਕੈਨੇਡਾ ਦੀ ਆਰਥਿਕ ਵਿਵਸਥਾ ਨੂੰ ਓੁੱਚਾ ਚੁੱਕਣ ਦੇ ਵਿਚ ਜਿੱਥੇ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ, ਉੱਥੇ ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬੀ ਇੱਥੋਂ ਜਾ ਕੇ ਉੱਥੋਂ ਦੇ ਓਲੰਪੀਅਨ ਪੱਧਰ ਦੇ ਖਿਡਾਰੀ ਬਣ ਗਏ ਹਨ ।

ਓਲੰਪਿਕ ਖੇਡਾਂ ਕਾਮਨਵੈਲਥ ਖੇਡਾਂ ਆਦਿ ਵਿਚ ਉਨ੍ਹਾਂ ਨੇ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ । ਪੰਜਾਬੀ ਜਿਸ ਮੁਲਕ ਵਿੱਚ ਵੀ ਗਏ ਉਨ੍ਹਾਂ ਦਾ ਹਾਕੀ ਅਤੇ ਕਬੱਡੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਇਆ। ਹਾਕੀ ਪੰਜਾਬੀਆਂ ਦੇ ਖ਼ੂਨ ਵਿੱਚ ਵਸੀ ਹੋਈ ਖੇਡ ਹੈ। ਪੰਜਾਬੀ ਭਾਵੇਂ ਪਾਕਿਸਤਾਨੀ ਪੰਜਾਬ ਦਾ ਹੋਵੇ ,ਭਾਵੇਂ ਭਾਰਤੀ ਪੰਜਾਬ ਦਾ ਹੋਵੇ,ਜਦੋਂ ਹੀ ਉਹ ਹਾਕੀ ਖੇਡਣ ਲੱਗਦਾ ਹੈ ਤਾਂ ਹਾਕੀ ਉਸ ਦੇ ਸਰੀਰ ਦਾ ਹੀ ਇੱਕ ਹਿੱਸਾ ਬਣ ਜਾਂਦੀ ਹੈ । ਕੈਨੇਡਾ ਦੀ ਜਦੋਂ ਕੋਈ ਵੀ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵਾਸਤੇ ਕੈਨੇਡਾ ਦੀ ਕੌਮੀ ਹਾਕੀ ਟੀਮ ਦਾ ਐਲਾਨ ਹੁੰਦਾ ਹੈ। ਉਸ ਵਿੱਚ 4 ਤੋਂ 7 ਤੱਕ ਪੰਜਾਬੀ ਖਿਡਾਰੀਆਂ ਦੀ ਗਿਣਤੀ ਲਗਪਗ ਹੁੰਦੀ ਹੀ ਹੈ ।

ਭਾਵੇਂ ਕੈਨੇਡਾ ਵਿੱਚ ਆਈਸ ਹਾਕੀ ਦਾ ਵਧੇਰੇ ਬੋਲਬਾਲਾ ਹੈ ,ਪਰ ਫੀਲਡ ਹਾਕੀ ਵੀ ਕਿਸੇ ਪੱਧਰ ਤੇ ਘੱਟ ਨਹੀਂ ਹੈ। ਭਾਵੇਂ ਫੀਲਡ ਹਾਕੀ ਬਰੈਂਪਟਨ , ਸਰੀ ਆਦਿ ਸ਼ਹਿਰਾਂ ਵਿੱਚ ਜ਼ਿਆਦਾਤਰ ਖੇਡੀ ਜਾਂਦੀ ਹੈ। ਪਰ ਹੁਣ ਦੂਸਰੇ ਸ਼ਹਿਰਾਂ ਵਿੱਚ ਵੀ ਫੀਲਡ ਹਾਕੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ।

Jagroop Jarkhar 1ਕੈਨੇਡਾ ਦੇ ਸ਼ਹਿਰ ਕੈਲਗਰੀ ਜਿੱਥੇ ਪੰਜਾਬੀਆਂ ਦੀ ਵੱਡੀ ਵਸੋਂ ਹੈ ਉੱਥੇ ਫੀਲਡ ਹਾਕੀ ਦਾ 10ਵਾਂ ਕੈਲਗਰੀ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ 7 ਤੋਂ 9 ਅਕਤੂਬਰ ਤੱਕ ਜੈਨਸਿਸ ਸੈਂਟਰ ਕੈਲਗਰੀ ਵਿੱਚ ਕਰਵਾਇਆ ਜਾ ਰਿਹਾ ਹੈ । ਇਸ ਵਿੱਚ ਹਾਕੀ ਪ੍ਰੀਮੀਅਮ ਵਰਗ ,ਹਾਕੀ ਸੋਸ਼ਲ ਵਰਗ, ਰੱਸਾਕਸ਼ੀ ਮਰਦ ਅਤੇ ਇਸਤਰੀਆਂ ਦੇ ਮੁਕਾਬਲੇ ,ਬਾਬਿਆਂ ਦੀ ਤਾਸ਼ ਸੀਪ ਖੇਡ , ਦਸਤਾਰ ਮੁਕਾਬਲੇ ਤੋਂ ਇਲਾਵਾ ਗਿੱਧਾ ਭੰਗੜਾ ਟੂਰਨਾਮੈਂਟ ਦੌਰਾਨ ਮੁੱਖ ਖਿੱਚ ਦਾ ਕੇਂਦਰ ਹੋਣਗੇ ।

ਹਾਕੀ ਵਿੱਚ ਭਾਗ ਲੈ ਰਹੀਆਂ ਚੋਟੀ ਦੀਆਂ 12 ਟੀਮਾਂ ਵਿਚ ਕੈਨੇਡਾ ,ਅਮਰੀਕਾ ,ਅਰਜਨਟੀਨਾ ਆਦਿ ਮੁਲਕਾਂ ਤੋਂ ਦੁਨੀਆਂ ਭਰ ਦੇ ਨਾਮੀ ਖਿਡਾਰੀ ਆਪਣੇ ਹਾਕੀ ਹੁਨਰ ਦਾ ਵਿਖਾਵਾ ਕਰਨਗੇ । ਇਸ ਤੋਂ ਇਲਾਵਾ ਸੋਸ਼ਲ ਵਰਗ ਵਿਚ ਜਿੰਨੇ ਵੀ ਸਥਾਨਕ ਖਿਡਾਰੀ ਹਨ, ਉਹ ਖੇਡਣਗੇ । ਰੱਸਾਕਸ਼ੀ ਦੇ ਮੁਕਾਬਲੇ ਵਿੱਚ 8 ਟੀਮਾਂ ਇਕ ਵੱਖਰੇ ਅੰਦਾਜ਼ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਗੇ। ” ਦੇਖ ਕੇ ਨਾ ਖੇਡ ਕਾਕਾ ” ਵੇਖੀਂ ਕਿਤੇ ਕੰਮ ਨਾ ਖਰਾਬ ਹੋਵੇ, ਬਾਬਿਆਂ ਦੀ ਢਾਣੀ ਦੀ ” ਤਾਸ਼ਸੀਪ ” ਵਿੱਚ 60 ਦੇ ਕਰੀਬ ਟੀਮਾਂ ਆਪਣਾ ਮਨੋਰੰਜਨ ਕਰਨਗੀਆਂ ।

ਬੱਚਿਆਂ ਨੂੰ ਸਿੱਖੀ ਪ੍ਰਤੀ ਉਤਸ਼ਾਹਤ ਕਰਨ ਦਾ ਉਪਰਾਲਾ “ਦਸਤਾਰ ਮੁਕਾਬਲਾ” ਵੀ ਆਪਣੇ ਆਪ ਵਿਚ ਇਕ ਵਿਲੱਖਣ ਪਹਿਚਾਣ ਛੱਡੇਗਾ। ਪੰਜਾਬੀ ਹੋਏ ਹੋਣ ਇਕੱਠੇ, ਉਥੇ ਨਾ ਹੋਵੇ ਗਿੱਧਾ ਭੰਗੜਾ। ਇਹ ਹੋ ਹੀ ਨੀ ਸਕਦਾ, ਫਿਰ ਕੈਲਗਰੀ ਵਿੱਚ ਵੀ ਗਿੱਧਾ ਭੰਗੜਾ ਢੋਲ ਦੀ ਤਾਲ ਤੇ ਆਪਣਾ ਰੰਗ ਵਿਖਾਏਗਾ। ਤਿੰਨੇ ਦਿਨ ਗੁਰੂ ਦਾ ਲੰਗਰ ਅਤੁੱਟ ਚੱਲੇਗਾ ਅਤੇ ਦਰਸ਼ਕਾਂ ਦੇ ਲਈ ਤੋਹਫਿਆਂ ਵਾਲੇ ਡਰਾਅ ਕੱਢੇ ਜਾਣਗੇ ।

ਕੈਲਗਰੀ ਹਾਕਸ ਕੱਪ ਕਰਵਾਉਣ ਵਿਚ ਮੋਗੇ ਅਤੇ ਲੁਧਿਆਣੇ ਵਾਲਿਆਂ ਦੀ ਅਹਿਮ ਭੂਮਿਕਾ ਹੈ । ਜ਼ਿਲ੍ਹਾ ਮੋਗਾ ਵਿੱਚ ਕੁਰਬਾਨੀਆਂ ਵਾਲਾ ,ਆਜ਼ਾਦੀ ਘੁਲਾਟੀਆਂ ਵਾਲਾ ਪਿੰਡ ਢੁੱਡੀਕੇ ਉੱਥੋਂ ਦੀ ਹਾਕੀ ਦੀ ਰਾਜਧਾਨੀ ਹੈ । ਪਿੰਡ ਢੁੱਡੀਕੇ ਦਾ ਮਹਿੰਦਰ ਸਿੰਘ ਫੌਜ ਦੀ ਹਾਕੀ ਵਿੱਚ ਧਰੂ ਤਾਰੇ ਵਾਂਗ ਚਮਕਿਆ। ਖੇਡ ਲਿਖਤਾਂ ਦਾ ਓਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਉੱਥੋਂ ਦੀ ਇੱਕ ਵਿਲੱਖਣ ਪਹਿਚਾਣ ਹੈ ਪਿੰਡ ਢੁਡੀਕੇ ਦਾ ਜੰਮਪਲ ਸਾਬਕਾ ਕੌਮੀ ਹਾਕੀ ਖਿਡਾਰੀ ਕਰਮਜੀਤ ਸਿੰਘ ਕਰਮਾ ਜਿਸ ਨੇ ਸਧਾਰ ਕਾਲਜ ਵਿੱਚ ਵਧੀਆ ਦਰਜੇ ਦੀ ਹਾਕੀ ਖੇਡੀ ਹੈ ਉਹ ਕੈਲਗਰੀ ਹਾਕਸ ਗੋਲਡ ਕੱਪ ਦਾ ਮੁੱਖ ਪ੍ਰਬੰਧਕ ਹੈ।

ਉਸ ਨੇ ਆਪਣੀ ਪੂਰੀ ਟੀਮ ਗੁਰਲਾਲ ਸਿੰਘ ਮਾਣੂੰਕੇ ,ਬਾਰਦੇਕੇ, ਛੱਜਾਵਾਲ ਅਤੇ ਹੋਰ ਇਲਾਕੇ ਦੇ ਹਾਕੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨਾਲ ਮਿਲ ਕੇ ਪਿਛਲੇ 10, 15 ਸਾਲ ਤੋਂ ਕੈਲਗਰੀ ਦੇ ਵਿੱਚ ਫੀਲਡ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਬੂਟਾ ਲਾਇਆ ਸੀ। ਇਹ ਬੂਟਾ ਹੁਣ ਭਰ ਜਵਾਨੀ ਵਿੱਚ ਹੋ ਕੇ ਫਲ ਦੇਣ ਯੋਗਾ ਹੋ ਗਿਆ ਹੈ। ਖੇਡਾਂ ਖਾਸ ਕਰਕੇ ਹਾਕੀ ਦੇ ਪ੍ਰਫੁੱਲਤ ਹੋਏ ਇਸ ਬੂਟੇ ਦਾ ਆਨੰਦ ਕੈਲਗਰੀ ਵਿੱਚ ਵੱਸਦਾ ਪੂਰਾ ਪੰਜਾਬੀ ਭਾਈਚਾਰਾ ਮਾਣ ਰਿਹਾ ਹੈ ।

ਯੂਨਾਈਟਿਡ ਹਾਕਸ ਹਾਕੀ ਕਲੱਬ ਕੈਲਗਰੀ ਵਾਲਿਆਂ ਨੇ ਆਪਣਾ ਖੇਡਾਂ ਦਾ ਪੋਸਟਰ ਵੀ ਜਾਰੀ ਕਰ ਦਿੱਤਾ ਹੈ ।ਵੱਡੇ ਵੱਡੇ ਸਪਾਂਸਰਾਂ ਨੇ ਵੀ ਉਨ੍ਹਾਂ ਲਈ ਮਾਇਆ ਦਾ ਗੱਫਾ ਖੋਲ੍ਹ ਦਿੱਤਾ ਹੈ । ਕੈਲਗਰੀ ਵਿੱਚ ਵੱਸਦਾ ਪੂਰਾ ਪੰਜਾਬੀ ਭਾਈਚਾਰਾ ਤਨ ਮਨ ਧਨ ਨਾਲ ਟੂਰਨਾਮੈਂਟ ਦੀ ਕਾਮਯਾਬੀ ਲਈ ਜੁਟਿਆ ਹੋਇਆ ਹੈ । ਮੇਰਾ ਵੀ ਇਰਾਦਾ ਜਿਹਾ ਬਣਦਾ ਹੈ ਕਿ ਮੈਂ ਵੀ ਕੈਲਗਰੀ ਹਾਕੀ ਕੱਪ ਦਾ ਨਜ਼ਾਰਾ ਵੇਖ ਹੀ ਆਵਾਂ, ਜੇ ਵਾਹਿਗੁਰੂ ਨੇ ਚਾਹਿਆ ਤਾਂ ਅਕਤੂਬਰ ਮਹੀਨੇ ਕੈਲਗਰੀ ਹੋਵਾਂਗੇ । ਨਹੀਂ ਫੇਰ ਇੰਡੀਆ ਵਿੱਚੋ ਤਾਂ ਕੋਈ ਮਾਈ ਦਾ ਲਾਲ ਸਾਨੂੰ ਕੱਢ ਹੀ ਨਹੀਂ ਸਕਦਾ ।

ਵਾਹਿਗੁਰੂ ਭਲੀ ਕਰੇ ਕੈਲਗਰੀ ਹਾਕਸ ਹਾਕੀ ਕੱਪ ” ਦਿਨ ਦੁੱਗਣੀ ਰਾਤ ਚੌਗੁਣੀ” ਤਰੱਕੀ ਕਰੇ । ਇਹ ਟੂਰਨਾਮੈਂਟ ਹਾਕੀ ਦੇ ਇਤਿਹਾਸ ਦਾ ਇੱਕ ਪੰਨਾ ਬਣੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ ਸਰੋਤ ਹੋਵੇ । ਸਾਰੇ ਪ੍ਰਬੰਧਕਾਂ ਨੂੰ ਪ੍ਰਮਾਤਮਾ ਸੁਮੱਤ ਬਖਸ਼ੇ । ਮੇਰੀ ਤਾਂ ਓੁਸ ਦਾਤੇ ਅੱਗੇ ਇਹੋ ਦੁਆ ਹੈ । ਗੁੱਡਲੱਕ ਕੈਲਗਰੀ ਵਿਚ ਖੇਡਾਂ ਦੇ ਜ਼ਰੀਏ ਪੰਜਾਬੀ ਭਾਈਚਾਰੇ ਨੂੰ ਇਕੱਠੇ ਕਰਨ ਵਾਲਿਓ ,ਰੱਬ ਰਾਖਾ !

ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ +91-9814300722

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਯੈੱਸ ਪੰਜਾਬ  ਅੰਮ੍ਰਿਤਸਰ, 26 ਨਵੰਬਰ, 2022 - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ...

ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਯਤਨ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ’ਤੇ ਕੇਂਦਰ ਸਰਕਾਰ ਦਾ ਹਮਲਾ: ਅਕਾਲ ਤਖ਼ਤ

ਯੈੱਸ ਪੰਜਾਬ ਅੰਮ੍ਰਿਤਸਰ, 26 ਨਵੰਬਰ, 2022: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਯਤਨਾਂ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ’ਤੇ ਕੇਂਦਰ ਸਰਕਾਰ ਦਾ...

ਕੌਮਾਂਤਰੀ ‘ਸਿੱਖ ਬੈਂਕ’ ਅਤੇ ‘ਸਿੱਖ ਐਜੂਕੇਸ਼ਨ ਬੋਰਡ’ ਬਣਾਉਣ ਲਈ ਯਤਨ ਕੀਤੇ ਜਾਣ ਦੀ ਲੋੜ: ਗਿਆਨੀ ਹਰਪ੍ਰੀਤ ਸਿੰਘ

ਯੈੱਸ ਪੰਜਾਬ ਅੰਮ੍ਰਿਤਸਰ, 26 ਨਵੰਬਰ, 2022: ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਸਨਿਚਰਵਾਰ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਇਕ ਕੌਮਾਂਤਰੀ ਸਿੱਖ ਬੈਂਕ ਦੀ ਸਥਾਪਨਾ ਅਤੇ ਸਿੱਖ ਕੌਮ ਦਾ ਆਪਣਾ...

ਦਰਬਾਰ ਸਾਹਿਬ ਨੇੜੇ ਇਸਾਈ ਭਾਈਚਾਰੇ ਦਾ ਪ੍ਰਚਾਰ ਕਰ ਰਹੀ ਵਿਦੇਸ਼ੀ ਔਰਤ ਦੀ ਜਾਂਚ ਕਰੇ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ: ਮਨਜੀਤ ਸਿੰਘ ਭੋਮਾ

ਯੈੱਸ ਪੰਜਾਬ ਅੰਮ੍ਰਿਤਸਰ, 25 ਨਵੰਬਰ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਚੇਅਰਮੈਨ ਮਨਜੀਤ ਸਿੰਘ ਭੋਮਾਂ ਨੇ ਧਰਮ ਸਿੰਘ ਮਾਰਕੀਟ ਵਿਖੇ ਨੇੜੇ ਜ਼ਿਲਿਆਂ ਵਾਲ਼ਾ ਬਾਗ਼ ਕੋਲ਼ ਸ੍ਰੀ...

ਦਾਸਤਾਨ-ਏ-ਸਰਹਿੰਦ ਫ਼ਿਲਮ ਦੇ ਵਿਰੋਧ ਵਿੱਚ ਆਈਆਂ ਸਿੱਖ ਜੱਥੇਬੰਦੀਆਂ, ਕਿਹਾ ਕਾਰਟੂਨ ਫ਼ਿਲਮ ਦਾ ਸਹਾਰਾ ਲੈ ਕੇ ਸਿੱਖਾਂ ਨੂੰ ਬੁੱਤਪ੍ਰਸਤੀ ਵੱਲ ਧੱਕਿਆ ਜਾ ਰਿਹਾ

ਯੈੱਸ ਪੰਜਾਬ ਜਲੰਧਰ, 24 ਨਵੰਬਰ, 2022: ‘ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ‘ਆਵਾਜ਼-ਏ-ਕੌਮ’ ਜੱਥੇਬੰਦੀ ਅਤੇ ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਸਮੂਹ ਜਥੇਬੰਦੀਆਂ ਵੱਲੋਂ ‘ਦਾਸਤਾਨ-ਏ-ਸਰਹਿੰਦ’ ਫ਼ਿਲਮ ਦਾ ਵਿਰੋਧ ਕਰਦਿਆਂ ਕਿਹਾ ਗਿਆ ਹੈ ਕਿ...

1984 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਨਮਾਨਤ ਕਰਨ ਵਾਲੇ ਸਾਨੂੰ ਸਿੱਖੀ ਮਸਲਿਆਂ ’ਤੇ ਪਾਠ ਨਾ ਪੜ੍ਹਾਉਣ: ਹਰਮੀਤ ਸਿੰਘ ਕਾਲਕਾ ਨੇ ਸਰਨਾ ਭਰਾਵਾਂ ’ਤੇ ਸਾਧਿਆ ਨਿਸ਼ਾਨਾ

ਯੈੱਸ ਪੰਜਾਬ ਨਵੀਂ ਦਿੱਲੀ, 24 ਨਵਬੰਰ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਨਮਾਨਤ...

ਮਨੋਰੰਜਨ

ਪੰਜਾਬੀ ਸਿਨੇਮਾ ਦੀ ਹਿੱਟ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਨੂੰ ‘ਐਮਾਜ਼ਨ ਪ੍ਰਾਈਮ ਵੀਡਓ’ ਤੇ ਮਿਲ ਰਿਹੈ ਭਰਵਾਂ ਹੁੰਗਾਰਾ

ਯੈੱਸ ਪੰਜਾਬ ਚੰਡੀਗੜ੍ਹ, 29 ਨਵੰਬਰ, 2022: ਮਸ਼ਹੂਰ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ਨੇ ਪੰਜਾਬੀ ਸਿਨੇਮਾ ਦੀ ਸੁਪਰਹਿੱਟ ਫਿਲਮ, 'ਤੇਰੀ ਮੇਰੀ ਗਲ ਬਣ ਗਈ' ਹੁਣ ਸਾਨੂੰ ਦੇਖਣ ਨੂੰ ਮਿਲੇਗੀ। ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ...

ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਫ਼ਿਲਮ ‘ਤੇਰੇ ਲਈ’

ਹਰਜਿੰਦਰ ਸਿੰਘ ਜਵੰਦਾ ਬਦਲਦੇ ਦੌਰ ਵਿੱਚ ਦੁਨੀਆਂ ਦੇ ਰੰਗ ਹੀ ਨਹੀਂ ਬਦਲੇ ਸਿਨਮਾ ਦੇ ਵੀ ਰੰਗ ਬਦਲ ਗਏ ਹਨ। ਫਿਲਮਾਂ ਬਦਲ ਗਈਆਂ ਹਨ। ਕਹਾਣੀਆਂ ਬਦਲ ਗਈਆਂ ਹਨ। ਫਿਲਮਾਂ ਵਿਚਲੀ ਮੁਹੱਬਤ ਦੇ ਰੰਗ ਅਤੇ ਅੰਦਾਜ਼ ਵੀ...

ਗਾਇਕ ਫ਼ਾਜ਼ਿਲਪੁਰੀਆ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ

ਯੈੱਸ ਪੰਜਾਬ ਗੁਰੂਗ੍ਰਾਮ, 18 ਨਵੰਬਰ, 2022: ਹਰਿਆਣਵੀ ਗਾਇਕ ਫ਼ਾਜ਼ਿਲਪੁਰੀਆ ਨੂੰ ਗੁਰੂਗ੍ਰਾਮ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਬੌਲੀਵੁੱਡ ਵਿੱਚ ਵੀ ਗ਼ੀਤ ਗਾ ਚੁੱਕੇ ਫ਼ਾਜ਼ਿਲਪੁਰੀਆ ਗੁਰੂਗ੍ਰਾਮ ਵਿੱਚ ਹੋ ਰਹੇ ਇਕ ਪ੍ਰਦਰਸ਼ਨ ਦੇ ਸਮਰਥਨ ਲਈ ਪੁੱਜੇ ਸਨ। ਇਹ ਪ੍ਰਦਰਸ਼ਨ ਅਹੀਰ...

‘ਕਿਸਮਤ 2’, ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਅਤੇ ‘ਫੁੱਫੜ ਜੀ’ ਲਈ ਜ਼ੀ ਸਟੂਡੀਓਜ਼ ਨੇ ਪੀ.ਟੀ.ਸੀ. ਐਵਾਰਡਜ਼ ਵਿੱਚ 36 ਨਾਮਜ਼ਦਗੀਆਂ ਪ੍ਰਾਪਤ

ਹਰਜਿੰਦਰ ਸਿੰਘ ਜਵੰਦਾ ਚੰਡੀਗੜ੍ਹ, 17 ਨਵੰਬਰ, 2022: ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪੁਰਸਕਾਰ ਸਮਾਰੋਹ ਲਈ ਦੌੜ ਸ਼ੁਰੂ ਹੋਣ ਦੇ ਨਾਲ, ਜ਼ੀ ਸਟੂਡੀਓਜ਼ ਨਵੇਂ ਰਿਕਾਰਡ ਬਣਾਉਣ ਅਤੇ ਪੁਰਾਣੇ ਤੋੜਨ ਲਈ ਪੂਰੀ ਤਰ੍ਹਾਂ...

’ਤੇ ਹੁਣ ਬੱਬੂ ਮਾਨ ਨੂੰ ਮਿਲੀ ਧਮਕੀ, ਪ੍ਰਸਿੱਧ ਗਾਇਕ ਦੇ ਮੋਹਾਲੀ ਸਥਿਤ ਘਰ ਦੀ ਸੁਰੱਖ਼ਿਆ ਵਧਾਈ

ਯੈੱਸ ਪੰਜਾਬ ਮੋਹਾਲੀ, 17 ਨਵੰਬਰ, 2022: ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਫ਼ਿਲਮ ਅਦਾਕਾਰ ਬੱਬੂ ਮਾਨ ਨੂੰ ਮਿਲੀ ਧਮਕੀ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਸੁਰੱਖ਼ਿਆ ਵਧਾਈ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੱਬੂ ਮਾਨ ਨੂੰ ਧਮਕੀ...
- Advertisement -spot_img

ਸੋਸ਼ਲ ਮੀਡੀਆ

45,612FansLike
51,915FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!