Tuesday, May 7, 2024

ਵਾਹਿਗੁਰੂ

spot_img
spot_img

ਗ਼ਦਰ ਇਤਿਹਾਸ ਅਤੇ ਭਖ਼ਦੇ ਸੁਆਲਾਂ ਨੂੰ ਮੁਖ਼ਾਤਬ ਹੋਏਗਾ, 29ਵਾਂ ਮੇਲਾ ਗ਼ਦਰੀ ਬਾਬਿਆਂ ਦਾ

- Advertisement -

ਜਲੰਧਰ, 28 ਅਕਤੂਬਰ, 2020 –
ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰੇ੍ਹ ਗੰਢ ਨੂੰ ਸਮਰਪਤ 29ਵਾਂ ਮੇਲਾ ਗ਼ਦਰੀ ਬਾਬਿਆਂ ਦਾ, ਇਸ ਵਾਰ ਇੱਕ ਨਵੰਬਰ ਸਵੇਰੇ 10 ਵਜੇ ਤੋਂ ਸ਼ਾਮ ਤੱਕ ਇੱਕ ਰੋਜ਼ਾ ਦਿਨ ਦਾ ਹੀ ਮੇਲਾ ਹੋਏਗਾ। ਮੇਲੇ ਵਾਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ‘ਗ਼ਦਰੀ ਬਾਬਾ ਸੋਹਨ ਸਿੰਘ ਭਕਨਾ ਨਗਰ’ ਵਜੋਂ ਸਜਾਇਆ ਜਾਵੇਗਾ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇੱਕ ਨਵੰਬਰ ਸਵੇਰੇ ਠੀਕ 10 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਣ ਵਾਲੇ ਮੇਲੇ ’ਚ ਝੰਡਾ ਲਹਿਰਾਉਣ ਦੀ ਰਸਮ ਗ਼ਦਰੀ ਬਾਬਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੁੱਢਲੇ ਮੈਂਬਰ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਪੋਤਰੇ ਸੁਰਿੰਦਰ ਜਲਾਲਦੀਵਾਲ ਕਰਨਗੇ, ਜੋ ਕਿ ਮੌਜੂਦਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਨ।

ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਮੁੱਖ ਬੁਲਾਰੇ ਨਾਮਵਰ ਵਿਦਵਾਨ, ਉੱਘੇ ਨਾਟਕਕਾਰ, ਸੀਨੀਅਰ ਪੱਤਰਕਾਰ ਡਾ.ਸਵਰਾਜਬੀਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਅਨੂਪਮਾ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲੇ ਵਿੱਚ ਫ਼ਿਰਕੂ ਫਾਸ਼ੀ ਹੱਲੇ, ਜਮਹੂਰੀ ਹੱਕਾਂ ਤੇ ਹੋ ਰਹੇ ਵਾਰ, ਬੁੱਧੀਜੀਵੀਆਂ ਉਪਰ ਝੂਠੇ ਕੇਸ ਮੜ੍ਹਕੇ ਜੇਲ੍ਹੀਂ ਡੱਕਣ ਅਤੇ ਕੀਤੀ ਜਾ ਰਹੀ ਜ਼ੁਬਾਨ ਬੰਦੀ, ਖੇਤੀ ਕਾਨੂੰਨਾਂ ਰਾਹੀਂ ਜਰੱਈ ਖੇਤਰ ਸਾਮਰਾਜੀ ਬਹੁ-ਕੌਮੀ ਕੰਪਨੀਆਂ ਦੇ ਹਵਾਲੇ ਕਰਨ ਦੇ ਹੱਲੇ ਖਿਲਾਫ਼ ਉੱਠੇ ਕਿਸਾਨੀ ਸੰਘਰਸ਼, ਦਲਿਤ ਪਰਿਵਾਰਾਂ ਦੀਆਂ ਧੀਆਂ ਦੀ ਲੁੱਟੀ ਜਾ ਰਹੀ ਆਬਰੂ, ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਉੱਪਰ ਹੋ ਰਹੇ ਚੌਤਰਫ਼ੇ ਵਾਰਾਂ ਅਤੇ ਗ਼ਦਰ ਪਾਰਟੀ ਦੀ ਵਿਰਾਸਤ ਨੂੰ ਅੱਗੇ ਤੋਰਨ ਸਬੰਧੀ ਮੁੱਦਿਆਂ ਉਪਰ ਕੇਂਦਰਤ ਹੋਏਗਾ।

ਉਨ੍ਹਾਂ ਦੱਸਿਆ ਕਿ ਜਿਸ ਬਦੇਸ਼ੀ ਸਾਮਰਾਜੀ ਗਲਬੇ ਦਾ ਜੂਲਾ ਵਗਾਹ ਮਾਰਨ ਲਈ ਗ਼ਦਰੀ ਦੇਸ਼ ਭਗਤਾਂ ਨੇ ਆਪਣਾ ਤਨ, ਮਨ, ਧਨ ਸਭ ਕੁੱਝ ਨਿਛਾਵਰ ਕਰ ਦਿੱਤਾ ਅੱਜ ਸਾਡੇ ਮੁਲਕ ਦੇ ਕੁੰਜੀਵਤ ਖੇਤਰਾਂ ਅਤੇ ਜ਼ਿੰਦਗੀ ਦੇ ਹਰ ਪੱਖ ਉਪਰ ਦਿਨ-ਬ-ਦਿਨ ਆਪਣਾ ਜਕੜ ਪੰਜਾ ਹੋਰ ਵੀ ਮਜ਼ਬੂਤ ਕਰ ਰਿਹਾ ਹੈ, ਉਸ ਬਾਰੇ ਜਾਗਰੂਕ ਹੋਣ ਅਤੇ ਲੋਕਾਂ ਦੇ ਪੱਖ ’ਚ ਖੜ੍ਹੇ ਹੋਣ ਲਈ ਮੇਲਾ ਇਤਿਹਾਸਕ ਮੌਕਾ ਪ੍ਰਦਾਨ ਕਰੇਗਾ।

ਨਵੰਬਰ 1984 ਨੂੰ ਦਿੱਲੀ ਵਿਖੇ ਝੁੱਲੇ ਫ਼ਿਰਕੂ ਅੱਗ ਦੇ ਝੱਖੜਾਂ ’ਚ ਮਾਰੇ, ਉਜਾੜੇ ਅਤੇ ਬੇਪਤ ਕੀਤੇ ਗਏ ਸਿੱਖ ਭਾਈਚਾਰੇ ਦੇ ਰਿਸਦੇ ਜਖ਼ਮਾਂ, ਅਜੇਹੇ ਖ਼ੂਨੀ ਕਾਰੇ ਦੇ ਮੁਜ਼ਰਿਮਾਂ ਅਤੇ ਪੰਜਾਬ ’ਚ ਵਗੀ ਦੋਮੂੰਹੀ ਖ਼ੂਨੀ ਹਨੇਰੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਵੀ ਯਾਦ ਕਰਦਿਆਂ ਗ਼ਦਰ ਪਾਰਟੀ ਦੀ ਸਾਂਝੀਵਾਲਤਾ ਭਰੀ ਸੋਚ ਦਾ ਪਰਚਮ ਬੁਲੰਦ ਰੱਖਣ ਦਾ ਅਹਿਦ ਲਿਆ ਜਾਵੇਗਾ।

ਬੰਦਾ ਸਿੰਘ ਬਹਾਦਰ ਦੀ 350ਵੀਂ ਜਨਮ ਵਰ੍ਹੇ ਗੰਢ ਮੌਕੇ ਉਹਨਾਂ ਦੀ ਕਿਸਾਨੀ ਨੂੰ ਅਮਿੱਟ ਦੇਣ ਨੂੰ ਵੀ ਮੇਲੇ ’ਚ ਯਾਦ ਕੀਤਾ ਜਾਵੇਗਾ।

31 ਅਕਤੂਬਰ ਦਿਨੇ ਹੀ ਦੇਸ਼ ਭਗਤ ਯਾਦਗਾਰ ਹਾਲ ਆਪਣੇ ਆਪ ’ਚ ਵੱਖਰੇ ਮੇਲੇ ‘ਪੁਸਤਕ ਮੇਲੇ’ ਨਾਲ ਸਜ-ਧਜ ਜਾਏਗਾ। ਦੋਵੇਂ ਦਿਨ ਮਹੱਤਵਪੂਰਣ ਪੁਸਤਕਾਂ ਪਾਠਕਾਂ ਲਈ ਮੇਲੇ ’ਚ ਮਿਲ ਸਕਣਗੀਆਂ। 31 ਅਕਤੂਬਰ ਸ਼ਾਮ 6 ਵਜੇ ਪੀਪਲਜ਼ ਵਾਇਸ ਵੱਲੋਂ ਆਨੰਦ ਪਟਵਰਧਨ ਦੀ ਫ਼ਿਲਮ ‘ਰਾਮ ਕੇ ਨਾਮ’ ਵਿਖਾਈ ਜਾਵੇਗੀ।

ਪਹਿਲੀ ਨਵੰਬਰ ਸਵੇਰੇ 10 ਵਜੇ ‘ਜੀ ਆਇਆਂ’ ਕਹਿਣਗੇ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਮੈਂਬਰ ਸੁਰਿੰਦਰ ਜਲਾਲਦੀਵਾਲ ਦੁਆਰਾ ਝੰਡਾ ਲਹਿਰਾਉਣ ਅਤੇ ਤਕਰੀਰ ਉਪਰੰਤ ‘ਗ਼ਦਰ ਲਹਿਰ ਅਤੇ ਸਮੇਂ ਦੀਆਂ ਬਾਤਾਂ’ ਪਾਏਗਾ ਅਮੋਲਕ ਸਿੰਘ ਦਾ ਲਿਖਿਆ ‘ਮਸ਼ਾਲਾਂ ਬਾਲ਼ ਕੇ ਚੱਲਣਾ…’ ਝੰਡੇ ਦਾ ਗੀਤ। ਇਹ ਗੀਤ, ਨਾਟ-ਮੰਡਲੀਆਂ ਦੇ ਦਰਜਣਾਂ ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾਏਗਾ। ਉਪਰੰਤ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਪ੍ਰਧਾਨਗੀ ਭਾਸ਼ਣ ਦੇਣਗੇ। ਸੋਵੀਨਰ ਅਤੇ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ। ਦੁਪਹਿਰ ਸਮੇਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਚੰਡੀਗੜ੍ਹ (ਏਕੱਤਰ) ਵੱਲੋਂ ਖੇਡਿਆ ਜਾਏਗਾ ‘ਖੂਹ ਦੇ ਡੱਡੂ’।

ਇਸ ਦੇ ਨਾਲ ਹੀ ਹੋਏਗਾ, ਕਵੀ-ਦਰਬਾਰ। ਕਵੀ ਦਰਬਾਰ ਉਪਰੰਤ ਪਹਿਲੀ ਨਵੰਬਰ ਬਾਦ ਦੁਪਹਿਰ ਤੋਂ ਸ਼ਾਮ ਤੱਕ ਖੇਡੇ ਜਾਣਗੇ ਨਾਟਕ। ਨਾਟਕਾਂ ਦੀ ਇਸ ਲੜੀ ’ਚ ਸੁਚੇਤਕ ਰੰਗ ਮੰਚ (ਅਨੀਤਾ ਸ਼ਬਦੀਸ਼) ‘ਜੇ ਹੁਣ ਵੀ ਨਾ ਬੋਲੇ’, ਨਾਟਿਯਮ ਅਭਿਨੇਤਾ ਦਾ ਰੰਗ ਮੰਚ ਬਠਿੰਡਾ (ਕੀਰਤੀ ਕਿਰਪਾਲ) ‘ਮਦਾਰੀ’ (ਰਚਨਾ ਗੁਰਮੀਤ ਕੜਿਆਲਵੀ), ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ) ‘ਅੱਗ ਦੀ ਜਾਈ ਦਾ ਗੀਤ’, ਅਦਾਕਾਰ ਮੰਚ ਮੁਹਾਲੀ (ਡਾ.ਸਾਹਿਬ ਸਿੰਘ) ‘ਰੰਗਕਰਮੀ ਦਾ ਬੱਚਾ’ ਅਤੇ ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ) ‘ਹਾੜੀਆਂ-ਸਾਉਣੀਆਂ’ (ਰਚਨਾ ਜੋਗਿੰਦਰ ਬਾਹਰਲਾ) ਨਾਟਕ ਅਤੇ ਓਪੇਰੇ ਖੇਡੇ ਜਾਣਗੇ।

ਮੇਲੇ ’ਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ (ਸਵਰਨ ਧਾਲੀਵਾਲ), ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਲੋਕ ਸੰਗੀਤ ਮੰਡਲੀ ਧੌਲਾ (ਨਵਦੀਪ ਧੌਲਾ), ਲੋਕ ਸੰਗੀਤ ਮੰਡਲੀ ਮਸਾਣੀ (ਧਰਮਿੰਦਰ ਮਸਾਣੀ), ਮਾਨਵਤਾ ਕਲਾ ਮੰਚ ਨਗਰ (ਨਰਗਿਸ), ਅੰਮ੍ਰਿਤਪਾਲ ਬਠਿੰਡਾ ਗੀਤ-ਸੰਗੀਤ ਦਾ ਰੰਗ ਭਰਨਗੇ।

ਕਮੇਟੀ ਨੇ ਸਮੂਹ ਲੋਕ-ਪੱਖੀ ਜੱਥੇਬੰਦੀਆਂ ਨੂੰ ਮੇਲੇ ’ਚ ਵੱਡੀ ਗਿਣਤੀ ’ਚ ਪੁੱਜਣ ਅਤੇ ਹਰ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਪ੍ਰੈਸ ਕਾਨਫਰੰਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ, ਮੰਗਤ ਰਾਮ ਪਾਸਲਾ, ਪ੍ਰਗਟ ਸਿੰਘ ਜਾਮਾਰਾਏ, ਦੇਵ ਰਾਜ ਨਈਅਰ, ਹਾਜ਼ਰ ਸਨ।


Click here to Like us on Facebook


 

- Advertisement -

ਸਿੱਖ ਜਗ਼ਤ

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

31 ਜੁਲਾਈ ਤਕ ਬਣਾਈਆਂ ਜਾ ਸਕਣਗੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ

ਯੈੱਸ ਪੰਜਾਬ ਮੋਗਾ, 7 ਮਈ, 2024 ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,141FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...