- Advertisement -
ਅੱਜ-ਨਾਮਾ
ਹਲਚਲ ਮੱਚ ਗਈ ਭਾਰਤ ਦੇ ਵਿੱਚ ਸਾਰੇ,
ਭੁਆਂਟਣੀ ਦੇ ਗਿਆ ਇੱਕ ਜਹਾਜ਼ ਮੀਆਂ।
ਸੁਣਿਆ ਬੰਬ ਸੀ ਰੱਖਿਆ ਵਿੱਚ ਉਸ ਦੇ,
ਇਹੀ ਗੁੱਝਾ ਜਿਹਾ ਜਾਪਿਆ ਰਾਜ਼ ਮੀਆਂ।
ਉੱਡੇ ਇੰਡੀਅਨ ਜਹਾਜ਼ ਸੀ ਘੇਰਨੇ ਲਈ,
ਜਿਨ੍ਹਾਂ ਉੱਪਰ ਆ ਭਾਰਤ ਨੂੰ ਨਾਜ਼ ਮੀਆਂ।
ਨਿਕਲਿਆ ਜਦੋਂ ਜਹਾਜ਼ ਉਹ ਦੇਸ਼ ਵਿੱਚੋਂ,
ਲੋਕੀਂ ਕਰਨ ਲੱਗੇ ਈ ਕੰਮ-ਕਾਜ਼ ਮੀਆਂ।
ਤਨਾ-ਤਨੀ ਇਹ ਹੋਈ ਰਹੀ ਵਕਤ ਜਿੰਨਾ,
ਔਖਾ ਨਿਕਲਿਆ ਅੱਧਾ ਸੀ ਪਹਿਰ ਮੀਆਂ।
ਖਬਰ ਨਿੱਕੀ ਜਿਹੀ ਕਾਂਡ ਸੀ ਬਣ ਸਕਦੀ,
ਬਚਿਆ ਹੋਵਣੋਂ ਸ਼ੁਕਰ ਹੈ ਕਹਿਰ ਮੀਆਂ।
-ਤੀਸ ਮਾਰ ਖਾਂ
ਅਕਤੂਬਰ 04, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -