Friday, April 26, 2024

ਵਾਹਿਗੁਰੂ

spot_img
spot_img

ਹਰਦੀਪ ਗਰੇਵਾਲ ਦੇ ਅੰਗਰੇਜ਼ੀ ਨਾਵਲ ਰਾਧਿਕਾ ਦਾ ਪੰਜਾਬੀ ਰੂਪ ਲਖਵਿੰਦਰ ਜੌਹਲ ਤੇ ਗੁਰਭਜਨ ਗਿੱਲ ਸਮੇਤ ਲੇਖਕਾਂ ਵੱਲੋਂ ਲੋਕ ਸਮਰਪਣ

- Advertisement -

ਯੈੱਸ ਪੰਜਾਬ
ਲੁਧਿਆਣਾ, 22 ਮਈ, 2022 –
ਪੰਜਾਬੀ ਭਵਨ ਲੁਧਿਆਣਾ ਵਿਖੇ ਦਿੱਲੀ – ਗਾਜ਼ੀਆਬਾਦ ਦੇ ਵਾਸੀ ਤੇ ਕਿਲ੍ਹਾ ਰਾਏਪੁਰ ਇਲਾਕੇ ਦੇ ਜੰਮਪਲ ਅੰਗਰੇਜ਼ੀ ਨਾਵਲਕਾਰ ਹਰਦੀਪ ਗਰੇਵਾਲ ਦੇ ਨਾਵਲ ਦਾ ਪੰਜਾਬੀ ਰੂਪ ਰਾਧਿਕਾ ਅੱਜ ਲੁਧਿਆਣਾ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਜੌਹਲ, ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਡਾ. ਸ਼ਯਾਮ ਸੁੰਦਰ ਦੀਪਤੀ , ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਕਹਾਣੀਕਾਰ ਸੁਖਜੀਤ ਤੇ ਪ੍ਰਸਿੱਧ ਪੱਤਰਕਾਰ ਸਤਿਨਾਮ ਸਿੰਘ ਮਾਣਕ ਨੇ ਲੋਕ ਅਰਪਨ ਕੀਤਾ।

ਗੁਰਭਜਨ ਗਿੱਲ ਨੇ ਹਰਦੀਪ ਗਰੇਵਾਲ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਉਸਨੇ ਕਿਲ੍ਹਾ ਰਾਏਪੁਰ ਇਲਾਕੇ ਤੋਂ ਚੱਲ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਇੰਜਨੀਰਿੰਗ ਕਾਲਿਜ ਰਾਹੀਂ ਆਈ ਆਈ ਟੀ ਖੜਗਪੁਰ ਤੇ ਫਿਰ ਅੰਗਰੇਜ਼ੀ ਸਾਹਿਤ ਵੱਲ ਮੋੜ ਕੱਟ ਕੇ ਨਾਵਲ ਸਿਰਜਣਾ ਦੀ ਰਾਹ ਅਖ਼ਤਿਆਰ ਕੀਤਾ ਹੈ ਜੋ ਕਿ ਸਨਮਾਨਯੋਗ ਹੈ।

ਉਨ੍ਹਾਂ ਕਿਹਾ ਕਿ ਰਾਧਿਕਾ ਨਾਵਲ ਦਾ ਅਨੁਵਾਦ ਕਰਦਿਆਂ ਡਾਃ.ਸਾਧੂ ਸਿੰਘ ਜੀ ਨੂੰ ਕੌੜੇ ਮਿੱਠੇ ਅਨੁਭਵ ਹੋਏ। ਕਰੋਨਾ ਕਾਲ ਦੌਰਾਨ ਵਾਪਰੀਆਂ ਘਟਨਾਵਾਂ ਤੇ ਉਸ ਵਿੱਚ ਸਮਾਂ ਕੱਢ ਕੇ ਕੈਨੇਡਾ ਵੱਸਦੇ ਸਿਰਜਕ ਡਾ ਸਾਧੂ ਸਿੰਘ ਜੀ ਵਲੋਂ ਇਸ ਮਹੱਤਵਪੂਰਨ ਲਿਖਤ ਨੂੰ ਅਨੁਵਾਦ ਕਰਕੇ ਇਹ ਨਾਵਲ ਪੰਜਾਬੀ ਪਾਠਕਾਂ ਤਕ ਪਹੁੰਚਾਉਣਾ ਯਕੀਨਨ ਮਾਣ ਵਾਲੀ ਗੱਲ ਹੈ।

ਨਾਵਲ ਦੇ ਮਿਆਰੀ ਅਨੁਵਾਦ ਅਤੇ ਖੂਬਸੂਰਤ ਦਿੱਖ ਬਾਰੇ ਡਾਃ ਲਖਵਿੰਦਰ ਜੌਹਲ ਨੇ ਕਿਹਾ ਕਿ ਅਸੀਂ ਡਾ ਸਾਧੂ ਸਿੰਘ ਜੀ,ਲੇਖਕ ਹਰਦੀਪ ਗਰੇਵਾਲ ਅਤੇ ਪ੍ਰਕਾਸ਼ਨ ਵਿੱਚ ਸਹਿਯੋਗੀ ਪਿਆਰੇ ਵੀਰ ਸੁਰਿੰਦਰਪਾਲ ਸਿੰਘ ਚਾਹਲ ਤੇ ਚੇਤਨਾ ਪ੍ਰਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ ਦੇ ਰਿਣੀ ਹਾਂ ਜਿੰਨ੍ਹਾਂ ਦੀ ਇਹ ਸਾਂਝੀ ਪੇਸ਼ਕਸ਼ ਹੈ। ਨਾਵਲ ਬਾਰੇ ਡਾਃ.ਗੁਰਇਕਬਾਲ ਸਿੰਘ ਨੇ ਕਿਹਾ ਕਿ ਰਾਧਿਕਾ ਨਾਵਲ ਦੀਆਂ ਜੜ੍ਹਾਂ ਹਰਦੀਪ ਗਰੇਵਾਲ ਦੀਆਂ ਉਨ੍ਹਾਂ ਸਿਆਸੀ ਜਥੇਬੰਦਕ ਸਰਗਰਮੀਆਂ ਨਾਲ ਜੁੜੀਆਂ ਹੋਈਆਂ ਹਨ ਜੋ ਪੰਜਾਬ ਦੇ ਗਲਪ ਸਾਹਿਤ ਲਈ ਬਿਲਕੁਲ ਨਿਵੇਕਲੀਆਂ ਹਨ।

ਸੁਖਜੀਤ ਕਹਾਣੀਕਾਰ ਨੇ ਕਿਹਾ ਕਿ ਰਾਧਿਕਾ ਦੀ ਕਹਾਣੀ ਸਮਕਾਲੀ ਭਾਰਤ ਦੇ ਸਿਆਸੀ ਪ੍ਰਪੰਚਾਂ ਤੇ ਪੇਚੀਦਗੀਆਂ ਨੂੰ ਨਸ਼ਰ ਕਰਨ ਦੇ ਨਾਲ ਸਾਡੀ ਜ਼ਿਹਨੀਅਤ ਵਿੱਚ ਧਸੇ ਉਨ੍ਹਾਂ ਸੰਸਕਾਰਾਂ ਨੂੰ ਵੀ ਬੇਪਰਦ ਕਰਦੀ ਹੈ ਜੋ ਸਾਡੀ ਜੀਵਨ ਤੋਰ ਵਿੱਚ ਖਲਲ ਪਾਉਂਦੇ ਹਨ।

ਡਾਃ ਸ਼ਯਾਮ ਸੁੰਦਰ ਦੀਪਤੀ ਨੇ ਕਿਹਾ ਕਿ ਇਸ ਵੱਡ ਆਕਾਰੀ ਮੁੱਲਵਾਨ ਨਾਵਲ ਰਾਧਿਕਾ ਵਰਗੇ ਨਾਵਲ ਨੂੰ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਜਾਣਾ ਚੰਗੀ ਗੱਲ ਹੈ। ਉਨ੍ਹਾਂ ਗੱਠਵੇਂ ਅਨੁਵਾਦ ਲਈ ਡਾਃ ਸਾਧੂ ਸਿੰਧ ਜੀ ਨੂੰ ਮੁਬਾਰਕ ਦਿੱਤੀ।

ਇਸ ਮੌਕੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਹਰਜੀਤ ਸਿੰਘ ਸੰਧੂ ਮੌਜ਼ੇਕ ਆਰਟਿਸਟ ਨਿਉਯਾਰਕ, ਭਾਈ ਬਲਦੀਪ ਸਿੰਘ ਰਾਗੀ, ਸਃ ਹਰਪ੍ਰੀਤ ਸਿੰਘ ਸੰਧੂ, ਚੇਅਰਮੈਨ ਇਨਫੋਟੈੱਕ ਪੰਜਾਬ,ਸਃ ਅਮਰਦੀਪ ਸਿੰਘ ਹਰੀ ਸਰਪ੍ਰਸਤ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਪਰਮਜੀਤ ਸਿੰਘ ਮਾਨ ਬਰਨਾਲਾ ਕਹਾਣੀਕਾਰ, ਭਗਵੰਤ ਸਿੰਘ ਸੰਪਾਦਕ ਜਾਗੋ, ਭਗਵੰਤ ਰਸੂਲਪੁਰੀ ਸੰਪਾਦਕ ਕਹਾਣੀ ਧਾਰਾ, ਕੇ ਸਾਧੂ ਸਿੰਘ, ਹਰਦੀਪ ਢਿੱਲੋਂ, ਸਤਿਨਾਮ ਸਿੰਘ ਮਾਣਕ, ਜਸਬੀਰ ਝੱਜ, ਡਾਃ ਹਰਵਿੰਦਰ ਸਿੰਘ ਸਿਰਸਾ, ਡਾਃ ਗੁਰਚਰਨ ਕੌਰ ਕੋਚਰ, ਬਲਦੇਵ ਸਿੰਘ ਝੱਜ, ਹਰਬੰਸ ਮਾਲਵਾ, ਡਾਃ ਇੰਦਰਾ ਵਿਰਕ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...