- Advertisement -
ਅੱਜ-ਨਾਮਾ
ਸੱਥਰ ਵਿਛੇ ਮੁੜ ਕੇ ਕਈ ਘਰਾਂ ਅੰਦਰ,
ਬਹਿ ਗਈ ਜੜ੍ਹੀਂ ਹੈ ਫੇਰ ਸ਼ਰਾਬ ਬੇਲੀ।
ਕੁਝ ਕੁ ਸਾਲਾਂ ਦੇ ਪਿੱਛੋਂ ਹੈ ਕਹਿਰ ਪੈਂਦਾ,
ਮੁੜ-ਮੁੜ ਝੱਲਦਾ ਸੰਤਾਪ ਪੰਜਾਬ ਬੇਲੀ।
ਮਾਝੇ-ਮਾਲਵੇ ਵਿੱਚ ਕੁਝ ਮਰਜ਼ ਬਾਹਲੀ,
ਬਚਿਆ ਲੱਗੇ ਪਿਆ ਅਜੇ ਦੋਆਬ ਬੇਲੀ।
ਕਮਾ ਗਏ ਮਾਲ ਜੋ ਸਿਵੇ ਦੇ ਸੇਕ ਵਿੱਚੋਂ,
ਉਨ੍ਹਾਂ ਤੋਂ ਲਿਆ ਨਾ ਕਦੀ ਹਿਸਾਬ ਬੇਲੀ।
ਕਰੇ ਸਰਕਾਰ ਜੇ ਹੀਲਾ ਤਾਂ ਕੱਸ ਮੁਸ਼ਕਾਂ,
ਸੀਖਾਂ ਓਹਲੇ ਫਿਰ ਦੇਵੇ ਸਭ ਤਾੜ ਬੇਲੀ।
ਜਾਇਦਾਦਾਂ ਫਿਰ ਕਰੇ ਕਈ ਜ਼ਬਤ ਛੇਤੀ,
ਉਨ੍ਹਾਂ ਦੇ ਘਰਾਂ ਤੱਕ ਪਾਏ ਉਜਾੜ ਬੇਲੀ।
-ਤੀਸ ਮਾਰ ਖਾਂ
ਮਾਰਚ 25, 2024
- Advertisement -