- Advertisement -
ਅੱਜ-ਨਾਮਾ
ਸੋਸ਼ਲ ਮੀਡੀਆ ਹੋਇਆ ਈ ਅਨ-ਸੋਸ਼ਲ,
ਪੁਆੜਾ ਨਵੇਂ ਤੋਂ ਨਵਾਂ ਪਿਆ ਪਾਏ ਭਾਈ।
ਫੋਟੋ ਕਿਸੇ ਦੀ, ਕਿਤੋਂ ਕੋਈ ਲਿਆ ਚਿਹਰਾ,
ਕੁਝ ਦੀ ਕੁਝ ਪਿਆ ਘਾੜਤ ਬਣਾਏ ਭਾਈ।
ਜਿਹੜੀ ਹੁੰਦੀ ਨਹੀਂ ਬਾਤ ਵੀ ਕਿਸੇ ਸੋਚੀ,
ਘਰ-ਘਰ ਉਹਨੂੰ ਵੀ ਝੱਟ ਪੁਚਾਏ ਭਾਈ।
ਮਗਰੋਂ ਦੇਂਦਾ ਸਫਾਈਆਂ ਕੋਈ ਲੱਖ ਵਾਰੀ,
ਚੱਲਿਆ ਤੀਰ ਨਹੀਂ ਪਿੱਛੇ ਨੂੰ ਆਏ ਭਾਈ।
ਅਫਸਰ, ਆਗੂ ਨਾ ਛੱਡਿਆ ਕੋਈ ਬਾਕੀ,
ਕਰਨਾ ਰਿਹਾ ਨਹੀਂ ਕੋਈ ਵੀ ਪਾਪ ਭਾਈ।
ਪਹੁੰਚਿਆ ਗੰਦ ਜਾਂ ਆਪਣੇ ਘਰਾਂ ਤੀਕਰ,
ਫਿਰਦੇ ਈ ਪਿੱਟਦੇ ਮਾਈ ਤੇ ਬਾਪ ਭਾਈ।
-ਤੀਸ ਮਾਰ ਖਾਂ
ਅਗਸਤ 07, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -