Saturday, April 27, 2024

ਵਾਹਿਗੁਰੂ

spot_img
spot_img

ਸੁਰੇਸ਼ ਕੁਮਾਰ ਅੱਗੇ ਅੱਗੇ, ਕੈਪਟਨ ਅਮਰਿੰਦਰ ਸਿੰਘ ਪਿੱਛੇ ਪਿੱਛੇ – ਐੱਚ.ਐੱਸ.ਬਾਵਾ

- Advertisement -

ਯੈੱਸ ਪੰਜਾਬ ਸੰਪਾਦਕੀ

ਪੰਜਾਬ ਇਸ ਵੇਲੇ ਇਕ ਨਵੀਂ ਹੀ ‘ਸਿਚੁੂਏਸ਼ਨ’ ਨੂੰ ‘ਐਨਜੁਆਇ’ ਕਰ ਰਿਹੈ। 77 ਸੀਟਾਂ ਜਿੱਤ ਕੇ ਸਰਕਾਰ ਬਨਾਉਣ ਵਾਲਾ ਇਕ ਮੁੱਖ ਮੰਤਰੀ ਸਰਕਾਰ ਚਲਾਉਣ ਲਈ ਇਕ ਸਾਬਕਾ ਆਈ.ਏ.ਐਸ. ਅਧਿਕਾਰੀ ਉੱਤੇ ਇਸ ਕਦਰ ਟੇਕ ਲਗਾਈ ਬੈਠਾ ਹੈ ਕਿ ਜੇ ਉਹ ਸਰਕਾਰ ਚਲਾਉਣ ਲਈ ਉਪਲਬਧ ਨਾ ਹੋਇਆ ਤਾਂ ਸੂਬੇ ਦਾ ਜਾਂ ਫ਼ਿਰ ਸਰਕਾਰ ਦਾ ਪਤਾ ਨਹੀਂ ਕੀ ਬਣੇਗਾ। ਜਦੋਂ ਮੁੱਖ ਮੰਤਰੀੇ ਇਕ ਸਾਬਕਾ ਅਧਿਕਾਰੀ ਦੀ ‘ਸਿਸਟਮ’ ਵਿਚ ਮੌਜੂਦਗੀ ਬਾਰੇ ਇੰਨਾ ਸੰਵੇਦਨਸ਼ੀਲ, ਗੰਭੀਰ ਅਤੇ ਚਿੰਤਤ ਨਜ਼ਰ ਆਵੇ ਤਾਂ ਸਾਡੇ ਜਿਹਿਆਂ ਨੂੰ ਚਿੰਤਾ ਲੱਗ ਜਾਣੀ ਸੁਭਾਵਿਕ ਹੈ। ਅਕਸਰ ਮੁੱਖ ਮੰਤਰੀ ਵੀ ਪੰਜਾਬ ਬਾਰੇ ਹੀ ਸੋਚ ਰਹੇ ਹੋਣਗੇ। ਅਸੀਂ ਵੀ ਤਾਂ ਪੰਜਾਬ ਬਾਰੇ ਹੀ ਸੋਚ ਰਹੇ ਹਾਂ।

ਹਾਲਾਂਕਿ ਅਸੀਂ ਇਸ ਨਾਲ ਸਹਿਮਤ ਨਹੀਂ ਪਰ ਕੁਝ ਲੋਕ ਇਸਨੂੰ ਮੁੱਖ ਮੰਤਰੀ ਦਾ ‘ਪ੍ਰੈਸਟੀਜ ਇਸ਼ੂ’ ਵੀ ਕਹਿ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰੀ ਰਿਹਾਇਸ਼ ਤੋਂ ਘੱਟ ਹੀ ਪੈਰ ਕੱਢਣ ਵਾਲੇਮੁੱਖ ਮੰਤਰੀ ਦਾ ਸ੍ਰੀ ਸੁਰੇਸ਼ ਕੁਮਾਰ ਦੇ ਘਰ ਤਾਈਂ ਦੋ ਵਾਰ ਤੁਰ ਕੇ ਜਾਣਾ, ਸਰਕਾਰ ਵੱਲੋਂ ਉਹਨਾਂ ਦੀ ਨਿਯੁਕਤੀ ਦੇ ਖਿਲਾਫ਼ ਆਏ ਫ਼ੈਸਲੇ ਨੂੰ ‘ਚੈÇਲੰਜ’ ਕਰਨਾ, ਸ੍ਰੀ ਸੁਰੇਸ਼ ਕੁਮਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੈਪਟਨ ਅਮਰਿਦਰ ਸਿੰਘ ਹੁਰਾਂ ਦਾ ਉਨ੍ਹਾਂ ਨੂੰ ਇਸ ਅਹੁਦੇ ’ਤੇ ਤਾਇਨਾਤ ਰੱਖਣ ਬਾਰੇ ‘ਪੈ੍ਰੈਸਟਿਜ ਇਸ਼ੂ’ ਹੈ।

ਇਹ ਦੋ ਗੱਲਾਂ ਵਿਚੋਂ ਇਕ ਤਾਂ ਜ਼ਰੂਰ ਹੋਏਗੀ। ਜਾਂ ਤਾਂ ਇਹ ਮੁੱਖ ਮੰਤਰੀ ਦਾ ‘ਪ੍ਰੈਸਟੀਜ ਇਸ਼ੂ’ ਹੋਵੇਗਾ ਜਾਂ ਫ਼ਿਰ ਮੁੱਖ ਮੰਤਰੀ ਇਸ ਗੱਲ ਬਾਰੇ ‘ਕਨਵਿਨਸਡ’ ਹੋਣਗੇ ਕਿ ਜੇ ਸੁਰੇਸ਼ ਕੁਮਾਰ ਹੁਰਾਂ ਨੇ ਬਤੌਰ ਮੁੱਖ ਪ੍ਰਿੰਸੀਪਲ ਸਕੱਤਰ ਮੁੜ ਡਿਊਟੀ ਨਾ ਸਾਂਭੀ ਤਾਂ ‘ਪੰਜਾਬ ਖੜ੍ਹ ਜਾਣੈ’ ਜਾਂ ਫ਼ਿਰ ਇਹਦੀ ‘ਮਾਈਲਡ’ ਵਿਆਖਿਆ ਕਰਨੀ ਹੋਵੇ ਤਾਂ ਮਤਲਬ ਇਹ ਕਿ ਪੰਜਾਬ ਉਨਾ ਵਧੀਆ ਨਹੀਂ ਚੱਲੇਗਾ ਜਿੰਨਾ ਉਹ ਚਲਾਉਣਾ ਚਾਹੁੰਦੇ ਹਨ।

ਸੁਰੇਸ਼ ਕੁਮਾਰ ਹੁਰਾਂ ਦੀ ਕਾਬਲੀਅਤ ’ਤੇ, ਉਨ੍ਹਾਂ ਦੀ ਇਮਾਨਦਾਰੀ ’ਤੇ ਅਸੀਂ ਕੋਈ ਸਵਾਲ ਨਹੀਂ ਉਠਾ ਰਹੇ। ਮੁੱਖ ਮੰਤਰੀ ਨੂੰ ਵੀ ਸ਼ਾਇਦ ਇਸੇ ਕਰਕੇ ਉਨ੍ਹਾਂ ਦੀ ਲੋੜ ਭਾਸਦੀ ਹੈ। ਸ਼ਾਇਦ ਇਸੇ ਕਰਕੇ ਸੁਰੇਸ਼ ਕੁਮਾਰ ਅੱਗੇ ਅੱਗੇ ਹਨ, ਮੁੱਖ ਮੰਤਰੀ ਪਿੱਛੇ ਪਿੱਛੇ।

ਹੁਣ ਸੁਰੇਸ਼ ਕੁਮਾਰ ਹੁਰੀਂ ਸਰਕਾਰ ਚਲਾਉਣ ਲਈ ਜ਼ਰੂਰੀ ਹੋਣ ਜਾਂ ਫ਼ਿਰ ‘ਪ੍ਰੈਸਟੀਜ ਇਸ਼ੂ’ ਲਈ, ਗੱਲ ਇਹ ਬਣੀ ਕਿ ਉਹ ਬੜੇ ਜ਼ਰੂਰੀ ਨੇ। ਉਹ ਇੰਨੇ ਜ਼ਰੂਰੀ ਨੇ ਕਿ ਪੰਜਾਬ ਦੇ ਕਿਸਾਨਾਂ ਦੀ ਖੁਦਕੁਸ਼ੀ ਅਖ਼ਬਾਰਾਂ ਦੇ ਤੀਜੇ ਸਫ਼ੇ ’ਤੇ ਹੈ, ਲੋਕ ਮਸਲੇ ਅੰਦਰਲੇ ਸਫ਼ਿਆਂ ’ਤੇ ਹਨ ਪਰ ਸੁਰੇਸ਼ ਕੁਮਾਰ ਨੂੰ ਮੁੱਖ ਮੰਤਰੀ ਕਦ ਕਦ ਉਨ੍ਹਾਂ ਦੇ ਘਰ ਮਿਲਣ ਅਤੇ ਮਨਾਉਣ ਗਏ ਤੇ ਕਿੰਨਾ ਸਮਾਂ ਉੱਥੇ ਰਹੇ, ਇਹ ਪਹਿਲੇ ਸਫ਼ੇ ਦੀਆਂ ਮੁੱਖ ਸੁਰਖ਼ੀਆਂ ’ਚ ਸ਼ਾਮਿਲ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ‘ਚੈÇਲੰਜ’ ਕਰਨ ਵਾਲੀ ਪਟੀਸ਼ਨ ਕਦੋਂ ਅਤੇ ਹਾਈਕੋਰਟ ਦੇ ਕਿਹੜੇ ਜੱਜ ਸੁਣਨਗੇ, ਅਗਲੀ ਤਾਰੀਖ਼ ਕਦ ਦੀ ਹੈ, ਕੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ, ਜਾਂ ਕੀ ਹੋ ਸਕਦੀਆਂ ਨੇ, ਉਨ੍ਹਾਂ ਦੇ ਮਨ ਵਿਚ ਕੀ ਚੱਲ ਰਿਹਾ ਹੈ, ਉਨ੍ਹਾਂ ਦੇ ਨੇੜਲੇ ਸੂਤਰ ਕੀ ਕਹਿ ਰਹੇ ਨੇ ਬਈ ਉਹ ਹਾਈਕੋਰਟ ਦੇ ਦੂਹਰੇ ਬੈਂਚ ਵੱਲੋਂ ਰਾਹਤ ਮਿਲਣ ’ਤੇ ਵੀ ਦਫ਼ਤਰ ਜਾਣਗੇ ਜਾਂ ਨਹੀਂ, ਉਨ੍ਹਾਂ ਦੇ ਦਫ਼ਤਰ ਦੇ ਬਾਹਰ ਉਨ੍ਹਾਂ ਦੀ ‘ਨੇਮ ਪਲੇਟ’ ਮੁੜ ਲੱਗ ਗਈ ਹੈ ਜਿਹੀਆਂ ਗੱਲਾਂ ਪਹਿਲੇ ਸਫ਼ਿਆਂ ਦਾ ਸ਼ਿੰਗਾਰ ਬਣ ਰਹੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਲਈ ਸੁਰੇਸ਼ ਕੁਮਾਰ ਜ਼ਰੂਰੀ ਨਾ ਹੁੰਦੇ ਤਾਂ ਇਕ ਉਡਨ ਖਟੋਲਾ ਕੇਸ ਵਾਲੇ ਦਿਨ ਸਾਬਕਾ ਕੇਂਦਰੀ ਮੰਤਰੀ ਸ੍ਰੀ ਪੀ ਚਿਦਾਂਬਰਮ ਨੂੰ ਚੰਡੀਗੜ੍ਹ ਲਿਆਉਣ ਅਤੇ ਵਾਪਿਸ ਪੁਚਾਉਣ ਲਈ ਨਾ ਲੱਗ ਜਾਂਦਾ ਅਤੇ ਖ਼ਬਰਾਂ ਮੁਤਾਬਿਕ ਸ੍ਰੀ ਚਿਦਾਂਬਰਮ ਨੂੰ ਇਸ ਇਕ ਦਿਨ ਦੀ ਸਿੰਗਲ ਪੇਸ਼ੀ ਲਈ 25 ਲੱਖ ਦੀ ਫ਼ੀਸ ਅਦਾ ਨਾ ਕੀਤੀ ਜਾਂਦੀ।

ਖ਼ਬਰਾਂ ਇਹ ਵੀ ਹਨ ਕਿ ‘ਮਹਾਰਾਜੇ’ ਦੇ ‘ਦਰਬਾਰੀਆਂ’ ਵਿਚਾਲੇ ਹੀ ਜੰਗ ਚੱਲਦੀ ਪਈ ਹੈ। ‘ਸੁਪਰਮੇਸੀ’ ਦੀ ਇਸ ਜੰਗ ਵਿਚ ਹੀ ਸੁਰੇਸ਼ ਕੁਮਾਰ ਵਾਲਾ ਕੇਸ ਵਿਗੜਿਐ। ਅੰਦਰਲੀ ਖ਼ਬਰ ਇਹ ਹੈ ਕਿ ਜਿੰਨਾ ਕੈਪਟਨ ਅਮਰਿੰਦਰ ਖ਼ੁਦ ਸੁਰੇਸ਼ ਕੁਮਾਰ ਹੁਰਾਂ ਨੂੰ ਚਾਹੁੰਦੇ ਨੇ, ਮੁੱਖ ਮੰਤਰੀ ਦਫ਼ਤਰ ਵਿਚਲੀ ਇਕ ਲਾਬੀ ਉਨਾ ਹੀ ਸ੍ਰੀ ਸੁਰੇਸ਼ ਕੁਮਾਰ ਨੂੰ ਹਟਾਉਣ ਲਈ ਤੁਲੀ ਹੋਈ ਹੈ। ਸੁੁਣੀਂਦੈ ਬਈ ਸਾਜ਼ਿਸ਼ੀ ਲਾਬੀ ਦੀਆਂ ਸਾਜ਼ਿਸ਼ਾਂ ਤੋਂ ਤੰਗ ਸੁਰੇਸ਼ ਕੁਮਾਰ ਹੁਣੀਂ ਆਪਣੇ ਵਿਰੋਧੀਆਂ ਦੀ ‘ਦਰਬਾਰ ਹਾਲ’ ਵਿਚ ਮੌਜੂਦਗੀ ਤਕ ਵਾਪਿਸ ਨਹੀਂ ਆਉਣਾ ਚਾਹੁੰਦੇ ਪਰ ‘ਮਹਾਰਾਜਾ’ ਅਜੇ ਕਿਸੇ ਨੂੰ ਲਾਂਭੇ ਕਰਕੇ ਕੋਈ ਸਪਸ਼ਟ ਸੰਕੇਤ ਦੇਣ ਦੇ ਰੌਂਅ ਵਿਚ ਵੀ ਨਹੀਂ ਕਿਉਂਕਿ ਜੇ ਕੋਈ ਇਕ ‘ਨਗ’ ਚੁੱਕ ਕੇ ਟੋਕਰੇ ’ਚੋਂ ਬਾਹਰ ਰੱਖੀਏ ਤਾਂ ਪਤਾ ਲੱਗ ਜਾਂਦੈ ਬਈ ਫ਼ਲਾਣਾ ਦਾਣਾ ‘ਦਾਗੀ’ ਸੀ।

ਖ਼ੈਰ, ਸਥਿਤੀ ਦਿਲਚਸਪ ਹੈ। ਰਾਜਨੀਤੀ ’ਤੇ ਆਈਆਂ ਕਈ ਫ਼ਿਲਮਾਂ ਨਾਲੋਂ ਚੰਗੀ ‘ਸਕਰਿਪਟ’ ਹੈ। ‘ਪਾਵਰਗੇਮ’ ਨੂੰ ਵੇਖਣ, ਸਮਝਣ ’ਤੇ ਉਹਦੇ ’ਤੇ ਕਿਆਸ ਅਰਾਈਆਂ ਕਰ ਸਕਣ ਦਾ ਆਪਣਾ ਹੀ ਇਕ ਲੁਤਫ਼ ਹੁੰਦੈ ’ਤੇ ਪੰਜਾਬ ਦੇ ਰਾਜਸੀ ਤੌਰ ’ਤੇ ਜਾਗਰੂਕ ਲੋਕਾਂ ਦੀ ਵੱਡੀ ਗਿਣਤੀ ਇਸ ‘ਪੁਲੀਟੀਕਲ ਥਰਿਲਰ’ ਦਾ ਆਨੰਦ ਉਠਾ ਰਹੀ ਹੈ। ਵਿਰੋਧੀ ਕਹਿੰਦੇ ਆ ਰਹੇ ਹਨ ਕਿ ਮੁੱਖ ਮੰਤਰੀ ਨੇ ਸਲਾਹਕਾਰਾਂ ਦੀ ਫ਼ੌਜ ਆਪਣੇ ਨਾਲ ਲਾ ਲਈ ਹੈ। ਇਹ ਵੀ ਦੋਸ਼ ਹੈ ਕਿ ਸਲਾਹਕਾਰਾਂ ਦੀ ਇਹ ਫ਼ੌਜ, ਸੂਬੇ ਦੇ ਭਲੇ ਬਾਰੇ ਸੋਚਣ ਦੀ ਬਜਾਇ, ਕਿਸੇ ਦਰਬਾਰ ਦੇ ਵੱਡੇ ਫ਼ੌਜੀਆਂ ਵਾਂਗ ਆਪਸ ਵਿਚ ‘ਸੀਪ’ ਲਾਉਣ ’ਤੇ ਹੀ ਲੱਗੀ ਹੋਈ ਹੈ। ਕੋਈ ਚੰਗਾ ਸਲਾਹਕਾਰ ਹੁੰਦਾ ਜਾਂ ਫ਼ਿਰ ਕਿਸੇ ਚੰਗੇ ਸਲਾਹਕਾਰਾਂ ਦੀ ਦਰਬਾਰ ਵਿਚ ਪੁੱਛ ਗਿੱਛ ਹੁੰਦੀ ਤਾਂ ਹੁਣ ਤਾਈਂ ਇਹ ਗੱਲ ਮੁੱਖ ਮੰਤਰੀ ਤਕ ਪਹੁੰਚ ਚੁੱਕੀ ਹੁੰਦੀ ਕਿ ਬਾਹਰ ‘ਕਿਰਕਿਰੀ’ ਹੋ ਰਹੀ ਹੈ।

ਅਸੀਂ ਪਹਿਲਾਂ ਹੀ ਕਿਹੈ ਕਿ ਸੁਰੇਸ਼ ਕੁਮਾਰ ਹੁਰਾਂ ਦੀ ਕਾਬਲੀਅਤ, ਇਮਾਨਦਾਰੀ ਅਤੇ ਪ੍ਰਤੀਬੱਧਤਾ ’ਤੇ ਕੋਈ ਉਜਰ ਨਹੀਂ ਹੈ ਪਰ ਇਸ ਸਭ ਦੇ ਬਾਵਜੂਦ ਸ੍ਰੀ ਸੁਰੇਸ਼ ਕੁਮਾਰ ਨੂੰ ਹੀ ‘ਇਨਡਿਸਪੈਨਸੇਬਲ’ ਸਮਝ ਕੇ ਉਨ੍ਹਾਂ ਤੋਂ ਹੀ ਪੰਜਾਬ ਚਲਵਾਉਣ ਦੀ ਜ਼ਿਦ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰ ਉਪਰਲੇ ਪੱਧਰ ਦੇ ਆਈ.ਏ.ਐਸ. ਅਫ਼ਸਰਾਂ ਦੀ ਕਾਬਲੀਅਤ ’ਤੇ ਇਕ ‘ਕੁਮੈਂਟ’ ਬਣਦਾ ਜਾ

ਵੱਡੇ ਆਗੂ ਸਲਾਹਕਾਰ ਰੱਖਦੇ ਹੀ ਆਏ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਕੋਈ ਨਵੀਂ ਗੱਲ ਨਹੀਂ ਕੀਤੀ। ਸਲਾਹਕਾਰ ਕਿਸੇ ਵੱਡੀ ਸ਼ਖਸ਼ੀਅਤ ਦੀਆਂ ਅੱਖਾਂ ਅਤੇ ਕੰਨ ਹੁੰਦੇ ਹਨ ਪਰ ਜੇ ਕਿਸੇ ਦੀਆਂ ਅੱਖਾਂ ਅਤੇ ਕੰਨ ਵੀ ਸਵਾਰਥੀ ਹੋ ਜਾਣ ਤਾਂ ਸ਼ਖਸ਼ੀਅਤ ਨੂੰ ਫ਼ਿਰ ਉਹੀ ਦਿਖ਼ਦੈ ਜੋ ਦਿਖਾਇਆ ਜਾਂਦੈ, ਉਹੀ ਸੁਣਦੈ ਜੋ ਸੁਣਾਇਆ ਜਾਂਦੈ। ਦਰਬਾਰ ਹਾਲ ਵਿਚ ਜਿੱਥੇ ‘ਪੰਜਾਬ-ਪੰਜਾਬ’ ਖ਼ੇਡਣ ਦਾ ਸਮਾਂ ਸੀ, ਉੱਥੇ ਸਲਾਹਕਾਰ ਮੰਡਲੀ ‘ਪਾਵਰਗੇਮ’ ’ਚ ਮਸਰੂਫ਼ ਹੈ।

ਮੁੱਖ ਮੰਤਰੀ ਦੇ ਸਲਾਹਕਾਰਾਂ ਵਿਚੋਂ ਕੋਈ ਇਕ ਵੀ ਸ਼ਾਇਦ ਉਨ੍ਹਾਂ ਨੂੰ ਇਹ ਨਹੀਂ ਦੱਸ ਰਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਐਮ.ਪੀ., ਵਿਧਾਇਕ, ਪਾਰਟੀ ਆਗੂ ਅਤੇ ਆਮ ਜਨਤਾ ਉਨ੍ਹਾਂ ਨੂੰ ਨਾ ਮਿਲ ਸਕਣ ਕਾਰਨ ਪਰੇਸ਼ਾਨ ਹਨ। ਖ਼ੈਰ, ਸਲਾਹਕਾਰਾਂ ਤੋਂ ਇਹ ਉਮੀਦ ਰੱਖਣੀ ਵੀ ਗ਼ਲਤ ਹੈ ਕਿਉਂਕਿ ਆਗੂਆਂ ਤੇ ਆਮ ਲੋਕਾਂ ਅਤੇ ‘ਮਹਾਰਾਜਾ’ ਦੇ ਵਿਚਕਾਰ ‘ਫ਼ੈਸੀਲੀਟੇਟਰ’ ਦੀ ਭੂਮਿਕਾ ਅਦਾ ਕਰਨ ਦੀ ਬਜਾਏ ਇਹ ਲੋਕ ਹੀ ਤਾਂ ਦੀਵਾਰ ਬਣੇ ਹੋਏ ਹਨ।

ਅੱਜ ਦੇ ਸਮੇਂ ਵਿਚ ਪੰਜਾਬ ਅੰਦਰ ਜੇ ਕੋਈ ‘ਮਿਲੀਅਨ ਡਾਲਰ ਕੁਐਸਚਨ’ ਹੈ ਜਾਂ ਫ਼ਿਰ ਪੰਜਾਬੀ ’ਚ ਕਹੀਏ ਤਾਂ ਕੋਈ ‘ਲੱਖ ਟਕੇ ਦਾ ਸਵਾਲ ਹੈ’ ਤਾਂ ਉਹ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਥਿਤੀ ਕਿਉਂ ਬਣਾ ਲਈ ਹੈ ਕਿ ਸੁਰੇਸ਼ ਕੁਮਾਰ ਅੱਗੇ ਅੱਗੇ ਤੇ ਮੁੱਖ ਮੰਤਰੀ ਪਿੱਛੇ ਪਿੱਛੇ।

ਸੂਤਰਾਂ ਦਾ ਕਹਿਣਾ ਹੈ ਕਿ ਦਰਅਸਲ ਕੈਪਟਨ ਅਮਰਿੰਦਰ ‘ਰੂਲ’ ਤਾਂ ਕਰਨਾ ਚਾਹੁੰਦੇ ਹਨ ਪਰ ਹੁਣ ‘ਡਾਇਰੈਕਟਲੀ ਰੂਲ’ ਕਰਨ ਦੀ ਬਜਾਏ ‘ਬਾਏ ਪਰੌਕਸੀ’ ਰੂਲ ਕਰਨਾ ਚਾਹੁੰਦੇ ਹਨ। ਹੁਣ ‘ਪਰੌਕਸੀ ਰੂਲ’ ਲਈ ਸੁਰੇਸ਼ ਕੁਮਾਰ ਤੋਂ ਵੱਡੀ ਤਾਂ ਕੀ ਇਸ ਦੇ ਬਰਾਬਰ ਦੀ ਵੀ ਕੋਈ ‘ਆਪਸ਼ਨ’ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੀ। ‘ਪਰੌਕਸੀ ਰੂਲ’ ਦੇ ਫ਼ਾਰਮੂਲੇ ਦਾ ਇਕ ਔਗੁਣ ਇਹ ਹੈ ਕਿ ਬਹੁਤ ਸਾਰੇ ਮਸਲੇ ਐਸੇ ਹੁੰਦੇ ਹਨ ਜਿਹੜੇ ਅਧਿਕਾਰੀਆਂ ਦੇ ਪੱਧਰ ’ਤੇ ਨਹੀਂ ਸਗੋਂ ਰਾਜਸੀ ਤੌਰ ’ਤੇ ਹੀ ਨਜਿੱਠਣੇ ਪੈਂਦੇ ਹਨ। ਇਸੇ ਤਰ੍ਹਾਂ ਦੀਆਂ ਗੱਲਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ।

ਗੰਭੀਰ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਨੂੰ ਕਿਸੇ ‘ਐਕਸ਼ਨ’ ਲਈ ਜਗਾਉਣ ਵਾਸਤੇ ਵਿਰੋਧੀ ਪਾਰਟੀਆਂ ਨੂੰ ਹੀ ਨਹੀਂ, ਸਗੋਂ ਪੰਜਾਬ ਦੇ ਇਕ ਤੇਜ਼ ਤਰਾਰ ਮੰਤਰੀ ਨੂੰ ਵੀ ਆਪਣੀ ਹੀ ਸਰਕਾਰ ਨੂੰ ਹਲੂਣਾ ਦੇਣਾ ਪੈਂਦਾ ਹੈ। ਆਪਣੀ ਹੀ ਪਾਰਟੀ ਦੇ ਦਬਾਅ ਦੇ ਬਾਵਜੂਦ ‘ਡਰੱਗ ਮਾਫ਼ੀਆ’ ਦੇ ਵੱਡੇ ਮਗਰਮੱਛਾਂ ਖਿਲਾਫ਼ ਕਾਰਵਾਈ ਅਜੇ ਉਡੀਕੀ ਜਾ ਰਹੀ ਹੈ। ਕਾਂਗਰਸ ਵਿਧਾਇਕਾਂ ਵੱਲੋਂ ਰੇਤੇ ਦੀਆਂ ਖੱਡਾਂ ਦੇ ‘ਚਾਰਜ’ ਸੰਭਾਲ ਲੈਣ ਸੰਬੰਧੀ ਰਿਪੋਰਟਾਂ ਨਾਂਅ ਲੈ ਕੇ ਛਪ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਦੋ ਦਰਜਨ ਦੇ ਲਗਪਗ ਵਿਧਾਇਕਾਂ ਦੀ ਸ਼ਮੂਲੀਅਤ ਬਾਰੇ ਰਿਪੋਰਟਾਂ ਛਪਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਘੂਰੀ ਵੱਟੀ ਹੈ।

ਪੰਜਾਬ ਦੇ ਲੋਕਾਂ ਨੇ ਲਗਪਗ ਇਕ ਸਾਲ ਪਹਿਲਾਂ ਕੀਤਾ ਕੀ ਸੀ? ਉਹਨਾਂ ਅਕਾਲੀਆਂ ਨੂੰ ਨਕਾਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਰਿਕਾਰਡ ਤੋੜ ਬਹੁਮਤ ਦਿੱਤਾ ਸੀ। ਬਾਵਜੂਦ ਇਸ ਦੇ ਕਿ ਹਵਾ ‘ਆਪ’ ਦੀ ਚੱਲ ਰਹੀ ਸੀ, ਬਾਜ਼ੀ ਕੈਪਟਨ ਅਮਰਿੰਦਰ ਸਿੰਘ ਨੇ ਮਾਰੀ। ਕੋਈ ਕਹਿ ਸਕਦੈ ਕਿ ਬਾਜ਼ੀ ਕਾਂਗਰਸ ਨੇ ਮਾਰੀ ਸੀ, ਪਰ ਜਿਹੜੇ ਇਹ ਕਹਿਣਗੇ ਉਹਨਾਂ ਨੂੰ ਵੀ ਪਤੈ ਕਿ ਕਾਂਗਰਸ ਦੀ ਜੰਝ ਦਾ ਲਾੜਾ ਕੈਪਟਨ ਹੀ ਸੀ।

ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਲਈ ਉਨ੍ਹਾਂ ਨੂੂੰ ਚੁਣਿਆ ਸੀ। ਹੁਣ ਸੁਰੇਸ਼ ਕੁਮਾਰ ਨੂੰ ‘ਪਰੌਕਸੀ’ ਵਜੋਂ ਰਾਜ ਦੀ ਸੱਤਾ ਸੌਂਪ ਕੇ ਕੈਪਟਨ ਅਮਰਿੰਦਰ ਸਿੰਘ ਰਾਜ ਦਾ ਕੰਮ ਚਲਾਉਣਾ ਚਾਹੁੰਦੇ ਨੇ ਜਦਕਿ ਫ਼ਤਵਾ ਇਹ ਨਹੀਂ ਸੀ। ਫ਼ਤਵਾ ਇਹ ਵੀ ਨਹੀਂ ਸੀ ਕਿ ਕੁਝ ਸਲਾਹਕਾਰ ਇੰਨੇ ‘ਸੁਪਰਪਾਵਰਫ਼ੁੱਲ’ ਹੋ ਜਾਣਗੇ ਕਿ ਉਹ ਮੁੱਖ ਮੰਤਰੀ ਵੱਲੋਂ ਨਿਯੁਕਤ ਸ੍ਰੀ ਸੁਰੇਸ਼ ਕੁਮਾਰ ਵਿਰੁੁੱਧ ਸਾਜ਼ਿਸ਼ਾਂ ਰਚਣਗੇ। ਫ਼ਤਵਾ ਇਹ ਵੀ ਨਹੀਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਨਾਉਣ ਲਈ ਵਿਰੋਧੀਆਂ ਸਾਹਮਣੇ ਡਟ ਕੇ ਖੜ੍ਹੇ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਮੁੱਖ ਮੰਤਰੀ ਦੇ ਦਰਸ਼ਨਾਂ ਤਕ ਲਈ ਸਲਾਹਕਾਰਾਂ ਵੱਲ ਵੇਖਣਾ ਪਵੇਗਾ। ਮੁੱਖ ਮੰਤਰੀ ਇਸ ਵਰਤਾਰੇ ਨੂੰ ਸੰਭਾਲਣ ਵਿਚ ਅਸਫ਼ਲ ਰਹਿ ਰਹੇ ਹਨ। ਰਾਜਸੀ ਤੌਰ ’ਤੇ ਚੁਣ ਕੇ ਆਏ ਲੋਕਾਂ ਨੇ ਸਿੱਧੇ ਜੋ ਵਾਇਦੇ ਲੋਕਾਂ ਨਾਲ ਕੀਤੇ ਹੁੰਦੇ ਨੇ, ਜੇ ਉਹ ਅਫ਼ਸਰਸ਼ਾਹੀ ਰਾਹੀਂ ਨਿਭਾਅ ਦਿੱਤੇ ਜਾ ਸਕਣ ਅਤੇ ਰਾਜਸੀ ਫ਼ੈਸਲੇ ਹੀ ਅਫ਼ਸਰਸ਼ਾਹੀ ਰਾਹੀਂ ਲਏ ਜਾ ਸਕਣ ਤਾਂ ਸ਼ਾਇਦ ਨਾ ਤਾਂ ਰਾਜਸੀ ਲੋਕਾਂ ਦੀ ਲੋੜ ਰਹੇ ਅਤੇ ਨਾ ਹੀ ਚੋਣਾਂ ਦੀ।

ਕੋਈ ਕੈਪਟਨ ਅਮਰਿੰਦਰ ਸਿੰਘ ਨੂੰ ਦੱਸੇ ਨਾ ਦੱਸੇ, ਪ੍ਰਭਾਵ ਇਹ ਜਾ ਰਿਹਾ ਹੈ ਕਿ ਖੇਡ ਹੁਣ ਸਾਂਭੀ ਨਹੀਂ ਜਾ ਰਹੀ। ਇਕ ਅਧਿਕਾਰੀ ਤੋਂ ਪੰਜਾਬ ਚਲਵਾਉਣ ਲਈ ਇਸ ਹੱਦ ਤਕ ਜਾਣਾ ਇਹ ਸਵਾਲ ਖੜ੍ਹੇ ਕਰਦਾ ਹੈ ਕਿ ਤੁਹਾਡੀ ਆਪਣੀ, ਤੁਹਾਡੇ ਮੰਤਰੀਆਂ ਦੀ, ਤੁਹਾਡੇ ਚੁਣੇ ਹੋਏ ਸਾਥੀ ਵਿਧਾਇਕਾਂ ਦੀ ਸਮਰੱਥਾ ਕੀ ਹੈ? ਮੰਨ ਲਉ ਇਹ ਅਧਿਕਾਰੀ ਪੱਕੇ ਤੌਰ ’ਤੇ ਵਿਦੇਸ਼ ਚਲਿਆ ਜਾਵੇ, ਫ਼ਿਰ ਕੀ ਹੋਵੇਗਾ? ਫ਼ਿਰ ਪੰਜਾਬ ਰੁਕ ਜਾਵੇਗਾ? ਫ਼ਿਰ ਪੰਜਾਬ ਖੜ੍ਹ ਜਾਵੇਗਾ?

ਹੋ ਸਕਦੈ ਸਲਾਹਕਾਰਾਂ ਬਿਨਾਂ ਕੰਮ ਨਾ ਚੱਲਦਾ ਹੋਵੇ, ਪਰ ਸਲਾਹਕਾਰਾਂ ਨੂੰ ‘ਸੁਪਰਪਾਵਰਜ਼’ ਬਣਾ ਕੇ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਲੋਕਾਂ ਦੇ ਸਿਰਾਂ ’ਤੇ ਬਿਠਾਉਣ ਅਤੇ ਉਨ੍ਹਾਂ ’ਤੇ ਕੋਈ ਕੰਟਰੋਲ ਨਾ ਕਰ ਸਕਣ ਦਾ ਵਰਤਾਰਾ ਲਗਾਤਾਰ ਜਾਰੀ ਹੈ। ਇਸ ਵਰਤਾਰੇ ਬਾਰੇ ਜੇ ਮੁੱਖ ਮੰਤਰੀ ਨੂੰ ਪਤਾ ਨਹੀਂ ਲੱਗ ਰਿਹਾ ਤਾਂ ਇਹ ਖੁਫ਼ੀਆ ਤੰਤਰ ਦੀ ਕਮਜ਼ੋਰੀ ਹੈ ਅਤੇ ਜੇ ਪਤਾ ਹੋ ਕੇ ਨਹੀਂ ਰੁਕ ਰਿਹਾ ਤਾਂ ਇਸ ਬਾਰੇ ਮੁੱਖ ਮੰਤਰੀ ਨੂੰ ਆਪ ਸੋਚਣਾ ਪਵੇਗਾ।

ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀ ਆਖ਼ਰੀ ਪਾਰੀ ਹੈ। ਫ਼ਿਰ ਕੋਈ ‘ਆਫ਼ਟਰਥੌਟ’ ਸੀ ਜਾਂ ਕੋਈ ਨਵੀਂ ‘ਸਟਰੈਟਿਜੀ’ ਜਾਂ ਫ਼ਿਰ ਕੋਈ ਮਜਬੂਰੀ, ਇਹ ਕਹਿ ਦਿੱਤਾ ਗਿਆ ਕਿ ਦੂਜੀ ਪਾਰੀ ਵੀ ਖੇਡ ਸਕਦੇ ਹਾਂ।

ਕਿਸੇ ਮੁੱਖ ਮੰਤਰੀ ਦੀ ਇਹ ਆਖ਼ਰੀ ਪਾਰੀ ਹੋ ਸਕਦੀ ਹੈ, ਪੰਜਾਬ ਦੀ ਨਹੀਂ। ਇਹ ਕੈਪਟਨ ਅਮਰਿੰਦਰ ਸਿੰਘ ਲਈ ਆਖ਼ਰੀ ਪਾਰੀ ਹੋ ਸਕਦੀ ਹੈ ਪੰਜਾਬ ਦੇ ਲੋਕਾਂ ਲਈ ਨਹੀਂ। ਪੰਜਾਬੀਆਂ ਨੇ ਜਿਹੜਾ ਫ਼ਤਵਾ ਕੈਪਟਨ ਅਮਰਿੰਦਰ ਵਿਚ ਵਿਸ਼ਵਾਸ ਜਤਾ ਕੇ ਦਿੱਤਾ ਹੈ, ਉਸ ਫ਼ਤਵੇ ਦੀ ਕਦਰ ਕਰਨੀ ਬਣਦੀ ਹੈ। ਉਸ ਫ਼ਤਵੇ ਦਾ ਮੁੱਲ ਪਾਉਣਾ ਬਣਦਾ ਹੈ।

– ਐੱਚ.ਐੱਸ.ਬਾਵਾ

ਸੰਪਾਦਕ, ਯੈੱਸ ਪੰਜਾਬ ਡਾਟ ਕਾਮ

ਫ਼ਰਵਰੀ 17, 2018

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...