ਯੈੱਸ ਪੰਜਾਬ
ਚੰਡੀਗੜ੍ਹ, 24 ਜੂਨ, 2021:
ਐਕਟ੍ਰੈਸ ਸਿੱਧਿਕਾ ਸ਼ਰਮਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕਦਮ ਰੱਖਣ ਜਾ ਰਹੀ ਹੈ।
ਉਸਦੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ ਪੰਕਜ ਬਤਰਾ ਦੀ ਫ਼ਿਲਮ ‘ਫੁੱਫੜ ਜੀ’ ਜਿਸ ਵਿੱਚ ਉਹ ਗੁਰਨਾਮ ਭੁੱਲਰ, ਬੀਨੂੰ ਢਿੱਲੋਂ ਅਤੇ ਅਲੰਕ੍ਰਿਤਾ ਸਹਾਏ ਨਾਲ ਨਜ਼ਰ ਆਏਗੀ।
ਸਿੱਧਿਕਾ ਸ਼ਰਮਾ ਦੀ ਭਾਵੇਂ ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ ਪਰ ਪੰਜਾਬੀ ਇੰਡਸਟਰੀ ਵਿੱਚ ਉਹ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਉਹ ਕਈ ਪੰਜਾਬੀ ਗੀਤਾਂ ਵਿੱਚ ਨਜ਼ਰ ਆ ਚੁੱਕੀ ਹੈ।
ਉਹ ਸਭ ਤੋਂ ਪਹਿਲਾਂ ਹਾਰਡੀ ਸੰਧੂ ਦੇ ਗ਼ੀਤ ‘ਨਾ ਜੀ ਨਾ’ ਵਿੱਚ ਨਜ਼ਰ ਆਈ ਸੀ ਜਿਸ ਤੋਂਬਾਅਦ ਉਸਨੇ ‘ਫ਼ੁਲਕਾਰੀ’ ਗ਼ੀਤ ਕੀਤਾ ਅਤੇ ਹੁਣੇ ਹੀ ਉਮਕਾਰ ਕਪੂਰ ਦੇ ਗ਼ੀਤ ‘ਸੌ ਸੌ ਵਾਰੀ’ ਵਿੱਚ ਵੀ ਨਜ਼ਰ ਆਈ ਸੀ।
ਦਿੱਲੀ ਦੀ ਰਹਿਣ ਵਾਲ ਸਿੱਧਿਕਾ ਖ਼ੁਦ ਇਕ ਪੰਜਾਬੀ ਪਰਿਵਾਰ ਤੋਂ ਹੈ ਅਤੇ ਆਪਣੀ ਪਹਿਲੀ ਪੰਜਾਬੀ ਫ਼ਿਲਮ ਨੂੂੰ ਲੈ ਕੇ ਕਾਫ਼ੀ ਖੁਸ਼ ਹੈ।
ਇਸ ਵੇਲੇ ਸਿੱਧਿਕਾ ਫ਼ਿਲਮ ਦੇ ਹੋਰ ਕਲਾਕਾਰਾਂ ਨਾਲ ਚੰਡੀਗੜ੍ਹ ਵਿੱਚ ਸ਼ੂਟਿੰਗ ਕਰ ਰਹੀ ਹੈ।
ਉਹ ਛੇਤੀ ਹੀ ਰਜਤ ਬਖ਼ਸ਼ੀ ਦੀ ਬਾਲੀਵੁੱਡ ਫ਼ਿਲਮ ‘ਵੇਲਾਪੰਤੀ’ ਵਿੱਚ ਵੀ ਨਜ਼ਰ ਆਏਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ