- Advertisement -
ਅੱਜ-ਨਾਮਾ
ਸਤਲੁਜ-ਜਮਨਾ ਦਾ ਉੱਠਿਆ ਫੇਰ ਮੁੱਦਾ,
ਵੱਡੀ ਕੋਰਟ ਵਿੱਚ ਹੋਈ ਸੁਣਵਾਈ ਮੀਆਂ।
ਮਸਲਾ ਲੱਗਿਆ ਕਿਸੇ ਨਹੀਂ ਤਣ-ਪੱਤਣ,
ਅਗਲੀ ਕਹਿੰਦੇ ਤਰੀਕ ਆ ਪਾਈ ਮੀਆਂ।
ਪੈਂਤੜਾ ਪੱਕਾ ਫਿਰ ਲਾਲ ਮਨੋਹਰ ਦਾ ਈ,
ਲੱਤ ਨਾ ਮਾਨ ਨੇ ਪਿੱਛੇ ਖਿਸਕਾਈ ਮੀਆਂ।
ਤਰੀਕਾਂ ਬਦਲ ਕੇ ਉਹੀ ਹੈ ਖਬਰ ਛਪਦੀ,
ਉਹੀਉ ਲੱਗਦੀ ਹੈ ਫੇਰ ਦੁਹਰਾਈ ਮੀਆਂ।
ਹਰਿਆਣਾ ਪਾਣੀ ਪੰਜਾਬ ਤੋਂ ਪਿਆ ਮੰਗੇ,
ਪੰਜਾਬ ਵਿੱਚੋਂ ਉਹ ਸੁੱਕਦਾ ਜਾਏ ਮੀਆਂ।
ਜੀਹਦੇ ਟੱਬਰ ਦੇ ਜੀਅ ਤ੍ਰਿਹਾਏ ਫਿਰਦੇ,
ਦੂਸਰੇ ਪਿੰਡ ਛਬੀਲ ਕਿਉਂ ਲਾਏ ਮੀਆਂ।
-ਤੀਸ ਮਾਰ ਖਾਂ
ਜਨਵਰੀ 21, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -